|
| ਗ੍ਰਹਿਆਂ ਨੇ ਬਣਾਇਆ ਏਕਤਾ ਨੂੰ ਨਿਰਮਾਤਾ | | - ਪੰ.ਅਸ਼ੋਕ ਪੰਵਾਰ 'ਮਯੰਕ' |
| ਸੋਮਵਾਰ, 4 ਫਰਵਰੀ 2008 ( 12:32 IST ) |
|
ਪ੍ਰਸਿੱਧ ਸੁਪਰ ਸਟਾਰ ਜਤਿੰਦਰ ਦੀ ਧੀ ਅਤੇ ਮੈਗਾ ਸੀਰੀਅਲ ਨਿਰਮਾਤਾ ਸੁਪਰ ਸਟਾਰ ਏਕਤਾ ਕਪੂਰ ਦਾ ਜਨਮ 7 ਜੂਨ 1975 ਨੂੰ ਮੁੰਬਈ ਵਿਚ ਧਨੂੰ ਲਗਨ ਅਤੇ ਬ੍ਰਿਸ਼ਚਕ ਨਵਾਂਸ਼ ਵਿਚ ਹੋਇਆ.ਧਨੂੰ ਲਗਨ ਵਾਲੇ ਜਾਤਕ ਮੱਧਮ ਕੱਦ ਦੇ ਹੁੰਦੇ ਹਨ.
ਲਗਨ ਉੱਪਰ ਸ਼ਨੀ ਦੀ ਦੁਸ਼ਮਣ ਦ੍ਰਿਸ਼ਟੀ ਅਤੇ ਲਗਨ ਸਵਾਮੀ ਗੁਰੂ ਨੂੰ ਦੱਸਵੀਂ ਦ੍ਰਿਸ਼ਟੀ ਨਾਲ ਵੇਖਣ ਕਾਰਣ ਏਕਤਾ ਮੱਧਮ ਕਦ ਦੀ, ਸਥੂਲ ਸ਼ਰੀਰ ਹੋਣ ਦੇ ਨਾਲ ਹੀ ਉਹਨਾਂ ਦੀ ਸੁੰਦਰਤਾ ਵਿਚ ਵੀ ਕੁੱਝ ਕਸਰ ਬਾਕੀ ਰਹਿ ਗਈ.ਧਨੂੰ ਲਗਨ ਗੁਰੂ ਪ੍ਰਧਾਨ ਹੈ ਅਤੇ ਇਸਦੀ ਦੂਜੀ ਰਾਸ਼ੀ ਚੌਥੇ ਭਾਵ ਵਿਚ ਹੈ.ਚੌਥੇ ਭਾਵ ਜਨਤਾ, ਪਰਿਵਾਰ, ਕੁਰਸੀ ਨਾਲ ਸੰਬੰਧ ਰੱਖਦਾ ਹੈ.
ਚੌਥਾ ਸਵਾਮੀ ਜੇਕਰ ਬਲਵਾਨ ਹੋਵੇ ਤਾਂ ਜਨਤਾ, ਜਮੀਨ ਅਤੇ ਪਰਿਵਾਰ ਵੱਲੋਂ ਸੁੱਖ ਮਿਲਦਾ ਹੈ ਅਤੇ ਜਾਤਕ ਜਨਤਾ ਵਿਚਕਾਰ ਪ੍ਰਸਿੱਧ ਹੁੰਦਾ ਹੈ.ਗੁਰੂ ਧਰਮ ਅਤੇ ਨਿਆਂ ਦਾ ਵੀ ਕਾਰਕ ਹੈ.
ਤੁਹਾਡੀ ਜਨਮ ਕੁੰਡਲੀ ਵਿਚ ਗੁਰੂ ਲਗਨ ਸਵਾਮੀ ਹੋ ਕੇ ਚੌਥੇ ਭਾਵ ਵਿਚ ਬੈਠਾ ਹੈ, ਉੱਥੇ ਪੰਜਵੇਂ ਸਵਾਮੀ ਮਨੋਰੰਜਨ ਦਾ ਕਾਰਕ ਮੰਗਲ ਵੀ ਚੌਥੇ ਭਾਵ ਵਿਚ ਗੁਰੂ ਦੀ ਮਿੱਤਰ ਰਾਸ਼ੀ ਵਿਚ ਬੈਠਾ ਹੈ.ਇਹੋ ਕਾਰਣ ਹੈ ਕਿ ਤੁਸੀਂ ਕਈ ਪਰਿਵਾਰਕ ਲੜ੍ਹੀਵਾਰਾਂ ਦੀ ਨਿਰਮਾਤਾ ਹੋ ਜਿੰਨ੍ਹਾਂ ਵਿਚ 'ਕਿਉਂ ਕਿ ਸਾਸ ਭੀ ਕਭੀ ਬਹੂ ਥੀ, ਕਹਾਨੀ ਘਰ-ਘਰ ਕੀ, ਕਸੌਟੀ ਜਿੰਦਗੀ ਕੀ, ਕੁਸੁਮ ਅਤੇ ਕਯਾਮਤ ਸ਼ਾਮਲ ਹਨ.
ਗੁਰੂ ਕਾਰਣ ਤੁਹਾਨੂੰ ਚੰਗੀ ਸੋਝੀ ਮਿਲੀ ਅਤੇ ਮੰਗਲ ਨੇ ਤੁਹਾਨੂੰ ਮਨੋਰੰਜਨ ਪ੍ਰਤੀ ਰੁਝਾਨ ਦਿੱਤਾ.ਇਹਨਾਂ ਦੇ ਗ੍ਰਹਿਆਂ ਦੇ ਸੁੱਖ ਸਵਾਮੀ ਅਤੇ ਚੌਥੇ ਪਰਿਵਾਰ ਭਾਵ ਵਿਚ ਹੋਣ ਕਾਰਣ ਤੁਸੀਂ ਪਰਿਵਾਰਕ ਲੜ੍ਹੀਵਾਰਾਂ ਵਿਚ ਆਪਣਾ ਮੁਕਾਮ ਬਣਾਇਆ.
| | (ਸਰੋਤ - ਵੈਬ ਦੁਨੀਆ) |
|
| |
| | | |
|
|
|
|
|
|
|
|
 | | AP |
| | | ਫਨੀ 'ਸੰਡੇ' | | ਵਿਜੈ ਆਨੰਦ ਦੀ 'ਤੀਸਰੀ ਮੰਜ਼ਿਲ' ਅਤੇ 'ਜਵੈਲ ਥੀਫ' ਕਈ ਫਿਲਮਕਾਰਾਂ.. |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|