|
| ਅਭਿ ਨੂੰ ਖਾਸ ਸਫਲਤਾ ਦੇ ਯੋਗ ਨਹੀਂ | | - ਪੰ.ਅਸ਼ੋਕ ਪੰਵਾਰ 'ਮਯੰਕ' |
| 7 ਫਰਵਰੀ 2009 ( 12:16 IST ) |
|
ਬਾਲੀਵੁੱਡ ਦੇ ਮਿਲੇਨੀਅਮ ਸਟਾਰ ਅਤੇ ਬਿੱਗ ਬੀ ਦੇ ਨਾਂ ਨਾਲ ਜਾਣੇ ਜਾਂਦੇ ਅਮਿਤਾਬ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਦਾ ਜਨਮ 5 ਫਰਵਰੀ 1976 ਨੂੰ ਮੀਨ ਰਾਸ਼ੀ ਅਤੇ ਸ਼ਨੀ ਦੇ ਨਖੱਤਰ ਉੱਤਰ ਭਾਦੋਂ ਵਿਚ ਹੋਇਆ ਜਿਸ ਦਾ ਉਪ ਸਵਾਮੀ ਗੁਰੂ ਹੈ.
ਅਭਿਸ਼ੇਕ ਦੀ ਹਾਲ ਹੀ ਵਿਚ ਪ੍ਰਦਰਸ਼ਿਤ ਫਿਲਮ ਦ੍ਰੋਣ ਖਾਸ ਸਫਲ ਨਹੀਂ ਕਹੀ ਜਾ ਸਕਦੀ.
ਇਹਨਾਂ ਦੇ ਜਨਮ ਵੇਲ੍ਹੇ ਗੁਰੂ ਦੀ ਸਥਿੱਤੀ ਸਵੈ ਰਾਸ਼ੀ ਮੀਨ ਵਿਚ ਹੋ ਕੇ ਚੰਦਰਮਾ ਦੇ ਨਾਲ ਯੋਗ ਦੀ ਸੀ ਜੋ ਰਾਸ਼ੀ ਦਾ ਪੰਜਵਾਂ ਸਵਾਮੀ ਹੁੰਦਾ ਹੈ.ਪੰਜਵਾਂ ਭਾਵ ਮਨੋਰੰਜਨ ਦਾ ਵੀ ਭਾਵ ਹੈ ਜਿਸ ਕਾਰਣ ਤੁਸੀਂ ਕੁੱਝ ਹਿੱਟ ਫਿਲਮਾਂ ਵੀ ਦਿੱਤੀਆਂ.
ਵਰਤਮਾਨ ਵੇਲ੍ਹੇ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਆਗਾਮੀ ਵਰ੍ਹੇ ਵਿਚ ਤੁਹਾਨੂੰ ਕੋਈ ਖਾਸ ਸਫਲਤਾ ਨਹੀਂ ਮਿਲੇਗੀ.
ਅਭਿ ਦੀ ਕੁੰਡਲੀ ਵਿਚ ਗੁਰੂ ਦੀ ਗੋਚਰੀ ਚਾਲ ਚੱਲ ਰਹੀ ਹੈ ਜੋ ਉਹਨਾਂ ਦੀ ਰਾਸ਼ੀ ਦਾ ਉਪ ਸਵਾਮੀ ਵੀ ਹੈ ਜਦੋਂ ਕਿ ਨਖਤੱਰ ਸਵਾਮੀ ਸ਼ਨੀ ਵੀ ਆਪਣੇ ਪਿਤਾ ਸੂਰਜ ਦੀ ਰਾਸ਼ੀ ਸਿੰਘ ਤੋਂ ਗੋਚਰੀ ਦੌਰਾ ਕਰ ਰਿਹਾ ਹੈ.
ਦੋਵੇਂ ਹੀ ਗ੍ਰਹਿਆਂ ਦੀ ਸਥਿੱਤੀ ਅਭਿ ਦੇ ਅਨੁਕੂਲ ਨਹੀਂ ਹੈ ਜਿਸ ਕਾਰਣ ਇਹ ਵਰ੍ਹਾਂ ਉਹਨਾਂ ਲਈ ਖਾਸ ਪ੍ਰਾਪਤੀਆਂ ਵਾਲਾ ਨਹੀਂ ਕਿਹਾ ਜਾ ਸਕਦਾ.
ਹਾਂ ਸਿਹਤ ਦੇ ਮਾਮਲੇ ਵਿਚ ਅਭਿ ਪੂਰਾ ਸਾਲ ਸਿਹਤ ਮੰਦ ਵਿਖਾਈ ਦੇਣਗੇ.
ਕਿਸੇ ਵੀ ਜਾਤਕ ਦੀ ਸਫਲਤਾ ਲਈ ਜਨਮ ਨਖਤੱਰ ਅਤੇ ਉਸ ਦੇ ਉਪ ਸਵਾਮੀ ਦਾ ਨਿਰਦੋਸ਼ ਅਤੇ ਬਲਵਾਨ ਹੋਣਾ ਜਰੂਰੀ ਹੈ ਜੋ ਅਭਿ ਦੀ ਕੁੰਡਲੀ ਵਿਚ ਵਿਖਾਈ ਨਹੀਂ ਦੇ ਰਿਹਾ.
ਅਭਿ ਨੂੰ ਵੱਡਾ ਲਾਭ ਉਹਨਾਂ ਦੇ ਪਿਤਾ ਕਾਰਣ ਮਿਲਿਆ.ਉਂਝ ਵੀ ਗੁਰੂ ਉਹਨਾਂ ਦੀ ਕੁੰਡਲੀ ਵਿਚ 20 ਦਸੰਬਰ ਤੱਕ ਨੀਂਵਾ ਰਹੇਗਾ ਅਤੇ ਉਸ ਤੋਂ ਮਗਰੋਂ ਉਹ ਕੁੰਭ ਵਿਚ ਜਾਵੇਗਾ.
ਉਹ ਵੀ ਦੁਸ਼ਮਣ ਰਾਸ਼ੀ ਵਿਚ ਹੋਵੇਗਾ ਪਰ ਕੋਈ ਅਸ਼ੁੱਭ ਫਲ ਨਹੀਂ ਦੇਵੇਗਾ.
ਸ਼ਨੀ ਵੀ ਇਸੇ ਸਾਲ 10 ਸਤੰਬਰ ਨੂੰ ਸੂਰਜ ਦੀ ਰਾਸ਼ੀ ਛੱਡ ਕੇ ਆਪਣੇ ਮਿੱਤਰ ਬੁੱਧ ਦੀ ਰਾਸ਼ੀ ਕੰਨਿਆ ਵਿਚ ਜਾਵੇਗਾ.ਇਸ ਲਈ ਅਜੇ ਅਭਿ ਆਪਣੇ ਫਿਲਮੀ ਸਫਰ ਵਿਚ ਚੌਕਸ ਰਹਿਣ.
ਜਦੋਂ ਉਹਨਾਂ ਦੇ ਦੱਸਵੇਂ ਭਾਵ ਦੇ ਸਵਾਮੀ ਦੀ ਸਥਿੱਤੀ ਉਹਨਾਂ ਲਈ ਅਨੁਕੂਲ ਹੋਵੇਗੀ ਉਦੋਂ ਹੀ ਅਭਿ ਨੂੰ ਸਫਲਤਾ ਮਿਲਣ ਦੇ ਯੋਗ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | PR |
| | | ਹਰਮਨ ਦੀ 'ਵਿਕਟਰੀ' | | ਕ੍ਰਿਕਟ ਉੱਤੇ ਆਧਾਰਿਤ ਇੱਕ ਹੋਰ ਫਿਲਮ ਵੇਖਣ ਦੇ ਲਈ ਤਿਆਰ ਹੋ ਜਾਵੋ. ਕਿਉਂਕਿ ਨਿਰਦੇਸ਼ਕ.... |
|
| |
|
|
|
|
|
| ਵਪਾਰ ਖਬਰਾਂ - ਯੂਟੀਵੀ ਸਾਫ਼ਟਵੇਅਰ ਕਮਿਉਨੀਕੇਸ਼ਨ ਨੂੰ 31 ਦਸੰਬਰ 08 ਨੂੰ ਸਮਾਪਤ ਤਿਮਾਹੀ 'ਚ 29.90 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਹੈ,ਜੋ ਪਿੱਛਲੇ ਸਾਲ ਦੀ ਇਸੇ ਤਿਮਾਹੀ ਤੋਂ 29.55 ਪ੍ਰਤਿਸ਼ਤ ਜ਼ਿਆਦਾ ਹੈ। |
| |
|
|
|
|
|
|
|