|
| ਸੰਘਰਸ਼ ਮਗਰੋਂ ਮਿਲੇਗੀ ਰੀਆ ਨੂੰ ਸਫਲਤਾ | | - ਪੰ.ਅਸ਼ੋਕ ਪੰਵਾਰ 'ਮਯੰਕ' |
| ਵੀਰਵਾਰ, 20 ਮਾਰਚ 2008 ( 14:22 IST ) |
|
ਪ੍ਰਸਿੱਧ ਫਿਲਮੀ ਅਦਾਕਾਰਾ ਮੁਨਮੁਨ ਸੇਨ ਦੀ ਧੀ ਅਤੇ ਸੁੱਚਿਤਾ ਸੇਨ ਦੀ ਦੋਹਤੀ ਰੀਆ ਸੇਨ ਦਾ ਜਨਮ ਕੋਲਕਾਤਾ ਵਿਚ 24 ਜਨਵਰੀ 1981 ਨੂੰ ਰਾਤ ਦੇ 12 ਵਜੇ ਤੁਲਾ ਲਗਨ ਅਤੇ ਤੁਲਾ ਦੇ 9ਵੇਂ ਅੰਸ਼ ਵਿਚ ਹੋਇਆ.ਤੁਲਾ ਲਗਨ ਵਾਲੀਆਂ ਮੁਟਿਆਰਾਂ ਸੁੰਦਰ, ਇਕਹਿਰੇ ਬਦਨ ਅਤੇ ਗੋਰੇ ਰੰਗ ਦੀਆਂ ਮਾਲਕਨਾਂ ਹੁੰਦੀਆਂ ਹਨ.
ਇਹਨਾਂ ਦੀਆਂ ਅੱਖਾਂ ਭੂਰੀਆਂ ਜਾ ਕਾਲੀਆਂ ਹੁੰਦੀਆਂ ਹਨ.ਰੀਆ ਦੇ ਜਨਮ ਲਗਨ ਵਿਚ ਤੀਜੇ ਭਾਵ ਵਿਚ ਧਨੂੰ ਦਾ ਸ਼ੁੱਕਰ ਵਿਰਾਜਮਾਨ ਹੈ.ਦੂਜਾ ਸਵਾਮੀ ਅਤੇ ਸੱਤਵਾਂ ਸਵਾਮੀ ਮੰਗਲ ਚੌਥੇ ਭਾਵ ਵਿਚ ਉੱਚ ਦਾ ਹੋ ਕੇ ਗਿਆਰਵੇਂ ਸਵਾਮੀ ਸੂਰਜ, ਭਾਗ ਸਵਾਮੀ ਅਤੇ ਬਾਰਵੇਂ ਸਵਾਮੀ ਬੁੱਧ ਨਾਲ ਵਿਰਾਜਮਾਨ ਹੈ.
ਇਸ ਦੇ ਨਾਲ ਹੀ ਇਹਨਾਂ ਨੂੰ ਕੇਤੂ ਦਾ ਸਹਿਯੋਗ ਵੀ ਪ੍ਰਾਪਤ ਹੈ.ਚੌਥਾ ਸਵਾਮੀ ਅਤੇ ਪੰਜਵਾਂ ਸਵਾਮੀ ਸ਼ਨੀ ਬਾਰਵੇਂ ਭਾਵ ਵਿਚ ਆਪਣੀ ਮਿੱਤਰ ਰਾਸ਼ੀ ਕੰਨਿਆ ਦਾ ਹੋ ਕੇ ਤੀਜੇ ਸਵਾਮੀ ਅਤੇ ਛੇਵੇਂ ਸਵਾਮੀ ਗੁਰੂ ਨਾਲ ਹੈ.ਦੱਸਵੇਂ ਭਾਵ ਵਿਚ ਕਰਕ ਰਾਸ਼ੀ ਦਾ ਰਾਹੂ ਬੈਠਾ ਹੈ.
ਇਹਨਾਂ ਦੇ ਜਨਮ ਲਗਨ ਵਿਚ ਮਾਤਾ ਭਾਵ, ਜਨਤਾ ਭਾਵ ਅਤੇ ਕੁਰਸੀ ਭਾਵ ਵਿਚ ਪੰਚ ਮਹਾਂਪੁਰਖ ਯੋਗ ਵਿਚੋਂ ਇੱਕ ਰੂਚਕ ਯੋਗ ਬਣ ਰਿਹਾ ਹੈ ਜੋ ਮੰਗਲ ਨਾਲ ਬਣਦਾ ਹੈ.ਇਸ ਲਈ ਇਹਨਾਂ ਨੂੰ ਮਾਤਾ ਦਾ ਭਰਪੂਰ ਸਹਿਯੋਗ ਮਿਲੇਗਾ ਅਤੇ ਜਨਤਾ ਵਿਚ ਪ੍ਰਸਿੱਧ ਵੀ ਹੋਵੇਗੀ.ਮੰਗਲ ਦੀ ਚੌਥੀ ਦ੍ਰਿਸ਼ਟੀ ਦੇ ਨਾਲ ਹੀ ਸੱਤਵੇਂ ਭਾਵ ਉੱਪਰ ਸਵੈ ਦ੍ਰਿਸ਼ਟੀ ਪੈ ਰਹੀ ਹੈ.
ਇਸ ਲਈ ਦੈਨਿਕ ਜਨਜੀਵਨ ਨਾਲ ਜੁੜੇ ਵਪਾਰ ਵਿਚ ਇਹਨਾਂ ਨੂੰ ਉੱਤਮ ਸਫਲਤਾ ਮਿਲਣੀ ਚਾਹੀਦੀ ਹੈ.ਇੱਥੇ ਪੰਜਵੇਂ ਭਾਵ ਵਿਚ ਸ਼ਨੀ ਦੀ ਕੁੰਭ ਰਾਸ਼ੀ ਹੈ ਜੋ ਸਥਿੱਰ ਰਾਸ਼ੀ ਕਹੀ ਜਾਂਦੀ ਹੈ.
ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਦੀ ਜਨਮ ਕੁੰਡਲੀ ਵਿਚ ਭਾਗ ਸਥਾਨ ਦਾ ਸਵਾਮੀ ਚੌਥੇ ਭਾਵ ਵਿਚ ਹੋਵੇ ਤਾਂ ਉਹ ਜਾਤਕ ਜਨਤਾ ਵਿਚ ਪ੍ਰਸਿੱਧ ਹੋਕੇ ਭਾਗਵਾਨ ਹੁੰਦਾ ਹੈ.ਭਾਂਵੇਂ ਉਹ ਜਾਤਕ ਕਿਸੇ ਵੀ ਲਗਨ ਦਾ ਹੋਵੇ.
ਭਾਗਸਵਾਮੀ ਨੀਚ ਰਾਸ਼ੀ ਦੇ ਕਿਸੇ ਵੀ ਸਥਾਨ ਵਿਚ ਨਾ ਹੋਵੇ.ਰੀਆ ਦੀ ਜਨਮ ਕੁੰਡਲੀ ਵਿਚ ਰਾਸ਼ੀ ਬਦਲ ਰਾਜਯੋਗ, ਗਜਕੇਸਰੀ ਯੋਗ ਅਤੇ ਰੂਚਕ ਯੋਗ ਬਣ ਰਿਹਾ ਹੈ ਜੋ ਇਹਨਾਂ ਲਈ ਫਿਲਮੀ ਦੁਨੀਆਂ ਵਿਚ ਸਹਾਈ ਹੋਣਗੇ.ਚੰਦਰਮਾ ਦੱਸਵੇਂ ਭਾਵ ਦਾ ਸਵਾਮੀ ਹੈ ਜੋ ਬਾਰ੍ਹਵੇਂ ਭਾਵ ਵਿਚ ਹੈ ਜਿਸ ਕਾਰਣ ਮੁੰਬਈ ਦੇ ਫਿਲਮੀ ਉਦਯੋਗ ਵਿਚ ਥੋੜੇ ਸੰਘਰਸ਼ ਮਗਰੋਂ ਇਹਨਾਂ ਨੂੰ ਸਫਲਤਾ ਮਿਲੇਗੀ.
ਇਹਨਾਂ ਦੇ ਜਨਮ ਲਗਨ ਵਿਚ ਕੇਤੂ-ਰਾਹੂ ਮੱਧ ਗ੍ਰਹਿ ਹਨ ਜੋ ਇਹਨਾਂ ਨੂੰ ਜਤਨਸ਼ੀਲ ਬਨਾਉਂਦੇ ਹਨ ਪਰ ਗ੍ਰਹਿਆਂ ਦੀ ਸਥਿੱਤੀ ਵੀ ਇਹਨਾਂ ਦੇ ਅਨੁਕੂਲ ਹੈ ਜਿਸ ਕਾਰਣ ਇਹਨਾਂ ਨੂੰ ਪ੍ਰਸਿੱਧੀ ਜਰੂਰ ਮਿਲੇਗੀ.
ਇਹਨਾਂ ਲਈ ਕੁੰਭ, ਮਿਥੁਨ ਅਤੇ ਮੇਖ ਲਗਨ ਅਤੇ ਰਾਸ਼ੀਆਂ ਵਾਲੇ ਵਿਅਕਤੀ ਸ਼ੁੱਭ ਰਹਿਣਗੇ.ਇਹਨਾਂ ਲਈ ਸ਼ੁੱਭ ਰਤਨ ਨੀਲਮ ਅਤੇ ਪੰਨਾ ਰਹਿਣਗੇ.ਇਹਨਾਂ ਲਈ ਹਲਕੇ ਹਰੇ ਰੰਗ, ਆਸਮਾਨੀ, ਸਫੇਦ ਅਤੇ ਚਮਕੀਲੇ ਰੰਗ ਸ਼ੁੱਭ ਰਹਿਣਗੇ.ਇਹਨਾਂ ਲਈ ਸ਼ੁੱਭ ਦਿਸ਼ਾ ਦੱਖਣ-ਪੱਛਮ ਰਹੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|