|
| ਦੇਸ਼ ਲਈ ਅਸ਼ੁੱਭ ਹਨ ਚਿਦੰਬਰਮ | | - ਪੰ.ਅਖਿਲੇਸ਼ ਬਿਲੌਰੇ |
| 5 ਅਗਸਤ 2008 ( 10:43 IST ) |
|
ਦੇਸ਼ ਲਈ ਕੇਂਦਰੀ ਵਿੱਤ ਮੰਤਰੀ ਪੀ.ਚਿਦੰਬਰਮ ਦੇਸ਼ ਲਈ ਸ਼ੁੱਭ ਸਾਬਤ ਨਹੀਂ ਹੋਏ.ਵਰਤਮਾਨ ਸੰਪ੍ਰਗ ਸਰਕਾਰ ਵਿਚ ਜਦੋਂ ਤੋਂ ਉਹਨਾਂ ਨੇ ਵਿੱਤ ਵਿਭਾਗ ਸੰਭਾਲਿਆ, ਕੋਈ ਲੋਕ ਭਲਾਈ ਵਾਲਾ ਅਤੇ ਸਹੀ ਬਜਟ ਨਹੀਂ ਪੇਸ਼ ਕਰ ਸਕੇ.ਸ਼ੇਅਰ ਬਜ਼ਾਰ ਮੂਧੇ ਮੁੰਹ ਡਿੱਗਦਾ ਗਿਆ ਅਤੇ ਉਹ ਇਹ ਕਹਿੰਦੇ ਰਹੇ ਕਿ ਸਾਡੀ ਸਥਿੱਤੀ ਉੱਪਰ ਨਜ਼ਰ ਹੈ.
ਭਾਰਤ ਦੀ ਅਰਥ ਵਿਵਸਥਾ ਅਤੇ ਮੁੱਦਰਾ ਸਫੀਤੀ ਦੀ ਦਰ ਬੇਕਾਬੂ ਹੋ ਗਈ.ਪਤਾ ਨਹੀਂ ਇਸਦਾ ਭਵਿੱਖ ਕੀ ਹੋਵੇਗਾ, ਇਸ ਦਾ ਠਿਕਾਣਾ ਨਹੀਂ.ਪ੍ਰਧਾਨ ਮੰਤਰੀ ਵੀ ਇਹੋ ਕਹਿੰਦੇ ਨਜ਼ਰ ਆਏ ਕਿ ਜਲਦੀ ਤੋਂ ਜਲਦੀ ਇਸ ਨੂੰ ਕਾਬੂ ਕੀਤਾ ਜਾਵੇ ਪਰ ਉਦੋਂ ਤੱਕ ਮਹਿੰਗਾਈ ਕਿਸ ਹੱਦ ਤੱਕ ਪੁੱਜ ਜਾਵੇਗੀ, ਇਸ ਬਾਰੇ ਅੰਦਾਜਾ ਲਗਾਉਣਾ ਮੁਸ਼ਕਲ ਹੈ.
ਪਹਿਲਾਂ ਸ਼ੇਅਰ ਬਜ਼ਾਰ 25 ਹਜ਼ਾਰੀ ਸੀ ਤਾਂ ਹੁਣ 15-16 ਹਜ਼ਾਰ ਦੇ ਦੁਆਲੇ ਚੱਲ ਰਿਹਾ ਹੈ.ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਮੰਗਲ ਦੂਸ਼ਿਤ ਸ਼ਨੀ ਹੋਣ ਕਾਰਣ ਸਫਲ ਵਿੱਤ ਮੰਤਰੀ ਵਜੋਂ ਚਿਦੰਬਰਮ ਨੂੰ ਸਫਲਤਾ ਮਿਲਣਾ ਮੁਸ਼ਕਲ ਰਹੇਗਾ ਅਤੇ ਇਹ ਸਹੀ ਵੀ ਸਾਬਤ ਹੋਇਆ.
ਪੀ.ਚਿਦੰਬਰਮ ਦਾ ਜਨਮ 16 ਸਤੰਬਰ 1945 ਨੂੰ ਮਿਥੁਨ ਲਗਨ ਵਿਚ ਹੋਇਆ.ਲਗਨ ਵਿਚ ਉੱਚ ਦਾ ਰਾਹੂ ਅਤੇ ਮੰਗਲ ਆਮਦਨੀ ਅਤੇ ਭਾਗ ਸਵਾਮੀ ਸ਼ਨੀ ਨਾਲ ਹੈ.ਕਿਸੇ ਵੀ ਕਿਸਮ ਦੇ ਅਹੁਦੇਦਾਰ ਉਹ ਬਨਣ.ਉਹਨਾਂ ਨੂੰ ਨੁਕਸਾਨ ਹੀ ਹੋਵੇਗਾ.
ਮੰਗਲ ਅਤੇ ਸ਼ਨੀ ਦੀ ਬੱਚਤ ਭਾਵ ਦੇ ਸਵਾਮੀ ਚੰਦਰਮਾ ਉੱਪਰ ਪੂਰਨ ਦ੍ਰਿਸ਼ਟੀ ਪੈਣ ਕਾਰਣ ਜਨਤਾ ਦਾ ਬਜਟ ਗੜਬੜ ਹੋ ਗਿਆ ਹੈ.ਕਿਉਂ ਜੋ ਉਹ ਵਿੱਤ ਮੰਤਰੀ ਵਜੋਂ ਜਨਤਾਂ ਦੇ ਹਿੱਤਾਂ ਦੇ ਮੱਦੇਨਜ਼ਰ ਸਹੀ ਅਤੇ ਉਚਿਤ ਬਜਟ ਨਹੀਂ ਬਣਾ ਸਕੇ.
ਦਿਨ ਦੁੱਗਣੀ-ਰਾਤ ਚੌਗੁੱਣੀ ਵੱਧਦੀ ਮਹਿੰਗਾਈ ਉੱਪਰ ਰੋਕ ਲਗਾਉਣ ਦਾ ਕੰਮ ਕਿਸੇ ਵੀ ਦੇਸ਼ ਦੇ ਵਿੱਤ ਮੰਤਰੀ ਦਾ ਹੁੰਦਾ ਹੈ ਜਿਸ ਕਾਰਣ ਤੁਹਾਡੀ ਜਨਮ ਕੁੰਡਲੀ ਵਿਚ ਅਨੁਕੂਲ ਗ੍ਰਹਿ ਨਾ ਵਿੱਤ ਮੰਤਰੇ ਨਾ ਬਣ ਸਕੇ ਅਤੇ ਨਾ ਹੀ ਤੁਹਾਡਾ ਨਾਂ ਸਫਲ ਵਿੱਤ ਮੰਤਰੀ ਵਜੋਂ ਜਾਣਿਆ ਜਾਵੇਗਾ.
ਤੁਹਾਡੇ ਰਾਜ ਵਿਚ ਵਪਾਰੀ ਜੋ ਥੋਕ ਵਿਕ੍ਰੇਤਾ ਬਣੇ, ਉਹੋ ਹੀ ਮੁਨਾਫੇ ਵਿਚ ਰਹਿਣਗੇ ਜਦੋਂ ਕਿ ਆਮ ਜਨਤਾ ਤਕਲੀਫ ਵਿਚ ਰਹੇਗੀ ਕਿਉਂ ਜੋ ਜਨਤਾ ਭਾਵ ਦਾ ਸਵਾਮੀ ਬੁੱਧ ਚੌਥੇ ਭਾਵ ਨਾਲ ਬਾਰ੍ਹਵੇਂ ਸਥਾਨ ਵਿਚ ਹੈ.
ਤੁਹਾਡੀ ਕੁੰਡਲੀ ਵਿਚ ਕਾਲ ਸਰਪ ਯੋਗ ਵੀ ਹੈ.ਇਹਨਾਂ ਸੱਭ ਗੱਲਾਂ ਦਾ ਸਿੱਟਾ ਇਹੋ ਨਿੱਕਲਦਾ ਹੈ ਕਿ ਤੁਹਾਡੀ ਕੁੰਡਲੀ ਵਿਚ ਸਫਲ ਵਿੱਤ ਮੰਤਰੀ ਬਨਣ ਦੇ ਯੋਗ ਨਹੀਂ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | PR |
| | | ਅਗਲੀ ਅਤੇ ਪਗਲੀ | | ਕਬੀਰ (ਰਣਵੀਰ ਸ਼ੌਰੀ) ਬੇਹੱਦ ਬੋਰ ਇਨਸਾਨ ਹੈ. ਦਸ ਵਰ੍ਹਿਆਂ ਉਸਦੀ ਇੱਛਾ ਹੈ ਕਿ ਉਸਦੀ... |
|
| |
|
|
|
|
|
| ਵਪਾਰ ਖਬਰਾਂ - ਗੂਗਲ ਦੇ ਲਈ ਇਸ ਤੋਂ ਵੱਡੀ ਚੁਨੌਤੀ ਹੋਰ ਕੀ ਹੋਵੇਗੀ ਕਿ ਇਸਦੇ ਕੁੱਝ ਸਾਬਕਾ ਮੁਲਾਜਮਾਂ ਨੇ ਨਵਾਂ ਸਰਚ ਇੰਜਨ ਸ਼ੁਰੂ ਕਰ ਦਿੱਤਾ ਹੋਵੇ, ਜਿਸਦਾ ਨਾਮ ਕਿਊਈਲ ਹੈ. ਇਹਨਾਂ ਕਰਮਚਾਰੀਆਂ ਵਿੱਚ ਅੰਨਾ ਪੈਟਰਸਨ ਸ਼ਾਮਲ ਹਨ, ਜਿਹਨਾਂ |
| |
|
|
|
|
|
|
|