|
| ਬੁਲੰਦ ਰਹਿਣਗੇ ਬਾਦਲ ਦੇ ਸਿਤਾਰੇ | | - ਅਸ਼ੋਕ ਪੰਵਾਰ |
| ਸੋਮਵਾਰ, 25 ਫਰਵਰੀ 2008 ( 11:46 IST ) |
|
ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ ਰਘੁਰਾਜ ਸਿੰਘ ਬਾਦਲ ਦੇ ਘਰ ਬ੍ਰਿਸ਼ਭ ਰਾਸ਼ੀ, ਰੋਹਿਣੀ ਨਖੱਤਰ ਅਤੇ ਸਿੱਧ ਯੋਗ ਵਿਚ ਹੋਇਆ.ਬ੍ਰਿਸ਼ਭ ਰਾਸ਼ੀ ਵਾਲੇ ਮਸਤ ਮੌਲਾ ਸੁਭਾਅ ਦੇ ਅਤੇ ਭਾਵੁਕ ਬਿਰਤੀ ਅਤੇ ਉੱਤਮ ਕੱਦ ਕਾਠੀ ਦੇ ਹੁੰਦੇ ਹਨ.
ਨਖੱਤਰ ਸਵਾਮੀ ਚੰਦਰਮਾ ਉੱਚ ਦਾ ਹੋਣ ਨਾਲ ਉਹ ਸਾਫ ਸੁਥਰੇ ਅਕਸ ਵਾਲੇ ਇਨਸਾਨ ਹਨ.ਰਾਸ਼ੀ ਸਵਾਮੀ ਸ਼ੁੱਕਰ ਤੁਹਾਡੇ ਚੰਦਰ ਲਗਨ ਵਿਚ ਸਵੈ ਰਾਸ਼ੀ ਵਿਚ ਸਥਿੱਤ ਹੋ ਕੇ ਛੇਵੇਂ ਭਾਵ ਵਿਚ ਹੈ.
ਇਸ ਲਈ ਸਮਾਜ ਸੇਵਕ ਹੋਣ ਦੇ ਨਾਲ ਇੱਕ ਕਿਸਾਨ ਪਰਿਵਾਰ ਤੋਂ ਵੀ ਹੋ.ਰਿਹਾ ਰਾਜਨੀਤੀ ਦਾ ਸਵਾਲ ਤਾਂ ਤੁਸੀਂ 1947 ਤੋਂ ਹੀ ਵਿਧਾਇਕ ਰਹਿੰਦੇ ਹੋਏ ਕੇਂਦਰੀ ਮੰਤਰੀ ਵੀ ਰਹੇ.
ਲਗਨ ਤੋਂ ਵੇਖਿਆ ਜਾਵੇ ਤਾਂ ਗੁਰੂ ਦੀ ਪੰਜਵੀਂ ਦ੍ਰਿਸ਼ਟੀ ਤੀਜੇ ਹੌਂਸਲੇ ਭਾਵ ਉੱਪਰ ਪੈ ਰਹੀ ਹੈ ਅਤੇ ਚੰਦਰਮਾ ਉੱਚ ਦਾ ਹੋ ਕੇ ਉੱਚ ਰਾਹੂ ਨਾਲ ਸਥਿੱਤ ਹੈ ਅਤੇ ਤੁਹਾਡੇ ਜਨਮ ਵੇਲ੍ਹੇ ਗੁਰੂ ਸਵੈ ਰਾਸ਼ੀ ਮੀਨ ਵਿਚ ਸਥਿੱਤ ਸੀ ਜੋ ਤੁਹਾਨੂੰ ਸੋਚਣ ਅਤੇ ਸਮਝਣ ਦੀ ਸ਼ਕਤੀ ਪ੍ਰਦਾਨ ਕਰਨ ਦੇ ਨਾਲ-ਨਾਲ ਉੱਤਮ ਸੋਝੀ ਵੀ ਪ੍ਰਦਾਨ ਕਰਦਾ ਹੈ.
ਗੁਰੂ-ਮੰਗਲ ਦਾ ਦ੍ਰਿਸ਼ਟੀ ਸੰਬੰਧ ਵੀ ਜਾਤਕ ਨੂੰ ਹਿੰਮਤੀ ਬਨਾਉਂਦਾ ਹੈ.ਚੰਦਰਮਾ ਲਗਨ ਸਦਕਾ ਤੁਹਾਡੀ ਕੁੰਡਲੀ ਵਿਚ ਅਖੰਡ ਲੱਛਮੀ ਯੋਗ ਬਣ ਰਿਹਾ ਹੈ ਅਤੇ ਸ਼ਨੀ ਚੰਦਰਮਾ ਦ੍ਰਿਸ਼ਟੀ ਸੰਬੰਧ ਕਾਰਣ ਅਧਿਆਤਮਿਕ ਅਤੇ ਪਰ ਉਪਕਾਰੀ ਯੋਗ ਬਣ ਰਿਹਾ ਹੈ.
ਸ਼ਨੀ ਮੰਗਲ ਦਾ ਵਿਸਫੋਟਕ ਯੋਗ ਕਦੀ-ਕਦੀ ਤੁਹਾਡੀ ਸਫਲਤਾ ਦੇ ਰਾਹ ਵਿਚ ਰੁਕਾਵਟ ਦਾ ਕਾਰਣ ਬਣਦਾ ਹੈ.ਇਸੇ ਕਾਰਣ ਉਹਨਾਂ ਨੂੰ ਸੱਤਾ ਪ੍ਰਾਪਤੀ ਲਈ ਸੰਘਰਸ਼ ਕਰਨਾ ਪਿਆ.
ਵਰਤਮਾਨ ਸਮੇਂ ਤੁਹਾਡੇ ਉੱਪਰ ਗੁਰੂ ਦੀ ਕਿਰਪਾ ਹੈ ਕਿਉਂ ਜੋ ਜਨਮ ਵੇਲ੍ਹੇ ਵੀ ਗੁਰੂ ਸਵੈ ਰਾਸ਼ੀ ਦਾ ਹੈ ਅਤੇ ਗੋਚਰ ਵਿਚ ਵੀ ਗੁਰੂ ਧਨੂੰ ਰਾਸ਼ੀ ਚੱਲ ਰਿਹਾ ਹੈ.ਸ਼ਨੀ ਗੋਚਰ ਵਿਚ ਸਿੰਘ ਰਾਸ਼ੀ ਦਾ ਹੋ ਕੇ ਚੰਦਰਮਾ ਲਗਨ ਨਾਲ ਚੌਥੇ ਭਾਵ ਵਿਚ ਹੈ ਜਿਸ ਦੀ ਤੀਜੀ ਦ੍ਰਿਸ਼ਟੀ ਉੱਚ ਦੇ ਛੇਵੇਂ ਭਾਵ ਉੱਪਰ ਪੈ ਰਹੀ ਹੈ.ਇਸ ਲਈ ਸ਼ਨੀ ਦੇ ਸਿੰਘ ਵਿਚ ਰਹਿਣ ਤੱਕ ਉਹਨਾਂ ਦੇ ਦੁਸ਼ਮਣ ਹਾਰਦੇ ਰਹਿਣਗੇ.
ਸ਼ਨੀ ਦੀ ਸੱਤਵੀਂ ਦ੍ਰਿਸ਼ਟੀ ਸਵੈ ਦ੍ਰਿਸ਼ਟੀ ਵਾਲੇ ਦੱਸਵੇਂ ਭਾਵ ਉੱਪਰ ਪੈਣ ਨਾਲ ਸੱਤਾ ਪੱਖ ਵਿਚ ਤੁਹਾਡੇ ਲਈ ਕੋਈ ਖਤਰੇ ਵਾਲੀ ਗੱਲ ਨਹੀਂ ਹੈ.
ਚੰਦਰਮਾ ਲਗਨ ਨਾਲ ਭਾਗ ਸਵਾਮੀ ਅਤੇ ਕਰਮ ਸਵਾਮੀ ਸ਼ਨੀ ਦੀ ਦ੍ਰਿਸ਼ਟੀ ਅਧੀਨ ਹੋਣ ਕਾਰਣ ਵੀ ਤੁਹਾਡੇ ਭਾਗਾਂ ਵਿਚ ਵਾਧਾ ਹੋ ਰਿਹਾ ਹੈ ਜਦੋਂ ਕਿ ਗੋਚਰ ਤੋਂ ਵੀ ਲਗਨ ਉੱਪਰ ਮਿੱਤਰ ਦ੍ਰਿਸ਼ਟੀ ਪੈ ਰਹੀ ਹੈ.
ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਉਹਨਾਂ ਦੇ ਸਿਤਾਰੇ ਅਜੇ ਤਾਂ ਬੁਲੰਦ ਹੀ ਰਹਿਣਗੇ ਅਤੇ ਉਹ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣਾ ਕਾਰਜਕਾਲ ਪੂਰਾ ਕਰਨਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | |
| |
|
|
|
|
|
|
|
|
|
|
|