ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਸੂਰਜ ਕਾਰਣ ਗੁੱਸੈਲ ਬਣੇ ਰਾਜ ਠਾਕਰੇ
20 ਅਕਟੂਬਰ 2008   ( 13:44 IST )
ਮਹਾਂਰਾਸ਼ਟਰ ਦੇ ਤੇਜ਼ ਅਤੇ ਗਰਮ ਨੇਤਾ ਰਾਜ ਠਾਕਰੇ ਦੇ ਜਨਮ ਵਾਲੇ ਦਿਨ ਸੂਰਜ ਉੱਗਣ ਵੇਲ੍ਹੇ ਸਾਉਣ ਨਖੱਤਰ ਸੀ.ਸਾਉਣ ਨਖਤੱਰ ਵਿਚ ਪੈਦਾ ਹੋਇਆ ਵਿਅਕਤੀ ਅਮੀਰ ਅਤੇ ਪ੍ਰਸਿੱਧ ਹੁੰਦਾ ਹੈ.

ਵਰਤਮਾਨ ਵੇਲ੍ਹੇ ਰਾਜ ਆਰਥਿਕ ਰੂਪ ਨਾਲ ਸੰਪੰਨ ਹਨ ਅਤੇ ਪ੍ਰਸਿੱਧ ਹਨ.ਰਾਜ ਦੇ ਜਨਮ ਮੌਕੇ ਸੂਰਜ ਜਿਸ ਸਥਾਨ ਉੱਪਰ ਬੈਠਾ ਸੀ, ਉਹ ਉਹਨਾਂ ਨੂੰ ਗੁੱਸੈਲ ਸੁਭਾਅ ਵਾਲਾ ਬਨਾਉਂਦਾ ਹੈ.

ਚੰਦਰਮਾ ਦੀ ਸਥਿੱਤੀ ਹੌਂਸਲਾ ਪ੍ਰਦਾਨ ਕਰਦੀ ਹੈ ਅਤੇ ਇਸੇ ਕਾਰਣ ਰਾਜ ਨੂੰ ਕਿਸੇ ਅੱਗੇ ਝੁਕਣਾ ਪਸੰਦ ਨਹੀਂ ਹੈ.ਅਜਿਹੇ ਜਾਤਕ ਨੂੰ ਨੌਜਵਾਨ ਅਵਸਥਾ ਵਿਚ ਹੀ ਭਾਗਾਂ ਵਿਚ ਤਰੱਕੀ ਅਤੇ ਰਾਜ ਵੱਲੋਂ ਸਨਮਾਨ ਮਿਲਦਾ ਹੈ.

ਮੰਗਲ ਜਿਸ ਸਥਾਨ ਉੱਪਰ ਬੈਠਾ ਹੈ, ਉਸ ਕਾਰਣ ਰਾਜ ਹੌਂਸਲਾ ਹੁੰਦੇ ਹੋਏ ਵੀ ਉਹ ਆਪਣੇ ਪਰਿਵਾਰਕ ਸੰਬੰਧਾਂ ਅਤੇ ਖੁਸ਼ਹਾਲੀ ਨੂੰ ਭੋਗ ਨਹੀਂ ਸਕਦੇ.ਇਸੇ ਕਾਰਣ ਹੀ ਇੱਕ ਵਿਸ਼ੇਸ਼ ਵਰਗ ਜਾਂ ਸੰਸਥਾ ਦੇ ਪ੍ਰਧਾਨ ਬਣੇ ਹਨ ਰਾਜ ਠਾਕਰੇ.

ਅਜਿਹਾ ਜਾਤਕ ਸੰਪੂਰਨ ਵਿਸ਼ਿਆਂ ਨੂੰ ਭੋਗਣ ਵਾਲਾ ਹੁੰਦਾ ਹੈ.ਗੁਰੂ ਕਾਰਣ ਉਹਨਾਂ ਨੂੰ ਜਨ, ਧਨ ਅਤੇ ਵਾਹਨ ਦਾ ਪੂਰਨ ਸੁੱਖ ਮਿਲਦਾ ਹੈ ਪਰ ਇਸੇ ਗੁਰੂ ਕਾਰਣ ਹੀ ਰਾਜ ਸੰਤੁਸ਼ਟ ਨਹੀਂ ਹਨ.

ਵਰਤਮਾਨ ਵੇਲ੍ਹੇ ਰਾਜ ਠਾਕਰੇ ਉੱਪਰ ਗੁਰੂ ਦੀ ਮਹਾਂਦਸ਼ਾ ਚੱਲ ਰਹੀ ਹੈ.ਇਹ 18 ਜਨਵਰੀ 2001 ਤੋਂ ਸ਼ੁਰੂ ਹੋਈ ਹੈ ਅਤੇ 18 ਜਨਵਰੀ 2017 ਤੱਕ ਰਹੇਗੀ.

ਇਸੇ ਅਧੀਨ ਗੁਰੂ ਦੀ ਦਸ਼ਾ 6 ਮਾਰਚ 2008 ਤੱਕ, ਸ਼ਨੀ ਦੀ 18 ਸਤੰਬਰ 2005 ਤੱਕ, ਬੁੱਧ ਦੀ 24 ਦਸੰਬਰ 2007 ਤੱਕ ਸੀ.ਇਸ ਵੇਲ੍ਹੇ ਰਾਜ ਉੱਪਰ 24 ਦਸੰਬਰ 2007 ਤੋਂ 30 ਨਵੰਬਰ 2008 ਤੱਕ ਲਈ ਕੇਤੂ ਦੀ ਅੰਤਰ ਦਸ਼ਾ ਚੱਲ ਰਹੀ ਹੈ.

ਇਸ ਕਾਰਣ ਰਾਜ ਬਿਨਾਂ ਵਿਚਾਰੇ ਭਾਵੁਕ ਹੋ ਕੇ ਕੰਮ ਕਰ ਰਹੇ ਹਨ ਅਤੇ ਬੋਲੀ ਦੀ ਵਰਤੋਂ ਕਰ ਰਹੇ ਹਨ.30 ਨਵੰਬਰ 2008 ਤੋਂ 30 ਜੁਲਾਈ 2011 ਤੱਕ ਸ਼ੁੱਕਰ ਦੀ ਅੰਤਰ ਦਸ਼ਾ ਰਹੇਗੀ, ਫਿਰ ਸੂਰਜ ਦੀ 18 ਮਈ 2012 ਤੱਕ, ਚੰਦਰਮਾ ਦੀ 18 ਸਤੰਬਰ 2013 ਤੱਕ, ਮੰਗਲ ਦੀ 24 ਅਗਸਤ 2014 ਤੱਕ ਅਤੇ ਰਾਹੂ ਦੀ 18 ਜਨਵਰੀ 2017 ਤੱਕ ਅੰਤਰ ਦਸ਼ਾ ਰਹੇਗੀ.

ਇਸ ਤੋਂ ਮਗਰੋਂ ਸ਼ਨੀ ਦੀ ਮਹਾਂਦਸ਼ਾ 19 ਸਾਲ ਤੱਕ ਰਹੇਗੀ.ਵਰਤਮਾਨ ਵੇਲ੍ਹੇ ਭਾਗ ਤੁਹਾਡਾ ਹਰ ਕਾਰਜ ਵਿਚ ਸਾਥ ਦੇ ਰਹੇ ਹਨ.ਕੁੰਡਲੀ ਵਿਚ ਸ਼ਨੀ ਜਿਸ ਸਥਾਨ 'ਤੇ ਬੈਠਿਆ ਹੈ ਉਸ ਤੋਂ ਧਨ ਅਤੇ ਸੁੱਖ ਪ੍ਰਾਪਤੀ ਦਾ ਯੋਗ ਬਣਿਆ ਹੈ.

ਅਕਤੂਬਰ ਆਖਰ ਤੱਕ ਰਾਜ ਠਾਕਰੇ ਦੇ ਜਰੂਰੀ ਕਾਰਜ ਅਧੂਰੇ ਰਹਿਣਗੇ.ਮਿੱਤਰ ਵਰਗ ਨੂੰ ਰਾਜ ਤੋਂ ਲਾਹਾ ਮਿਲੇਗਾ ਪਰ ਵਿਰੋਧੀ ਨਵੀਂ ਸਮੱਸਿਆ ਖੜ੍ਹੀ ਕਰ ਸਕਦੇ ਹਨ.ਆਪਣਿਆਂ ਨਾਲ ਵਿਵਾਦਤ ਸਥਿੱਤੀ ਹੋ ਸਕਦੀ ਹੈ.

ਅਕਤੂਬਰ ਆਖਰ ਤੋਂ ਨਵੰਬਰ ਆਖਰ ਤੱਕ ਰਾਜ ਭਾਗ ਰਾਜ ਦਾ ਸਾਥ ਦੇਣਗੇ.ਆਪਣੇ ਕਾਰਜਾਂ ਦੀ ਸਫਲਤਾ ਤੋਂ ਰਾਜ ਖੁਸ਼ ਰਹਿਣਗੇ.ਦਸੰਬਰ ਦੇ ਪਹਿਲੇ ਹਫਤੇ ਵਿਚ ਸੋਚੇ ਕਾਰਜ ਹੋਣ ਨਾਲ ਵੀ ਉਹ ਖੁਸ਼ ਹੋਣਗੇ.

ਸੁਖਾਂਵੀ ਖਬਰ ਮਿਲੇਗੀ ਜਿਸ ਤੋਂ ਉਹ ਉਤਸ਼ਾਹਤ ਹੋਣਗੇ ਪਰ ਦਸੰਬਰ ਦੇ ਪਹਿਲੇ ਹਫਤੇ ਤੋਂ ਜਨਵਰੀ ਦੇ ਆਖਰ ਤੱਕ ਰਾਜ ਨੂੰ ਸੰਜਮ ਰੱਖਣਾ ਜਾਰੀ ਹੈ ਨਹੀਂ ਤਾਂ ਉਹਨਾਂ ਦੀ ਸਖਤ ਆਲੋਚਨਾਂ ਦੀ ਸੰਭਾਵਨਾ ਹੈ ਜਿਸ ਤੋਂ ਤਕਲੀਫ ਹੋ ਸਕਦੀ ਹੈ.

ਦੇਵ, ਗੁਰੂ ਅਤੇ ਬ੍ਰਾਹਮਣਾਂ ਪ੍ਰਤੀ ਉਹਨਾਂ ਦੀ ਭਾਵਨਾ ਜਾਗ੍ਰਿਤ ਹੋਵੇਗੀ.ਗੁਆਚਿਆ ਵਿਸ਼ਵਾਸ ਮੁੜ ਤੋਂ ਮਿਲੇਗਾ.ਰਾਜ ਲਈ ਵੀਰਵਾਰ ਦਾ ਦਿਨ ਠੀਕ ਹੈ.ਉਹਨਾਂ ਲਈ ਗੁਲਾਬੀ, ਹਰਾ, ਸਫੇਦ ਰੰਗ ਸ਼ੁੱਭ ਹਨ.ਰਾਜ ਨੂੰ ਨੀਲਮ, ਹੀਰਾ ਅਤੇ ਪੰਨਾ ਯੁਕਤ ਲਾਕੇਟ ਪਹਿਨਣਾ ਚਾਹੀਦਾ ਹੈ ਤਾਂ ਜੋ ਉਹ ਪਰੇਸ਼ਾਨੀ ਤੋਂ ਬਚ ਸਕਣ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦੇਵ ਪੁਰਸ਼ ਅਤੇ ਪਰਮ ਗਿਆਨੀ ਸੀ ਰਾਵਣ
ਸਾਉਣ ਨਖਤੱਰ ਕਾਰਨ ਪ੍ਰਸਿੱਧ ਹੋਏ ਸੈਫ
ਟਵਿੰਕਲ ਕਾਰਣ ਅੱਕੀ ਬਣੇ ਕਿੰਗ
ਦੇਸ਼ ਲਈ ਅਸ਼ੁੱਭ ਹਨ ਚਿਦੰਬਰਮ
ਕੁੰਬਲੇ ਦਾ ਭਵਿੱਖ ਉੱਜਵਲ
ਬੁਸ਼ ਦੇ ਦਿਨ ਪੂਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਗੋਲਮਾਲ ਰਿਟਰਨਸ
ਗੋਪਾਲ (ਅਜੈ ਦੇਵਗਨ) ਆਪਣੀ ਪਤਨੀ ਏਕਤਾ (ਕਰੀਨਾ ਕਪੂਰ), ਭੈਣ ਈਸ਼ਾ (ਅੰਮ੍ਰਿਤਾ ਅਰੋੜਾ) ਅਤੇ ਗੂੰਗੇ ਸਾਲੇ (ਤੁਸ਼ਾਰ ਕਪੂਰ) ਦੇ ਨਾਲ ਰਹਿੰਦਾ ਹੈ. ਏਕਤਾ ਸੱਸ-ਬਹੂ ਦੇ ਲੜੀਵਾਰ ਵੇਖਣ ਦੀ ਸ਼ੌਕੀਨ ਹੈ. ਇੱਕ ਰਾਤ ਘਰ ਪਰਤਦੇ ਸਮੇਂ ਮੀਰਾ (ਸੇਲੀਨਾ) ਨੂੰ ਗੁੰਡਿਆਂ ਤੋਂ
ਮਿ.ਭੱਟੀ ਆਨ ਛੁੱਟੀ
ਭਾਗਸ਼ਾਲੀ ਕੁੜੀ 'ਗੁੱਡਲਕ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...