ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਬਰਕਰਾਰ ਰਹੇਗਾ ਸਿੱਧੂ ਦਾ ਹਾਸਾ
- ਪੰ.ਅਸ਼ੋਕ ਪੰਵਾਰ 'ਮਯੰਕ'
ਮੰਗਲਵਾਰ, 19 ਫਰਵਰੀ 2008   ( 09:37 IST )
ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ, ਜੋ ਭਾਜਪਾ ਦੇ ਉੱਘੇ ਆਗੂ ਹਨ ਨੂੰ ਹਾਈਕੋਰਟ ਦੇ ਫੈਸਲੇ ਮੁਤਾਬਕ ਗੈਰ ਇਰਾਦਤਨ ਕਤਲ ਦੇ ਮਾਮਲੇ ਵਿਚ ਤਿੰਨ ਸਾਲ ਦੀ ਸਜਾ ਮਿਲ ਚੁੱਕੀ ਹੈ.ਆਉ ਜਾਣਦੇ ਹਾਂ ਆਉਣ ਵਾਲਾ ਸਮਾਂ ਉਹਨਾਂ ਬਾਰੇ ਕੀ ਕਹਿੰਦਾ ਹੈ.

ਸਿੱਧੂ ਦਾ ਜਨਮ 20 ਅਕਤੂਬਰ 1963 ਵਿਚ ਬ੍ਰਿਸ਼ਚਕ ਲਗਨ ਵਿਚ ਅੰਮ੍ਰਿਤਸਰ ਵਿਚ ਹੋਇਆ.ਬ੍ਰਿਸ਼ਚਕ ਲਗਨ ਵਾਲੇ ਜਾਤਕ ਸ਼ਪਸ਼ਟ ਬੁਲਾਰੇ ਹੁੰਦੇ ਹਨ.ਇਹਨਾਂ ਦੀ ਕੱਦ-ਕਾਠੀ ਉੱਤਮ ਰਹਿੰਦੀ ਹੈ.

ਤੁਹਾਡੀ ਕੁੰਡਲੀ ਵਿਚ ਮਨੋਰੰਜਨ ਦਾ ਕਾਰਕ ਸ਼ੁੱਕਰ ਸਵੈ ਰਾਸ਼ੀ ਵਿਚ ਹੋ ਕੇ ਬਾਰ੍ਹਵੇਂ ਖਰਚੇ ਭਾਵ ਵਿਚ ਹੈ ਜਿਸ ਕਾਰਣ ਲਾਫਟਰ ਸ਼ੋਅ ਦੇ ਤੁਸੀਂ ਮੁੱਖ ਹੀਰੋ ਰਹੇ.

ਰਾਜਨੀਤੀ ਵਿਚ ਆਉਣ ਦਾ ਕਾਰਣ ਮੰਗਲ ਦਾ ਆਪਣੀ ਰਾਸ਼ੀ ਬ੍ਰਿਸ਼ਚਕ ਵਿਚ ਹੋ ਕੇ ਬੈਠਣਾ ਪੰਚ ਮਹਾਂਪੁਰਖ ਯੋਗਾਂ ਵਿਚੋਂ ਇੱਕ ਯੋਗ ਦਾ ਕਾਰਣ ਬਣਦਾ ਹੈ.ਚੰਦਰਮਾ ਭਾਗ ਸਵਾਮੀ ਹੈ ਅਤੇ ਮੰਗਲ ਦੇ ਬ੍ਰਿਸ਼ਚਕ ਨਾਲ ਹੋਣ ਨਾਲ ਨੀਚ ਭੰਗਰਾਜ ਯੋਗ ਵੀ ਬਣਾ ਰਿਹਾ ਹੈ.ਇਸ ਕਾਰਣ ਤੁਸੀਂ ਖੇਡ ਜਗਤ ਵਿਚ ਵੀ ਆਏ ਅਤੇ ਰਾਜਨੀਤੀ ਵਿਚ ਵੀ ਆ ਗਏ.

ਸਿਤਾਰੇ ਦੱਸਦੇ ਹਨ ਕਿ ਤੁਸੀਂ ਕੁੱਝ ਗੁੱਸੇ ਵਾਲੇ ਹੋ ਜਿਸ ਕਾਰਣ ਤੁਹਾਡੇ ਹੱਥੀਂ ਜਾਣੇ-ਅਣਜਾਣੇ ਇੱਕ ਮੌਤ ਹੋ ਗਈ.

ਤੁਹਾਡੀ ਕੁੰਡਲੀ ਵਿਚ ਕਿਸੇ ਦੇ ਕਤਲ ਦਾ ਯੋਗ ਨਹੀਂ ਹੈ ਜਿਸ ਕਾਰਣ ਮਾਮਲਾ ਠੀਕ ਹੋਣ ਦੇ ਪੂਰੇ ਯੋਗ ਹਨ.ਤੁਹਾਡੀ ਕੁੰਡਲੀ ਵਿਚ ਪੰਜਵੀਂ ਦ੍ਰਿਸ਼ਟੀ ਉੱਚ ਭਾਗ ਉੱਪਰ ਪੈਣਾ, ਲਗਣ ਉੱਪਰ ਮਿੱਤਰ ਦ੍ਰਿਸ਼ਟੀ ਪੈਣਾ ਅਤੇ ਭਾਗ ਸਵਾਮੀ ਚੰਦਰਮਾ ਉੱਪਰ ਗੁਰੂ ਦੀ ਦੁੱਗਣੀ ਕ੍ਰਿਪਾ ਹੋਣਾ ਹਰੇਕ ਖੇਤਰ ਵਿਚ ਸਫਲਤਾ ਦਾ ਕਾਰਣ ਬਣਦਾ ਹੈ.

ਗੁਰੂ ਦੀ ਜੇਕਰ ਲਗਨ ਉੱਪਰ ਦ੍ਰਿਸ਼ਟੀ ਹੋਵੇ ਤਾਂ ਜਾਤਕ ਗੋਲ ਚਿਹਰੇ ਵਾਲਾ, ਹੱਸਮੁੱਖ ਅਤੇ ਧਰਮ-ਕਰਮ ਨੂੰ ਮੰਨਣ ਵਾਲਾ ਵੀ ਹੁੰਦਾ ਹੈ.ਲਗਨ ਵਿਚ ਮੰਗਲ ਹੈ ਤਾਂ ਗੁੱਸਾ ਆਉਣਾ ਵੀ ਸੁਭਾਵਕ ਹੈ.

ਗੁਰੂ ਦੀ ਪੰਜਵੀਂ ਦ੍ਰਿਸ਼ਟੀ ਪੰਜਵੇਂ ਭਾਵ ਉੱਪਰ ਅਤੇ ਉੱਚ ਦ੍ਰਿਸ਼ਟੀ ਨੌਂਵੇਂ ਭਾਵ ਉੱਪਰ ਨੌਂਵੀਂ ਗੌਚਰੀ ਦ੍ਰਿਸ਼ਟੀ ਪੈ ਰਹੀ ਹੈ ਜਿਸ ਕਾਰਣ ਇਹ ਨਵਜੋਤ ਸਿੰਘ ਸਿੱਧੂ ਲਈ ਰਾਹਤ ਦੇਣ ਵਾਲਾ ਸਾਬਤ ਹੋ ਸਕਦਾ ਹੈ.

ਤੁਹਾਡੇ ਲਈ ਪੁਖਰਾਜ ਅਤੇ ਮੋਤੀ ਧਾਰਨ ਕਰਨਾ ਸ਼੍ਰੇਸ਼ਠ ਫਲਦਾਇਕ ਰਹੇਗਾ.ਆਉਣ ਵਾਲੇ ਸਮੇਂ ਵਿਚ ਸਿੱਧੂ ਦਾ ਹਾਸਾ ਬਰਕਰਾਰ ਰਹਿਣ ਦੀ ਆਸ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਖਿੱਚਵੇਂ ਵਿਅਕਤੀਤੱਵ ਦੀ ਮਾਲਕ ਬਿਪਾਸ਼ਾ
ਪੌਪ ਗਾਇਕਾ ਨੋਰਾ ਜੋਂਸ
ਗ੍ਰਹਿਆਂ ਨੇ ਬਣਾਇਆ ਏਕਤਾ ਨੂੰ ਨਿਰਮਾਤਾ
ਮੰਗਲ-ਸ਼ਨੀ ਦੀ ਦ੍ਰਿਸ਼ਟੀ ਬਣਾਵੇਗੀ ਸਾਨੀਆ ਨੂੰ ਪ੍ਰਸਿੱਧ
ਗ੍ਰਹਿਆਂ ਕਾਰਣ ਨੀਰਜ ਨੂੰ ਰਾਜਯੋਗ
ਐਸ਼-ਅਭੀ ਦਾ ਦੰਪਤੀ ਜੀਵਨ
ਗ੍ਰਹਿ-ਨਖੱਤਰ
ਰੋਜਾਨਾ ਰਾਸ਼ੀਫਲ - ਅਨਿਸ਼ਚਤਤਾ ਰਹੇਗੀ.ਆਰਥਿਕ ਕਰਾਰ ਅਤੇ ਲੈਣ-ਦੇਣ ਵਿਚ ਚੌਕਸੀ ਵਰਤੋ.ਸੋਚੇ ਕੰਮਾਂ ਵਿਚ ਰੁਕਾਵਟ....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਪੰਜਾਬ ਸਰਕਾਰ ਦਾ ਬਿਜਲੀ ਬੋਰਡ ਨੂੰ ਆਦੇਸ਼
ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਬੋਰਡ(ਪੀਐਸਈਬੀ) ਨੂੰ ਕਿਹਾ ਹੈ ਕਿ ਉਹ ਅਗਲੇ ਵਿੱਤੀ ਵਰ੍ਹੇ ਦੌਰਾਨ ਬਿਜਲੀ ਦੀਆਂ ਦਰਾਂ ਵਿਚ ਵਾਧੇ...
ਇੰਡਸ ਟਾਵਰਸ ਦੀ ਨਵੀਂ ਯੋਜਨਾ
ਬਜਾਜ ਦੀ ਫਿਊਚਰ ਸਿਕਓਰ ਯੋਜਨਾ
ਮਨੋਰੰਜਨ
ਨਵੀਂ ਫਿਲਮ - 'ਬਾਜ਼ੀ' ਆਤੇ 'ਪਹਿਲਾ ਨਸ਼ਾ' ਦੀ ਅਸਫ਼ਲਤਾ ਅਤੇ ਆਮਿਰ ਖਾਨ ਦੇ ਅਭਿਨੈ.....
ਅੱਗੇ ਪੜ੍ਹੋ|ਹੋਰ ਵੀ...
Marketplace