ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਅੱਕੀ ਲਈ ਚੌਕਸ ਰਹਿਣ ਦਾ ਵੇਲ੍ਹਾ
ਵੀਰਵਾਰ, 26 ਫਰਵਰੀ 2009   ( 12:08 IST )
ਅਕਸ਼ੇ ਕੁਮਾਰ ਦੀਆਂ ਫਿਲਮਾਂ ਭਾਂਵੇਂ ਹਿੱਟ ਹੋ ਰਹੀਆਂ ਹੋਣ ਅਤੇ ਭਾਂਵੇਂ ਫਲਾਪ ਪਰ ਉਹ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ.ਹਾਲਾਂਕਿ ਅੱਕੀ ਦੇ ਪ੍ਰਸ਼ੰਸਕਾਂ ਲਈ ਉਸ ਦੀ ਹਰ ਫਿਲਮ ਚੰਗੀ ਹੁੰਦੀਹੈ ਪਰ ਫਿਲਮ 'ਚਾਂਦਨੀ ਚੌਕ ਟੂ ਚਾਇਨਾ' ਨੇ ਨਿਰਾਸ਼ ਹੀ ਕੀਤਾ ਹੈ.ਆਪਣੇ ਦਮ 'ਤੇ ਫਿਲਮ ਨੂੰ ਖਿੱਚਣ ਵਾਲੇ ਅੱਕੀ ਇਸ ਵਾਰ ਕਿੱਥੇ ਚੂਕ ਗਏ?ਅੱਕੀ ਦਾ ਜਨਮ 9 ਸਤੰਬਰ 1967 ਨੂੰ ਹੋਇਆ.ਸੂਰਜੀ ਕੁੰਡਲੀ ਮੁਤਾਬਕ ਸਿੰਘ ਅਤੇ ਲਗਨ ਰਾਸ਼ੀ ਵਿਚ ਜੰਮੇ ਅੱਕੀ ਨੂੰ ਲਗਨ ਵਿਚ ਸੂਰਜ ਅਤੇ ਸ਼ੁੱਕਰ ਦੇ ਪ੍ਰਭਾਵ ਨੇ ਖਿੱਚਵੇਂ ਵਿਅਕਤੀਤੱਵ ਦਾ ਮਾਲਕ ਬਣਾਇਆ.ਲਗਨ ਵਿਚ ਸਵੈਰਾਸ਼ੀ ਦਾ ਸੂਰਜ ਜਿਆਦਾ ਹੌਂਸਲੇ ਵਾਲਾ ਬਨਾਉਂਦਾ ਹੈ.ਸਵੈ ਰਾਸ਼ੀ ਵਿਚ ਸਥਿੱਤ ਮੰਗਲ ਵੀ ਹੌਂਸਲੇ ਵਿਚ ਵਾਧਾ ਕਰਦਾ ਹੈ.ਇਸੇ ਕਾਰਣ ਅਕਸ਼ੇ ਜੂਡੋ, ਕਰਾਟੇ ਦੇ ਚੈਂਪੀਅਨ ਰਹੇ ਅਤੇ ਆਪਣੇ ਖਤਰਨਾਕ ਸਟੰਟ ਵੀ ਖੁੱਦ ਕਰਨ ਵਿਚ ਰੁੱਚੀ ਜ਼ਾਹਰ ਕਰਦੇ ਹਨ.ਬੁੱਧੀ ਬੋਲੀ ਭਾਵ ਵਿਚ ਸਵੈ ਰਾਸ਼ੀ ਵਿਚ ਸਥਿੱਤ ਹੈ.ਇਸੇ ਕਾਰਣ ਅੱਕੀ ਮੁੰਹਫੱਟ ਹਨ.ਵਿਸ਼ੇਸ਼ ਕਰਕੇ ਸਹਿਜ ਬੁੱਧੀ ਅਤੇ ਕਾਮੇਡੀ ਦੀ ਸਹੀ ਟਾਇਮਿੰਗ ਨੇ ਉਹਨਾਂ ਨੂੰ ਭਰਪੂਰ ਪ੍ਰਸਿੱਧੀ ਦਿੱਤੀ ਹੈ.ਤੁਲਾ ਰਾਸ਼ੀ ਦਾ ਚੰਦਰਮਾ ਹੋਣ ਨਾਲ ਉਹਨਾਂ ਉੱਪਰ ਉਮਰ ਦਾ ਕੋਈ ਪ੍ਰਭਾਵ ਨਹੀਂ ਵਿਖਾਏ ਦੇਵੇਗਾ ਅਤੇ ਵੱਧਦੀ ਉਮਰ ਨਾਲ ਇਹਨਾਂ ਦੇ ਵਿਅਕਤੀਤੱਵ ਵਿਚ ਨਿਖਾਰ ਆਉਂਦਾ ਜਾਵੇਗਾ.ਚੰਦਰਮਾ ਨਾਲ ਕੇਤੂ ਦਾ ਯੋਗ ਹੈ ਜੋ ਇਹਨਾਂ ਨੂੰ ਬਹੁਤ ਦੀ ਵਪਾਰਕ ਬਨਾਉਂਦਾ ਹੈ.ਰਾਹੁ ਦਾ ਭਾਗ ਸਥਾਨ ਵਿਚ ਹੋਣਾ ਅਚਾਨਕ ਅਤੇ ਆਸਾਂ ਤੋਂ ਪਰੇ ਸਫਲਤਾ-ਅਸਫਲਤਾ ਦੇ ਯੋਗ ਬਨਾਉਂਦਾ ਹੈ.ਧਾਰਮਿਕ ਅਤੇ ਅਧਿਆਤਮਿਕ ਰੁੱਚੀ ਵੀ ਦਿੰਦਾ ਹੈ.ਪੰਜਵਾਂ ਸਵਾਮੀ ਗੁਰੂ ਖਰਚੇ ਵਿਚ ਉੱਚ ਦਾ ਹੈ ਜੋ ਸਿੱਖਿਆ ਦੇ ਮੌਕੇ ਘੱਟ ਹੋਣ 'ਤੇ ਵੀ ਬੁੱਧੀ ਸਦਕਾ ਮੁਸ਼ਕਲ ਸਥਿੱਤੀ ਵਿਚ ਵੀ ਸਮੱਸਿਆ ਹੱਲ ਕਰਨ ਦਾ ਹੌਂਸਲਾ ਦਿੰਦਾ ਹੈ.ਇਸ ਦੇ ਨਾਲ ਹੀ ਸੱਤਵੇਂ ਸਵਾਮੀ ਸ਼ਨੀ ਉੱਪਰ ਇਸ ਦੇ ਦ੍ਰਿਸ਼ਟੀ ਵਿਆਹ ਸੰਬੰਧਾਂ ਨੂੰ ਮਜ਼ਬੂਤੀ ਅਤੇ ਵਿਸ਼ਵਾਸ ਪ੍ਰਦਾਨ ਕਰਦੀ ਹੈ.ਵਰਤਮਾਨ ਵੇਲ੍ਹੇ ਅੱਕੀ ਬੁੱਧ ਦੀ ਮਹਾਂਦਸ਼ਾ ਵਿਚੋਂ ਰਾਹੂ ਦੇ ਅੰਤਰ ਨਾਲ ਲੰਘ ਰਹੇ ਹਨ.ਬੁੱਧ ਦੀ ਮਹਾਂਦਸ਼ਾ ਉਹਨਾਂ ਦੀ ਕੁੰਡਲੀ ਮੁਤਾਬਕ 97 ਤੋਂ ਸ਼ੁਰੂ ਹੈ ਜੋ ਧਨ ਸਵਾਮੀ ਅਤੇ ਉਤੇਜਨਾਂ ਬਣ ਕੇ ਸਵੈਗ੍ਰਹਿ ਵਿਚ ਸਥਿੱਤ ਹੈ.ਇਸ ਲਈ ਇਹ ਮਹਾਂਦਸ਼ਾ ਨਾ ਕੇਵਲ ਤੁਹਾਨੂੰ ਧਨ ਲਾਭ ਦੇਵੇਗੀ ਸਗੋਂ ਰਾਹੂ ਦਾ ਅੰਤਰ ਸ਼ੱਕ ਨੂੰ ਜਨਮ ਦਿੰਦਾ ਹੈ ਅਤੇ ਵਿਅਕਤੀ ਜਿਆਦਾ ਭਰੋਸੇ ਕਾਰਣ ਮਾਰਿਆ ਜਾਂਦਾ ਹੈ.ਇਸ ਦੇ ਨਾਲ ਹੀ ਗੋਚਰ ਵਿਚ ਵੀ ਗੁਰੂ,ਸ਼ਨੀ ਅਤੇ ਰਾਹੂ ਦੀ ਸਥਿੱਤੀ ਚੰਗੀ ਨਹੀਂ ਹੈ.ਅੱਕੀ ਦੀ ਨਵੀ6 ਫਿਲਮ ਦੀ ਨਾਕਾਮੀ ਦੇ ਇਹੋ ਕਾਰਣ ਹੋ ਸਕਦੇ ਹਨ.2009 ਅੱਕੀ ਲਈ ਖਾਸ ਸ਼ੁੱਭ ਨਹੀਂ ਹੈ.ਉਹਨਾਂ ਨੂੰ ਸੋਚ-ਸਮਝ ਕੇ ਫਿਲਮਾਂ ਕਰਨੀਆਂ ਚਾਹੀਦੀਆਂ ਹਨ ਨਹੀਂ ਆਲੋਚਨਾ ਅਤੇ ਨੁਕਸਾਨ ਝੱਲਣਾ ਪਵੇਗਾ.2010 ਤੋਂ ਮਗਰੋਂ ਗੋਚਰ ਗ੍ਰਹਿ ਵੀ ਬਦਲਣਗੇ ਅਤੇ ਬੁੱਧ ਵਿਚ ਪੱਜਵੇਂ ਸਵਾਮੀ ਗੁਰੂ ਦਾ ਅੰਤਰ ਸ਼ੁਰੂ ਹੋਵੇਗਾ ਜੋ ਅੱਕੀ ਲਈ ਸ਼ੁੱਭ ਖਬਰ ਲਿਆਵੇਗਾ.ਜੇਕਰ ਦੂਰਦ੍ਰਿਸ਼ਟੀ ਵੇਖੀਏ ਤਾਂ 2010 ਵਿਚ ਕੀਤੀ ਗਈਆਂ ਫਿਲਮਾਂ ਅੱਕੀ ਨੂੰ ਅਵਾਰਡ ਵੀ ਦੁਆ ਸਕਦੀਆਂ ਹਨ.ਬੱਸ ਲੋੜ ਹੈ ਕਾਹਲੀ ਤੋਂ ਬਚਣ, ਸੋਚ ਵਿਚਾਰ ਕਰਨ ਅਤੇ ਅਨਾਪ-ਸ਼ਨਾਪ ਬਿਆਨਬਾਜ਼ੀ ਨੂੰ ਕਾਬੂ ਕਰਨ ਦੀ.ਪ੍ਰਯੋਗਵਾਦੀ ਫਿਲਮਾਂ ਇਹਨਾਂ ਨੂੰ ਪ੍ਰਸਿੱਧੀ ਦੁਆ ਸਕਦੀਆਂ ਹਨ.ਇਸ ਦੌਰਾਨ ਗੁਰੂ ਦੀ ਸੇਵਾ, ਵੱਡਿਆਂ ਦਾ ਆਦਰ ਅਤੇ ਵਿਦਿਆਰਥੀਆਂ ਦੇ ਅਧਿਐਨ ਵਿਚ ਸਹਿਯੋਗ ਉਹਨਾਂ ਲਈ ਲਾਹੇਵੰਦ ਰਹੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗ੍ਰਹਿਆਂ ਨੇ ਮਿਲਾਏ ਟੀਨਾ-ਅਨਿਲ
ਓਬਾਮਾ ਲਈ ਗੁਰੂ ਸਹਾਇਕ
ਅਭਿ ਨੂੰ ਖਾਸ ਸਫਲਤਾ ਦੇ ਯੋਗ ਨਹੀਂ
ਸਿਆਸਤੀ ਮੰਗਲ ਸੰਜੂ ਦਾ ਸਹਾਇਕ
ਰਹਿਮਾਨ ਲਈ ਮੰਜਲਾਂ ਹੋਰ ਵੀ ਹਨ
ਮਿ.ਪਰਫੈਕਸ਼ਨਿਸਟ ਲਈ 2012 ਤੱਕ ਸਮਾਂ ਅਨੁਕੂਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...