ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਯੁਵੀ ਨੂੰ ਮਿਲਣਗੇ 2009 'ਚ ਸ਼ੁੱਭ ਮੌਕੇ
- ਪੰ. ਸੁਰਿੰਦਰ ਬਿਲੌਰੇ
ਸ਼ੁਕਰਵਾਰ, 12 ਦਿਸੰਬਰ 2008   ( 11:08 IST )
ਭਾਰਤੀ ਟੀਮ ਦੇ ਹਮਲਾਵਰ ਬੱਲੇਬਾਜ ਯੁਵਰਾਜ ਦੀ ਇੱਛਾ ਰਹਿੰਦੀ ਹੈ ਕਿ ਉਹ ਸਦਾ ਸ਼ਾਸਨ ਕਰਨ ਪਰ ਇਹ ਯੋਗ ਟਲ ਜਾਂਦੇ ਹਨ.ਆਉ ਉਹਨਾਂ ਦੀ ਕੁੰਡਲੀ ਦਾ ਵਿਸ਼ਲੇਸ਼ਣ ਕਰਕੇ ਵੇਖਦੇ ਹਾਂ ਕਿ ਆਖਰ ਕਿਉਂ ਉਹਨਾਂ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ.

ਯੁਵੀ ਦਾ ਜਨਮ ਚੰਡੀਗੜ੍ਹ ਵਿਖੇ ਜਿਸ ਵੇਲ੍ਹੇ ਹੋਇਆ, ਉਸ ਵੇਲ੍ਹੇ ਸ਼ੁੱਭ ਯੋਗ ਸੀ ਅਤੇ ਮ੍ਰਿਗਸ਼ਿਰਾ ਨਖੱਤਰ ਸੀ.ਇਸ ਨਖੱਤਰ ਵਿਚ ਜਨਮ ਲੈਣ ਵਾਲਾ ਜਾਤਕ ਚੰਚਲ, ਬੁੱਧੀਮਾਨ ਤੇ ਸੰਜਮ ਵਾਲਾ ਹੁੰਦਾ ਹੈ.

ਉਹਨਾਂ ਦੀ ਕੁੰਡਲੀ ਵਿਚ ਚੰਦਰਮਾ ਦੇ 8ਵੇਂ ਭਾਵ ਵਿਚ ਬਿਰਾਜਮਾਨ ਹੋਣ ਕਾਰਣ ਉਹਨਾਂ ਦੇ ਵਿਰੋਧੀ ਜਿਆਦਾ ਹਨ.

ਯੁਵੀ ਨੂੰ ਹਮੇਸ਼ਾ ਚੌਕਸੀ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂ ਜੋ ਉਹਨਾਂ ਦੀ ਕੁੰਡਲੀ ਮੁਤਾਬਕ ਉਹਨਾਂ ਨੂੰ ਵਿਸ਼ਵਾਸਘਾਤੀ ਜਿਆਦਾ ਅਤੇ ਭਰੋਸੇਮੰਦ ਕਾਫੀ ਘੱਟ ਮਿਲਦੇ ਹਨ.

ਮੰਗਲ ਦੇ ਦੂਜੇ ਭਾਵ ਵਿਚ ਹੋਣ ਕਾਰਣ ਵੀ ਯੁਵਰਾਜ ਨੂੰ ਸਖਤ ਮਿਹਨਤ ਦੇ ਬਾਵਜੂਦ ਇੱਛਾ ਮੁਤਾਬਕ ਫਲ ਨਹੀਂ ਮਿਲਦਾ.

ਜਨਮ ਵੇਲ੍ਹੇ ਗੁਰੂ ਦੀ ਸਥਿੱਤੀ ਮੁਤਾਬਕ ਯੁਵੀ ਨੂੰ ਕੀਤੀ ਗਈ ਭਲਾਈ ਦਾ ਜੱਸ ਨਹੀਂ ਮਿਲਦਾ ਹੈ ਜਦੋਂ ਕਿ ਜਨਮ ਵੇਲ੍ਹੇ ਜਿਸ ਸਥਾਨ ਉੱਪਰ ਗ੍ਰਹਿ ਬਿਰਾਜਮਾਨ ਹਨ ਉਸਦੇ ਪ੍ਰਭਾਵ ਕਾਰਣ ਹੀ ਯੁਵਰਾਜ ਸਨਮਾਣ ਹਾਸਲ ਕਰਦਾ ਹੈ.

ਯੁਵੀ ਦਾ ਜਨਮ ਮੰਗਲ ਦੀ ਮਹਾਂਦਸ਼ਾ ਵਿਚ ਹੋਇਆ ਜੋ 16 ਮਾਰਚ 1982 ਤੱਕ ਚੱਲੀ.ਉਹਨਾਂ ਦੀ ਕੁੰਡਲੀ ਮੁਤਾਬਕ ਰਾਹੂ ਦੀ ਮਹਾਂਦਸ਼ਾ 18 ਸਾਲ ਭਾਵ 16 ਮਾਰਚ 1982 ਤੋਂ 16 ਮਾਰਚ 2007 ਤੱਕ ਰਹੀ.

ਵਰਤਮਾਨ ਵੇਲ੍ਹੇ ਉਹਨਾਂ ਦੀ ਕੁੰਡਲੀ ਵਿਚ ਗੁਰੂ ਦੀ ਮਹਾਂਦਸ਼ਾ ਵਿਚ ਸ਼ੁੱਕਰ ਦੀ ਅੰਤਰਦਸ਼ਾ 28 ਜਨਵਰੀ 2008 ਤੋਂ 28 ਸਤੰਬਰ 2010 ਤੱਕ ਰਹੇਗੀ.ਇਸ ਲਈ ਯੁਵੀ ਨੂੰ ਚਾਂਦੀ ਦਾ ਚੌਰਸ ਪੱਤਰਾ ਹਮੇਸ਼ਾ ਆਪਣੇ ਕੋਲ ਰੱਖਣਾ ਚਾਹੀਦਾ ਹੈ.

ਵੀਰਵਾਰ ਨੂੰ ਕਾਲਾ ਕੱਪੜਾ, ਹਲਦੀ ਦੀ ਗੰਢ, ਚਨੇ ਦੀ ਦਾਲ, ਸੋਨਾ ਅਤੇ ਪੀਲਾ ਫੁੱਲ ਬ੍ਰਾਹਮਣ ਨੂੰ ਜਾਂ ਲੱਛਮੀ ਨਾਰਾਇਣ ਮੰਦਰ ਵਿਚ ਯੁਵੀ ਨੂੰ ਦਾਨ ਕਰਨੀ ਚਾਹੀਦੀ ਹੈ.

ਉਹਨਾਂ ਦੀ ਕੁੰਡਲੀ ਮੁਤਾਬਕ ਸ਼ੁੱਕਰ ਦੀ ਅੰਤਰਦਸ਼ਾ ਤੋਂ ਮਗਰੋਂ ਸੂਰਜ ਦੀ ਅੰਤਰ ਦਸ਼ਾ 16 ਜੁਲਾਈ 2011 ਤੱਕ, ਚੰਦਰਮਾ ਦੀ ਅੰਤਰਦਸ਼ਾ 16 ਨਵੰਬਰ 2012 ਤੱਕ, ਮੰਗਲ 22 ਅਕਤੂਬਰ 2013 ਅਤੇ ਰਾਹੂ ਦੀ ਅੰਤਰ ਦਸ਼ਾ 16 ਮਾਰਚ 2016 ਤੱਕ ਰਹੇਗੀ.

ਵਰਤਮਾਨ ਗੁਰੂ ਦੀ ਮਹਾਂਦਸ਼ਾ ਵਿਚ ਸ਼ੁੱਕਰ ਦੀ ਅੰਤਰਦਸ਼ਾ ਅਤੇ ਵਰਤਮਾਨ ਵਿਚ ਸ਼ੁੱਕਰ ਅੰਤਰਦਸ਼ਾ ਵਿਚ ਚੰਦਰਮਾ ਦੀ ਲਗਾਤਾਰ ਵਕਫੇ ਉੱਪਰ ਦਸ਼ਾ 26 ਅਗਸਤ 2008 ਤੋਂ 16 ਨਵੰਬਰ 2008 ਤੱਕ ਅਤੇ ਮੰਗਲ ਦੀ ਲਗਾਤਾਰ ਅੰਤਰਾਲ ਮਗਰੋਂ ਦਸ਼ਾ 12 ਜਨਵਰੀ 2009 ਤੱਕ ਰਹੇਗੀ.

2009 ਵਿਚ ਯੁਵੀ ਨੂੰ ਸਫਲਤਾ ਅਤੇ ਮਾਣ ਮਿਲੇਗਾ ਪਰ ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਉਹਨਾਂ ਨੂੰ ਤਕਲੀਫ ਜ਼ਰੂਰ ਹੋਵੇਗੀ.ਤਰੱਕੀ, ਜੱਸ ਅਤੇ ਗੁਣਗਾਣ ਤੋਂ ਅਲਾਵਾ ਇਸ ਵਰ੍ਹੇ ਉਹਨਾਂ ਨੂੰ ਨਵੇਂ ਸ਼ੁੱਭ ਮੌਕੇ ਵੀ ਮਿਲਣਗੇ.

ਉਹਨਾਂ ਦੇ ਕਾਰਜ ਸਥਾਨ 'ਤੇ ਆਮ ਵਿਰੋਧ ਵੀ ਉਹਨਾਂ ਨੂੰ ਮੋਹਰੀ ਬਨਣ ਵਿਚ ਰੁਕਾਵਟ ਨਹੀਂ ਪਾਉਣਗੇ.ਇਸ ਵਰ੍ਹੇ ਯੁਵੀ ਦੇ ਪਰਿਵਾਰ ਵਿਚ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਰਹੇਗਾ.ਯੁਵਰਾਜ ਵੱਲੋਂ ਇਸ ਵਰ੍ਹੇ ਗਣੇਸ਼ ਪੂਜਾ ਅਤੇ ਦਰਸ਼ਨ ਨਾਲ ਉਹਨਾਂ ਦੀ ਸੁੱਖ ਅਤੇ ਖੁਸ਼ਹਾਲੀ ਵਧੇਗੀ.

ਯੁਵੀ ਲਈ ਐਤਵਾਰ ਦਾ ਦਿਨ ਭਾਗਾਂ ਵਾਲਾ ਹੈ.ਸੋਮਵਾਰ ਨਿੱਜੀ ਖੁਸ਼ੀ ਅਤੇ ਮੰਗਲਵਾਰ ਜਿੱਤ, ਤਾਕਤ ਅਤੇ ਉੱਚ ਸਮਾਜਕ ਕਾਰਜਾਂ ਲਈ ਸ਼ੁੱਭ ਹੈ.ਵੀਰਵਾਰ ਅਤੇ ਸ਼ੁੱਕਰਵਾਰ ਨੂੰ ਉਹ ਨਵਾਂ ਕਾਰਜ ਸ਼ੁਰੂ ਨਾ ਕਰਨ.

ਉਹਨਾਂ ਲਈ ਸ਼ੁੱਭ ਰੰਗ ਪੀਲਾ, ਲਾਲ, ਨਾਰੰਗੀ ਜਾਂ ਕ੍ਰੀਮ ਹਨ ਅਤੇ ਉਹਨਾਂ ਨੂੰ ਇਹ ਰੰਗ ਖੁਸ਼ੀ ਦੇ ਮੌਕੇ ਅਤੇ ਆਪਣੇ ਕਾਰਜ ਸਥਾਨ ਵਿਚ ਵਰਤਣੇ ਚਾਹੀਦੇ ਹਨ.

3, 4, 9 ਅਤੇ 12 ਅੰਕ ਯੁਵੀ ਲਈ ਸ਼ੁੱਭ ਹਨ ਜਦੋਂ ਕਿ 5 ਅਤੇ 6 ਤੋਂ ਉਹਨਾਂ ਨੂੰ ਬਚਣਾ ਚਾਹੀਦਾ ਹੈ.ਯੁਵੀ ਨੂੰ ਪੀਲਾ ਨੀਲਮ ਵੀ ਗ੍ਰਹਿਣ ਕਰਨਾ ਚਾਹੀਦਾ ਹੈ ਜੋ ਉਹਨਾਂ ਦੀ ਬੈਂਕ ਸੰਬੰਧੀ ਕਾਰਜਾਂ ਵਿਚ ਮਦੱਦ ਕਰੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੂਰਜ ਕਾਰਣ ਗੌਰੀ ਤਰੱਕੀਸ਼ੀਲ
ਟਾਟਾ ਦਾ ਸਹਿਯੋਗੀ ਹੈ ਸ਼ਨੀ
ਗੁਜਰਾਤ 'ਚ ਹੀ ਸਫਲ ਰਹਿਣਗੇ ਮੋਦੀ
ਸੂਰਜ ਕਾਰਣ ਗੁੱਸੈਲ ਬਣੇ ਰਾਜ ਠਾਕਰੇ
ਦੇਵ ਪੁਰਸ਼ ਅਤੇ ਪਰਮ ਗਿਆਨੀ ਸੀ ਰਾਵਣ
ਸਾਉਣ ਨਖਤੱਰ ਕਾਰਨ ਪ੍ਰਸਿੱਧ ਹੋਏ ਸੈਫ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...