|
| ਸ਼ਨੀ ਕ੍ਰਿਪਾ ਸਦਕਾ ਸਿੰਧੀਆ ਬਣੇ ਮੰਤਰੀ | | - ਪੰ.ਸੁਰਿੰਦਰ ਬਿਲੌਰੇ |
| ਵੀਰਵਾਰ, 15 ਮਈ 2008 ( 14:47 IST ) |
|
ਕਾਂਗਰਸ ਦੇ ਨੌਜਵਾਨ ਨੇਤਾ ਅਤੇ ਗੁਣਾ ਤੋਂ ਸੰਸਦ ਮੈਂਬਰ ਜੋਤਿਰ ਆਦਿੱਤਿਆ ਸਿੰਧੀਆ ਦੇ ਜਨਮ ਵੇਲ੍ਹੇ ਮੰਗਲ ਦੀ ਮਹਾਂਦਸ਼ਾ ਚੱਲ ਰਹੀ ਸੀ.ਇਸ ਕਾਰਣ ਇਹਨਾਂ ਦਾ ਬਚਪਨ ਪੂਰਨ ਵਿਵਸਥਿੱਤ ਤਰੀਕੇ ਨਾਲ ਬਤੀਤ ਹੋਇਆ ਕਿਉਂ ਜੋ ਮੰਗਲ ਦੀ ਮਹਾਂਦਸ਼ਾ ਉੱਚ ਪੱਧਰ ਦਾ ਪਾਲਣ ਪੋਸ਼ਣ ਜਾਹਰ ਕਰਦੀ ਹੈ.
ਤਰੁਣਾਈ ਪ੍ਰਾਪਤ ਕਰਨ ਮਗਰੋਂ ਇਸ ਨੌਜਵਾਨ ਨੇ ਮਹਤੱਵ ਪੂਰਨ ਲੋਕਸਭਾ ਚੌਣਾਂ ਲੜੀਆਂ ਅਤੇ ਜਿੱਤ ਪ੍ਰਾਪਤ ਕੀਤੀ.ਪਿਤਾ ਮਾਧਵ ਰਾਵ ਸਿੰਧੀਆ ਵਾਂਗ ਹੀ ਤੁਹਾਨੂੰ ਸੋਨੀਆ ਗਾਂਧੀ ਦੀ ਅਗੁਵਾਈ ਵਿਚ ਕਾਂਗਰਸ ਪਾਰਟੀ ਵਿਚ ਯੋਗ ਸਨਮਾਨ ਮਿਲਿਆ.ਤੁਸ਼ੀਂ ਆਪਣੇ ਜੋਸ਼ ਅਤੇ ਯੋਗਤਾ ਦੇ ਦਮ 'ਤੇ ਬਹੁਤ ਜਲਦੀ ਦੇਸ਼ ਵਿਚ ਪ੍ਰਸਿੱਧ ਹੋ ਗਏ.
ਤੁਹਾਡੀ ਰਾਸ਼ੀ ਵਿਚ ਵਰਤਮਾਨ ਵਿਚ ਸ਼ਨੀ ਦੀ ਮਹਾਂਦਸ਼ਾ ਚੱਲ ਰਹੀ ਹੈ.ਇਹ ਅਕਤੂਬਰ 2007 ਤੋਂ ਸ਼ੁਰੂ ਹੋਈ ਹੈ ਜੋ ਅਕਤੂਬਰ 2026 ਤੱਕ ਚੱਲੇਗੀ.ਇਸ ਅਧੀਨ ਸ਼ਨੀ ਦੀ ਅੰਤਰ ਦਸ਼ਾ ਵੀ ਸ਼ਾਮਲ ਹੈ.ਸ਼ਨੀ ਦੀ ਅੰਤਰ ਦਸ਼ਾ ਕਾਰਣ ਹੀ ਜੋਤਿਰ ਆਦਿੱਤਿਆ ਸਿੰਧੀਆ ਉੱਪਰ ਕੇਂਦਰ ਸਰਕਾਰ ਦੀ ਨਜ਼ਰ ਪਈ ਅਤੇ ਕਾਂਗਰਸ ਹਾਈਕਮਾਨ ਨੇ ਉਹਨਾਂ ਨੂੰ ਉੱਚ ਅਹੁਦਾ ਦਿੱਤਾ.
ਇਸ ਕਾਰਣ ਗਵਾਲੀਅਰ ਦੇ ਇਸ ਹੋਨਹਾਰ ਨੌਜਵਾਨ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਸਥਾਨ ਮਿਲਿਆ.19 ਅਕਤੂਬਰ 2010 ਤੱਕ ਤੁਹਾਡੀ ਕਿਸਮਤ ਚਮਕੇਗੀ.21 ਮਈ 2008 ਤੱਕ ਨਵਾਂ ਕੰਮ ਕਰਨ ਦੀ ਯੋਜਨਾ ਬਣੇਗੀ.
ਤੁਹਾਨੂੰ 22 ਮਈ ਤੋਂ 11 ਜੁਲਾਈ ਤੱਕ ਜੋਖਮ ਵਾਲੇ ਕੰਮ ਤੋਂ ਬਚਾਣਾ ਚਾਹੀਦਾ ਹੈ.ਇਹ ਤੁਹਾਡੇ ਲਈ ਨੁਕਸਾਨ ਦਾਇਕ ਹੋ ਸਕਦਾ ਹੈ.ਪਰ ਭਵਿੱਖ ਵਿਚ ਸਿੰਧੀਆ ਨੂੰ ਹਰ ਕਦਮ ਫੂਕ-ਫੂਕ ਕੇ ਰੱਖਣਾ ਪਵੇਗਾ.30 ਅਗਸਤ ਤੋਂ 17 ਅਕਤੂਬਰ ਦਾ ਸਮਾਂ ਤੁਹਾਡੇ ਲਈ ਅਨੁਕੂਲ ਨਹੀਂ ਕਿਹਾ ਜਾ ਸਕਦਾ ਹੈ.ਇਹ ਸਮਾਂ ਤੁਹਾਡੇ ਰਾਹ ਵਿਚ ਰੁਕਾਵਟ ਪੈਦਾ ਕਰ ਸਕਦਾ ਹੈ.
ਤੁਹਾਡੇ ਕਿਸੇ ਪ੍ਰਕਾਰ ਦੇ ਵਿਹਾਰ ਕਾਰਣ ਜਾਂ ਤੁਹਾਡੇ ਤੋਂ ਘਬਰਾ ਕੇ ਵਿਰੋਧੀ ਪੱਖ ਤੁਹਾਨੂੰ ਨੁਕਸਾਨ ਪੁਜਾਉਣ ਦੀ ਕੋਸ਼ਿਸ਼ ਕਰੇਗਾ.ਇਸ ਲਈ ਤੁਹਾਨੂੰ ਚੌਕਸ ਰਹਿਣ ਦੀ ਲੋੜ ਹੈ.ਜੋਤਿਰ ਆਦਿੱਤਿਆ ਸਿੰਧੀਆ ਆਪਣੇ ਮੁਕਾਬਲੇਬਾਜ਼ਾਂ ਦੇ ਝੂਠੇ ਆਰੋਪਾਂ ਤੋਂ ਪਰੇਸ਼ਾਨ ਹੋ ਸਕਦੇ ਹਨ.ਅਜਿਹੇ ਵੇਲ੍ਹੇ ਤੁਹਾਨੂੰ ਸੰਜਮ ਦੀ ਲੋੜ ਰਹੇਗੀ.
ਇਸ ਤੋਂ ਮਗਰੋਂ ਸਮਾਂ ਬਦਲੇਗਾ ਅਤੇ ਤੁਹਾਡੇ ਅਨੁਕੂਲ ਰਹਿਣ ਦੀ ਸੰਭਾਵਨਾ ਹੈ.14 ਦਸੰਬਰ ਤੋਂ 1 ਫਰਵਰੀ 2009 ਤੱਕ ਸਿੰਧੀਆ ਨੂੰ ਅਮਰੀਕਨ ਡਾਇਮੰਡ ਦਾ ਸੰਯੁਕਤ ਲਾਕੇਟ ਪਾਉਣਾ ਚਾਹੀਦਾ ਹੈ.ਸ਼ਨੀ ਅਤੇ ਸ਼ਿਵ ਦਾ ਜਾਪ ਕਰਾਉਣਾ ਵੀ ਸਿੰਧੀਆ ਲਈ ਲਾਹੇਵੰਦ ਰਹੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਭੂਤਨਾਥ ਕੋਲੋਂ ਨਾ ਡਰੋ | | ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ |
|
| |
|
|
|
|
|
| ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ |
| |
|
|
|
|
|
|
|