ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਸ਼੍ਰੇਸ਼ਠ ਅਦਾਕਾਰਾ ਰਾਣੀ ਮੁਖਰਜੀ
- ਪੰ.ਅਸ਼ੋਕ ਪੰਵਾਰ 'ਮਯੰਕ'
21 ਫਰਵਰੀ 2008   ( 15:23 IST )
ਰਾਣੀ ਮੁਖਰਜੀ ਦਾ ਜਨਮ 21 ਮਾਰਚ 1978 ਨੂੰ ਬ੍ਰਿਸ਼ਭ ਲਗਨ ਅਤੇ ਮੀਨ ਨਵਾਂਸ਼ ਵਿਚ ਹੋਇਆ.ਬ੍ਰਿਸ਼ਭ ਲਗਨ ਵਾਲੇ ਜਾਤਕ ਸੁੰਦਰ ਤਾਂ ਹੁੰਦੇ ਹੀ ਹਨ ਨਾਲ ਹੀ ਇਹਨਾਂ ਦੀਆਂ ਅੱਖਾਂ, ਚਿਹਰਾ, ਵਿਅਕਤੀਤੱਵ ਖਿੱਚਵਾਂ ਅਤੇ ਸ਼ਰੀਰ ਇਕਹਰਾ ਹੁੰਦਾ ਹੈ.

ਇਹਨਾਂ ਦੀ ਕਦਕਾਠੀ ਵੀ ਠੀਕ ਹੁੰਦੀ ਹੈ.ਲਗਨ ਸ਼ੁੱਕਰ ਪ੍ਰਧਾਨ ਹੋਣ ਨਾਲ ਇਹਨਾਂ ਵਿਚ ਕਲਾ ਦੇ ਗੁਣ ਰਹਿੰਦੇ ਹਨ.ਖੰਡਾਲਾ ਗਰਲ ਦੇ ਰੂਪ ਵਿਚ ਆਪਣੀ ਪਛਾਣ ਬਨਾਉਣ ਵਾਲੀ ਰਾਣੀ ਬਚਪਨ ਤੋਂ ਹੀ ਫਿਲਮੀ ਮਾਹੌਲ ਵਿਚ ਪਲੀ ਵਧੀ ਹੈ ਜਿਸ ਕਾਰਣ ਉਹਨਾਂ ਦਾ ਫਿਲਮੀ ਮਾਹੌਲ ਪ੍ਰਤੀ ਝੁਕਾਵ ਸੁਭਾਵਿਕ ਹੀ ਹੈ.

ਉਂਝ ਤਾਂ ਰਾਣੀ ਦੀਆਂ ਅਨੇਕਾਂ ਫਿਲਮਾਂ ਆਈਆਂ ਜਿਵੇਂ ਗੁਲਾਮ, ਮਹਿੰਦੀ, ਬਿੱਛੂ, ਬਾਦਲ ਅਤੇ ਕੁੱਛ-ਕੁੱਛ ਹੋਤਾ ਹੈ.ਸਾਰੀਆਂ ਫਿਲਮਾਂ ਹਿੱਟ ਹੋਈਆਂ ਪਰ ਕਿਸੇ ਵਿਚ ਵੀ ਰਾਣੀ ਦੀ ਅਦਾਕਾਰੀ ਨੇ ਇੰਨ੍ਹਾ ਪ੍ਰਭਾਵਿਤ ਨਹੀਂ ਕੀਤਾ ਜਿੰਨ੍ਹਾ ਕਿ ਚਰਚਿਤ ਫਿਲਮ 'ਬਲੈਕ' ਵਿਚ ਰਾਣੀ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ ਗਈ.ਇਸ ਫਿਲਮ ਵਿਚ ਰਾਣੀ ਨੇ ਜੋ ਛਾਪ ਛੱਡੀ ਉਹ ਮੀਲ ਦਾ ਪੱਥਰ ਸਾਬਤ ਹੋਈ.

ਰਾਣੀ ਦੀ ਕੁੰਡਲੀ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਉਹਨਾਂ ਦੀ ਕੁੰਡਲੀ ਵਿਚ ਸ਼ੁੱਕਰ ਉੱਚ ਦਾ ਹੋ ਕੇ ਇਕਾਦਸ਼ ਭਾਵ ਵਿਚ ਹੈ ਜੋ ਦੱਸਦਾ ਹੈ ਕਿ ਉਹਨਾਂ ਦੀ ਆਮਦਨੀ ਕਲਾ ਜਗਤ ਤੋਂ ਹੋਣੀ ਚਾਹੀਦੀ ਹੈ.

ਅਜਿਹਾ ਇਸ ਲਈ ਵੀ ਸੁਭਾਵਕ ਹੈ ਕਿ ਪੰਜਵੇਂ ਭਾਵ ਦਾ ਸਵਾਮੀ ਗਿਆਰਵੇਂ ਭਾਵ ਵਿਚ ਨੀਚ ਦਾ ਹੈ ਜੋ ਧਨ ਸਵਾਮੀ ਅਤੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ.ਬੁੱਧ ਦੀ ਉੱਚ ਦ੍ਰਿਸ਼ਟੀ ਮਨੋਰੰਜਨ ਭਾਵ ਉੱਪਰ ਪੈ ਰਹੀ ਹੈ ਜਿਸ ਕਾਰਣ ਰਾਣੀ ਦਾ ਮਨੋਰੰਜਨ ਭਾਵ ਜਿਆਦਾ ਮਜ਼ਬੂਤ ਹੋਇਆ.

ਉੱਧਰ ਜਨਤਾ ਭਾਵ ਅਤੇ ਕੁਰਸੀ ਜੋ ਉੱਥੇ ਹੈ ਉਸ ਭਾਵ ਦਾ ਸਵਾਮੀ ਸੂਰਜ ਦੀ ਮਿੱਤਰ ਰਾਸ਼ੀ ਵਿਚ ਹੋਕੇ ਗਿਆਰਵੇਂ ਭਾਵ ਵਿਚ ਬੁੱਧ ਆਦਿੱਤਯਾ ਯੋਗ ਬਣਾ ਰਿਹਾ ਹੈ.ਉਸਦੀ ਮਨੋਰੰਜਨ ਭਾਵ ਉੱਪਰ ਦ੍ਰਿਸ਼ਟੀ ਵੀ ਮਨੋਰੰਜਨ ਦੇ ਖੇਤਰ ਵਿਚ ਸਫਲਤਾ ਦਾ ਕਾਰਣ ਬਣਦੀ ਹੈ.ਕੇਤੂ ਜਿੰਨ੍ਹਾਂ ਗ੍ਰਹਿਆਂ ਨਾਲ ਰਹਿੰਦਾ ਹੈ ਉਹੋ ਜਿਹਾ ਹੀ ਸਿੱਟਾ ਦਿੰਦਾ ਹੈ.

ਤੁਹਾਡੀ ਕੁੰਡਲੀ ਵਿਚ ਕੇਤੂ ਮਿੱਤਰ ਰਾਸ਼ੀ ਗੁਰੂ ਦੀ ਮੀਨ ਵਿਚ ਸ਼ੁੱਕਰ ਮਨੋਰੰਜਨ ਦੇ ਕਾਰਕ ਅਤੇ ਬੁੱਧ ਮਨੋਰੰਜਨ ਭਾਵ ਅਤੇ ਜਨਤਾ ਭਾਵ ਦੇ ਸਵਾਮੀ ਸੂਰਜ ਨਾਲ ਹੈ.ਇਸ ਲਈ ਇਹਨਾਂ ਤਿੰਨਾਂ ਭਾਵਾਂ ਤੋਂ ਉਚਾਈਆਂ ਪ੍ਰਦਾਨ ਕਰਨ ਵਿਚ ਕੇਤੂ ਦਾ ਬਹੁਤ ਵੱਡਾ ਯੋਗਦਾਨ ਸਾਬਤ ਹੋਇਆ ਹੈ.

ਹੁਣ ਵੇਖੋ ਕਿ ਰਾਣੀ ਦੀ ਆਵਾਜ ਵਿਚ ਭਾਰੀਪਨ ਕਿਉਂ ਆਇਆ.ਕੁੰਡਲੀ ਵਿਸ਼ਲੇਸ਼ਕਾਂ ਮੁਤਾਬਕ ਸੁਰ ਭਾਵ ਤੀਜਾ ਭਾਵ ਹੁੰਦਾ ਹੈ ਅਤੇ ਤੀਜਾ ਸਵਾਮੀ ਸੁਰ ਭਾਵ ਦਾ ਸਵਾਮੀ ਚੰਦਰਮਾ ਆਪਣੀ ਰਾਸ਼ੀ ਵਿਚ ਹੈ ਪਰ ਕਰੂਰ ਗ੍ਰਹਿ ਮੰਗਲ ਨੀਚ ਦਾ ਹੋਣ ਕਾਰਣ ਆਵਾਜ ਵਿਚ ਭਾਰੀਪਨ ਆਇਆ.

ਉੱਧਰ ਬੋਲੀ ਭਾਵ ਦਾ ਸਵਾਮੀ ਵੀ ਨੀਚ ਦਾ ਹੈ ਜਿਸ ਕਾਰਣ ਆਵਾਜ ਵਿਚ ਇਹ ਰੁਕਾਵਟ ਬਣਿਆ.ਮੰਗਲ ਦੀ ਉੱਚ ਦ੍ਰਿਸ਼ਟੀ ਭਾਗ ਉੱਪਰ ਪੈ ਰਹੀ ਹੈ ਜਿਸ ਕਾਰਣ ਮੰਗਲ ਆਵਾਜ ਵਿਚ ਰੁਕਾਵਟ ਪਾਉਂਦਾ ਹੈ ਪਰ ਭਾਗ ਦੀ ਤਰੱਕੀ ਵਿਚ ਸਹਾਇਕ ਰਹਿੰਦਾ ਹੈ.ਇਸੇ ਕਾਰਣ ਭਾਰੀ ਆਵਾਜ ਹੋਣ ਦੇ ਬਾਵਜੂਦ ਵੀ ਫਿਲਮਾਂ ਵਿਚ ਤੁਸੀਂ ਭਾਗਸ਼ਾਲੀ ਰਹੇ.
(ਸਰੋਤ - ਵੈਬ ਦੁਨੀਆ)
1| 2
 
ਹੋਰ ਵੀ...
ਬਰਕਰਾਰ ਰਹੇਗਾ ਸਿੱਧੂ ਦਾ ਹਾਸਾ
ਖਿੱਚਵੇਂ ਵਿਅਕਤੀਤੱਵ ਦੀ ਮਾਲਕ ਬਿਪਾਸ਼ਾ
ਪੌਪ ਗਾਇਕਾ ਨੋਰਾ ਜੋਂਸ
ਗ੍ਰਹਿਆਂ ਨੇ ਬਣਾਇਆ ਏਕਤਾ ਨੂੰ ਨਿਰਮਾਤਾ
ਮੰਗਲ-ਸ਼ਨੀ ਦੀ ਦ੍ਰਿਸ਼ਟੀ ਬਣਾਵੇਗੀ ਸਾਨੀਆ ਨੂੰ ਪ੍ਰਸਿੱਧ
ਗ੍ਰਹਿਆਂ ਕਾਰਣ ਨੀਰਜ ਨੂੰ ਰਾਜਯੋਗ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਨੁਮੈਰ ਕਾਜੀ (ਅਨੁਰਾਗ ਸਿੰਘ) ਪ੍ਰੋਫੈਸਰ ਰਾਜਨ ਮਾਥੁਰ (ਅਨਿਲ ਕਪੂਰ) ਨੂੰ ਮਿਲਦਾ.....
ਸ਼ਾਹੀ ਪ੍ਰੇਮ ਕਹਾਣੀ 'ਜੋਧਾ ਅਕਬਰ'
ਸੰਘਰਸ਼ ਦੀ ਕਹਾਣੀ ਸੁਪਰਸਟਾਰ
ਖਬਰਾਂ
ਵਪਾਰ ਖਬਰਾਂ - ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ...
ਅੱਗੇ ਪੜ੍ਹੋ|ਹੋਰ ਵੀ...
Marketplace