|
| ਬਿਨਾਂ ਸੋਚੇ ਬੋਲਣ ਤੋਂ ਬਚਣ ਵਰੁਣ | | - ਭਾਰਤੀ ਪੰਡਤ |
| 10 ਅਪ੍ਰੈਲ 2009 ( 13:02 IST ) |
|
ਵਰੁਣ ਹੁਣ ਸਿਆਸਤ ਵਿਚ ਜਾਣਿਆ-ਪਛਾਣਿਆ ਨਾਂ ਬਣਦਾ ਜਾ ਰਿਹਾ ਹੈ.ਸਵਰਗਵਾਸੀ ਸੰਜੇ ਗਾਧੀ ਅਤੇ ਮੇਨਕਾ ਗਾਂਧੀ ਦੇ ਪੁੱਤਰ ਵਿਚ ਪਰਿਵਾਰਕ ਅਗਵਾਈ ਸਮਰੱਥਾ ਸਾਫ ਹੀ ਝਲਕਦੀ ਹੈ. ਵਅਰੁਣ ਦਾ ਜਨਮ 13 ਮਾਰਚ 1980 ਦੀ ਰਾਤ ਲਗਭੱਗ 9 ਵਜੇ ਹੋਇਆ.
ਤੁਲਾ ਲਗਨ ਅਤੇ ਮਕਰ ਰਾਸ਼ੀ ਵਿਚ ਜੰਮੇ ਵਰੁਣ ਜਨਮ ਤੋਂ ਹੀ ਪ੍ਰਤਿਭਾ ਦੇ ਧਨੀ ਹਨ.ਲਗਨ ਸਵਾਮੀ ਸ਼ੁੱਕਰ ਦੀ ਲਾਭ ਉੱਪਰ ਪੂਰਨ ਦ੍ਰਿਸ਼ਟੀ ਵਰੁਣ ਨੂੰ ਖਿੱਚਵੇਂ ਵਿਅਕਤੀਤੱਵ ਦਾ ਮਾਲਕ ਬਣਾ ਰਹੀ ਹੈ.ਦੱਸਵਾਂ ਸਵਾਮੀ ਚੰਦਰਮਾ ਚੌਥੇ ਸਥਾਨ ਵਿਚ ਹੈ ਜੋ ਮਾਂ ਦਾ ਸਹਿਯੋਗ ਦਰਸ਼ਾਉਂਦਾ ਹੈ ਅਤੇ ਪਰਿਵਾਰਕ ਵਪਾਰ ਵੱਲ ਵੀ ਸੰਕੇਤ ਕਰਦਾ ਹੈ.
ਤੀਜਾ ਸਵਾਮੀ ਗੁਰੂ ਬਲਵਾਨ ਹੋ ਕੇ ਗਿਆਰਵੇਂ ਸਥਾਨ ਵਿਚ ਹੈ ਜੋ ਮਿੱਤਰਾਂ, ਹਮ ਉੱਮਰ ਤਬਕੇ ਤੋਂ ਪ੍ਰੇਮ ਅਤੇ ਲਾਭ ਦੇ ਯੋਗ ਬਣਾ ਰਿਹਾ ਹੈ.ਵਰਤਮਾਨ ਵਿਚ ਸ਼ਨੀ ਮੂਲ ਸਥਾਨ ਤੋਂ ਬਾਰ੍ਹਵੇਂ ਸਥਾਨ ਵਿਚ ਹੈ.ਗੁਰੂ ਅਤੇ ਰਾਹੂ ਦੀ ਯੁੱਤੀ ਸਵੈਰਾਸ਼ੀ ਵਿਚ ਹੈ ਜੋ ਦੱਸਵੇਂ ਸਵਾਮੀ ਨੂੰ ਵੀ ਪ੍ਰੇਰਿਤ ਕਰ ਰਹੀ ਹੈ.
ਅਜਿਹੇ ਵਿਚਕਾਰ ਵਰੁਣ ਵਿਵਾਦ ਵਿਚ ਫਸ ਕੇ ਹੱਥ ਆਇਆ ਮੌਕਾ ਗੁਆ ਸਕਦੇ ਹਨ.ਹਾਲਾਂਕਿ ਗੁਰੂ ਨਾਲ ਰਾਹੂ ਅਤੇ ਮੰਗਲ ਦੀ ਯੁੱਤੀ ਹੈ ਅਤੇ ਸਾਰੇ ਪੰਜਵੇਂ ਸਥਾਨ ਤੋਂ ਪੂਰਨ ਦ੍ਰਿਸ਼ਟੀ ਨਾਲ ਵੇਖਦੇ ਹਨ.ਮੰਗਲ ਜਿੱਥੇ ਅਸੀਮਤ ਊਰਜਾ ਦਾ ਸੰਕੇਤ ਦਿੰਦਾ ਹੈ, ਰਾਹੂ ਚਤੁਰਾਈ ਅਤੇ ਵਪਾਰਕ ਸੋਝੀ, ਤਾਲਮੇਲ, ਉਲਝਨ ਹੱਲ ਕਰਨ ਦੀ ਸਮਝ ਵੀ ਦਿੰਦਾ ਹੈ.ਗੁਰੂ ਦਾ ਪ੍ਰਭਾਵ ਇਹਨਾਂ ਨੂੰ ਚੰਗਾ ਬੁਲਾਰਾ ਬਣਾ ਰਿਹਾ ਹੈ ਅਤੇ ਪੰਜਵੇਂ ਸਥਾਨ ਵਿਚ ਮੌਜੂਦ ਬੁੱਧ ਹਾਜ਼ਰ ਜਵਾਬੀ ਵੀ ਪ੍ਰਦਾਨ ਕਰ ਰਿਹਾ ਹੈ.
ਚੌਣਾਂ ਦੇ ਮਾਮਲਿਆਂ ਵਿਚ ਵੇਖਿਆ ਜਾਵੇ ਤਾਂ ਅਜੇ ਵਰੁਣ ਮਹਾਂਦਸ਼ਾ ਵਿਚੋਂ ਲੰਘ ਰਹੇ ਹਨ.2010 ਤੋਂ ਸ਼ੁਰੂ ਹੋਣ ਵਾਲੀ ਗੁਰੂ ਦੀ ਮਹਾਂਦਸ਼ਾ ਇਹਨਾਂ ਦੀ ਤਰਕੀ ਦੇ ਰਾਹ ਦਾ ਰੋੜਾ ਬਣ ਸਕਦੀ ਹੈ.ਇਸ ਲਈ ਸੋਚ ਸਮਝ ਕੇ ਹੀ ਵਰੁਣ ਨੂੰ ਅਗਲਾ ਕਦਮ ਚੁੱਕਣਾ ਚਾਹੀਦਾ ਹੈ.ਵਰਤਮਾਨ ਵੇਲ੍ਹੇ ਵਰੁਣ ਵਿਵਾਦਾਂ ਵਿਚ ਉਲਝੇ ਹੋਏ ਹਨ.
ਉਹਨਾਂ ਦੇ ਬੋਲੀ ਭਾਵ ਦੇ ਮੰਗਲ ਦੀ ਮੂਲ ਕੁੰਡਲੀ ਵਿਚ ਗੁਰੂ ਦੀ ਰਾਹੂ ਨਾਲ ਯੁੱਤੀ ਹੈ ਜੋ ਬਿਨਾਂ ਸੋਚੇ-ਸਮਝੇ ਬੋਲਣ ਅਤੇ ਕੌੜਾ ਬੋਲਣ ਦੀ ਬਿਰਤੀ ਜ਼ਾਹਰ ਕਰਦੀ ਹੈ.ਖਰਚ ਭਾਵ ਵਿਚ ਕੰਨਿਆ ਰਾਸ਼ੀ ਦਾ ਸ਼ਨੀ ਹੈ ਜੋ ਇਹਨਾਂ ਦੇ ਵਿਅਕਤੀਤੱਵ ਨੂੰ ਵਿਵਾਦਤ ਬਨਾਉਂਦਾ ਹੈ ਅਤੇ ਨਾਲ ਹੀ ਇਹਨਾਂ ਨੂੰ ਅਦਾਲਤੀ ਮਾਮਲਿਆਂ ਵਿਚ ਵੀ ਉਲਝਾਉਂਦਾ ਹੈ.
ਵਰਤਮਾਨ ਵੇਲ੍ਹੇ ਇਹਨਾਂ ਦੀ ਕੁੰਡਲੀ ਮੁਤਾਬਕ ਸ਼ਨੀ ਮੂਲ ਸਥਾਨ ਤੋਂ ਬਾਰ੍ਹਵੇਂ ਸਥਾਨ ਵਿਚ ਹੈ.ਗੁਰੂ ਅਤੇ ਰਾਹੂ ਯੁਤੀ ਸਵੈ ਰਾਸ਼ੀ ਵਿਚ ਹੈ ਜੋ ਦੱਸਵੇਂ ਸਥਾਨ ਨੂੰ ਪ੍ਰਭਾਵਿਤ ਕਰ ਰਹੀ ਹੈ.ਅਜਿਹੇ ਵਿਚਕਾਰ ਵਰੁਣ ਵਿਵਾਦਾਂ ਵਿਚ ਫਸ ਕੇ ਸਿਆਸਤ ਵਿਚ ਆਪਣਾ ਸਿੱਕਾ ਜ਼ਮਾਉਣ ਦਾ ਹੱਥ ਆਇਆ ਮੌਕਾ ਗੁਆ ਵੀ ਸਕਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|