ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਕੁੰਬਲੇ ਦਾ ਭਵਿੱਖ ਉੱਜਵਲ
31 ਜੁਲਾਈ 2008   ( 12:22 IST )
ਵਿਸ਼ਵ ਦੇ ਮੁੱਖ ਸਪਿੰਨਰਾਂ ਵਿਚੋਂ ਇੱਕ ਭਾਰਤੀ ਕ੍ਰਿਕਟ ਟੈਸਟ ਟੀਮ ਦੇ ਕਪਤਾਨ ਅਨਿਲ ਕੁੰਬਲੇ ਵਰਤਮਾਨ ਵਿਚ ਸ਼੍ਰੀਲੰਕਾ ਵਿਚ ਤਿੰਨ ਟੈਸਟਾਂ ਦੀ ਲੜ੍ਹੀ ਖੇਡ ਰਹੇ ਹਨ.ਟੈਸਟ ਟੀਮ ਦੇ ਕਪਤਾਨ ਵਜੋਂ ਹੁਣ ਤੱਕ ਉਹਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ.

ਖਿਡਾਰੀ ਵਜੋਂ ਕੁੰਬਲੇ ਵਿਸ਼ਵ ਦੇ ਤੀਜੇ ਸੱਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਖਿਡਾਰੀ ਹਨ.ਆਉ ਵੇਖਿਏ ਉਹਨਾਂ ਦਾ ਭਵਿੱਖ ਕੀ ਕਹਿੰਦਾ ਹੈ.ਕੁੰਬਲੇ ਦੇ ਜਨਮ ਵੇਲ੍ਹੇ ਸੂਰਜ ਜਿਸ ਸਥਾਨ 'ਤੇ ਮੌਜੂਦ ਸੀ ਉਸੇ ਪ੍ਰਭਾਵ ਕਾਰਣ ਜਾਤਕ ਕੁਦਰਤੀ ਰੂਪ ਨਾਲ ਗੁੱਸੇ ਵਾਲਾ ਅਤੇ ਸੈਲਾਨੀ ਹੁੰਦਾ ਹੈ ਅਤੇ ਉੱਚ ਅਹੁਦੇ ਤੱਕ ਪੁੱਜਦਾ ਹੈ.

ਮੰਗਲ ਦੀ ਸਥਿੱਤੀ ਕਾਰਣ ਹਿੰਮਤੀ ਹੁੰਦੇ ਹੋਏ ਵੀ ਅਜਿਹਾ ਜਾਤਕ ਪਰਿਵਾਰ ਵੱਲੋਂ ਅਤੇ ਹੋਰਨਾਂ ਕਾਰਜਾਂ ਵਿਚ ਅਸਫਲਤਾ ਦੇ ਚੱਲਦਿਆਂ ਦੁਖੀ ਰਹਿੰਦਾ ਹੈ ਪਰ ਅਨਿਲ ਨੂੰ ਰਾਹੂ ਹਿੰਮਤੀ ਬਨਾਉਂਦਾ ਹੈ ਅਤੇ ਉਹਨਾਂ ਨੂੰ ਸਫਲਤਾ ਦੇ ਸ਼ਿਖਰਾਂ ਤੱਕ ਪੁਜਾਉਣ ਵਿਚ ਸਹਾਇਕ ਹੈ.

ਜੇਕਰ ਗ੍ਰਹਿ ਵੀ ਬੁੱਧ ਦੀ ਸਥਿੱਤੀ ਕਾਰਣ ਚੰਗੇ ਸਿੱਟੇ ਦਿੰਦੇ ਹਨ ਤਾਂ ਇਹਨਾਂ ਸਦਕਾ ਦੂਜੇ ਦੇ ਭਾਗ ਵੀ ਤੇਜ਼ ਹੁੰਦੇ ਹਨ.ਅਨਿਲ ਦੀ ਕੁੰਡਲੀ ਵਿਚ ਗੁਰੂ ਜਿਸ ਸਥਾਨ 'ਤੇ ਮੌਜੂਦ ਹੈ, ਉਸੇ ਪ੍ਰਭਾਵ ਕਾਰਣ ਅਨਿਲ ਸ਼੍ਰੀਲੰਕਾ ਵਿਚ ਭਾਰਤੀ ਕ੍ਰਿਕਟ ਟੈਸਟ ਟੀਮ ਦੀ ਕਪਤਾਨੀ ਸੰਭਾਲ ਰਹੇ ਹਨ.

ਅਨਿਲ ਦੀ ਕੁੰਡਲੀ ਤੋਂ ਉਹਨਾਂ ਦੇ ਸੰਤੁਸ਼ਟ ਨਾ ਰਹਿਣ ਦੀ ਬਿਰਤੀ ਜਾਪਦੀ ਹੈ.ਇਸ ਵੇਲ੍ਹੇ ਕੁੰਬਲੇ ਹਿੰਮਤ ਕਰਕੇ ਅੱਗੇ ਵੱਧਦੇ ਜਾਣ ਕਿਉਂ ਜੋ ਉਹਨਾਂ ਨੂੰ ਕਿਸਮਤ ਦਾ ਸਾਥ ਹਾਸਲ ਹੈ.ਅਨਿਲ ਦੇ ਵਿਰੋਧੀ ਵੀ ਗੁਪਤ ਰੂਪ ਨਾਲ ਉਹਨਾਂ ਦੀ ਸ਼ਲਾਘਾ ਕਰਨਗੇ.

ਸਤੰਬਰ ਮੱਧ ਤੋਂ ਅਕਤੂਬਰ ਆਖਰ ਤੱਕ ਸੋਚ-ਵਿਚਾਰ ਕੇ ਉਹਨਾਂ ਨੂੰ ਕਦਮ ਅੱਗੇ ਵਧਾਉਣਾ ਪਵੇਗਾ ਕਿਉਂ ਜੋ ਵਿਰੋਧੀ ਪੱਖ ਉਹਨਾਂ ਦੀ ਤਰੱਕੀ ਵਿਚ ਰੁਕਾਵਟ ਪੈਦਾ ਕਰ ਸਕਦਾ ਹੈ.

ਅਨਿਲ ਦਾ ਜਨਮ ਸੂਰਜ ਦੀ ਮਹਾਂਦਸ਼ਾ ਵਿਚ ਹੋਇਆ.ਵਰਤਮਾਨ ਵੇਲ੍ਹੇ ਰਾਹੂ ਦੀ ਮਹਾਂਦਸ਼ਾ ਚੱਲ ਰਹੀ ਹੈ ਜੋ 28 ਸਤੰਬਰ 1992 ਤੋਂ ਸ਼ੁਰੂ ਹੋਈ ਸੀ.ਇਹ 28 ਸਤੰਬਰ 2009 ਤੱਕ ਚੱਲੇਗੀ.

ਚੰਦਰ ਦਸ਼ਾ ਰਾਹੂ ਦੀ ਮਹਾਂਦਸ਼ਾ ਅਧੀਨ 10 ਸਤੰਬਰ 2009 ਤੱਕ ਰਹੇਗੀ.ਕਾਰਜਾਂ ਦੀ ਗਤੀ ਮੱਧਮ ਪੈ ਸਕਦੀ ਹੈ.ਇਸ ਲਈ ਅਨਿਲ ਨੂੰ ਰਾਹੂ ਦੀ ਸ਼ਾਂਤੀ ਲਈ ਜਾਪ ਕਰਾਉਣਾ ਚਾਹੀਦਾ ਹੈ.

28 ਸਤੰਬਰ 2010 ਤੋਂ 29 ਸਤੰਬਰ 2026 ਤੱਕ ਉਹਨਾਂ ਦੀ ਕੁੰਡਲੀ ਵਿਚ ਗੁਰੂ ਦੀ ਮਹਾਂਦਸ਼ਾ ਚੱਲੇਗੀ.ਬੁੱਧਵਾਰ ਦਾ ਦਿਨ ਅਨਿਲ ਲਈ ਭਾਗਸ਼ਾਲੀ ਹੈ ਪਰ ਮੰਗਲਵਾਰ ਨੂੰ ਉਹ ਲੰਮੀ ਯਾਤਰਾ ਨਾ ਕਰਨ.

ਉਹਨਾਂ ਨੂੰ ਹੀਰਾ ਜਾਂ ਮੋਤੀ ਪਹਿਨਣਾ ਚਾਹੀਦਾ ਹੈ.ਆਪਣਾ ਵਿਸ਼ਵਾਸ ਬਰਕਰਾਰ ਰੱਖਣ ਲਈ ਕੁੰਬਲੇ ਕੋਸ਼ਿਸ਼ ਕਰਦੇ ਰਹਿਣ ਕਿਉਂ ਜੋ ਅਕਤੂਬਰ ਦੇ ਆਖਰ ਵਿਚ ਵਿਸ਼ਵਾਸ ਪਾਤਰ ਵਿਅਕਤੀ ਤੋਂ ਹੀ ਉਹਨਾਂ ਨੂੰ ਖਤਰਾ ਹੋਣ ਦਾ ਯੋਗ ਹੈ.ਅਕਤੂਬਰ ਦੇ ਆਖਰ ਤੋਂ ਦਸੰਬਰ ਵਿਚਕਾਰ ਉਹਨਾਂ ਦੇ ਤਰੱਕੀ ਦੇ ਯੋਗ ਹਨ.

ਪਤਵੰਤੇ ਸੱਜਣ ਅਨਿਲ ਦੇ ਗੁਣਾਂ ਦੀ ਸ਼ਲਾਘਾ ਕਰਨਗੇ ਅਤੇ ਸੋਚੇ ਕੰਮ ਪੂਰੇ ਹੋਣ ਨਾਲ ਅਨਿਲ ਨੂੰ ਖੁਸ਼ੀ ਹੋਵੇਗੀ.ਦਸੰਬਰ ਮੱਧ ਤੋਂ ਫਰਵਰੀ ਵਿਚਕਾਰ ਵਿਰੋਧ ਅਤੇ ਸੰਘਰਸ਼ ਦੀ ਸਥਿੱਤੀ ਆ ਸਕਦੀ ਹੈ.ਆਸ਼ਾ-ਨਿਰਾਸ਼ਾ ਦਾ ਦੌਰ ਰਹੇਗਾ.ਕੋਈ ਨਵਾਂ ਕਦਮ ਚੁੱਕਣ ਤੋਂ ਪਹਿਲਾਂ ਅਨਿਲ ਨੂੰ ਪੂਰਾ ਸੋਚ ਵਿਚਾਰ ਕਰਨਾ ਚਾਹੀਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੁਸ਼ ਦੇ ਦਿਨ ਪੂਰੇ
ਰੇਖਾ ਲਈ ਅੱਠਵਾਂ ਸੂਰਜ ਰੁਕਾਵਟ
ਸ਼ਨੀ ਹੋ ਸਕਦਾ ਹੈ ਪ੍ਰਿਯੰਕਾ ਲਈ ਨੁਕਸਾਨ ਦਾਇਕ
ਸ਼ਨੀ ਕਾਰਣ ਮੱਲਿਕਾ ਬਣੀ ਸੁੰਦਰ
ਚੰਦਰਮਾ ਸਦਕਾ ਹੋਵੇਗਾ ਰਾਹੁਲ ਦਾ ਭਾਗ ਉਦੈ
ਸ਼ਨੀ ਕ੍ਰਿਪਾ ਸਦਕਾ ਸਿੰਧੀਆ ਬਣੇ ਮੰਤਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਅਗਲੀ ਅਤੇ ਪਗਲੀ
ਕਬੀਰ (ਰਣਵੀਰ ਸ਼ੌਰੀ) ਬੇਹੱਦ ਬੋਰ ਇਨਸਾਨ ਹੈ. ਦਸ ਵਰ੍ਹਿਆਂ ਉਸਦੀ ਇੱਛਾ ਹੈ ਕਿ ਉਸਦੀ...
ਮਿ.ਭੱਟੀ ਆਨ ਛੁੱਟੀ
ਭਾਗਸ਼ਾਲੀ ਕੁੜੀ 'ਗੁੱਡਲਕ'
ਖਬਰਾਂ
ਵਪਾਰ ਖਬਰਾਂ - ਗੂਗਲ ਦੇ ਲਈ ਇਸ ਤੋਂ ਵੱਡੀ ਚੁਨੌਤੀ ਹੋਰ ਕੀ ਹੋਵੇਗੀ ਕਿ ਇਸਦੇ ਕੁੱਝ ਸਾਬਕਾ ਮੁਲਾਜਮਾਂ ਨੇ ਨਵਾਂ ਸਰਚ ਇੰਜਨ ਸ਼ੁਰੂ ਕਰ ਦਿੱਤਾ ਹੋਵੇ, ਜਿਸਦਾ ਨਾਮ ਕਿਊਈਲ ਹੈ. ਇਹਨਾਂ ਕਰਮਚਾਰੀਆਂ ਵਿੱਚ ਅੰਨਾ ਪੈਟਰਸਨ ਸ਼ਾਮਲ ਹਨ, ਜਿਹਨਾਂ
ਅੱਗੇ ਪੜ੍ਹੋ|ਹੋਰ ਵੀ...