|
| ਨੀਲ ਲਈ ਉਡੀਕ 'ਚ ਹੈ ਸਫਲਤਾ | | - ਭਾਰਤੀ ਪੰਡਤ |
| ਮੰਗਲਵਾਰ, 14 ਅਪ੍ਰੈਲ 2009 ( 15:17 IST ) |
|
ਨੀਲ ਨਿਤਿਨ ਮੁਕੇਸ਼ ਪ੍ਰਸਿੱਧ ਗਾਇਕ ਸਵਰਗਵਾਸੀ ਮੁਕੇਸ਼ ਦੇ ਪੋਤਰੇ ਅਤੇ ਗਾਇਕ ਨਿਤਿਨ ਮੁਕੇਸ਼ ਦੇ ਪੁੱਤਰ ਹਨ.ਇਹਨਾਂ ਦਾ ਜਨਮ 15 ਜਨਵਰੀ 1982 ਨੂੰ ਹੋਇਆ.ਸੂਰਜ ਕੁੰਡਲੀ ਮੁਤਾਬਕ ਨੀਲ ਨੇ ਮਕਰ ਲਗਨ ਅਤੇ ਕੰਨਿਆ ਰਾਸ਼ੀ ਦੇ ਸੰਜੋਗ ਵਿਚ ਜਨਮ ਲਿਆ ਹੈ.
ਲਗਨ ਵਿਚ ਸੂਰਜ, ਬੁੱਧ ਅਤੇ ਸ਼ੁੱਕਰ ਹੈ ਜੋ ਕਲਾ, ਸੰਗੀਤ ਅਤੇ ਅਦਾਕਾਰੀ ਦੇ ਰੁਝਾਨ ਨੂੰ ਜ਼ਾਹਰ ਕਰਦੇ ਹਨ.ਸ਼ੁੱਕਰ, ਪੰਜਵਾਂ ਸਵਾਮੀ ਅਤੇ ਦੱਸਵਾਂ ਸਵਾਮੀ ਹੋ ਕੇ ਲਗਨ ਵਿਚ ਹੈ ਜੋ ਤੀਜਾ ਸਵਾਮੀ ਹੋ ਕੇ ਕਲਾ ਖੇਤਰ ਵਿਚ ਸਫਲਤਾ ਦੇ ਯੋਗ ਬਣਾ ਰਿਹਾ ਹੈ.
ਮੰਗਲ, ਸ਼ਨੀ ਅਤੇ ਚੰਦਰਮਾ ਦੀ ਨੌਂਵੇ ਸਥਾਨ ਵਿਚ ਯੁੱਤੀ ਜੀਵਨ ਵਿਚ ਉਤਾਰ ਚੜ੍ਹਾਅ ਲਿਆਉਂਦੀ ਹੈ.ਭਾਵ ਇਹਨਾਂ ਨੂੰ ਅਚਾਨਕ ਹੀ ਸਫਲਤਾ ਅਤੇ ਅਚਾਨਕ ਹੀ ਨਾਕਾਮੀ ਦੋਵੇਂ ਮਿਲਦੇ ਹਨ.
ਨੌਵੇਂ ਭਾਵ ਦਾ ਚੰਦਰਮਾ ਇਹਨਾਂ ਦੇ ਯਾਤਰਾ ਪ੍ਰਵਾਸ ਨੂੰ ਵੀ ਜ਼ਾਹਰ ਕਰਦਾ ਹੈ ਭਾਵ ਨੀਲ ਭਵਿੱਖ ਵਿਚ ਵਿਦੇਸ਼ੀ ਫਿਲਮਾਂ ਵਿਚ ਵੀ ਨਜ਼ਰ ਆ ਸਕਦੇ ਹਨ.
ਇਹਨਾਂ ਦੀ ਕੁੰਡਲੀ ਵਿਚ ਰਾਹੂ ਅਤੇ ਕੇਤੂ ਦੋਵੇਂ ਉੱਚ ਦੇ ਹਨ ਅਤੇ ਚੰਗੀ ਸਥਿੱਤੀ ਵਿਚ ਹਨ.ਰਾਹੂ ਦੀ ਦੱਸਵੇਂ ਸਥਾਨ ਉੱਪਰ ਦ੍ਰਿਸ਼ਟੀ ਇਹਨਾਂ ਦੇ ਕੈਰੀਅਰ ਨੂੰ ਉਡਾਨ ਦੇ ਸਕਦੀ ਹੈ.ਵਰਤਮਾਨ ਮਹਾਂਦਸ਼ਾ ਰਾਹੂ ਦੀ ਹੈ ਜਿਸ ਵਿਚ ਭਾਗ ਸਵਾਮੀ ਬੁੱਧ ਦਾ ਅੰਤਰ ਚੱਲ ਰਿਹਾ ਹੈ.
ਇਹ ਅੰਤਰ 29-1 2010 ਤੱਕ ਰਹੇਗਾ ਜਿਸ ਦੌਰਾਨ ਨਿਤਿਨ ਨੂੰ ਫਿਲਮਾਂ ਦਾ ਚੰਗਾ ਸਿੱਟਾ ਮਿਲੇਗਾ ਅਤੇ ਉਹਨਾਂ ਦਾ ਇੱਕ ਦਰਸ਼ਕ ਤਬਕਾ ਤਿਆਰ ਹੋਵੇਗਾ.
ਹਾਂ ਬੁੱਧ ਇਹਨਾਂ ਦੀ ਕੁੰਡਲੀ ਵਿਚ ਛੇਵਾਂ ਸਵਾਮੀ ਵੀ ਹੈ.ਇਸ ਲਈ ਇਸ ਦੀ ਲਗਨ ਵਿਚ ਸਥਿੱਤੀ ਫੈਸਲਾ ਲੈਣ ਵਿਚ ਦੁਚਿੱਤੀ ਬਣਾ ਸਕਦੀ ਹੈ.
ਇਸ ਲਈ ਇਹਨਾਂ ਨੂੰ ਫੈਸਲਾ ਬਹੁਤ ਹੀ ਸੋਚ ਸਮਝ ਕੇ ਲੈਣਾ ਚਾਹੀਦਾ ਹੈ.ਜੇਕਰ ਅਦਾਕਾਰੀ ਦੇ ਨਾਲ-ਨਾਲ ਨੀਲ ਗਾਇਨ ਦੇ ਖੇਤਰ ਵਿਚ ਵੀ ਆਪਣੀ ਕਿਸਮਤ ਆਜ਼ਮਾਉਣ ਤਾਂ ਲਾਭ ਮਿਲੇਗਾ.
ਕੁੱਲ ਮਿਲਾ ਕੇ 2014 ਤੱਕ ਸਮਾਂ ਲਗਭੱਗ ਅਨੁਕੂਲ ਹੈ.ਸ਼ਨੀ ਦੀ ਕਿਰਪਾ ਇਹਨਾਂ ਉੱਪਰ ਅਜੇ ਵੀ ਬਰਕਰਾਰ ਹੈ.
ਇਸ ਲਈ ਭਾਂਵੇ ਹੌਲੀ-ਹੌਲੀ ਹੀ ਸਹੀ, ਨੀਲ ਸਫਲਤਾ ਹਾਸਲ ਕਰਦੇ ਜਾਣਗੇ.ਹਾਂ ਇੱਥੇ ਇਹ ਜ਼ਰੂਰੀ ਹੈ ਕਿ ਉਹ ਆਪਣੀ ਪ੍ਰਤਿਭਾ, ਸਮਰੱਥਾ ਅਤੇ ਦਰਸ਼ਕਾਂ ਦੀ ਰੁੱਚੀ ਨੂੰ ਪਹਿਚਾਣ ਕੇ ਕਦਮ ਚੁੱਕਣ.
ਇਹਨਾਂ ਕੈਰੀਅਰ ਉੱਚਾ ਚੁੱਕਣ ਲਈ ਕਿਸੇ ਮਹਿਲਾ ਮਿੱਤਰ ਦੀ ਸਹਾਇਤਾ ਵੀ ਮਿਲੇਗੀ.ਕੁੱਲ ਮਿਲਾ ਕੇ ਗ੍ਰਹਿ ਤਾਂ ਨੀਲ ਦੀ ਸਹਾਇਤਾ ਕਰ ਰਹੇ ਹਨ ਪਰ ਵੇਖਦੇ ਹਾਂ ਨੀਲ ਕਿੰਝ ਗ੍ਰਹਿਆਂ ਦੀ ਮੌਜੂਦਗੀ ਦਾ ਲਾਹਾ ਲੈਂਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|