ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਸਿਆਸਤੀ ਮੰਗਲ ਸੰਜੂ ਦਾ ਸਹਾਇਕ
- ਪੰ.ਅਸ਼ੋਕ ਪੰਵਾਰ 'ਮਯੰਕ'
4 ਫਰਵਰੀ 2009   ( 12:24 IST )
ਕੀ ਸੰਜੂ ਚੌਣ ਲੜ ਸਕਦੇ ਹਨ ਅਤੇ ਜੇਕਰ ਉਹ ਚੌਣ ਲੜਦੇ ਹਨ ਤਾਂ ਉਹਨਾਂ ਦਾ ਕੀ ਹਾਲ ਹੋਵੇਗਾ.ਆਉ ਵੇਖਦੇ ਹਾਂ ਉਹਨਾਂ ਦੀ ਜਨਮ ਕੁੰਡਲੀ ਮੁਤਾਬਕ ਉਹਨਾਂ ਦੇ ਸਿਤਾਰੇ.ਸੰਜੂ ਪ੍ਰਸਿੱਧ ਕਲਾਕਾਰ ਅਤੇ ਸੰਸਦ ਮੈਂਬਰ ਸੁਨੀਲ ਦੱਤ ਅਤੇ ਅਦਾਕਾਰਾ ਅਤੇ ਰਾਜਸਭਾ ਮੈਂਬਰ ਰਹਿ ਚੁੱਕੀ ਨਰਗਿਸ ਦੱਤ ਦੇ ਪੁੱਤਰ ਹਨ.

ਅਜੋਕੇ ਸਫਲ ਬਾਲੀਵੁੱਡ ਕਲਾਕਾਰ ਮੁੰਨਾਭਾਈ ਦਾ ਜਨਮ 29.7.1959 ਨੂੰ ਦੁਪਿਹਰੇ ਤਿੰਨ ਵਜੇ ਬ੍ਰਿਸ਼ਚਕ ਲਗਨ, ਤੁਲਾ ਨਵਾਂਸ਼ ਵਿਚ ਮੁੰਬਈ ਵਿਖੇ ਹੋਇਆ.ਬ੍ਰਿਸ਼ਚਕ ਲਗਨ ਵਾਲੇ ਜਾਤਕ ਚੰਗੇ ਕੱਦ ਕਾਠ, ਕੁੱਝ ਉਤੇਜਿਤ ਸੁਭਾਅ ਅਤੇ ਗੁੰਨਵੇਂ ਸ਼ਰੀਰ ਦੇ ਮਾਲਕ ਹੁੰਦੇ ਹਨ.

ਤੁਹਾਡੀ ਕੁੰਡਲੀ ਵਿਚ ਲਗਨ ਸਵਾਮੀ ਅਤੇ ਛੇਵਾਂ ਸਵਾਮੀ ਮਗ੍ਨਲ ਦਸਵੇਂ ਰਾਜ ਭਾਵ ਵਿਚ ਸੂਰਜ ਦੀ ਮਿੱਤਰ ਰਾਸ਼ੀ ਸਿੰਘ ਵਿਚ ਹੋ ਕੇ ਸੱਤਵੇਂ ਸਵਾਮੀ ਅਤੇ ਬਾਰਵੇਂ ਸਵਾਮੀ ਸ਼ੁੱਕਰ ਦੇ ਨਾਲ ਹਨ.

ਮੰਗਲ ਦੀ ਲਗਨ ਉੱਪਰ ਚੌਥੀ ਸਵੈ ਦ੍ਰਿਸ਼ਟੀ ਪੈਣ ਕਾਰਣ ਤੁਹਾਡੇ ਅੰਦਰ ਕਾਫੀ ਹੌਂਸਲਾ ਹੈ ਪਰ ਇਸੇ ਹੌਂਸਲੇ ਦੀ ਵਰਤੋਂ ਨਵਾਂਸ਼ ਵਿਚ ਨੀਚ ਦਾ ਮੰਗਲ ਹੋਣ ਕਾਰਣ ਤੁਸੀਂ ਨਹੀਂ ਕਰ ਸਕੇ.

ਭਾਗ ਸਵਾਮੀ ਚੰਦਰਮਾ ਦੀ ਲਗਨ ਉੱਪਰ ਹੇਠਲੀ ਦ੍ਰਿਸ਼ਟੀ ਨੇ ਵੀ ਤੁਹਾਨੂੰ ਧੋਖਾ ਦਿੱਤਾ ਅਤੇ ਇਹੋ ਕਾਰਣ ਹੈ ਕਿ ਤੁਹਾਡਾ ਨਾਂ ਅੱਤਵਾਦ ਨਾਲ ਜੁੜੇ ਲੋਕਾਂ ਨਾਲ ਮੇਲ-ਜੋਲ ਕਾਰਣ ਬਦਨਾਮ ਹੋਇਆ.

ਪੰਜਵੇਂ ਸਵਾਮੀ ਅਤੇ ਧਨ ਸਵਾਮੀ ਗੁਰੂ ਬਾਰਵੇਂ ਭਾਵ ਵਿਚ ਦੁਸ਼ਮਣ ਸ਼ੁੱਕਰ ਦੀ ਰਾਸ਼ੀ ਵਿਚ ਹੋਣ ਕਾਰਣ ਤੁਹਾਡਾ ਦਿਮਾਗ ਖੁਰਾਫਾਤੀ ਰਿਹਾ ਅਤੇ ਇਸੇ ਕਾਰਣ ਤੁਸੀਂ ਜੇਲ੍ਹ ਦੀ ਸੈਰ ਵੀ ਕੀਤੀ.
ਚੰਦਰਮਾ ਦੀ ਰਾਸ਼ੀ ਵਿਚ ਸੂਰਜ ਅਤੇ ਬੁੱਧ ਉਂਝ ਵੀ ਸ਼ੁੱਭ ਸਿੱਟੇ ਨਹੀਂ ਦਿੰਦੇ.

ਉਂਝ ਵੇਖਿਆ ਜਾਵੇ ਤਾਂ ਤੁਹਾਡੀ ਰਾਸ਼ੀ ਬ੍ਰਿਸ਼ਭ ਹੈ ਜੋ ਮਨ ਦੇ ਕਾਰਕ ਚੰਦਰਮਾ ਦੀ ਉੱਚ ਰਾਸ਼ੀ ਹੈ.ਇਸੇ ਕਾਰਨ ਦੇਰ ਨਾਲ ਹੀ ਸਹੀ ਤੁਸੀਂ ਫਿਲਮੀ ਸਫਰ ਵਿਚ ਸਫਲ ਹੋ ਗਏ.ਤੁਹਾਡੇ ਨਾਲ ਦੰਪਤੀ ਜੀਵਨ ਵਿਚ ਜੋ ਉਤਾਰ-ਚੜ੍ਹਾਅ ਆਇਆ ਉਸ ਦਾ ਕਾਰਣ ਸ਼ੁੱਕਰ ਦਾ ਹੇਠਲੀ ਇੱਛਾ ਰੱਖਣਾ ਸੀ.

ਸਿਆਸੀ ਮਾਮਲਿਆਂ ਵਿਚ ਵੇਖਿਆ ਜਾਵੇ ਤਾਂ ਦੱਸਵੇਂ ਭਾਵ ਵਿਚ ਮੰਗਲ ਦਾ ਮਿੱਤਰ ਰਾਸ਼ੀ ਵਿਚ ਹੋਣਾ ਸਫਲਤਾ ਦਾ ਕਾਰਕ ਬਣ ਸਕਦਾ ਹੈ.ਤੁਹਾਡੀ ਕੁੰਡਲੀ ਵਿਚ ਮੰਗਲ ਹੀ ਦਬੰਗਤਾ ਅਤੇ ਸਫਲਤਾ ਵਿਚ ਸਹਾਇਕ ਰਿਹਾ ਅਤੇ ਇਹ ਅੱਗੇ ਵੀ ਸਹਾਇਕ ਰਹੇਗਾ.

ਉਂਝ ਸੰਜੂ ਮੁਕਾਬਲੇ ਜੇਕਰ ਮਾਨਿਅਤਾ ਚੌਣ ਲੜ੍ਹੇ ਤਾਂ ਉਸ ਦਾ ਜਿੱਤਣਾ ਮੁਸ਼ਕਲ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਹਿਮਾਨ ਲਈ ਮੰਜਲਾਂ ਹੋਰ ਵੀ ਹਨ
ਮਿ.ਪਰਫੈਕਸ਼ਨਿਸਟ ਲਈ 2012 ਤੱਕ ਸਮਾਂ ਅਨੁਕੂਲ
ਜੇਠਾ ਕਾਰਣ ਪ੍ਰਸਿੱਧ ਹੋਏ ਜਹੀਰ
ਯੁਵੀ ਨੂੰ ਮਿਲਣਗੇ 2009 'ਚ ਸ਼ੁੱਭ ਮੌਕੇ
ਸੂਰਜ ਕਾਰਣ ਗੌਰੀ ਤਰੱਕੀਸ਼ੀਲ
ਟਾਟਾ ਦਾ ਸਹਿਯੋਗੀ ਹੈ ਸ਼ਨੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਹਰਮਨ ਦੀ 'ਵਿਕਟਰੀ'
ਕ੍ਰਿਕਟ ਉੱਤੇ ਆਧਾਰਿਤ ਇੱਕ ਹੋਰ ਫਿਲਮ ਵੇਖਣ ਦੇ ਲਈ ਤਿਆਰ ਹੋ ਜਾਵੋ. ਕਿਉਂਕਿ ਨਿਰਦੇਸ਼ਕ....
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਯੂਟੀਵੀ ਸਾਫ਼ਟਵੇਅਰ ਕਮਿਉਨੀਕੇਸ਼ਨ ਨੂੰ 31 ਦਸੰਬਰ 08 ਨੂੰ ਸਮਾਪਤ ਤਿਮਾਹੀ 'ਚ 29.90 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਹੈ,ਜੋ ਪਿੱਛਲੇ ਸਾਲ ਦੀ ਇਸੇ ਤਿਮਾਹੀ ਤੋਂ 29.55 ਪ੍ਰਤਿਸ਼ਤ ਜ਼ਿਆਦਾ ਹੈ।
ਅੱਗੇ ਪੜ੍ਹੋ|ਹੋਰ ਵੀ...