ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਗੁਜਰਾਤ 'ਚ ਹੀ ਸਫਲ ਰਹਿਣਗੇ ਮੋਦੀ
- ਪੰ. ਅਸ਼ੋਕ ਪੰਵਾਰ 'ਮਯੰਕ'
ਸੋਮਵਾਰ, 3 ਨਵੰਬਰ 2008   ( 11:33 IST )
ਭਾਜਪਾ ਦੇ ਬਜ਼ੁਰਗ ਆਗੂ ਅਟਲ ਬਿਹਾਰੀ ਵਾਜਪਾਈ ਹਨ ਪਰ ਉਹਨਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਹੁਣ ਪ੍ਰਧਾਨ ਮੰਤਰੀ ਅਹੁਦੇ ਲਈ ਆਪਣਾ ਉੱਤਰ ਅਧਿਕਾਰੀ ਐਲਾਣਿਆ ਹੈ ਜਦੋਂ ਕਿ ਅਡਵਾਨੀ ਨੇ ਨਰਿੰਦਰ ਮੋਦੀ ਨੂੰ ਆਪਣਾ ਉੱਤਰ ਅਧਿਕਾਰੀ ਬਣਾਇਆ ਹੈ.ਉਦੋਂ ਤੋਂ ਹੀ ਹੋਰ ਨੇਤਾ ਚੁੱਪਚਾਪ ਹਨ.

ਅਸਲ ਵਿਚ ਵੇਖਿਆ ਜਾਵੇ ਤਾਂ ਨਰਿੰਦਰ ਮੋਦੀ ਜਿਸ ਵੇਲ੍ਹੇ ਗੁਜਰਾਤ ਭੇਜੇ ਗਏ ਸਨ, ਉਦੋਂ ਉਹਨਾਂ ਨੇ ਆਪਣੀ ਸ਼ੈਲੀ ਮੁਤਾਬਕ ਕੰਮ ਕਰਦੇ ਹੋਏ ਆਪਣੀ ਹੋਂਦ ਸਾਬਤ ਕੀਤੀ ਅਤੇ ਤਿੰਨ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣੇ.

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਵੀ ਮੋਦੀ ਦੀ ਪ੍ਰਸ਼ੰਸਾ ਕਰ ਚੁੱਕੇ ਹਨ.ਭਾਜਪਾ ਵਿਚ ਮੋਦੀ ਦਾ ਕੱਦ ਬਹੁਤ ਵੱਡਾ ਹੈ ਅਤੇ ਉਹ ਸੰਘ ਦੇ ਪਸੰਦੀਦਾ ਨੇਤਾ ਹਨ.

ਨੇੜ੍ਹਲੇ ਭਵਿੱਖ ਵਿਚ ਚਾਰ ਰਾਜਾਂ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਚੌਣਾਂ ਹੋਣ ਵਾਲੀਆਂ ਹਨ.ਮੋਦੀ ਦੇ ਇਹਨਾਂ ਰਾਜਾਂ ਵਿਚ ਨਿਸ਼ਚਿਤ ਹੀ ਚੌਣ ਪ੍ਰਚਾਰ ਕਰਨ ਦੀ ਸੰਭਾਵਨਾ ਹੈ ਅਤੇ ਉਹ ਭਾਜਪਾ ਨੂੰ ਜਿੱਤ ਵੱਲ ਲਿਜਾਣਗੇ.

ਮੋਦੀ ਦਾ ਜਨਮ ਬ੍ਰਿਸ਼ਚਕ ਲਗਨ ਵਿਚ ਹੋਇਆ ਜੋ ਭਾਗ ਸਵਾਮੀ ਹੋ ਕੇ ਲਗਨ ਵਿਚ ਨੀਚ ਰਾਸ਼ੀ ਬ੍ਰਿਸ਼ਚਕ ਵਿਚ ਹੈ ਜਦੋਂ ਕਿ ਚੰਦਰਮਾ ਦਾ ਨੀਚ ਮੰਗਲ ਦੇ ਲਗਨ ਵਿਚ ਹੋਣ ਨਾਲ ਭੰਗ ਹੁੰਦਾ ਹੈ.

ਇਸ ਲਈ ਚੰਦਰਮਾ ਉੱਤਮ ਫਲਦਾਇਕ ਸਾਬਤ ਹੋਇਆ.ਹਾਲ ਹੀ ਵਿਚ ਪੱਛਮੀ ਬੰਗਾਲ ਤੋਂ ਨੈਨੋ ਦੇ ਵਿਰੋਧ ਦੇ ਚੱਲਦਿਆਂ ਟਾਟਾ ਉੱਥੋਂ ਹਟੇ ਤਾਂ ਮੋਦੀ ਨੇ ਫੌਰਨ ਗੁਜਰਾਤ ਵਿਚ ਸਥਾਪਤ ਕਰਨ ਦਾ ਪ੍ਰਸਤਾਵ ਹੀ ਨਹੀਂ ਸਗੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਵੀ ਟਾਟਾ ਨਾਲ ਕੀਤਾ.

ਜਿਸ ਤਰ੍ਹਾਂ ਉਹ ਆਪਣੇ ਰਾਜ ਪ੍ਰਤੀ ਜਾਗਰੂਕ ਹਨ, ਉਸੇ ਤਰ੍ਹਾਂ ਹੀ ਗ੍ਰਹਿ ਵੀ ਉਹਨਾਂ ਦੇ ਪੱਖ ਵਿਚ ਹਨ.

ਉਹਨਾਂ ਦੀ ਰਾਸ਼ੀ ਮੁਤਾਬਕ ਲਗਨ ਸਵਾਮੀ ਮੰਗਲ ਦੇ ਲਗਨ ਵਿਚ ਭਾਗ ਸਵਾਮੀ ਚੰਦਰਮਾ ਦਾ ਮਿਲਨ ਅਤੇ ਪੰਚ ਮਹਾਂਪੁਰਸ਼ ਰਾਜਯੋਗ ਵਿਚੋਂ ਇੱਕ ਰੂਪਕ ਯੋਗ ਬਨਾਉਣ ਨਾਲ ਮੋਦੀ ਦੀ ਸਥਿੱਤੀ ਹੋਰਨਾਂ ਨੇਤਾਵਾਂ ਮੁਕਾਬਲੇ ਦਮਦਾਰ ਰਹੀ ਅਤੇ ਅਗਵਾਈ ਸਮਰੱਥਾ ਵੀ ਕਾਫੀ ਵਧੀ-ਚੜ੍ਹੀ ਹੈ.

ਮੰਗਲ ਊਰਜਾ, ਹੌਂਸਲੇ ਅਤੇ ਇੱਛਾ ਦਾ ਕਾਰਕ ਹੈ ਜੋ ਤੁਹਾਡੇ ਅੰਦਰ ਭਰਪੂਰ ਹਨ.ਮੰਗਲ ਸੰਗਠਨਾਤਮਕ ਸ਼ਕਤੀ ਦਿੰਦਾ ਹੈ, ਉਹ ਵੀ ਤੁਹਾਡੇ ਅੰਦਰ ਭਰਪੂਰ ਹੈ.

ਮੋਦੀ ਕੁਸ਼ਲ ਪ੍ਰਸ਼ਾਸਕ, ਸੈਨਾਪਤੀ, ਗ੍ਰਹਿਮੰਤਰੀ ਹੋ ਸਕਦੇ ਹਨ ਪਰ ਪ੍ਰਧਾਨ ਮੰਤਰੀ ਅਹੁਦਾ ਉਹਨਾਂ ਲਈ ਬਹੁਤ ਦੂਰ ਹੈ.ਇਸ ਲਈ ਦੱਸਵੇਂ ਭਾਵ ਦਾ ਵੀ ਸ਼ੁੱਭ ਹੋਣਾ ਲੋੜੀਂਦਾ ਹੈ.

ਮੋਦੀ ਦੀ ਕੁੰਡਲੀ ਵਿਚ ਦੱਸਵੇਂ ਭਾਵ ਵਿਚ ਸਿੰਘ ਦਾ ਸ਼ਨੀ ਹੈ ਜੋ ਉੱਤਰਾ ਭਾਦੋਂ ਦੇ ਆਪਣੇ ਨਖਤੱਰ ਵਿਚ ਹੀ ਹੈ ਅਤੇ ਜਿਸ ਰਾਸ਼ੀ ਵਿਚ ਹੈ ਉਸ ਦਾ ਸਵਾਮੀ ਕੰਨਿਆ ਰਾਸ਼ੀ ਵਿਚ ਉੱਚ ਦੇ ਬੁੱਧ ਨਾਲ ਹੈ.

ਇਸ ਲਈ ਪ੍ਰਧਾਨ ਮੰਤਰੀ ਅਹੁਦਾ ਤੁਹਾਡਾ ਲਈ ਅਜੇ ਸੰਭਵ ਨਹੀਂ ਹੈ ਪਰ ਜੇਕਰ ਅਡਵਾਨੀ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਤੁਹਾਨੂੰ ਗ੍ਰਹਿਮੰਤਰੀ ਦਾ ਅਹੁਦਾ ਮਿਲ ਸਕਦਾ ਹੈ.

ਉਂਝ ਤੁਸੀਂ ਗ੍ਰਹਿ ਮੰਤਰੀ ਮੁਕਬਲੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜਿਆਦਾ ਸਫਲਤਾ ਪ੍ਰਾਪਤ ਕਰੋਗੇ.ਕੁੰਡਲੀ ਮੁਤਾਬਕ ਸ਼ਨੀ ਦੱਸਵੇਂ ਸਥਾਨ 'ਤੇ ਸੱਤਵੀਂ ਦ੍ਰਿਸ਼ਟੀ ਨਾਲ ਚੌਥੇ ਸਥਾਨ ਨੂੰ ਵੇਖ ਰਿਹਾ ਹੈ.

ਚੌਥਾ ਸਥਾਨ ਜਨਮ ਅਸਥਾਨ ਨੂੰ ਮੰਨਿਆ ਗਿਆ ਹੈ ਅਤੇ ਤੁਹਾਡਾ ਜਨਮ ਗੁਜਰਾਤ ਦਾ ਹੈ.ਜਨਮ ਨਖੱਤਰ ਦਾ ਸਵਾਮੀ ਅਨੁਰਾਧਾ ਵੀ ਸ਼ਨੀ ਦਾ ਨਖੱਤਰ ਹੈ ਜਦੋਂ ਕਿ ਸ਼ਨੀ ਉੱਤਰਾ ਭਾਦੋਂ ਵਿਚ ਹੈ.

ਇਸ ਲਈ ਤੁਸੀਂ ਆਪਣੀ ਜਨਮਭੂਮੀ ਭਾਵ ਗੁਜਰਾਤ ਦੀ ਸ਼ੋਭਾ ਹੀ ਵਧਾਉਂਦੇ ਰਹੋਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੂਰਜ ਕਾਰਣ ਗੁੱਸੈਲ ਬਣੇ ਰਾਜ ਠਾਕਰੇ
ਦੇਵ ਪੁਰਸ਼ ਅਤੇ ਪਰਮ ਗਿਆਨੀ ਸੀ ਰਾਵਣ
ਸਾਉਣ ਨਖਤੱਰ ਕਾਰਨ ਪ੍ਰਸਿੱਧ ਹੋਏ ਸੈਫ
ਟਵਿੰਕਲ ਕਾਰਣ ਅੱਕੀ ਬਣੇ ਕਿੰਗ
ਦੇਸ਼ ਲਈ ਅਸ਼ੁੱਭ ਹਨ ਚਿਦੰਬਰਮ
ਕੁੰਬਲੇ ਦਾ ਭਵਿੱਖ ਉੱਜਵਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਗੋਲਮਾਲ ਰਿਟਰਨਸ
ਗੋਪਾਲ (ਅਜੈ ਦੇਵਗਨ) ਆਪਣੀ ਪਤਨੀ ਏਕਤਾ (ਕਰੀਨਾ ਕਪੂਰ), ਭੈਣ ਈਸ਼ਾ (ਅੰਮ੍ਰਿਤਾ ਅਰੋੜਾ) ਅਤੇ ਗੂੰਗੇ ਸਾਲੇ (ਤੁਸ਼ਾਰ ਕਪੂਰ) ਦੇ ਨਾਲ ਰਹਿੰਦਾ ਹੈ. ਏਕਤਾ ਸੱਸ-ਬਹੂ ਦੇ ਲੜੀਵਾਰ ਵੇਖਣ ਦੀ ਸ਼ੌਕੀਨ ਹੈ. ਇੱਕ ਰਾਤ ਘਰ ਪਰਤਦੇ ਸਮੇਂ ਮੀਰਾ (ਸੇਲੀਨਾ) ਨੂੰ ਗੁੰਡਿਆਂ ਤੋਂ
ਮਿ.ਭੱਟੀ ਆਨ ਛੁੱਟੀ
ਭਾਗਸ਼ਾਲੀ ਕੁੜੀ 'ਗੁੱਡਲਕ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...