|
| ਸ਼ਨੀ ਸਦਕਾ ਸੋਨਮ ਕਪੂਰ ਨੂੰ ਮਿਲੇਗੀ ਸਥਿੱਰਤਾ | | - ਪੰ.ਅਸ਼ੋਕ ਪੰਵਾਰ 'ਮਯੰਕ' |
| ਸੋਮਵਾਰ, 10 ਮਾਰਚ 2008 ( 11:24 IST ) |
|
ਪ੍ਰਸਿੱਧ ਫਿਲਮ ਕਲਾਕਾਰ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਦਾ ਜਨਮ 9 ਜੂਨ 1985 ਨੂੰ ਮੁੰਬਈ ਵਿਚ ਕੁੰਭ-ਚੰਦਰਮਾ ਲਗਨ ਵਿਚ ਹੋਇਆ.ਤੁਹਾਡੀ ਰਾਸ਼ੀ ਕੁੰਭ ਹੈ.ਇਸ ਰਾਸ਼ੀ ਦੀ ਮੁਟਿਆਰ ਸੁੰਦਰ, ਇਕਹਿਰੇ ਸ਼ਰੀਰ ਵਲੀ ਅਤੇ ਖਿੱਚਵੇਂ ਸ਼ਰੀਰ ਦੀ ਮਾਲਕਣ ਹੁੰਦੀ ਹੈ.ਇਹ ਸਥਿੱਰ ਰਾਸ਼ੀ ਹੈ.ਚੰਦਰਮਾ ਰਾਸ਼ੀ ਅਤੇ ਉਸਦਾ ਸਵਾਮੀ ਜੇਕਰ ਸ਼ੁੱਭ ਹੋਵੇ ਤਾਂ ਉਸ ਨੂੰ ਸਥਿੱਰਤਾ ਮਿਲਦੀ ਹੈ.
ਤੁਹਾਡੀ ਰਾਸ਼ੀ ਦਾ ਸਵਾਮੀ ਸ਼ਨੀ ਉੱਚ ਤੁਲਾ ਰਾਸ਼ੀ ਵਿਚ ਹੈ.ਅਨੇਕਾਂ ਫਿਲਮੀ ਕਲਾਕਾਰਾਂ ਦੀਆਂ ਧੀਆਂ ਫਿਲਮਾਂ ਵਿਚ ਆਈਆਂ ਪਰ ਇਹ ਜਰੂਰੀ ਨਹੀਂ ਕਿ ਉਹ ਜਿੰਨ੍ਹੇ ਸਫਲ ਕਲਾਕਾਰ ਸਨ ਉਹਨਾਂ ਦੀ ਔਲਾਦ ਵੀ ਉੰਨੀ ਹੀ ਸਫਲ ਹੋਵੇ ਪਰ ਇੱਥੇ ਅਨਿਲ ਕਪੂਰ ਜਿੰਨ੍ਹੇ ਸਫਲ ਕਲਾਕਾਰ ਹਨ ਉਹਨਾਂ ਦੀ ਧੀ ਵੀ ਉੰਨੀ ਹੀ ਸਫਲ ਹੋਵੇਗੀ.ਕਿਉਂ ਜੋ ਉਸਦੀ ਰਾਸ਼ੀ ਵਿਚ ਸਵਾਮੀ ਸ਼ਨੀ ਉੱਚ ਦਾ ਹੈ.
ਤੁਹਾਨੂੰ ਬਚਪਨ ਤੋਂ ਹੀ ਫਿਲਮੀ ਮਾਹੌਲ ਮਿਲਿਆ.ਤੁਹਾਡੇ ਪਿਤਾ ਇੱਕ ਸਫਲ ਕਲਾਕਾਰ ਰਹੇ.ਇਹੋ ਕਾਰਣ ਹੈ ਕਿ ਤੁਹਾਨੂੰ ਫਿਲਮਾਂ ਵਿਚ ਸਫਲ ਨਿਰਦੇਸ਼ਕ ਦੇ ਨਾਲ ਪਹਿਲੀ ਫਿਲਮ ਵਿਚ ਆਉਣ ਦਾ ਮੌਕਾ ਮਿਲਿਆ.
ਆਉ ਵੇਖਿਏ ਸੋਨਮ ਦੇ ਗ੍ਰਹਿ ਕੀ ਕਹਿੰਦੇ ਹਨ.ਸੋਨਮ ਦੀ ਰਾਸ਼ੀ ਕੁੰਭ ਦਾ ਸਵਾਮੀ ਉੱਚ ਦਾ ਹੋ ਕੇ ਕੇਤੂ ਦੇ ਨਾਲ ਹੈ ਜੋ ਤੁਹਾਨੂੰ ਉਚਾਈਆਂ ਪ੍ਰਦਾਨ ਕਰਨ ਦੇ ਯੋਗ ਹੈ.ਕਲਾ ਜਗਤ ਲਈ ਸ਼ੁੱਕਰ ਦਾ ਬਹੁਤ ਮਹਤੱਵ ਹੈ ਜੋ ਮੇਖ ਰਾਸ਼ੀ ਦਾ ਹੋ ਕੇ ਰਾਸ਼ੀ ਸਵਾਮੀ ਵੱਲੋਂ ਵੇਖਿਆ ਜਾ ਰਿਹਾ ਹੈ.
ਸ਼ੁੱਕਰ ਦੀ ਰਾਸ਼ੀ ਵਿਚ ਹੋਣ ਨਾਲ ਤੁਹਾਨੂੰ ਫਾਇਦਾ ਜਰੂਰ ਮਿਲੇਗਾ.ਉਂਝ ਮਨ ਦਾ ਕਾਰਕ ਚੰਦਰਮਾ ਰਾਹੂ ਸ਼ੁੱਕਰ ਦੇ ਪ੍ਰਭਾਵ ਅਧੀਨ ਹੈ.ਤੁਹਾਨੂੰ ਚੰਗੀ ਸਫਲਤਾ ਲਈ ਨੀਲਮ ਅਤੇ ਹੀਰਾ ਪਾਉਣਾ ਸ਼੍ਰੇਸ਼ਠ ਰਹੇਗਾ.
ਤੁਹਾਡੇ ਲਈ ਨੀਲਾ ਰੰਗ ਅਤੇ ਚਮਕੀਲੇ ਕੱਪੜੇ ਜਿਆਦਾ ਸ਼ੁੱਭ ਰਹਿਣਗੇ.ਤੁਹਾਡੀ ਜਨਮ ਕੁੰਡਲੀ ਵਿਚ ਗੁਰੂ ਨੀਚ ਦਾ ਹੈ ਜੋ ਵਿਵੇਕ ਅਤੇ ਸੋਝੀ ਦੇ ਨਾਲ ਵੱਖਰੇਵੇਂ ਦੀ ਯੋਗਤਾ ਵੀ ਦਿੰਦਾ ਹੈ ਜਿਸ ਕਾਰਣ ਤੁਹਾਨੂੰ ਹੰਕਾਰ ਤੋਂ ਦੂਰ ਰਹਿਣਾ ਪਵੇਗਾ.ਉਂਝ ਮੰਗਲ ਦੀ ਉੱਚ ਦ੍ਰਿਸ਼ਟੀ ਅੱਠਵੇਂ ਸਵਾਮੀ ਉੱਪਰ ਪੈ ਰਹੀ ਹੈ ਜੋ ਰਾਸ਼ੀ ਤੋਂ ਬਾਰਵੇਂ ਸਥਾਨ ਉੱਪਰ ਹੈ.
ਇਸ ਲਈ ਤੁਹਾਨੂੰ ਬਾਹਰ ਦਾ ਉੱਤਮ ਸਹਿਯੋਗ ਮਿਲੇਗਾ.ਪੰਜਵੇਂ ਭਾਵ ਦਾ ਸਵਾਮੀ ਬੁੱਧ ਜਨਤਾ, ਜਮੀਨ ਇਮਾਰਤ ਭਾਵ ਵਿਚ ਰਾਸ਼ੀ ਨਾਲ ਹੋ ਕੇ ਬੈਠਾ ਹੈ ਜੋ ਜਨਤਾ ਵਿਚਕਾਰ ਕਲਾ ਜਗਤ ਵਿਚ ਪ੍ਰਸਿੱਧੀ ਦਾ ਕਾਰਣ ਬਣ ਸਕਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|