|
| ਸ਼ਨੀ ਹੋ ਸਕਦਾ ਹੈ ਪ੍ਰਿਯੰਕਾ ਲਈ ਨੁਕਸਾਨ ਦਾਇਕ |
| ਸੋਮਵਾਰ, 23 ਜੂਨ 2008 ( 11:20 IST ) | |
ਜਮਸ਼ੇਦਪੁਰ ਦੀ ਵਸਨੀਕ ਅਤੇ ਸੱਭ ਤੋਂ ਪਹਿਲਾਂ ਮਿਸ ਇੰਡੀਆ ਅਤੇ ਉਸ ਤੋਂ ਮਗਰੋਂ ਮਿਸ ਵਰਲਡ ਬਨਣ ਵਾਲੀ ਪ੍ਰਿਯੰਕਾ ਚੋਪੜਾ ਦਾ ਜਨਮ 18 ਜੁਲਾਈ 1988 ਨੂੰ ਤੁਲਾ ਲਗਨ ਵਿਚ ਹੋਇਆ.
ਇਸ ਲਗਨ ਵਿਚ ਜਨਮ ਹੋਣ ਨਾਲ ਪ੍ਰਿਯੰਕਾ ਸੁੰਦਰ ਹੋਣ ਦੇ ਨਾਲ-ਨਾਲ ਇਕਹਰੇ ਸ਼ਰੀਰ ਵਾਲੀ ਹੈ.ਬ੍ਰਿਸ਼ਭ ਰਾਸ਼ੀ ਹੋਣ ਕਾਰਣ ਪ੍ਰਿਯੰਕਾ ਦਾ ਕੱਦ ਕਾਠ ਵੀ ਉੱਤਮ ਹੈ ਅਤੇ ਸੁਭਾਅ ਵੀ ਚੰਗਾ ਹੈ.
ਉੱਚ ਕਰਮ ਦਾ ਸਵਾਮੀ ਚੰਦਰਮਾ ਅੱਠਵੇਂ ਭਾਵ ਵਿਚ ਹੋਣ ਕਾਰਣ ਕੰਮ ਕਰਦੇ ਹੋਏ ਪ੍ਰਿਯੰਕਾ ਸਹਿਜੇ-ਸਹਿਜੇ ਸਫਲਤਾ ਤੱਕ ਪੁੱਜੇਗੀ.ਤੁਹਾਡੀ ਪਹਿਲੀ ਫਿਲਮ 'ਅੰਦਾਜ' ਰਹੀ. ਫਿਰ ਤੁਸੀਂ ਕਈ ਹਿੱਟ ਫਿਲਮਾਂ ਦਿੱਤੀਆਂ ਜਿੰਨ੍ਹਾਂ ਵਿਚ 'ਐਤਰਾਜ, ਬਲੱਫ ਮਾਸਟਰ, ਮੁਝਸੇ ਸ਼ਾਦੀ ਕਰੋਗੀ, ਵਕਤ' ਆਦਿ ਸ਼ਾਮਲ ਹਨ.
ਤੁਹਾਨੂੰ ਕਾਲ ਸਰਪ ਯੋਗ ਵੀ ਹੈ.ਉੱਚ ਦਾ ਕੇਤੂ ਤੁਹਾਨੂੰ ਹੌਂਸਲੇ ਨਾਲ ਸਫਲਤਾ ਦੁਆਵੇਗਾ ਪਰ ਅਜੇ ਵੀ ਤੁਸੀਂ ਨੰਬਰ ਇੱਕ ਤੋਂ ਕਾਫੀ ਦੂਰ ਹੋ.ਆਮਦਨੀ ਸਵਾਮੀ ਸੂਰਜ ਦੇ ਆਪਣੀ ਰਾਸ਼ੀ ਵਿਚ ਹੋਣ ਕਾਰਣ ਤੁਹਾਨੂੰ ਆਪਣੀ ਮਿਹਨਤ ਮੁਤਾਬਕ ਆਮਦਨੀ ਹੋਵੇਗੀ.
ਪ੍ਰਿਯੰਕਾ ਨੇ ਸੁੰਦਰਤਾ ਅਤੇ ਮਿਸ ਵਰਲਡ ਖਿਤਾਬ ਕਾਰਣ ਬਾਲੀਵੁੱਡ ਵਿਚ ਕਦਮ ਰੱਖਿਆ.ਲਗਨ ਸਵਾਮੀ ਸ਼ੁੱਕਰ, ਨੌਂਵੇਂ ਭਾਵ ਵਿਚ ਬੁੱਧ ਅਤੇ ਉੱਚ ਦਾ ਰਾਹੂ ਹੋਣ ਕਾਰਣ ਤੁਹਾਨੂੰ ਕਿਸਮਤ ਦਾ ਵੀ ਬਹੁਤ ਸਹਾਰਾ ਮਿਲਿਆ.ਇਹੋ ਕਾਰਣ ਹੈ ਕਿ ਤੁਸੀਂ ਫਿਲਮੀ ਦੁਨੀਆਂ ਵਿਚ ਹੋਰ ਵਿਸ਼ਵ ਸੁੰਦਰੀਆਂ ਨਾਲੋਂ ਵੱਧ ਸਫਲ ਰਹੀ.
ਇਸ ਤੋਂ ਅਲਾਵਾ ਗੋਚਰੀ ਗ੍ਰਹਿਆਂ ਦੀ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਪੰਜਵੇਂ ਮਨੋਰੰਜਨ ਭਾਵ ਦੀ ਸਵੈ ਦ੍ਰਿਸ਼ਟੀ ਪੈ ਰਹੀ ਹੈ ਅਤੇ ਮਿੱਤਰ ਦ੍ਰਿਸ਼ਟੀ ਅੱਠਵੇਂ ਭਾਵ ਉੱਪਰ ਪੈ ਰਹੀ ਹੈ.ਇਸ ਦੇ ਨਾਲ ਹੀ ਸ਼ਨੀ ਸਿੰਘ ਰਾਸ਼ੀ ਵਿਚ ਹੈ.
ਕੰਨਿਆ ਰਾਸ਼ੀ ਵਿਚ ਸ਼ਨੀ ਜਿਉਂ ਹੀ ਆਵੇਗਾ ਤਿਉਂ ਹੀ ਪ੍ਰਿਯੰਕਾ ਚੋਪੜਾ ਲਈ ਨੁਕਸਾਨ ਦਾਇਕ ਸਮਾਂ ਸ਼ੁਰੂ ਹੋ ਜਾਵੇਗਾ.ਜਨਮ ਲਗਨ ਵਿਚ ਸ਼ਨੀ ਕੰਨਿਆ ਉੱਪਰ ਹੋ ਕੇ ਮੰਗਲ ਦੇ ਨਾਲ ਹੈ.ਇਸ ਤੋਂ ਅਲਾਵਾ ਉਹਨਾਂ ਦੀ ਕੁੰਡਲੀ ਵਿਚ ਸ਼ਨੀ-ਮੰਗਲ ਦੀ ਯੁੱਤੀ ਵੀ ਬਣ ਰਹੀ ਹੈ.
ਉਕਤ ਯੁੱਤੀ ਵਾਲਾ ਜਾਤਕ 40 ਸਾਲ ਦੀ ਉਮਰ ਮਗਰੋਂ ਠੀਕ ਨਹੀਂ ਰਹਿੰਦਾ.ਮੰਗਲ ਸੱਤਵਾਂ ਸਵਾਮੀ ਹੋਣ ਕਾਰਣ ਤੁਹਾਡੇ ਦੰਪਤੀ ਜੀਵਨ ਨੂੰ ਵੀ ਨਸ਼ਟ ਕਰਦਾ ਹੈ.ਇਸ ਲਈ ਤੁਹਾਨੂੰ ਉਕਤ ਯੁੱਤੀ ਤੋਂ ਬਚਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਨਹੀਂ ਤਾਂ ਇਹ ਯੋਗ ਤੁਹਾਡੇ ਜੀਵਨ ਵਿਚ ਅਸਫਲਤਾ ਦਾ ਕਾਰਣ ਬਣ ਸਕਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਥੋੜ੍ਹਾ ਪਿਆਰ ਥੋੜ੍ਹਾ ਮੈਜਿਕ | | ਰਣਬੀਰ ਤਲਵਾਰ (ਸੈਫ ਅਲੀ ਖਾਨ) ਦੇ ਕੋਲ ਪੈਸਾ ਤਾਂ ਬਹੁਤ ਹੈ, ਪਰੰਤੂ ਪਿਆਰ ਨਹੀਂ. ਉਸਨੇ ਜਿਸਨੂੰ ਵੀ ਪਿਆਰ ਕੀਤਾ, ਉਸਨੂੰ ਖੋਹ ਦਿੱਤਾ. ਅਦਾਲਤ ਦੇ ਆਦੇਸ਼ ਦੇ ਮੁਤਾਬਕ ਰਣਬੀਰ ਨੂੰ ਚਾਰ ਬੱਚਿਆਂ ਦੀ ਦੇਖਭਾਲ ਕਰਨੀ ਪੈਂਦੀ ਹੈ. ਇਹ ਬੱਚੇ ਰਣਬੀਰ ਦੇ ਘਰ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|