|
| ਰਹਿਮਾਨ ਲਈ ਮੰਜਲਾਂ ਹੋਰ ਵੀ ਹਨ |
| ਵੀਰਵਾਰ, 22 ਜਨਵਰੀ 2009 ( 12:25 IST ) | |
ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ ਉਹ ਸੰਗੀਤਕਾਰ ਹਨ ਜੋ ਘੱਟ ਉਮਰ ਵਿਚ ਹੀ ਆਪਣੀ ਯੋਗਤਾ ਦਾ ਲੋਹਾ ਮਣਵਾ ਚੁੱਕੇ ਹਨ.
ਸੂਰਜ ਕੁੰਡਲੀ ਮੁਤਾਬਕ ਧਨੂੰ ਲਗਨ ਅਤੇ ਮਿਥੁਨ ਰਾਸ਼ੀ ਵਿਚ ਜੰਮੇ ਰਹਿਮਾਨ ਦਾ ਜਨਮ 6 ਜਨਵਰੀ 1966 ਨੂੰ ਹੋਇਆ ਸੀ.ਲਗਨ ਵਿਚ ਸੂਰਜ-ਬੁੱਧ ਦੀ ਯੁੱਤੀ ਅਤੇ ਸੱਤਵੇਂ ਭਾਵ ਵਿਚ ਗੁਰੂ-ਚੰਦਰਮਾ ਦੀ ਯੁੱਤੀ ਹੈ ਜੋ ਉੱਚ ਇੱਛਾ, ਉੱਚੀ ਸੋਚ ਅਤੇ ਵਿਭਿੰਨਤਾ ਵਾਲਾ ਯੋਗ ਬਨਾਉਂਦੀ ਹੈ.
ਧਨੂੰ ਲਗਨ ਇਹਨਾਂ ਨੂੰ ਜਿਆਦਾ ਆਦਰਸ਼ਵਾਦੀ ਬਨਾਉਂਦਾ ਹੈ.ਲਗਨ ਸਵਾਮੀ ਅਤੇ ਸੱਤਵੇਂ ਸਵਾਮੀ ਦੇ ਸਥਾਨ ਉੱਪਰ ਬਦਲਾਅ ਦੇ ਯੋਗ ਬਣ ਰਹੇ ਹਨ ਜੋ ਸ਼ੁੱਭ ਹਨ.ਸ਼ੁੱਕਰ ਦੂਜੇ ਭਾਵ ਵਿਚ ਹੈ ਜੋ ਬੋਲੀ ਦੀ ਮਿਠਾਸ, ਗਾਇਨ, ਵਾਦਨ ਵਿਚ ਰੁੱਚੀ ਅਤੇ ਸਿਰਜਨ ਸ਼ੀਲਤਾ ਦਿੰਦਾ ਹੈ.ਇਹੋ ਸ਼ੁੱਕਰ ਹੀ ਘੱਟ ਉਮਰ ਵਿਚ ਸਫਲਤਾ ਦਾ ਪ੍ਰਤੀਕ ਹੈ.
ਸ਼ਨੀ ਤੀਜ਼ੇ ਭਾਵ ਵਿਚ ਸਵੈ ਗ੍ਰਹਿ ਵਿਚ ਸਥਿੱਤ ਹੈ ਜੋ ਖੁਸ਼ਹਾਲੀ ਅਤੇ ਹੌਂਸਲੇ ਦਾ ਪ੍ਰਤੀਕ ਹੈ ਜਦੋਂ ਕਿ ਰਾਹੂ ਦੀ ਸਥਿੱਤੀ ਦੁਸ਼ਮਣ ਨਾਸ਼ਕ ਹੈ ਅਤੇ ਕੇਤੂ ਅਧਿਆਤਮਿਕ ਅਤੇ ਈਸ਼ਵਰ ਨਾਲ ਜੁੜਾਅ ਦਾ ਸੰਕੇਤ ਦਿੰਦਾ ਹੈ.ਇਸ ਲਈ ਰਹਿਮਾਨ ਦੇ ਸੰਗੀਤ ਵਿਚ ਅਲੌਕਿਕ ਅਹਿਸਾਸ ਹੁੰਦਾ ਹੈ.
ਰਹਿਮਾਨ ਦੀ ਕੁੰਡਲੀ ਵਿਚ ਮੰਗਲ ਦਾ ਬੋਲੀ ਭਾਵ ਵਿਚ ਸਥਿੱਤ ਹੋਣਾ ਉਹਨਾਂ ਦੀ ਬੋਲੀ ਵਿਚ ਕੜਵਾਹਟ ਅਤੇ ਸਪਸ਼ਟਵਾਦਤਾ ਵੀ ਪ੍ਰਦਾਨ ਕਰਦਾ ਹੈ.
ਵਰਤਮਾਨ ਵੇਲ੍ਹੇ ਰਹਿਮਨਾ ਸ਼ਨੀ ਦੀ ਮਹਾਂਦਸ਼ਾ ਵਿਚੋਂ ਲੰਘ ਰਹੇ ਹਨ.ਸ਼ਨੀ ਧਨ ਸਵਾਮੀ ਅਤੇ ਹੌਂਸਲੇ ਦਾ ਸਵਾਮੀ ਹੋ ਕੇ ਸਵੈ ਗ੍ਰਹਿ ਵਿਚ ਸਥਿੱਤ ਹੈ ਜੋ ਨਿਸ਼ਚਿਤ ਰੂਪ ਨਾਲ ਰਹਿਮਾਨ ਨੂੰ ਲਾਹਾ ਪ੍ਰਦਾਨ ਕਰੇਗਾ.
ਭਾਗ ਉੱਪਰ ਸ਼ਨੀ ਦੀ ਦ੍ਰਿਸ਼ਟੀ ਪ੍ਰਸਿੱਧੀ ਦੁਆਉਂਦੀ ਹੈ.ਸ਼ਨੀ ਵਿਚ ਸ਼ੁੱਕਰ ਦਾ ਅੰਤਰ 10 ਸਤੰਬਰ ਤੱਕ ਹੈ.ਇਹ ਸਮਾਂ ਰਹਿਮਾਨ ਲਈ ਬਹੁਤ ਸ਼ੁੱਭ ਹੈ.ਉਹ ਚੰਗੇ ਗੀਤ ਦੀ ਸਿਰਜਨਾਂ ਕਰਨਗੇ ਅਤੇ ਉਹਨਾਂ ਨੂੰ ਘੱਟ ਮਿਹਨਤ ਵਿਚ ਹੀ ਚੰਗੇ ਸਿੱਟੇ ਮਿਲਣਗੇ.
ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਉੱਪਰ ਪ੍ਰਸਿੱਧ ਪੁਰਸਕਾਰ ਵੀ ਉਹ ਪ੍ਰਾਪਤ ਕਰਨਗੇ.ਉਹਨਾਂ ਦੀ ਕਲਪਨਾ ਸ਼ੀਲਤਾ ਦਾ ਵਿਸਥਾਰ ਹੋਵੇਗਾ ਅਤੇ ਉਹ ਲੀਕ ਨਾਲੋਂ ਹੱਟ ਕੇ ਸਿਰਜਨਾਂ ਕਰਨ ਦੀ ਕੋਸ਼ਿਸ਼ ਕਰਨਗੇ ਜਿਸ ਨੂੰ ਸ਼ਲਾਘਾ ਵੀ ਮਿਲੇਗੀ.
ਕੁੱਲ ਮਿਲਾਕੇ ਰਹਿਮਾਨ ਦੀ ਕੁੰਡਲੀ ਮੁਤਾਬਕ 2013 ਤੱਕ ਦਾ ਸਮਾਂ ਉਹਨਾਂ ਲਈ ਬਹੁਤ ਚੰਗਾ ਹੈ.ਜੇਕਰ ਉਹ ਸਿਹਤ ਸੰਬੰਧੀ ਤਕਲੀਫਾਂ ਨੂੰ ਕਾਬੂ ਕਰ ਲੈਂਦੇ ਹਨ ਤਾਂ ਉਹਨਾਂ ਲਈ ਮੌਕਿਆਂ ਦੀ ਘਾਟ ਨਹੀਂ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ |
| |
|
|
|
|
 | | AP |
| | | ਚਾਂਦਨੀ ਚੌਂਕ ਟੂ ਚਾਈਨਾ | | ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ |
|
| |
|
|
|
|
|
| ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ |
| |
|
|
|
|
|
|
|