ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਗ੍ਰਹਿਆਂ ਕਾਰਣ ਨੀਰਜ ਨੂੰ ਰਾਜਯੋਗ
- ਅਰਵਿੰਦ ਸ਼ੁਕਲਾ
ਮੰਨੇ-ਪ੍ਰਮੰਨੇ ਗੀਤਕਾਰ ਗੋਪਾਲਦਾਸ ਨੀਰਜ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਨਾਲ ਭਾਂਵੇਂ ਤੁਹਾਨੂੰ ਭੂਤਕਾਲ ਵਿਚ ਲਿਜਾਂਦੇ ਹੋਣ ਪਰ ਭਵਿੱਖ ਉੱਪਰ ਵੀ ਉਹ ਤਿੱਖੀ ਨਿਗ਼ਾਹ ਰੱਖਦੇ ਹਨ.

ਇਸ ਲਈ ਸ਼ਬਦਾਂ ਦੇ ਜੋੜ ਦੇ ਨਾਲ ਜੋਤਿਸ਼ ਗਿਣਤੀ ਵਿਚ ਵੀ ਉਹਨਾਂ ਦੀ ਮਜ਼ਬੂਤ ਪਕੜ੍ਹ ਹੈ.ਖੁਦ ਨੀਰਜ ਕਹਿੰਦੇ ਹਨ ਕਿ ਉਹਨਾਂ ਨੂੰ ਰਾਜਯੋਗ ਮਿਲਿਆ ਜਿਸ ਦੇ ਪਿੱਛੇ ਉਹਨਾਂ ਦੀ ਸਾਹਿਤ ਸਾਧਨਾ ਤੋਂ ਅਲਾਵਾ ਕੁੰਡਲੀ ਵਿਚ ਬੈਠੇ ਸ਼ਨੀ ਗ੍ਰਹਿ ਦਾ ਵੀ ਮਹਤੱਵ ਪੂਰਨ ਪ੍ਰਭਾਵ ਰਿਹਾ.

ਮਕਰ ਸੰਗਰਾਂਦ ਦਾ ਦਿਨ ਹੋਵੇ(ਜਦੋਂ ਸੂਰਜ ਧਨੂੰ ਰਾਸ਼ੀ ਤੋਂ ਮਕਰ ਰਾਸ਼ੀ ਵਿਚ ਆ ਜਾਂਦਾ ਹੈ ਤਾਂ ਇਸ ਨੂੰ ਉੱਤਰਾਇਣ ਕਿਹਾ ਜਾਂਦਾ ਹੈ) ਅਤੇ ਇਸ ਮੌਕੇ ਜੋਤਿਸ਼ ਦੀ ਚਰਚਾ ਨਾ ਹੋਵੇ, ਇਹ ਹੋ ਨਹੀਂ ਸਕਦਾ.

ਉਹਨਾਂ ਦੱਸਿਆ ਕਿ ਉਹਨਾਂ ਨੂੰ ਰਾਜਯੋਗ ਸ਼ਨੀ ਗ੍ਰਹਿ ਕਾਰਣ ਹੀ ਮਿਲਿਆ.ਉਹਨਾਂ ਦੀ ਕੁੰਡਲੀ ਵਿਚ ਸ਼ਨੀ ਦੀ ਦ੍ਰਿਸ਼ਟੀ ਰਾਹੂ ਉੱਪਰ ਪੈਣ ਨਾਲ ਇਹ ਵਿਸ਼ੇਸ਼ ਯੋਗ ਬਣਿਆ ਹੈ.

ਨੀਰਜ ਜੀ ਨੇ ਦੱਸਿਆ ਕਿ ਜੋਤਿਸ਼ ਗਿਣਤੀ ਵਿਚ ਦੋ ਗ੍ਰਹਿਆਂ, ਸ਼ਨੀ ਅਤੇ ਗੁਰੂ ਦੀਆਂ ਦ੍ਰਿਸ਼ਟੀਆਂ ਦਾ ਵਿਸ਼ੇਸ਼ ਮਹਤੱਵ ਹੁੰਦਾ ਹੈ.ਮਕਰ ਲਗਨ ਵਿਚ ਸ਼ੁੱਕਰ ਰਾਜਯੋਗ ਬਣਾਉਂਦਾ ਹੈ.

ਉਹਨਾਂ ਕਿਹਾ ਕਿ ਸ਼ਨੀ ਜਾਤਕ ਦੇ ਜਿਸ ਭਾਵ ਵਿਚ ਬੈਠਦਾ ਹੈ ਉਸ ਭਾਵ ਵਿਚ ਵਾਧਾ ਕਰਦਾ ਹੈ.ਨੀਰਜ ਨੇ ਕਿਹਾ ਕਿ ਸਿੰਘ ਲਗਨ ਉੱਪਰ ਮੰਗਲ ਰਾਜਯੋਗ ਕਾਰਕ ਹੈ, ਬ੍ਰਿਸ਼ਚਕ ਲਗਨ ਉੱਪਰ ਗੁਰੂ ਰਾਜਯੋਗ ਦਾ ਕਾਰਕ ਹੈ.

ਉਹਨਾਂ ਕਿਹਾ ਕਿ ਜੇਕਰ ਜਾਤਕ ਦਾ ਸ਼ਨੀ ਲਗਨ ਵਿਚ ਉੱਚ ਦਾ ਹੋਵੇ ਤਾਂ ਨਿਸ਼ਚਿਤ ਹੀ ਜੀਵਨ ਦੇ ਆਖਰੀ ਪੜ੍ਹਾਅ ਵਿਚ ਜਾਤਕ ਨੂੰ ਰਾਜਾ ਬਣਾ ਦਿੰਦਾ ਹੈ.ਛੇਵੇਂ, ਤੀਜੇ, ਦੱਸਵੇਂ ਅਤੇ ਗਿਆਰਵੇਂ ਭਾਵ ਦਾ ਸ਼ਨੀ ਬਹੁਤ ਬਲਵਾਨ ਅਤੇ ਸ਼ੁੱਭ ਹੁੰਦਾ ਹੈ.

ਨੀਰਜ ਤਰਤੀਬ ਵਾਰ ਜੋਤਿਸ਼ ਦੇ ਅਧਿਐਨ ਅਤੇ ਗਿਣਤੀ ਉੱਪਰ ਵਿਸ਼ੇਸ਼ ਜ਼ੋਰ ਦਿੰਦੇ ਹਨ.

ਜਿਕਰਯੋਗ ਹੈ ਕਿ ਨੀਰਜ ਜੋਤਿਸ਼ ਤੋਂ ਅਲਾਵਾ ਕੁਦਰਤੀ ਚਿਕਿਤਸਾ ਦੇ ਵੀ ਜਾਣਕਾਰ ਹਨ ਅਤੇ ਉਹ ਲੋਕਾਂ ਨੂੰ ਸਵੈ ਮੂਤਰ ਸੇਵਨ ਲਈ ਪ੍ਰੇਰਿਤ ਕਰਦੇ ਹਨ.

ਨੀਰਜ ਦਾ ਮੰਨਣਾ ਹੈ ਕਿ ਸਵੈਮੂਤਰ ਜਾਂ ਫਿਰ ਗੌ-ਮੂਤਰ ਤੋਂ ਸ਼ੁੱਧ ਹੋਰ ਕੋਈ ਰਸਾਇਣ ਨਹੀਂ ਹੈ.ਇਸ ਤੋਂ ਅਲਾਵਾ ਨੀਰਜ ਦਾਮਰ ਤੰਤਰ ਦੇ ਵੀ ਸਮਰਥਕ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਐਸ਼-ਅਭੀ ਦਾ ਦੰਪਤੀ ਜੀਵਨ
ਸੋਨੀਆ ਲਈ ਲਾਹੇਵੰਦ ਗੁਰੂ ਦੀ ਚਾਲ
ਪ੍ਰਭੂ ਈਸਾ ਮਸੀਹ
ਕਾਲਸਰਪ ਯੋਗ ਕਾਰਣ ਹੋਏ ਸਚਿਨ ਸਨਮਾਨਤ
ਸੰਜੂ ਦੇ ਸਿਤਾਰੇ
ਮੰਗਲ,ਸ਼ਨੀ ਜੀਆ ਦੀ ਸਫਲਤਾ 'ਚ ਰੁਕਾਵਟ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace