|
| ਟਵਿੰਕਲ ਕਾਰਣ ਅੱਕੀ ਬਣੇ ਕਿੰਗ |
| ਵੀਰਵਾਰ, 4 ਸਿਤੰਬਰ 2008 ( 10:17 IST ) | |
ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ.
ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ ਮਿਲ ਰਹੀ ਹੈ.ਸੱਭ ਤੋਂ ਵੱਧ ਕਮਾਈ ਕਰਨ ਵਾਲੇ ਉਹ ਇੱਕ ਮਾਤਰ ਹੀਰੋ ਬਣ ਗਏ ਹਨ.ਆਉ ਵੇਖਦੇ ਹਾਂ ਟਵਿੰਕਲ ਅਤੇ ਅੱਕੀ ਦੀ ਚੰਦਰਮਾ ਰਾਸ਼ੀ ਅਤੇ ਕੁੰਡਲੀ ਵਿਚ ਕੀ ਲਿਖਿਆ ਹੈ?
ਅੱਕੀ ਟਵਿੰਕਲ ਦੇ ਸਿਰਫ 16 ਗੁਣ ਹੀ ਮਿਲਦੇ ਹਨ ਫਿਰ ਵੀ ਟਵਿੰਕਲ ਅੱਕੀ ਲਈ ਭਾਗਾਂਵਾਲੀ ਸਾਬਤ ਹੋਈ.ਅੱਕੀ ਦੀ ਰਾਸ਼ੀ ਬ੍ਰਿਸ਼ਚਕ ਹੈ ਅਤੇ ਇਸ ਰਾਸ਼ੀ ਵਿਚ ਜੰਮੇ ਜਾਤਕ ਦਾ ਕੱਦ-ਕਾਠ ਉੱਤਮ ਹੁੰਦਾ ਹੈ.
ਚੰਦਰਮਾ ਲਗਨ, ਸਵੈਰਾਸ਼ੀ ਵਾਲੇ ਮੰਗਲ ਕਾਰਣ ਤੁਹਾਡੇ ਅੰਦਰ ਗਜ਼ਬ ਦੀ ਊਰਜਾ ਹੈ ਜਿਸ ਸਦਕਾ ਤੁਸੀਂ ਬਲੈਕ ਬੈਲਟ ਦੇ ਨਾਲ-ਨਾਲ ਕਈ ਕਲਾਵਾਂ ਵਿਚ ਮਹਾਰਤ ਹਾਸਲ ਕੀਤੀ.ਤੁਸੀਂ ਹਮੇਸ਼ਾ ਨਵੀਂ ਕਲਾ ਸਿੱਖਣ ਲਈ ਉਤਸੁਕ ਰਹਿੰਦੇ ਹੋ.
ਡਿਸਟਿਲ ਵਾਟਰ ਨਾਲ ਇਸ਼ਨਾਨ ਕਰਨ ਵਾਲੇ ਅੱਕੀ ਵਿਰਲੇ ਹੀਰੋ ਹਨ.ਅੱਕੀ ਦੇ ਚੰਦਰਮਾ ਲਗਨ ਵਿਚ ਟਵਿੰਕਲ ਦੀ ਰਾਸ਼ੀ ਮੀਨ ਦਾ ਸਵਾਮੀ ਗੁਰੂ ਉੱਚ ਦਾ ਹੈ.ਇਸ ਤੋਂ ਸਾਬਤ ਹੁੰਦਾ ਹੈ ਕਿ ਅੱਜ ਜਿੰਨ੍ਹੀ ਸਫਲਤਾ ਅੱਕੀ ਨੂੰ ਮਿਲੀ ਉੰਨੀ ਅਭਿਸ਼ੇਕ ਅਤੇ ਸੁਨੀਲ ਸ਼ੈਟੀ ਆਦਿ ਨੂੰ ਨਹੀਂ ਮਿਲੀ.
ਤੁਹਾਡੀ ਕੁੰਡਲੀ ਵਿਚ ਬੁੱਧ, ਗੁਰੂ ਉੱਚ ਦੇ ਹਨ ਜਦੋਂ ਮੰਗਲ ਸਵੈ ਰਾਸ਼ੀ ਵਿਚ ਸਥਿੱਤ ਹੈ.ਗੁਰੂ ਦੀ ਚੰਦਰਮਾ ਮੰਗਲ 'ਤੇ ਪੂਰਨ ਦ੍ਰਿਸ਼ਟੀ ਪੈ ਰਹੀ ਹੈ.ਚੰਦਰਮਾ ਨੀਚ ਦਾ ਹੈ ਪਰ ਮੰਗਲ ਦਾ ਸਾਥ ਹੋਣ ਕਾਰਣ ਅਪ੍ਰਭਾਵੀ ਹੋ ਗਿਆ ਹੈ.ਟਵਿੰਕਲ ਦੀ ਰਾਸ਼ੀ ਮੀਨ 'ਤੇ ਉੱਚ ਦੇ ਗੁਰੂ ਦੀ ਨੌਂਵੀਂ ਰਾਸ਼ੀ ਪੈ ਰਹੀ ਹੈ.ਇਹ ਜਾਹਰ ਕਰਦਾ ਹੈ ਕਿ ਟਵਿੰਕਲ ਅੱਕੀ ਲਈ ਕਿੰਨੀ ਭਾਗਾਂ ਵਾਲੀ ਹੈ.
ਹੁਣ ਟਵਿੰਕਲ ਦੀ ਕੁੰਡਲੀ 'ਤੇ ਝਾਤੀ ਮਾਰੀਏ ਤਾਂ ਅੱਕੀ ਦੇ ਰਾਸ਼ੀ ਸਵਾਮੀ ਮੰਗਲ 'ਤੇ ਗੁਰੂ ਦਾ ਦੂਹਰਾ ਪ੍ਰਭਾਵ ਹੈ.ਇੱਕ ਤਾਂ ਮੰਗਲ ਗੁਰੂ ਦੀ ਰਾਸ਼ੀ ਧਨੂੰ ਵਿਚ ਹੈ ਜਦੋਂ ਕਿ ਗੁਰੂ ਮੰਗਲ ਦੀ ਮੇਖ ਰਾਸ਼ੀ ਵਿਚ ਕੇਤੂ ਨਾਲ ਹੈ.ਜਦੋਂ ਕਿ ਅੱਕੀ ਦੀ ਰਾਸ਼ੀ ਤੋਂ ਵੇਖਿਆ ਜਾਵੇ ਤਾਂ ਟਵਿੰਕਲ ਦੀ ਰਾਸ਼ੀ ਪੰਚਮ ਵਿਧਾ ਮਨੋਰੰਜਨ ਪਿਆਰ ਭਾਵ ਵਿਚ ਅਹਿ.ਇੰਝ ਅੱਕੀ ਲਈ ਟਵਿੰਕਲ ਭਾਗਵਾਨ ਬਣੀ.
ਇੱਕ ਕਹਾਵਤ ਹੈ ਕਿ ਜੋ ਮੁਟਿਆਰ ਢੇਰੀ ਹੁੰਦੀ ਹੈ, ਉਹ ਜਿਸ ਘਰ ਜਾਂਦੀ ਹੈ ਉਸ ਨੂੰ ਵਿਚ ਵੀ ਢੇਰ ਕਰ ਦਿੰਦੀ ਹੈ.ਇਸ ਦੇ ਸ਼ੁੱਭ ਅਤੇ ਅਸ਼ੁੱਭ ਦੋਵੇਂ ਹੀ ਕਿਸਮਾਂ ਦੇ ਫਲ ਵੇਖਣ ਨੂੰ ਮਿਲਦੇ ਹਨ.ਇੰਝ ਟਵਿੰਕਲ ਨੇ ਗ੍ਰਹਿ ਸਥਿੱਤੀ ਮੁਤਾਬਕ ਸ਼ੁੱਭ ਫਲ ਹੀ ਅੱਕੀ ਨੂੰ ਦਿੱਤੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਬੇਬੱਸ ਪਿਤਾ ਦੀ ਕਹਾਣੀ 'ਕਿਡਨੈਪ' | | ਸੋਨੀਆ (ਮਿਨਿਸ਼ਾ ਲਾਂਬਾ) ਜਦੋਂ ਦਸ ਸਾਲ ਦੀ ਸੀ, ਤਦ ਉਸਦੀ ਮੰਮੀ (ਵਿੱਦਿਆ ਮਾਲਵਦੇ) ਅਤੇ ਪਾਪਾ ਵਿਕਰਾਂਤ ( ਸੰਜੇ ਦੱਤ) ਵਿੱਚ ਤਲਾਕ ਹੋ ਗਿਆ ਸੀ. ਸੋਨੀਆ ਹੁਣ 17 ਸਾਲਾਂ ਦੀ ਹੋ ਚੁੱਕੀ ਹੈ ਅਤੇ ਆਪਣੀ ਮਾਂ ਅਤੇ ਨਾਨੀ ਨਾਲ ਰਹਿੰਦੀ |
|
| |
|
|
|
|
|
| ਵਪਾਰ ਖਬਰਾਂ - ਫੋਰਡ ਮੋਟਰ ਕੰਪਨੀ ਨੇ ਕਿਹਾ ਹੈ ਕਿ ਉਹ ਆਪਣੀ ਵਿੱਤੀ ਇਕਾਈ ਦੇ ਕਰਜ਼ੇ ਦੇ ਭੁਗਤਾਨ ਲਈ 50 ਕਰੋੜ ਅਮਰੀਕੀ ਡਾਲਰ ਦੀ ਕੀਮਤ ਦੇ ਸ਼ੇਅਰ ਵੇਚੇਗੀ.ਮਿਸ਼ੀਗਨ ਵਿਖੇ ਸਥਿੱਤ ਵਾਹਨ ਨਿਰਮਾਤਾ |
| |
|
|
|
|
|
|
|