|
| ਖਿੱਚਵੇਂ ਵਿਅਕਤੀਤੱਵ ਦੀ ਮਾਲਕ ਬਿਪਾਸ਼ਾ | | - ਪੰ. ਅਸ਼ੋਕ ਪੰਵਾਰ 'ਮਯੰਕ' |
| 11 ਫਰਵਰੀ 2008 ( 15:09 IST ) |
|
'ਅਜਨਬੀ' ਤੋਂ ਪਹਿਚਾਨ ਬਨਾਉਣ ਵਾਲੀ ਬਿਪਾਸ਼ਾ ਬਸੂ ਦਾ ਜਨਮ ਦਿੱਲੀ ਵਿਚ 7 ਫਰਵਰੀ 1978 ਨੂੰ ਧਨੂੰ ਲਗਨ ਅਤੇ ਮਿਥੁਨ ਨਵਾਂਸ਼ ਵਿਚ ਹੋਇਆ.ਧਨੂੰ ਲਗਨ ਅਤੇ ਧਨੂੰ ਸੂਰਜ ਰਾਸ਼ੀ ਵਿਚ ਜਨਮ ਹੋਣ ਕਾਰਣ ਤੁਸੀਂ ਬਹੁਤ ਹੀ ਸੰਵੇਦਨਸ਼ੀਲ ਇਮਾਨਦਾਰ, ਸੁੰਦਰ ਅਤੇ ਖਿੱਚਵੇਂ ਚਿਹਰੇ ਅਤੇ ਉੱਤਮ ਅੱਖਾਂ ਦੀ ਮਾਲਕ ਹੋ.
ਤੁਹਾਡਾ ਨੱਕ ਲੰਮਾ ਅਤੇ ਭੋਂਹਾਂ ਸੰਘਣੀਆਂ ਹਨ.ਤੁਹਾਡਾ ਮੱਥਾ ਚੌੜਾ ਹੋਵੇਗਾ.ਧਨੂੰ ਲਗਨ ਦਾ ਸਵਾਮੀ ਗੁਰੂ ਹੈ ਜੋ ਅਗਨੀ ਪ੍ਰਧਾਨ ਰਾਸ਼ੀ ਹੈ.ਤੁਸੀਂ ਬਹੁ ਅਭਿਲਾਸ਼ੀ, ਆਤਮ ਵਿਸ਼ਵਾਸੀ, ਉਤਸ਼ਾਹੀ, ਸਿਧਾਂਤਵਾਧੀ, ਅਨੁਸ਼ਾਸਨ ਨੂੰ ਪਿਆਰ ਕਰਨ ਵਾਲੇ ਅਤੇ ਬੁੱਧੀਮਾਨ ਹੋ.
ਲਗਨ ਸਵਾਮੀ ਜੇਕਰ ਲਗਨ ਨੂੰ ਵੇਖੇ ਤਾਂ ਜਾਤਕ ਸੁੰਦਰ ਹੋਕੇ ਆਕਰਸ਼ਕ ਹੁੰਦਾ ਹੈ.ਇਸ ਲਈ ਤੁਹਾਡੇ ਜਨਮ ਲਗਨ ਵਿਚ ਲਗਨ ਸਵਾਮੀ ਸੱਤਵੇਂ ਭਾਵ ਵਿਚ ਹੈ ਜਿੱਥੇ ਗੁਰੂ ਲਗਨ ਨੂੰ ਵੇਖ ਰਿਹਾ ਹੈ.ਲਗਨ ਵਿਚ ਸੱਤਵਾਂ ਸਵਾਮੀ ਅਤੇ ਦੱਸਵਾਂ ਸਵਾਮੀ ਬੁੱਧ ਦੇ ਨਾਲ ਭਾਗ ਸਵਾਮੀ ਸੂਰਜ ਅਤੇ ਅੱਠਵਾਂ ਸਵਾਮੀ ਅਤੇ ਗਿਆਰਵਾਂ ਸਵਾਮੀ ਸ਼ੁੱਕਰ ਵੀ ਹੈ.
ਬਿਪਾਸ਼ਾ ਦੇ ਜਨਮ ਲਗਨ ਵਿਚ ਸ਼ੁੱਕਰ ਅਗਨੀ ਤੱਤ ਦੀ ਰਾਸ਼ੀ ਧਨੂੰ ਵਿਚ ਵਿਰਾਜਮਾਨ ਹੈ.ਇਸ ਲਈ ਇਹ ਜਾਤਕ ਨੂੰ ਸੁੰਦਰਤਾ ਅਤੇ ਕਲਾਕਾਰੀ ਪ੍ਰਦਾਨ ਕਰਦਾ ਹੈ.ਸ਼ੁੱਕਰ ਕਲਾ ਦਾ ਕਾਰਕ ਗ੍ਰਹਿ ਹੈ ਅਤੇ ਜਦੋਂ ਇਸ ਨੂੰ ਧਨ ਸਵਾਮੀ ਅਤੇ ਪਰਾਕ੍ਰਮ ਸਵਾਮੀ ਸ਼ਨੀ ਦੀ ਮਹਾਂਦਸ਼ਾ ਵਿਚ ਸ਼ੁੱਕਰ ਦਾ ਅੰਤਰ ਆਇਆ ਤਾਂ ਸਿਰਫ 17 ਸਾਲ ਦੀ ਉਮਰ ਵਿਚ ਪ੍ਰਸਿੱਧ ਫੋਰਡ ਸੁਪਰ ਮਾਡਲਸ ਮੁਕਾਬਲੇ ਵਿਚ ਸੁਪਰ ਵਿਵੇਸ਼ਿਅਸ ਦੇ ਖਿਤਾਬ ਨਾਲ ਨਵਾਜਿਆ ਗਿਆ.
ਇਸੇ ਅੰਤਰ ਦਸ਼ਾ ਵਿਚ ਸੋਨੂੰ ਨਿਗਮ ਦੀ ਐਲਬਮ 'ਕਿਸਮਤ' ਵਿਚ ਤੁਹਾਨੂੰ ਮੌਕਾ ਮਿਲਿਆ.ਫਿਲਮਾਂ ਵਿਚ ਤੁਹਾਡੀ ਪਹਿਚਾਨ 'ਅਜਨਬੀ' ਵਿਚ ਬੌਬੀ ਦਿਉਲ ਨਾਲ ਅੱਬਾਸ-ਮਸਤਾਨ ਦੇ ਨਿਰਦੇਸ਼ਨ ਵਿਚ ਮੰਨੀ ਗਈ.
ਸ਼ੁੱਕਰ ਕਿਉਂ ਕਿ ਉਮਰ ਸਵਾਮੀ ਅਤੇ ਅੱਠਵਾਂ ਸਵਾਮੀ ਹੈ ਇਸ ਲਈ ਤੁਹਾਡੀ ਆਮਦਨੀ ਦਾ ਸਾਧਨ ਕਲਾ ਅਤੇ ਮਾਡਲਿੰਗ ਬਣੀ ਪਰ ਫਿਲਮ ਵਿਚ ਜਿਆਦਾ ਸਫਲ ਇਸ ਲਈ ਨਹੀਂ ਹੋ ਸਕੇ ਕਿਉਂ ਜੋ ਸ਼ੁੱਕਰ ਅੱਠਵਾਂ ਸਵਾਮੀ ਹੈ ਅਤੇ ਇਸੇ ਕਾਰਣ ਤੁਸੀਂ ਫਿਲਮੀ ਖੇਤਰ ਵਿਹ ਆਪਣੀਆਂ ਮੁਕਾਬਲੇਬਾਜ ਸਿਨੇ ਤਾਰਿਕਾਵਾਂ ਤੋਂ ਵੀ ਪਰੇਸ਼ਾਨ ਹੁੰਦੇ ਰਹਿੰਦੇ ਹੋ.
ਤੁਹਾਡੀ ਜਨਮ ਕੁੰਡਲੀ ਵਿਚ ਸਰਵ ਸ਼੍ਰੇਸ਼ਠ ਫਲ ਭਾਗ ਦਾ ਮਿਲੇਗਾ.ਭਾਗ ਸਵਾਮੀ ਸੂਰਜ ਲਗਨ ਸਵਾਮੀ ਵਿਚ ਸੱਤਵਾਂ ਸਵਾਮੀ ਅਤੇ ਦੱਸਵਾਂ ਸਵਾਮੀ ਹੋ ਕੇ ਬੁੱਧ ਆਦਿਤਯਾ ਯੋਗ ਬਣਾ ਰਿਹਾ ਹੈ ਜਿਸ ਕਾਰਣ ਤੁਹਾਡਾ ਫਿਲਮੀ ਵਪਾਰ ਪੱਖ ਖੁਦ ਦੇ ਬਲਬੂਤੇ ਅਤੇ ਕਲਾ ਵਜੋਂ ਜਾਰੀ ਰਹੇਗਾ.
ਸੂਰਜ-ਸ਼ੁੱਕਰ ਦੀ ਯੁਤੀ ਦੰਪਤੀ ਜੀਵਨ ਵਿਚ ਰੁਕਾਵਟਾਂ ਪਾਉਂਦੀ ਰਹੇਗੀ. ਤੁਹਾਡੀ ਕੁੰਡਲੀ ਦੇ ਪੰਜਵੇਂ ਭਾਵ ਵਿਚ ਮਨੋਰੰਜਨ ਦਾ ਭਾਵ ਮੰਨਿਆ ਗਿਆ ਹੈ ਜੋ ਨੀਚ ਦਾ ਹੋ ਕੇ ਵੱਕਰੀ ਹੈ ਅਤੇ ਵੱਕਰੀ ਗ੍ਰਹਿ ਸਦਾ ਹੀ ਉੱਤਮ ਫਲਦਾਈ ਹੁੰਦੇ ਹਨ.
| | (ਸਰੋਤ - ਵੈਬ ਦੁਨੀਆ) |
|
| |
| | | |
|
|
|
|
|
|
|
|
| ਸੰਘਰਸ਼ ਦੀ ਕਹਾਣੀ ਸੁਪਰਸਟਾਰ | | ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ' |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|