|
| ਗੁਰੂ ਮੰਗਲ ਸਦਕਾ ਹੋਏ ਭੱਜੀ ਸਫਲ | | - ਪੰ. ਅਸ਼ੋਕ ਪੰਵਾਰ 'ਮਯੰਕ' |
| ਸ਼ੁਕਰਵਾਰ, 28 ਮਾਰਚ 2008 ( 11:15 IST ) |
|
ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ਬਰੀ ਹੋਏ ਹਰਭਜਨ ਸਿੰਘ ਦਾ ਜਨਮ 3 ਜੁਲਾਈ 1980 ਨੂੰ ਪੰਜਾਬ ਦੇ ਜਲੰਧਰ ਸ਼ਹਿਰ ਵਿਚ ਬ੍ਰਿਸ਼ਚਕ ਲਗਨ, ਮੀਨ ਨਵਾਂਸ਼ ਅਤੇ ਕੁੰਭ ਰਾਸ਼ੀ ਵਿਚ ਹੋਇਆ.ਇਹਨਾਂ ਦਾ ਜਨਮ ਗੁਰੂ ਨਖੱਤਰ ਵਿਚ ਹੋਇਆ.
ਤੁਸੀਂ ਬ੍ਰਿਸ਼ਚਕ ਲਗਨ ਦੇ ਹੋਣ ਕਾਰਣ ਸਪਸ਼ਟ ਬੁਲਾਰੇ ਅਤੇ ਮੁੰਹਫੱਟ ਹੋ.ਇਸ ਵਰ੍ਹੇ ਤੁਹਾਡੇ ਖੇਡਣ ਉੱਪਰ ਰੋਕ ਲਗਾ ਦਿੱਤੀ ਗਈ ਸੀ ਪਰ ਵਿਰੋਧ ਕਾਫੀ ਹੋਣ ਨਾਲ ਜਾਂਚ ਤੋਂ ਤੁਹਾਨੂੰ ਬਰੀ ਕਰਨਾ ਪਿਆ ਅਤੇ ਖੇਡਣ ਉੱਪਰ ਲੱਗੀ ਰੋਕ ਹਟਾ ਦਿੱਤੀ ਗਈ.
ਤੁਹਾਡੀ ਕੁੰਡਲੀ ਵਿਚ ਮੰਗਲ ਲਗਨ ਤੋਂ ਗਿਆਰਵੇਂ ਭਾਵ ਵਿਚ ਕੰਨਿਆ ਰਾਸ਼ੀ ਦਾ ਹੈ.ਪੰਜਵਾਂ ਭਾਵ ਮਨੋਰੰਜਨ ਅਤੇ ਦੂਜਾ ਭਾਵ ਬੋਲੀ ਦਾ ਹੈ.ਇਹੋ ਕਾਰਣ ਹੈ ਕਿ ਤੁਸੀਂ ਖੇਡਦੇ ਹੋਏ ਆਪਣੇ ਬੜਬੋਲੇ ਪਨ ਕਾਰਣ ਵਿਵਾਦਾਂ ਵਿਚ ਰਹੇ.ਲਗਨ ਸਵਾਮੀ ਮੰਗਲ ਨਵਾਂਸ਼ ਵਿਚ ਹੋ ਕੇ ਉੱਚ ਦਾ ਹੈ.
ਇਸ ਕਾਰਣ ਤੁਸੀਂ ਸੱਭ ਤੋਂ ਘੱਟ ਉਮਰ ਦੇ ਖਿਡਾਰੀਆਂ ਵਿਚੋਂ ਹੋ ਜਿਸ ਨੇ ਸਿਰਫ 18 ਵਰ੍ਹਿਆਂ ਦੀ ਉਮਰ ਵਿਚ ਹੀ ਕ੍ਰਿਕਟ ਸੰਸਾਰ ਵਿਚ ਕਦਮ ਰੱਖਿਆ.ਤੁਹਾਡੀ ਕੁੰਡਲੀ ਵਿਚ ਜਿੱਥੇ ਲਗਨ ਸਥਿੱਰ ਹੈ ਉੱਥੇ ਮੰਗਲ ਦੋ ਸੁਭਾਵੀ ਰਾਸ਼ੀ ਕੰਨਿਆ ਵਿਚ ਹੈ.
ਤੁਹਾਡੇ ਅੰਦਰ ਉਤਸ਼ਾਹ ਅਤੇ ਹੌਂਸਲੇ ਦੀ ਘਾਟ ਨਹੀਂ ਹੈ.ਚੌਥਾ ਭਾਵ ਜਨਤਾ ਦਾ ਹੈ.ਕ੍ਰਿਕਟ ਪ੍ਰੇਮੀਆਂ ਵਿਚਕਾਰ ਪ੍ਰਸਿੱਧ ਹੋਣ ਕਾਰਣ ਸ਼ਨੀ ਦੀ ਸੱਤਵੀਂ ਸਵੈ ਦ੍ਰਿਸ਼ਟੀ ਦਾ ਪੈਣਾ ਹੈ ਜਦੋਂ ਕਿ ਤੁਹਾਡੀ ਰਾਸ਼ੀ ਵੀ ਕੁੰਭ ਹੈ ਜੋ ਸਥਿੱਰ ਰਾਸ਼ੀ ਹੈ.
ਤੁਸੀਂ 18 ਸਾਲ ਦੀ ਉਮਰ ਵਿਚ ਟੈਸਟ ਮੈਚਾਂ ਵਿਚ ਸ਼ਨੀ ਦੀ ਮਹਾਂਦਸ਼ਾ ਵਿਚ ਸ਼ੁੱਕਰ ਦੇ ਅੰਤਰ ਵਿਚ ਆਏ.ਇੱਥੇ ਸ਼ੁੱਕਰ ਸਵੈ ਰਾਸ਼ੀ ਬ੍ਰਿਸ਼ਭ ਦਾ ਹੋ ਕੇ ਸੱਤਵੇਂ ਭਾਵ ਵਿਚ ਪੰਚ ਮਹਾਂ ਪੁਰਖ ਯੋਗ ਵਿਚੋਂ ਇੱਕ 'ਮਾਲਵਯ' ਯੋਗ ਬਣਾ ਰਿਹਾ ਹੈ.ਸ਼ਨੀ ਨੇ ਕਈ ਵਾਰ ਤੁਹਾਨੂੰ ਵਿਰੋਧ ਦਾ ਸਾਹਮਣਾ ਕਰਾਇਆ.
ਦੱਸਵਾਂ ਸਥਾਨ ਰਾਜ, ਵਪਾਰ ਅਤੇ ਨੌਕਰੀ ਦਾ ਹੁੰਦਾ ਹੈ.ਤੁਹਾਡਾ ਰੁਜ਼ਗਾਰ ਖੇਡ ਹੀ ਹੈ.ਮੰਤਰੇਸ਼ਵਰ ਮਹਾਰਾਜ ਮੁਤਾਬਕ ਚੰਦਰਮਾ ਲਗਨ ਤੋਂ ਸ਼ੁੱਕਰ ਜੇਕਰ ਕੇਂਦਰ ਵਿਚ ਹੋਵੇ ਤਾਂ ਸਾਮਰਾਜ ਦੇ ਸਮਾਨ ਸੁੱਖ ਅਤੇ ਖੁਸ਼ਹਾਲੀ ਦੇਣ ਵਾਲਾ ਹੁੰਦਾ ਹੈ ਜੋ ਇਸ ਕੁੰਡਲੀ ਵਿਚ ਵੇਖਿਆ ਜਾ ਸਕਦਾ ਹੈ.
ਇੱਥੇ ਦੂਜਾ ਰਾਜ ਯੋਗ ਚੰਦਰਮਾ ਤੋਂ ਗੁਰੂ ਦੇ ਕੇਂਦਰ ਵਿਚ ਹੋ ਕੇ ਗਜਕੇਸਰੀ ਯੋਗ ਬਣਾ ਰਿਹਾ ਹੈ.ਗਜਕੇਸਰੀ ਯੋਗ ਵਾਲਾ ਜਾਤਕ ਤੇਜ਼ ਬੁੱਧੀ ਵਾਲਾ ਅਤੇ ਚੰਗਾ ਬੁਲਾਰਾ ਹੁੰਦਾ ਹੈ.ਗੁਰੂ ਦੱਸਵੇਂ ਭਾਵ ਵਿਚ ਸਿੰਘ ਰਾਸ਼ੀ ਦਾ ਹੈ ਜੋ ਅਮਲਾ ਯੋਗ ਵੀ ਬਣਾ ਰਿਹਾ ਹੈ.ਗੁਰੂ ਅੱਠਵੇਂ ਭਾਵ ਨੂੰ ਨੌਂਵੀਂ ਦ੍ਰਿਸ਼ਟੀ ਨਾਲ ਵੇਖਣ ਕਾਰਣ ਕੁਲਦੀਪਕ ਯੋਗ ਵੀ ਬਣਾ ਰਿਹਾ ਹੈ.
ਸੂਰਜ ਦੱਸਵਾਂ ਸਵਾਮੀ ਹੋ ਕੇ ਅੱਠਵੇਂ ਭਾਵ ਵਿਚ ਹੋਣ ਕਾਰਣ ਤੁਹਾਨੂੰ ਅਨਿਸ਼ਟ ਸਥਾਨ ਵਿਚ ਹੋਣ ਨਾਲ ਪਿਤਾ ਸੁੱਖ ਤੋਂ ਵਾਂਝਾ ਰਹਿਣਾ ਪਿਆ ਅਤੇ ਨਾਲ ਹੀ ਤੁਹਾਨੂੰ ਇੰਡੀਅਨ ਏਅਰ ਲਾਇੰਸ ਦੀ ਨੌਕਰੀ ਤੋਂ ਹੱਥ ਧੋਣਾ ਪਿਆ.ਤੁਹਾਡੀ ਕੁੰਡਲੀ ਵਿਚ ਸੂਰਜ ਦੂਜੇ ਸਥਾਨ ਵਿਚ ਬੁੱਧ ਨਾਲ ਹੋਕੇ 'ਸ਼ੁੱਭਵੇਤਿ' ਯੋਗ ਬਣਾ ਰਿਹਾ ਹੈ.
ਇਸ ਯੋਗ ਵਿਚ ਜੰਮਿਆ ਜਾਤਕ, ਸੁੰਦਰ, ਸੁਖੀ, ਗੁਣੀ, ਧੀਰਜਵਾਨ, ਧਾਰਮਿਕ ਅਤੇ ਅਧਿਕਾਰ ਯੁਕਤ ਹੁੰਦਾ ਹੈ.ਨਵਾਂਸ਼ ਕੁੰਡਲੀ ਵਿਚ ਗੁਰੂ ਮੰਗਲ ਉੱਚ ਦੇ ਹਨ ਤਾਂ ਬੁੱਧ ਵਰਗ ਉੱਤਮ ਹੈ.ਮੰਗਲ, ਬੁੱਧ, ਗੁਰੂ ਅਤੇ ਸ਼ੁੱਕਰ ਦਾ ਬਲੀ ਹੋਣਾ ਉੰਨਾ ਜਰੂਰੀ ਹੈ ਜਿੰਨ੍ਹਾਂ ਕਿ ਲਗਨ ਸਵਾਮੀ, ਤੇਰ੍ਹਵੇਂ ਸਵਾਮੀ ਪੰਚਮ, ਦਸ਼ਮ ਅਤੇ ਆਮਦਨੀ ਦੇ ਗਿਆਰਵੇਂ ਭਾਵ ਦਾ ਵੀ ਬਲਵਾਨ ਹੋਣਾ ਜਰੂਰੀ ਹੈ.
ਖੇਡ ਸੰਸਾਰ ਵਿਚ ਸ਼੍ਰੇਸ਼ਠਤਾ, ਜਿੱਤ ਅਤੇ ਪ੍ਰਸਿੱਧੀ ਪ੍ਰਾਪਤ ਕਰਨ ਲਈ ਤੀਜੇ ਭਾਵ, ਪੰਜਵੇਂ ਮਨੋਰੰਜਨ ਅਤੇ ਦੱਸਵੇਂ ਵਪਾਰ ਦਾ ਸੰਬੰਧ ਹੋਣਾ ਜਰੂਰੀ ਹੈ ਜੋ ਇਸ ਕੁੰਡਲੀ ਵਿਚ ਦੱਸਵੇਂ ਭਾਵ ਵਿਚ ਪੰਜਵੇਂ ਸਵਾਮੀ ਅਤੇ ਤੇਰ੍ਹਵੇਂ ਸਵਾਮੀ ਨਾਲ ਹੈ.
ਹਰਭਜਨ 18 ਸਾਲ ਦੀ ਉਮਰ ਵਿਚ ਟੈਸਟ ਮੈਚ ਖੇਡਣ ਵਾਲੇ ਤੀਜੇ ਘੱਟ ਉਮਰ ਦੇ ਖਿਡਾਰੀ ਹਨ.ਇਹਨਾਂ ਦੀ ਸ਼ਨੀ ਦੀ ਮਹਾਂਦਸ਼ਾ ਵਿਚ ਗੁਰੂ ਦਾ ਵਰਤਮਾਨ ਵਿਚ ਅੰਤਰ ਚੱਲ ਰਿਹਾ ਹੈ.ਇਸ ਲਈ ਤੁਹਾਨੂੰ ਆਪਣੀ ਬੋਲੀ ਉੱਪਰ ਕਾਬੂ ਰੱਖਣਾ ਪਵੇਗਾ.ਪੁਖਰਾਜ ਅਤੇ ਮੂੰਗਾ ਤੁਹਾਡੀ ਸਫਾਲਤਾ ਵਿਚ ਸਹਾਇਕ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|