ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਚੰਦਰਮਾ ਸਦਕਾ ਹੋਵੇਗਾ ਰਾਹੁਲ ਦਾ ਭਾਗ ਉਦੈ
- ਪੰ.ਸੁਰਿੰਦਰ ਬਿਲੌਰੇ
27 ਮਈ 2008   ( 13:57 IST )
ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਪੁੱਤਰ ਰਾਹੁਲ ਗਾਂਧੀ ਦਾ ਜਨਮ ਦਿੱਲੀ ਵਿਚ ਹੋਇਆ.ਜਿਸ ਵੇਲ੍ਹੇ ਉਹਨਾਂ ਦਾ ਜਨਮ ਹੋਇਆ ਉਸ ਵੇਲ੍ਹੇ ਮਿਥੁਨ ਰਾਸ਼ੀ ਉੱਪਰ ਸੂਰਜ ਵਿਰਾਜਮਾਨ ਸਨ.ਸੂਰਜ ਪਿਤਾ ਦਾ ਕਾਰਕ ਗ੍ਰਹਿ ਹੁੰਦਾ ਹੈ.

ਰਾਹੁਲ ਦੀ ਕੁੰਡਲੀ ਮੁਤਾਬਕ ਸੂਰਜ ਤੋਂ 9ਵੇਂ ਭਾਵ ਵਿਚ ਰਾਹੁ ਵਿਰਾਜਮਾਨ ਸੀ.ਕਿਉਂ ਜੋ ਰਾਹੁ ਪਾਪ ਗ੍ਰਹਿ ਮੰਨਿਆ ਜਾਂਦਾ ਹੈ ਇਸ ਲਈ ਕੁੰਡਲੀ ਮੁਤਾਬਕ ਇਹ ਪਿਤਾ ਦੇ ਸੁੱਖ ਤੋਂ ਵਾਂਝਾ ਕਰਦਾ ਹੈ ਜਾਂ ਪਿਤਾ ਦੇ ਪੂਰਨ ਸੁੱਖ ਤੋਂ ਜਾਤਕ ਵਾਂਝਾ ਰਹਿੰਦਾ ਹੈ.

ਰਾਜੀਵ ਗਾਂਧੀ ਦੀ 1991 ਵਿਚ ਹਾਦਸੇ ਵਿਚ ਮੌਤ ਹੋਣਾ ਰਾਹੁਲ ਨੂੰ ਪਿਤਾ ਦਾ ਪੂਰਨ ਸੁੱਖ ਨਹੀਂ ਮਿਲਣਾ ਪ੍ਰਮਾਣਿਤ ਕਰਦਾ ਹੈ.ਇਸੇ ਸੂਰਜ ਦੇ ਪ੍ਰਭਾਵ ਤੋਂ ਰਾਹੁਲ ਗਾਂਧੀ ਨੂੰ ਮਨ ਸ਼ਾਂਤੀ ਕਦੀ ਨਹੀਂ ਮਿਲੀ.ਚੰਦਰਮਾ ਦੇ ਪ੍ਰਭਾਵ ਕਾਰਣ ਜਵਾਨੀ ਵਿਚ ਭਾਗ ਉਦੈ ਹੁੰਦਾ ਹੈ.

ਜਨਮ ਵੇਲ੍ਹੇ ਮਿਥੁਨ ਰਾਸ਼ੀ ਦਾ ਮੰਗਲ ਜਿਸ ਸਥਾਨ ਉੱਪਰ ਵਿਰਾਜਮਾਨ ਹੈ ਉਸ ਤੋਂ ਵੀ ਪਿਤਾ ਦੇ ਸੁੱਖ ਉੱਪਰ ਪ੍ਰਭਾਵ ਪਿਆ.ਇਸ ਨਾਲ ਵੀ ਆਪਣੇ ਪੁੱਤਰ ਸੰਬੰਧੀ ਦੁੱਖੀ ਹੋਣ ਦਾ ਯੋਗ ਬਣਦਾ ਹੈ.ਇਸ ਲਈ ਦੁੱਖ ਨਿਵਾਰਨ ਲਈ ਸ਼ਾਸਤਰਾਂ ਮੁਤਾਬਕ ਰਾਹੁਲ ਗਾਂਧੀ ਨੂੰ ਮੰਗਲ ਦੀ ਉਪਾਸਨਾ ਅਤੇ ਮੰਗਲ ਦਾ ਦਾਨ ਕਰਨਾ ਚਾਹੀਦਾ ਹੈ.ਨਹਿਰੂ ਦੇ ਵੰਸ਼ਜ ਹੋਣ ਅਤੇ ਉਹਨਾਂ ਦੀ ਪ੍ਰਸਿੱਧੀ ਕਾਰਣ ਵੀ ਰਾਹੁਲ ਨੂੰ ਚੰਗਾ ਪ੍ਰਤੀਫਲ ਮਿਲਿਆ.

ਰਾਹੁਲ ਦੀ ਆਪਣੀ ਪਾਰਟੀ ਪ੍ਰਤੀ ਸਪਸ਼ਟਤਾ ਅਤੇ ਮਿੱਤਰਾਂ, ਸਹਿਯੋਗੀਆਂ ਪ੍ਰਤੀ ਕੌੜੇ ਬੋਲ ਸ਼ਨੀ ਦੇ ਪ੍ਰਭਾਵ ਕਾਰਣ ਹੈ.ਵਰਤਮਾਨ ਵੇਲ੍ਹੇ ਉਹਨਾਂ ਦੀ ਰਾਸ਼ੀ ਵਿਚ ਸੂਰਜ ਦੀ ਮਹਾਂਦਸ਼ਾ ਚੱਲ ਰਹੀ ਹੈ ਜੋ 1 ਜਨਵਰੀ 2011 ਤੱਕ ਰਹੇਗੀ ਅਤੇ 28 ਸਤੰਬਰ 2008 ਤੱਕ ਸੂਰਜ ਦੀ ਮਹਾਂਦਸ਼ਾ ਵਿਚ ਸ਼ਨੀ ਦੀ ਅੰਤਰ ਦਸ਼ਾ ਰਹੇਗੀ.

ਇਸ ਦੇ ਪ੍ਰਭਾਵ ਕਾਰਣ ਰਾਹੁਲ ਨੂੰ 1 ਮਈ ਤੋਂ 13 ਅਗਸਤ ਤੱਕ ਜਨਸੰਪਰਕ ਤੋਂ ਪ੍ਰਸਿੱਧੀ ਮਿਲੇਗੀ ਅਤੇ ਸਹਿਯੋਗ ਦਾ ਵਿਸ਼ਵਾਸ ਵੀ ਉਹ ਹਾਸਲ ਕਰਨਗੇ.ਇਸੇ ਵਿਚਕਾਰ ਮਿੱਤਰਾਂ ਦੀਆਂ ਗਤੀਵਿਧੀਆਂ ਕਾਰਣ ਮਾਨਸਿਕ ਤਣਾਅ ਵੱਧ ਸਕਦਾ ਹੈ.ਇਸ ਲਈ ਰਾਹੁਲ ਨੂੰ ਚੌਕਸ ਰਹਿਣ ਦੀ ਲੋੜ ਹੈ.

ਕਿਸੇ ਵੀ ਕਿਸਮ ਦੀ ਉਲਝਨ ਵਿਚ ਪੈਣਾ ਉਹਨਾਂ ਲਈ ਚੰਗਾ ਨਹੀਂ ਹੈ.ਇਸ ਲਈ ਇਹਨਾਂ ਤੋਂ ਬਚਿਆ ਜਾਵੇ.14 ਅਗਸਤ ਤੋਂ 29 ਸਤੰਬਰ ਤੱਕ ਆਪਣੇ ਪ੍ਰਭਾਵ ਨਾਲ ਕਾਰਜਾਂ ਵਿਚ ਸਫਲਤਾ ਮਿਲੇਗੀ ਪਰ ਚੌਕਸ ਰਹਿਣ ਦੀ ਲੋੜ ਹੈ.

ਵਿਰੋਧੀ ਪੱਖ ਉਹਨਾਂ ਲਈ ਕੋਈ ਨਵੀਂ ਸਮੱਸਿਆ ਖੜ੍ਹੀ ਕਰ ਸਕਦਾ ਹੈ ਜਦੋਂ ਕਿ ਖੁਦ ਸਹਿਯੋਗੀ ਵਰਗ ਹੀ ਰਾਹੁਲ ਖਿਲਾਫ ਜਾ ਸਕਦਾ ਹੈ ਪਰ ਪਾਰਟੀ ਨੂੰ ਸਫਲਤਾ ਮਿਲਣ 'ਤੇ ਤੁਹਾਨੂੰ ਉੱਚ ਅਹੁਦਾ ਮਿਲਣ ਦੇ ਯੋਗ ਹਨ.

ਸਫਲਤਾ ਹਾਸਲ ਕਰਨ ਲਈ ਗਾਂਧੀ ਨੂੰ ਪੁਖਰਾਜ, ਅਮਰੀਕਨ ਡਾਇਮੰਡ ਅਤੇ ਮੋਤੀ ਦਾ ਲਾਕੇਟ ਧਾਰਨ ਕਰਨਾ ਚਾਹੀਦਾ ਹੈ.ਇਸ ਤੋਂ ਅਲਾਵਾ ਭਗਵਾਨ ਸ਼ੰਕਰ ਅਤੇ ਮੰਗਲ ਦੀ ਉਪਾਸਨਾ ਦੇ ਵੀ ਸੁਖਾਂਵੇਂ ਸਿੱਟੇ ਮਿਲ ਸਕਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ਨੀ ਕ੍ਰਿਪਾ ਸਦਕਾ ਸਿੰਧੀਆ ਬਣੇ ਮੰਤਰੀ
ਮਿਥੁਨ ਲਗਨ ਸਦਕਾ ਮਿਲੀ ਰਾਜੇਸ਼ ਨੂੰ ਸਫਲਤਾ
ਗੁਰੂ ਤਿੰਨ ਸਾਲ ਰਹੇਗਾ ਜੈਸੂਰੀਆ ਨਾਲ
ਗੁਰੂ ਮੰਗਲ ਸਦਕਾ ਹੋਏ ਭੱਜੀ ਸਫਲ
ਸੰਘਰਸ਼ ਮਗਰੋਂ ਮਿਲੇਗੀ ਰੀਆ ਨੂੰ ਸਫਲਤਾ
ਸ਼ੁੱਕਰ ਸਦਕਾ ਮਿਲੀ ਅਨੂੰ ਨੂੰ ਉਚਾਈ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਭੂਤਨਾਥ ਕੋਲੋਂ ਨਾ ਡਰੋ
ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ
ਪ੍ਰਭਾਵਹੀਣ 'ਮਿ.ਵ੍ਹਾਈਟ ਮਿ.ਬਲੈਕ'
ਪੁਰਾਣੀ ਦਾਰੂ, ਨਵੀਂ ਬੋਤਲ 'ਟਸ਼ਨ'
ਖਬਰਾਂ
ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ
ਅੱਗੇ ਪੜ੍ਹੋ|ਹੋਰ ਵੀ...