|
| ਰੇਖਾ ਲਈ ਅੱਠਵਾਂ ਸੂਰਜ ਰੁਕਾਵਟ |
| ਸ਼ੁਕਰਵਾਰ, 27 ਜੂਨ 2008 ( 14:29 IST ) | |
ਸਦਾਬਹਾਰ ਅਤੇ ਸੁੰਦਰ ਅਦਾਕਾਰਾ ਰੇਖਾ ਦਾ ਜੀਵਨ ਹਮੇਸ਼ਾ ਹੀ ਰਹੱਸ ਮਈ ਰਿਹਾ ਹੈ.ਉਮਰ ਦੇ ਇਸ ਦੌਰ ਵਿਚ ਵੀ ਉਹਨਾਂ ਦਾ ਪ੍ਰਭਾਵ ਅਤੇ ਖਿੱਚ ਬਰਕਰਾਰ ਹੈ.ਪਰ ਬਾਲੀਵੁੱਡ ਦੀ ਇਹ ਚਮਕਦੀ ਅਦਾਕਾਰਾ ਦੰਪਤੀ ਜੀਵਨ ਵਿਚ ਕਦੀ ਕਾਮਯਾਬ ਨਹੀਂ ਹੋ ਸਕੀ.
ਰੇਖਾ ਦੀ ਕੁੰਡਲੀ ਵਿਚ ਸੱਤਵੇਂ ਸਥਾਨ 'ਤੇ ਸ਼ੁੱਕਰ ਮੰਗਲ ਦੀ ਯੁੱਤੀ ਹੈ.ਇਹ ਸੰਜੋਗ ਵਿਆਹ ਦੇ ਮਾਮਲੇ ਵਿਚ ਬਹੁਤ ਹੀ ਅਸ਼ੁੱਭ ਰਹਿੰਦਾ ਹੈ.ਨਾਲ ਹੀ ਸੱਤਵੇਂ ਸਥਾਨ ਦਾ ਸਵਾਮੀ ਸੂਰਜ ਹੈ ਜੋ ਅੱਠਵੇਂ ਸਥਾਨ ਵਿਚ ਬੈਠਾ ਹੈ.ਇਸ ਤਰ੍ਹਾਂ ਦੇ ਯੋਗ ਪਤੀ ਸੁੱਖ ਤੋਂ ਵਾਂਝਾ ਕਰਦੇ ਹਨ.
ਇਹਨਾਂ ਤੋਂ ਬਚਾਅ ਲਈ ਗੁਰੂ ਦੀ ਚੰਗੇ ਸਥਾਨ ਵਿਚ ਚੰਗੇ ਗ੍ਰਹਿਆਂ ਨਾਲ ਮੌਜੂਦਗੀ ਲੋੜੀਂਦੀ ਹੈ ਪਰ ਰੇਖਾ ਦੀ ਕੁੰਡਲੀ ਵਿਚ ਇਹ ਸਥਿੱਤੀ ਵੀ ਸੁਖਾਂਵੀਂ ਨਹੀਂ ਹੈ.ਉਹਨਾਂ ਗੁਰੂ ਦੁਸ਼ਮਣ ਸਥਾਨ ਵਿਚ ਕੇਤੂ ਨਾਲ ਹੈ ਅਤੇ ਭਵਿੱਖ ਵਿਚ ਵੀ ਉਹ ਇਸ ਸੁੱਖ ਤੋਂ ਵਾਂਝੀ ਰਹੇਗੀ.
ਪਰ ਮੰਗਲ-ਸ਼ੁੱਕਰ ਸੱਤਵੀਂ ਦ੍ਰਿਸ਼ਟੀ ਤੋਂ ਪਹਿਲੇ ਭਾਵ ਵਿਅਕਤੀਤੱਵ ਦੇ ਸਥਾਨ ਨੂੰ ਵੇਖਦੇ ਹਨ.ਇਹੋ ਕਾਰਣ ਹੈ ਕਿ ਇਸ ਉਮਰ ਵਿਚ ਆਉਣ ਦੇ ਬਾਵਜੂਦ ਵੀ ਰੇਖਾ ਦੀ ਜਵਾਨੀ ਬਰਕਰਾਰ ਹੈ ਅਤੇ ਉਹਨਾਂ ਦੀ ਸੁੰਦਰਤਾ ਅਤੇ ਖਿੱਚ ਕਾਇਮ ਹੈ.ਸ਼ੁੱਕਰ ਖਿੱਚ ਸ਼ਕਤੀ ਦਾ ਵਾਹਕ ਹੈ ਜਦੋਂ ਕਿ ਮੰਗਲ ਸੰਪੂਰਨ ਵਿਅਕਤੀਤੱਵ ਨੂੰ ਪ੍ਰਭਾਵੀ ਬਨਾਉਣ ਵਿਚ ਭੂਮਿਕਾ ਨਿਭਾਉਂਦਾ ਹੈ.
ਆਉਣ ਵਾਲੇ ਤਿੰਨ ਵਰ੍ਹੇ ਰੇਖਾ ਲਈ ਮੁੜ ਤੋਂ ਭਾਗਸ਼ਾਲੀ ਰਹਿਣਗੇ.ਪੁਰਸਕਾਰਾਂ ਦੇ ਨਾਲ ਹੀ ਲੇਖਨ ਨਾਲ ਜੁੜੇ ਕਿਸ ਕੰਮ ਵਿਚ ਰੇਖਾ ਨੂੰ ਕਾਮਯਾਬੀ ਮਿਲੇਗੀ.
ਕੋਈ ਫਿਲਮ ਜੇਕਰ ਇਸ ਵਰ੍ਹੇ ਪ੍ਰਦਰਸ਼ਿਤ ਹੋਈ ਤਾਂ ਉਹ ਮੀਡੀਆ ਵਿਚ ਚਰਚਿਤ ਰਹੇਗੀ ਪਰ ਉਸ ਦੇ ਸੁਪਰਹਿੱਟ ਹੋਣ 'ਤੇ ਸ਼ੱਕ ਰਹੇਗਾ ਅਤੇ ਇਸ ਦੇ ਨਾਲ ਹੀ ਰੇਖਾ ਦੀ ਰਹੱਸਮਈ ਸੁੰਦਰਤਾ ਦੀ ਪ੍ਰਸਿੱਧੀ ਵੀ ਕਾਇਮ ਰਹੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਥੋੜ੍ਹਾ ਪਿਆਰ ਥੋੜ੍ਹਾ ਮੈਜਿਕ | | ਰਣਬੀਰ ਤਲਵਾਰ (ਸੈਫ ਅਲੀ ਖਾਨ) ਦੇ ਕੋਲ ਪੈਸਾ ਤਾਂ ਬਹੁਤ ਹੈ, ਪਰੰਤੂ ਪਿਆਰ ਨਹੀਂ. ਉਸਨੇ ਜਿਸਨੂੰ ਵੀ ਪਿਆਰ ਕੀਤਾ, ਉਸਨੂੰ ਖੋਹ ਦਿੱਤਾ. ਅਦਾਲਤ ਦੇ ਆਦੇਸ਼ ਦੇ ਮੁਤਾਬਕ ਰਣਬੀਰ ਨੂੰ ਚਾਰ ਬੱਚਿਆਂ ਦੀ ਦੇਖਭਾਲ ਕਰਨੀ ਪੈਂਦੀ ਹੈ. ਇਹ ਬੱਚੇ ਰਣਬੀਰ ਦੇ ਘਰ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|