|
| ਪੌਪ ਗਾਇਕਾ ਨੋਰਾ ਜੋਂਸ | | - ਵਿੰਨੀ ਸ਼ਰਮਾ |
| ਵੀਰਵਾਰ, 7 ਫਰਵਰੀ 2008 ( 10:44 IST ) |
|
ਪੰ. ਰਵੀ ਸ਼ੰਕਰ ਦੀ ਧੀ ਨੌਰਾ ਜੋਂਸ ਨੇ ਜੌਜ ਅਤੇ ਪੌਪ ਸ਼ੈਲੀ ਵਿਚ ਗਾ ਕੇ ਅਮਰੀਕੀ ਸੰਗੀਤ ਖੇਤਰ ਦਾ ਸੱਭ ਤੋਂ ਸਨਮਾਨਤ ਗ੍ਰੈਮੀ ਅਵਾਰਡ 13 ਵਾਰ ਹਾਸਲ ਕੀਤਾ.ਉਹਨਾਂ ਨੂੰ 'ਗ੍ਰੈਮੀ ਕਵੀਨ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ.ਜੋਤਿਸ਼ ਸ਼ਾਸਤਰ ਮੁਤਾਬਕ ਨੋਰਾ ਦਾ ਭਵਿੱਖ ਉੱਜਵਲ ਹੈ.
ਆਸ਼ਾ ਭੌਂਸਲੇ ਨੂੰ ਜਦੋਂ ਗ੍ਰੈਮੀ ਅਵਾਰਡ ਮਿਲਿਆ ਤਾਂ ਦੇਸ਼ ਭਰ ਵਿਚ ਇਸ ਦੀ ਚਰਚਾ ਹੋਈ ਅਤੇ ਉਸੇ ਤਰ੍ਹਾਂ ਹੀ ਨੋਰਾ ਜੋਂਸ ਦਾ ਜ਼ਿਕਰ ਹੋਇਆ.ਉਹਨਾਂ ਦੇ ਪਹਿਲੇ ਐਲਬਮ 'ਕਮ ਅਵੇ ਵਿਦ ਮੀ' ਨੇ ਅੱਠ ਗ੍ਰੈਮੀ ਅਵਾਰਡ ਹਾਸਲ ਕੀਤੇ ਅਤੇ ਉਸ ਦੀ ਰਿਕਾਰਡ ਵਿੱਕਰੀ ਵੀ ਹੋਈ.
30 ਮਾਰਚ 1979 ਨੂੰ ਨਿਊਯਾਰਕ ਵਿਚ ਕਰਕ ਲਗਨ ਦੇ ਕਰਕ ਨਵਾਂਸ਼ ਵਿਚ ਜੰਮੀ ਨੋਰਾ ਦੇ ਸਿਤਾਰੇ ਉੱਜਵਲ ਭਵਿੱਖ ਦਾ ਹੀ ਸੰਕੇਤ ਦਿੰਦੇ ਹਨ.ਕਰਕ ਲਗਨ ਨੂੰ ਸ਼ਾਹੀ ਲਗਨ ਮੰਨਿਆ ਜਾਂਦਾ ਹੈ.
ਇਸ ਲਗਨ ਵਿਚ ਮੰਗਲ ਬਹੁਤ ਹੀ ਯੋਗਕਾਰੀ ਹੁੰਦਾ ਹੈ.ਮੰਗਲ ਪੰਜਵੇਂ ਅਤੇ ਦੱਸਵੇਂ ਭਾਵ ਦਾ ਸਵਾਮੀ ਹੈ.ਇਹ ਭਾਵ ਗੀਤ-ਸੰਗੀਤ ਅਤੇ ਟੀਵੀ ਦੇ ਨਾਲ ਪਿਤਾ ਦੀ ਵੀ ਪ੍ਰਤੀਨਿੱਧਤਾ ਕਰਦਾ ਹੈ.
ਭਾਗ ਸਥਾਨ ਵਿਚ ਮੰਗਲ ਦੀ ਸਥਿੱਤੀ ਮਨੋਰੰਜਨ ਦੀ ਦੁਨੀਆ ਵਿਚ ਭਾਗਸ਼ਾਲੀ ਅਤੇ ਆਧੁਨਿਕ ਉਤਸ਼ਾਹੀ ਸੰਗੀਤ ਦਾ ਕਾਰਕ ਬਨਾਉਂਦੀ ਹੈ.ਅਜਿਹਾ ਜਾਤ ਪਿਤਾ ਵਾਂਗ ਕੰਮ ਕਰਕੇ ਭਾਗਸ਼ਾਲੀ ਬਣਦਾ ਹੈ.ਪਿਤਾ ਨਾਲ ਤਣਾਅ ਭਰੇ ਰਿਸ਼ਤਿਆਂ ਦੀ ਚਰਚਾ ਇੱਕ ਅਲੱਗ ਵਿਸ਼ਾ ਹੈ.
ਮੰਗਲ ਪਿਤਾ ਵਾਂਗ ਕੰਮ ਕਰਨ ਵਾਲਾ ਅਤੇ ਪ੍ਰਸਿੱਧ ਕਰਨ ਵਾਲਾ ਹੈ.ਲਗਨ ਵਿਚ ਬ੍ਰਹਿਸਪਤੀ ਹੈ.ਉੱਚ ਰਾਸ਼ੀ ਵਿਚ ਬ੍ਰਹਿਸਪਤੀ ਦੀ ਸਥਿੱਤੀ ਪੰਚ ਮਹਾਂਪੁਰਖ ਦੇ ਹੰਸ ਯੋਗ ਦੀ ਉਸਾਰੀ ਕਰ ਰਹੀ ਹੈ.ਇਹ ਯੋਗ ਜੱਸ, ਖੁਸ਼ਹਾਲੀ, ਮਾਣ ਅਤੇ ਸਨਮਾਨ ਦਾ ਕਾਰਕ ਹੈ.
ਦੱਸਵੇਂ ਭਾਵ ਵਿਚ ਚੰਦਰਮਾ ਅਤੇ ਲਗਨ ਵਿਚ ਬ੍ਰਹਿਸ ਪਤੀ ਦੀ ਮੌਜੂਦਗੀ ਗਜਕੇਸਰੀ ਯੋਗ ਹੈ.ਇਹ ਗਜਕੇਸਰੀ ਯੋਗ ਅਵਾਰਡਾਂ ਦੀ ਬੁਛਾੜ ਵਿਚ ਸਹਾਇਕ ਹੈ.
ਕਾਲ ਸਰਪ ਯੋਗ ਦਾ ਡਰ ਦਿਖਾਉਣ ਵਾਲੇ ਜੋਤਸ਼ੀਆਂ ਲਈ ਇਹ ਕੁੰਡਲੀ ਸੋਧ ਦਾ ਇੱਕ ਚੰਗਾ ਵਿਸ਼ਾ ਹੋ ਸਕਦੀ ਹੈ ਕਿਉਂ ਜੋ ਇਸ ਵਿਚ ਸਾਰੇ ਗ੍ਰਹਿ ਰਾਹੂ ਅਤੇ ਕੇਤੂ ਦੇ ਵਿਚਕਾਰ ਹਨ ਅਤੇ ਫਿਰ ਵੀ ਉਹ ਇੱਕ ਵਿਸ਼ਵ ਪ੍ਰਸਿੱਧ ਸੰਗੀਤ ਪ੍ਰਤਿਭਾ ਹੈ.
| | (ਸਰੋਤ - ਵੈਬ ਦੁਨੀਆ) |
|
| |
| | | |
|
|
|
|
|
|
|
|
| ਸੰਘਰਸ਼ ਦੀ ਕਹਾਣੀ ਸੁਪਰਸਟਾਰ | | ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ' |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|