ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਗ੍ਰਹਿਆਂ ਨੇ ਮਿਲਾਏ ਟੀਨਾ-ਅਨਿਲ
- ਪੰ. ਅਸ਼ੋਕ ਪੰਵਾਰ 'ਮਯੰਕ'
23 ਫਰਵਰੀ 2009   ( 11:25 IST )
ਸਾਬਕਾ ਪ੍ਰਸਿੱਧ ਅਦਾਕਾਰਾ ਟੀਨਾ ਮੁਨੀਮ ਨੂੰ ਅੱਜ ਦਾ ਨੌਜਵਾਨ ਤਬਕਾ ਸ਼ਾਇਦ ਜਾਣਦਾ ਵੀ ਨਾ ਹੋਵੇ.'ਸੌਤਣ' ਫਿਲਮ ਦੀ ਇਸ ਮਸ਼ਹੂਰ ਅਦਾਕਾਰਾ ਨੇ ਆਪਣੀ ਅਦਾਕਾਰੀ ਸਦਕਾ ਸਾਬਤ ਕਰ ਦਿੱਤਾ ਸੀ ਕਿ ਉਹਨਾਂ ਵਿਚ ਇੱਕ ਕਾਮਯਾਬ ਅਦਾਕਾਰਾ ਦੇ ਸਾਰੇ ਗੁਣ ਮੌਜੂਦ ਹਨ.

ਆਪਣੇ ਜਮਾਨੇ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਸਦਾਬਹਾਰ ਹੀਰੋ ਦੇਵ ਆਨੰਦ ਨਾਲ ਉਹਨਾਂ ਨੇ ਕਈ ਸਫਲ ਫਿਲਮਾਂ ਦਿੱਤੀਆਂ ਪਰ ਟੀਨਾ ਜਦੋਂ ਤੋਂ ਅੰਬਾਨੀ ਪਰਿਵਾਰ ਦੀ ਨੂੰਹ ਬਣੀ ਉਦੋਂ ਤੋਂ ਹੀ ਉਸ ਨੇ ਫਿਲਮੀ ਸਫਰ ਨੂੰ ਅਲਵਿਦਾ ਕਹਿ ਦਿੱਤਾ.

ਆਉ ਜਾਣਦੇ ਹਾਂ ਅੱਜ ਉਹਨਾਂ ਦੇ ਸਿਤਾਰਿਆਂ ਬਾਰੇ.

ਟੀਨਾ ਇੱਕ ਚੰਗੀ ਫੈਸ਼ਨ ਡਿਜ਼ਾਇਨਰ ਵੀ ਹੈ.ਤੁਹਾਡਾ ਜਨਮ 11 ਫਰਵਰੀ 1957 ਨੂੰ ਮਕਰ ਲਗਨ, ਮਿਥੁਨ ਰਾਸ਼ੀ ਵਿਚ ਹੋਇਆ.ਮਿਥੁਨ ਰਾਸ਼ੀ ਅਤੇ ਮਕਰ ਲਗਨ ਹੋਣ ਨਾਲ ਸੁੰਦਰ ਹੋਣ ਦੇ ਨਾਲ-ਨਾਲ ਤੁਸੀਂ ਪ੍ਰਭਾਵਸ਼ੀਲ ਵੀ ਹੋ.

ਤੁਹਾਡੀ ਜਨਮ ਕੁੰਡਲੀ ਵਿਚ ਪੰਜਵੇਂ ਮਨੋਰੰਜਨ ਭਾਵ ਅਤੇ ਦੱਸਵੇਂ ਭਾਵ ਦਾ ਸਵਾਮੀ ਸ਼ੁੱਕਰ ਆਪਣੇ ਮਿੱਤਰ ਸ਼ਨੀ ਦੀ ਰਾਸ਼ੀ ਮਕਰ ਵਿਚ ਹੈ.

ਅੱਠਵਾਂ ਸਵਾਮੀ ਸੂਰਜ ਅਤੇ ਰਾਸ਼ੀ ਸਵਾਮੀ ਬੁੱਧ ਨੌਵੇਂ ਭਾਗ ਦਾ ਸਵਾਮੀ ਅਤੇ ਦੁਸ਼ਮਣ ਭਾਵ ਦਾ ਸਵਾਮੀ ਹੁੰਦਿਆਂ ਲਗਨ ਵਿਚ ਹੋਣ ਨਾਲ ਜਿੱਥੇ ਟੀਨਾ ਭਾਗਸ਼ਾਲੀ ਰਹੀ ਉੱਥੇ ਉਹ ਕਲਾ ਦੇ ਖੇਤਰ ਵਿਚ ਵੀ ਸਫਲ ਰਹੀ.

ਸਵਰਗਵਾਸੀ ਧੀਰੂ ਭਾਈ ਅੰਬਾਨੀ ਦੇ ਛੋਟੇ ਪੁੱਤਰ ਅਨਿਲ ਅੰਬਾਨੀ ਨਾਲ ਤੁਹਾਡਾ ਵਿਆਹ ਹੋਇਆ.ਇੰਨ੍ਹੇ ਵੱਡੇ ਧਨਵਾਨ ਦੀ ਪਤਨੀ ਬਨਣ ਦਾ ਮੌਕਾ ਤੁਹਾਨੂੰ ਤੁਹਾਡੇ ਗ੍ਰਹਿਆਂ ਦੀ ਸਥਿੱਤੀ ਕਾਰਣ ਹੀ ਮਿਲਿਆ.

ਗਿਆਰਵੇਂ ਆਮਦਨ ਭਾਵ ਦਾ ਸਵਾਮੀ ਮੰਗਲ ਆਪਣੇ ਹੀ ਘਰ ਮੇਖ ਵਿਚ ਹੋ ਕੇ ਚੌਥੇ ਭਾਵ ਵਿਚ ਬਿਰਾਜਮਾਨ ਹੈ.ਉਂਝ ਵੀ ਮੰਗਲ ਚੌਥੇ ਭਾਵ ਵਿਚ ਸਵੈ ਰਾਸ਼ੀ ਦਾ ਹੋਵੇ ਤਾਂ ਅਜਿਹੇ ਜਾਤਕ ਨੂੰ ਉੱਤਮ ਇਮਾਰਤੀ ਸੁੱਖ ਮਿਲਦਾ ਹੈ ਅਤੇ ਟੀਨਾ ਦੀ ਕੁੰਡਲੀ ਵਿਚ ਮੰਗਲ ਆਮਦਨੀ ਭਾਵ ਨੂੰ ਸਵੈ ਦ੍ਰਿਸ਼ਟੀ ਨਾਲ ਵੇਖ ਰਿਹਾ ਹੈ ਜਿਸ ਸਦਕਾ ਟੀਨਾ ਨੂੰ ਅਥਾਹ ਦੌਲਤ ਦਾ ਸੁੱਖ ਮਿਲਿਆ.

ਇਸ ਤੋਂ ਅਲਾਵਾ ਤੁਹਾਡੀ ਕੁੰਡਲੀ ਵਿਚ ਪੰਚ ਮਹਾ ਪੁਰਖ ਯੋਗ ਵਿਚੋਂ ਇੱਕ ਯੋਗ 'ਰੁੱਚਕ' ਮੰਗਲ ਦੇ ਸਵੈ ਰਾਸ਼ੀ ਵਿਚ ਸਥਿੱਤ ਹੋਣ ਨਾਲ ਬਣਿਆ ਹੈ ਅਤੇ ਜਦੋਂ ਕਿਸੇ ਦੀ ਕੁੰਡਲੀ ਵਿਚ ਨੌਂਵੇਂ ਭਾਵ ਦਾ ਸਵਾਮੀ ਪੰਜਵੇਂ ਭਾਵ ਨਾਲ ਮੇਲ ਕਰੇ ਤਾਂ ਅਜਿਹਾ ਜਾਤਕ ਅਥਾਹ ਧਨ ਦਾ ਸੁੱਖ ਹਾਸਲ ਕਰਦਾ ਹੈ.

ਚੰਦਰਮਾ ਨਾਲ ਵੀ ਗੁਰੂ ਦੇ ਕੇਂਦਰ ਵਿਚ ਹੋਣ ਕਾਰਣ ਤੁਹਾਡੀ ਕੁੰਡਲੀ ਵਿਚ ਇੱਕ ਹੋਰ ਯੋਗ 'ਗਜਕੇਸਰੀ' ਯੋਗ ਬਨ ਰਿਹਾ ਹੈ ਜਿਸ ਨੂੰ ਰਾਜਯੋਗ ਮੰਨਿਆ ਜਾਂਦਾ ਹੈ.

ਅਜੇ ਵਰਤਮਾਨ ਵੇਲ੍ਹੇ ਤੁਹਾਡੀ ਕੁੰਡਲੀ ਵਿਚ ਗੁਰੂ ਗੋਚਰੀ ਚਾਲ ਲਗਨ ਤੋਂ ਚੱਲ ਰਿਹਾ ਹੈ.ਇਸ ਲਈ ਸਮਾਂ ਤੁਹਾਡੇ ਪਤੀ ਲਈ ਸ਼ੁੱਭ ਫਲਦਾਇਕ ਰਹੇਗਾ.

ਇਸ ਤੋਂ ਅਲਾਵਾ ਸ਼ਨੀ ਦਾ ਗੋਚਰੀ ਦੌਰਾ ਵੀ ਅਗਲੇ 5-6 ਸਾਲਾਂ ਤੱਕ ਲਈ ਤੁਹਾਡੇ ਲਈ ਤਰੱਕੀਦਾਇਕ ਅਤੇ ਲਾਹੇਵੰਦ ਰਹੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਓਬਾਮਾ ਲਈ ਗੁਰੂ ਸਹਾਇਕ
ਅਭਿ ਨੂੰ ਖਾਸ ਸਫਲਤਾ ਦੇ ਯੋਗ ਨਹੀਂ
ਸਿਆਸਤੀ ਮੰਗਲ ਸੰਜੂ ਦਾ ਸਹਾਇਕ
ਰਹਿਮਾਨ ਲਈ ਮੰਜਲਾਂ ਹੋਰ ਵੀ ਹਨ
ਮਿ.ਪਰਫੈਕਸ਼ਨਿਸਟ ਲਈ 2012 ਤੱਕ ਸਮਾਂ ਅਨੁਕੂਲ
ਜੇਠਾ ਕਾਰਣ ਪ੍ਰਸਿੱਧ ਹੋਏ ਜਹੀਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...