|
| ਨੀਲ ਨਿਤਿਨ ਮੁਕੇਸ਼ ਦੀ ਸਫਲਤਾ 'ਚ ਰੁਕਾਵਟ | | - ਪੰ. ਅਸ਼ੋਕ ਪੰਵਾਰ |
| 6 ਮਾਰਚ 2008 ( 15:55 IST ) |
|
ਪ੍ਰਸਿੱਧ ਗੀਤਕਾਰ ਮੁਕੇਸ਼ ਦੀ ਅਵਾਜ ਵਿਚ ਇੱਕ ਕਸ਼ਿਸ਼ ਸੀ.ਰਾਜ ਕਪੂਰ ਉੱਪਰ ਫਿਲਮਾਏ ਗਏ ਵਧੇਰੇ ਗੀਤ ਮੁਕੇਸ਼ ਨੇ ਹੀ ਗਾਏ.ਇੱਥੋਂ ਤੱਕ ਕਿ ਮੁਕੇਸ਼ ਦੇ ਦਿਹਾਂਤ ਉੱਪਰ ਰਾਜ ਸਾਹਬ ਨੇ ਇਹ ਕਿਹਾ ਸੀ ਕਿ ਮੇਰੀ ਅਵਾਜ਼ ਚਲੀ ਗਈ.ਉਹਨਾਂ ਦੇ ਪੁੱਤਰ ਨਿਤਿਨ ਮੁਕੇਸ਼ ਨੇ ਵੀ ਗੀਤ ਦੇ ਖੇਤਰ ਨੂੰ ਹੀ ਚੁਣਿਆ ਪਰ ਉਹ ਜਿਆਦਾ ਨਹੀਂ ਚੱਲ ਸਕੇ.
ਚੰਦ ਫਿਲਮਾਂ ਵਿਚ ਹੀ ਅਵਾਜ ਦੇ ਕੇ ਅੱਜ ਉਹ ਗੁਮਨਾਮੀ ਦੇ ਦੌਰ ਤੋਂ ਲੰਘ ਰਹੇ ਹਨ.ਨਿਤਿਨ ਮੁਕੇਸ਼ ਦੇ ਪੁੱਤਰ ਨੀਲ ਨਿਤਿਨ ਮੁਕੇਸ਼ ਨੇ ਗਾਇਨ ਨੂੰ ਨਾ ਚੁਣ ਕੇ ਕਲਾਕਾਰੀ ਦੇ ਖੇਤਰ ਦੀ ਚੌਣ ਕੀਤੀ.
ਉਹਨਾਂ ਨੇ 'ਜਾਨੀ ਗੱਦਾਰ' ਫਿਲਮ ਰਾਹੀਂ ਕਲਾਕਾਰੀ ਦੇ ਖੇਤਰ ਵਿਚ ਕਦਮ ਰੱਖਿਆ.ਹਾਲਾਂਕਿ ਇਸ ਤੋਂ ਪਹਿਲਾਂ ਉਹ ਇੱਕ ਫਿਲਮ ਵਿਚ ਬਾਲ ਕਲਾਕਾਰ ਦੀ ਭੂਮਿਕਾ ਦੀ ਭੂਮਿਕਾ ਅਦਾ ਕਰ ਚੁੱਕੇ ਹਨ.
15 ਜਨਵਰੀ 1982 ਨੂੰ ਕੰਨਿਅ ਰਾਸ਼ੀ ਵਿਚ ਜੰਮੇ ਨੀਲ ਦਾ ਜਨਮ ਨਖੱਤਰ ਉੱਤਰਾ ਫਾਲਗੁਣੀ ਹੈ ਜੋ ਸੂਰਜ ਦਾ ਨਖੱਤਰ ਹੈ.ਬੁੱਧ ਰਾਸ਼ੀ ਸਵਾਮੀ ਹੋ ਕੇ ਸ਼ਨੀ ਦੀ ਮਿੱਤਰ ਰਾਸ਼ੀਂ ਮਕਰ ਵਿਚ ਹੈ ਜਦੋਂ ਕਿ ਨਖੱਤਰ ਸਵਾਮੀ ਸੂਰਜ ਮਕਰ ਵਿਚ ਹੈ ਜੋ ਸ਼ਨੀ ਦਾ ਦੁਸ਼ਮਣ ਹੈ.
ਚੰਦਰਮਾ ਲਗਨ ਤੋਂ ਵੇਖਿਆ ਜਾਵੇ ਤਾਂ ਸ਼ਨੀ-ਮੰਗਲ-ਚੰਦਰਮਾ ਦੀ ਯੁਤੀ ਹੋ ਰਹੀ ਹੈ.ਗੁਰੂ ਦੁਸ਼ਮਣ ਰਾਸ਼ੀ ਤੁਲਾ ਵਿਚ ਹੈ.ਕਲਾ ਦਾ ਕਾਰਕ ਜਰੂਰ ਨਖੱਤਰ ਸੂਰਜ ਨਾਲ ਸ਼ੁੱਕਰ ਹੈ.
ਇਹੋ ਕਾਰਣ ਹੈ ਕਿ ਉਹਨਾਂ ਆਪਣੀ ਪਹਿਲੀ ਫਿਲਮ ਜੋ ਕਿ ਮਕਰ ਰਾਸ਼ੀ ਨਾਂ ਤੋਂ ਬਣੀ'ਜਾਨੀ ਗੱਦਰ' ਵਿਚ ਬਤੌਰ ਹੀਰੋ ਕਦਮ ਰੱਖਿਆ.ਉਹਨਾਂ ਦੀ ਜਨਮਕੁੰਡਲੀ ਵਿਚ ਰਾਹੁ ਅਤੇ ਕੇਤੂ ਉੱਚ ਦੇ ਹਨ.ਕਲਾ ਜਗਤ ਵਿਚ ਪ੍ਰਸਿੱਧ ਹੋਣ ਲਈ ਲਗਨ ਸਵਾਮੀ ਰਾਸ਼ੀ ਦੇ ਨਾਲ ਅਸ਼ੁੱਧ ਗ੍ਰਹਿਆਂ ਦਾ ਨਾ ਹੋਣਾ, ਉੱਥੇ ਸ਼ੁੱਕਰ ਦਾ ਸ਼ੁੱਭ ਹੋਣਾ ਵੀ ਕਾਫੀ ਮਹਤੱਵ ਰੱਖਦਾ ਹੈ.
ਚੰਦਰਮਾ ਲਗਨ ਤੋਂ ਵੇਖਿਆ ਜਾਵੇ ਤਾਂ ਬੁੱਧ ਹੌਂਸਲੇ, ਵਪਾਰ, ਨੌਕਰੀ ਅਤੇ ਪਿਤਾ ਦਾ ਭਾਵ ਹੈ.ਬੁੱਧ ਦਾ ਲਗਨ ਅਤੇ ਸਵਾਮੀ ਪੰਜਵਾਂ ਸਵਾਮੀ ਮਨੋਰੰਜਨ ਭਾਵ ਵਿਚ ਭਾਗ ਸਵਾਮੀ ਸ਼ੁੱਕਰ ਅਤੇ ਬਾਰਵੇਂ ਸਵਾਮੀ ਸੂਰਜ ਦੇ ਨਾਲ ਹੈ.ਇਹੋ ਕਾਰਣ ਹੈ ਕਿ ਉਹਨਾਂ ਨੂੰ ਦਾਦਾ ਮਰਹੂਮ ਮੁਕੇਸ਼ ਅਤੇ ਪਿਤਾ ਨਿਤਿਨ ਮੁਕੇਸ਼ ਦਾ ਲਾਭ ਮਿਲਿਆ.
ਪਰ ਜਿੱਥੋਂ ਤੱਕ ਉੱਚ ਸਫਲਤਾ ਦਾ ਕਾਰਣ ਵੇਖਿਆ ਜਾਵੇ ਤਾਂ ਉਸ ਲਈ ਰਾਸ਼ੀ ਸਵਾਮੀ ਦੇ ਨਾਲ ਰਾਸ਼ੀ ਵਿਚ ਅਸ਼ੁੱਭ ਗ੍ਰਹਿਆਂ ਦਾ ਨਾ ਹੋਣਾ ਅਤੇ ਦ੍ਰਿਸ਼ਟੀ ਸੰਬੰਧ ਵੀ ਨਾ ਹੋਣਾ ਹੀ ਸਫਲਤਾ ਦਾ ਕਾਰਣ ਹੁੰਦਾ ਹੈ.
ਨੀਲ ਦੀ ਕੁੰਡਲੀ ਵਿਚ ਸ਼ਨੀ ਮੰਗਲ ਦਾ ਵਿਸਫੋਟਕ ਯੋਗ ਬਣ ਰਿਹਾ ਹੈ ਜਿਸ ਕਾਰਣ ਉਹਨਾਂ ਦਾ ਉੱਚ ਸਫਲਤਾ ਹਾਸਲ ਕਰਨਾ ਮੁਸ਼ਕਲ ਹੈ ਪਰ ਇਹ ਯੋਗ ਆਮ ਸਫਲਤਾ ਵਿਚ ਵੀ ਰੁਕਾਵਟ ਪੈਦਾ ਕਰਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|