ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਸ਼ੁੱਕਰ ਸਦਕਾ ਮਿਲੀ ਅਨੂੰ ਨੂੰ ਉਚਾਈ
13 ਮਾਰਚ 2008   ( 14:55 IST )
ਪ੍ਰਸਿੱਧ ਫਿਲਮੀ ਅੰਤਾਕਸ਼ਰੀ, ਸਮਾਰਟ ਸ਼੍ਰੀਮਤੀ ਅਤੇ ਕਈ ਪ੍ਰੋਗਰਾਮਾਂ ਲਈ ਐਂਕਰਿੰਗ ਕਰਨ ਵਾਲੇ ਕੜਕ, ਖਰੀਦ ਅਤੇ ਸਾਫ ਅਵਾਜ ਦੇ ਮਾਲਕ ਅਨੂੰ ਕਪੂਰ ਨੇ ਆਪਣੇ ਫਿਲਮੀ ਜੀਵਨ ਦਾ ਸਫਰ ਮਿਲੇਨੀਅਮ ਸਟਾਰ ਅਤੇ ਸ਼ਾਟਗੰਨ ਅਮਿਤਾਭ ਬੱਚਨ ਅਤੇ ਸ਼ਤਰੂਘਨ ਸਿੰਨ੍ਹਾ ਨਾਲ ਸ਼ੁਰੂ ਕੀਤਾ ਸੀ.

ਉਹਨਾਂ ਦਾ ਜਨਮ 20 ਫਰਵਰੀ 1945 ਵਾਲੇ ਦਿਨ ਬ੍ਰਿਸ਼ਭ ਰਾਸ਼ੀ ਵਿਚ ਹੋਇਆ.ਆਪਣੀ ਆਵਾਜ ਅਤੇ ਪੇਸ਼ਕਾਰੀ ਦੇ ਦਮ ਉੱਪਰ ਰਾਸ਼ਟਰੀ ਪਹਿਚਾਨ ਬਨਾਉਣ ਵਾਲੇ ਅਨੂੰ ਦੇ ਪ੍ਰੋਗਰਾਮ ਤੋਂ ਹੀ ਗੀਤਕਾਰੀ ਦੇ ਖੇਤਰ ਲਈ ਸੁਨਿਧੀ ਚੌਹਾਨ ਅਤੇ ਵਿਨੋਦ ਰਾਠੌੜ ਨੂੰ ਪ੍ਰਸਿੱਧੀ ਮਿਲੀ.ਉਹਨਾਂ ਦੀ ਐਂਕਰਿੰਗ ਦਾ ਕਮਾਲ ਸੱਭ ਵੇਖਦੇ ਹੀ ਰਹਿ ਰਹੇ ਹਨ.

ਆਖਰ ਅਜਿਹੇ ਕਿਹੜ ਗ੍ਰਹਿ ਹਨ ਜਿਸ ਨਾਲ ਅਨੂੰ ਕਪੂਰ ਨੇ ਇੰਨ੍ਹੀ ਸਫਲਤਾ ਹਾਸਲ ਕੀਤੀ.ਸ਼ਾਇਦ ਗੀਤਕਾਰੀ ਵਿਚ ਅਜਿਹੀ ਕੋਈ ਬਾਰੀਕੀ ਹੋਵੇ ਜਿਸ ਤੋਂ ਅਨੂੰ ਵਾਂਝੇ ਰਹਿ ਗਏ ਹੋਣ.ਉਹਨਾਂ ਨੂੰ ਗੀਤਕਾਰੀ ਦੇ ਖੇਤਰ ਵਿਚ ਮਜ਼ਬੂਤ ਪਕੜ ਦੇ ਨਾਲ-ਨਾਲ ਸੁਰ-ਤਾਲ ਦੀ ਬਿਹਤਰ ਸੋਝੀ ਪ੍ਰਾਪਤ ਹੈ.

ਅਨੂੰ ਦਾ ਜਨਮ ਬ੍ਰਿਸ਼ਭ ਰਾਸ਼ੀ ਵਿਚ ਹੋਇਆ ਹੈ ਭਾਵ ਉਹਨਾਂ ਦਾ ਕਾਰਕ ਚੰਦਰਮਾ ਹੋਣ ਨਾਲ ਉਹ ਲਲਿਤ ਕਲਾਵਾਂ ਵਿਚ ਨਿਪੁੰਨ ਹਨ.ਅਨੂੰ ਨੇ ਫਿਲਮਾਂ ਵਿਚ ਛੋਟੇ-ਮੋਟੇ ਰੋਲ ਕੀਤੇ ਅਤੇ ਗੀਤਕਾਰੀ ਦੇ ਖੇਤਰ ਵਿਚ ਵੀ ਉਹਨਾਂ ਨੇ ਹੱਥ ਆਜ਼ਮਾਇਆ ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲੀ.

ਉਹਨਾਂ ਦੀ ਜਨਮ ਕੁੰਡਲੀ ਵਿਚ ਜਿੱਥੇ ਚੰਦਰਮਾ ਉੱਚ ਦਾ ਹੈ ਉੱਥੇ ਰਾਸ਼ੀ ਸਵਾਮੀ ਸ਼ੁੱਕਰ ਵੀ ਉੱਚ ਦਾ ਹੈ.ਅਨੂੰ ਕਪੂਰ ਵਿਚ ਕਲਾ ਦੇ ਸਾਰੇ ਗੁਣ ਹਨ ਪਰ ਉਹਨਾਂ ਨੇ ਐਂਕਰ ਵਜੋਂ ਕਾਮਯਾਬ ਹੋਣਾ ਸੀ.

ਜਿੰਨ੍ਹੀ ਪਹਿਚਾਨ ਉਹਨਾਂ ਨੂੰ ਫਿਲਮਾਂ ਅਤੇ ਗੀਤਕਾਰੀ ਦੇ ਖੇਤਰ ਤੋਂ ਮਿਲੀ, ਉੰਨੀ ਪਹਿਚਾਨ ਕਲਾਕਾਰਾਂ ਨੂੰ ਉਭਾਰਨ ਵਿਚ ਮਿਲੀ ਭਾਵ ਅੰਤਾਕਸ਼ਰੀ ਪ੍ਰੋਗਰਾਮ ਅਤੇ ਸਮਾਰਟ ਸ਼੍ਰੀਮਤੀ ਜਿਹੇ ਪ੍ਰੋਗਰਾਮਾਂ ਵਿਚ ਮਿਲੀ.ਇਸ ਦਾ ਕਾਰਣ ਚੰਦਰਮਾ ਦੇ ਨਾਲ ਸ਼ੁੱਕਰ ਦਾ ਉੱਚ ਵਿਚ ਸਥਿੱਤ ਹੋਣਾ ਹੈ.

ਅਨੂੰ ਦੀ ਕੁੰਡਲੀ ਵਿਚ ਮੰਗਲ ਹੌਂਸਲੇ ਨੂੰ ਵਧਾਉਣ ਵਾਲਾ ਹੈ.ਰਾਸ਼ੀ ਲਗਨ ਤੋਂ ਵੇਖਿਆ ਜਾਵੇ ਤਾਂ ਜਿੱਥੇ ਭਾਗ ਸਵਾਮੀ ਅਤੇ ਕਰਮ ਸਵਾਮੀ ਸ਼ਨੀ ਮਿੱਤਰ ਰਾਸ਼ੀ ਦਾ ਹੋ ਕੇ ਦੂਜੇ ਧੰਨ ਅਤੇ ਪਰਿਵਾਰ, ਬੋਲੀ ਭਾਵ ਵਿਚ ਉੱਚ ਦੇ ਰਾਹੁ ਦੇ ਨਾਲ ਜਿਸ ਕਾਰਣ ਅਨੂੰ ਦੀ ਅਵਾਜ ਅਤੇ ਪੇਸ਼ਕਾਰੀ ਦੇ ਅੰਦਾਜ ਨੂੰ ਸਫਲਤਾ ਮਿਲੀ.

ਅਨੂੰ ਦੀ ਕੁੰਡਲੀ ਵਿਚ ਬੁੱਧ ਸ਼ਨੀ ਵਿਚ ਰਾਸ਼ੀ ਬਦਲ ਰਾਜਯੋਗ ਵੀ ਬਣਦਾ ਹੈ ਜੋ ਉਹਨਾਂ ਦੀ ਸਫਲਤਾ ਵਿਚ ਸਹਾਇਕ ਹੁੰਦਾ ਹੈ.ਕੁੰਡਲੀ ਵਿਚ ਸ਼ੁੱਕਰ ਦੀ ਚੰਦਰਮਾ ਲਗਨ ਅਤੇ ਪੰਜਵੇਂ ਭਾਵ ਉੱਪਰ ਨੀਚ ਦ੍ਰਿਸ਼ਟੀ ਪੈ ਰਹੀ ਹੈ ਜਦੋਂ ਕਿ ਗੁਰੂ ਦੀ ਪੰਜਵੇਂ ਸਵਾਮੀ ਵਿਚ ਹੋ ਕੇ ਸੱਤਵੀਂ ਦ੍ਰਿਸ਼ਟੀ ਮੀਨ ਰਾਸ਼ੀ ਅਤੇ ਉੱਚ ਦੇ ਸ਼ੁੱਕਰ ਪੈ ਰਹੀ ਹੈ ਜਿਸ ਕਾਰਣ ਫਿਲਮਾਂ ਦੀ ਬਜਾਏ ਤੁਹਾਨੂੰ ਐਂਕਰਿੰਗ ਵਿਚ ਸਫਲਤਾ ਮਿਲੀ.

ਤੁਹਾਡੀ ਸਾਫਗੋਈ ਕਿਤੇ-ਕਿਤੇ ਭਾਰੂ ਪੈ ਜਾਂਦੀ ਹੈ ਪਰ ਪੰਜ ਗ੍ਰਹਿਆਂ ਦੀ ਉੱਚਤਾ ਤੁਹਾਨੂੰ ਕਿਸੇ ਤੋਂ ਨੁਕਸਾਨ ਨਹੀਂ ਦੁਆਉਂਦੀ ਸਗੋਂ ਤੁਹਾਡੀ ਸਫਲਤਾ ਨੂੰ ਚਾਰ ਚੰਨ੍ਹ ਲਗਾਉਂਦੀ ਹੈ.

ਅਨੂੰ ਦੀ ਕੁੰਡਲੀ ਵਿਚ ਇੱਕ ਰਾਜਯੋਗ ਅਤੇ ਗਜ ਕੇਸਰੀ ਯੋਗ ਵੀ ਬਣ ਰਿਹਾ ਹੈ ਜੋ ਉਹਨਾਂ ਵਿਚ ਇਮਾਨਦਾਰੀ ਦੇ ਗੁਣ ਨੂੰ ਵਧਾਉਂਦਾ ਹੈ.ਗੁਰੂ ਕਾਰਣ ਤੁਹਾਨੂੰ ਵਖਰੇਵਾਂ ਅਤੇ ਸੋਝੀ ਮਿਲੀ ਹੈ.ਕੁੱਲ ਮਿਲਾਕੇ ਹੁਣ ਤੁਹਾਡੇ ਲਈ ਪਿੱਛੇ ਮੁੜ ਕੇ ਵੇਖਣ ਦਾ ਸਮਾਂ ਨਹੀਂ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ਨੀ ਸਦਕਾ ਸੋਨਮ ਕਪੂਰ ਨੂੰ ਮਿਲੇਗੀ ਸਥਿੱਰਤਾ
ਨੀਲ ਨਿਤਿਨ ਮੁਕੇਸ਼ ਦੀ ਸਫਲਤਾ 'ਚ ਰੁਕਾਵਟ
ਬੁਲੰਦ ਰਹਿਣਗੇ ਬਾਦਲ ਦੇ ਸਿਤਾਰੇ
ਸ਼੍ਰੇਸ਼ਠ ਅਦਾਕਾਰਾ ਰਾਣੀ ਮੁਖਰਜੀ
ਬਰਕਰਾਰ ਰਹੇਗਾ ਸਿੱਧੂ ਦਾ ਹਾਸਾ
ਖਿੱਚਵੇਂ ਵਿਅਕਤੀਤੱਵ ਦੀ ਮਾਲਕ ਬਿਪਾਸ਼ਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...