ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਐਸ਼-ਅਭੀ ਦਾ ਦੰਪਤੀ ਜੀਵਨ
- ਪੰ.ਅਸ਼ੋਕ ਪਵਾਰ 'ਮਯੰਕ'
ਐਸ਼ਵਰਿਆ ਰਾਏ ਅਤੇ ਅਭਿਸ਼ੇਕ ਦੀ ਕੁੰਡਲੀ ਦੇ ਅਧਾਰ ਉੱਪਰ ਆਉ ਵੇਖਦੇ ਹਾਂ ਦੋਵਾਂ ਦਾ ਸਮਾਂ ਕਿਹੋ ਜਿਹਾ ਰਹੇਗਾ.ਐਸ਼ ਅਭੀ ਦੀ ਕੁੰਡਲੀ ਦਾ ਮਿਲਾਨ ਕੀਤਾ ਜਾਵੇ ਤਾਂ ਦੋਵਾਂ ਦੇ 22 ਗੁਣ ਮਿਲਦੇ ਹਨ ਜੋ ਵਿਆਹ ਲਈ ਉਚਿਤ ਹੁੰਦੇ ਹਨ ਪਰ ਇਹਨਾਂ ਦੋਵਾਂ ਦੀਆਂ ਕੁੰਡਲੀਆਂ ਨੂੰ ਵੇਖਿਆ ਜਾਵੇ ਤਾਂ ਗ੍ਰਹਿ ਸਥਿੱਤੀ ਠੀਕ ਨਹੀਂ ਹੈ.

ਜਿੱਥੇ ਅਭਿਸ਼ੇਕ ਦੀ ਕੁੰਡਲੀ ਵਿਚ ਸ਼ਨੀ-ਮੰਗਲ ਆਹਮੋ-ਸਾਹਮਣੇ ਹੁੰਦੇ ਹੋਏ ਪੰਚਮ ਇਕਾਦਸ਼ ਬਣ ਰਹੇ ਹਨ ਉੱਥੇ ਐਸ਼ਵਰਿਆ ਦੀ ਕੁੰਡਲੀ ਵਿਚ ਦੰਪਤੀ ਦੇ ਕਾਰਕ ਸ਼ੁੱਕਰ ਅਤੇ ਅਗਨੀ ਤੱਤ ਦੀ ਰਾਸ਼ੀ ਧਨੂ ਵਿਚ ਨੀਚ ਦੇ ਰਾਹੂ ਅਤੇ ਸ਼ਨੀ ਦੀ ਮਾੜ੍ਹੀ ਦ੍ਰਿਸ਼ਟੀ ਪੈ ਰਹੀ ਹੈ.

ਇਸ ਦੇ ਪ੍ਰਭਾਵ ਨਾਲ ਇਹਨਾਂ ਦਾ ਦੰਪਤੀ ਜੀਵਨ ਕੁੱਝ ਠੀਕ ਨਹੀਂ ਰਹੇਗਾ.ਅਭਿਸ਼ੇਕ ਦੀ ਕੁੰਡਲੀ ਵਿਚ ਵੇਖਿਆ ਜਾਵੇ ਤਾਂ ਸੱਤਵਾਂ ਸਵਾਮੀ ਅਤੇ ਜੀਵਨ ਸਾਥੀ ਭਾਵ ਦਾ ਸਵਾਮੀ ਸੂਰਜ ਸ਼ਨੀ ਦੀ ਦੁਸ਼ਮਣ ਰਾਸ਼ੀ ਮਕਰ ਵਿਚ ਹੋਕੇ ਬਾਰ੍ਹਵੇਂ ਭਾਵ ਵਿਚ ਹੈ.

ਇਸ ਲਈ ਦੰਪਤੀ ਜੀਵਨ ਦਾ ਨਸ਼ਟ ਹੋਣਾ ਜਾਂ ਸੁਖੀ ਨਾ ਰਹਿਣ ਜਿਹੀ ਗੱਲ ਹੁੰਦੀ ਹੈ.ਐਸ਼ ਦਾ ਜਨਮ 1 ਨਵੰਬਰ 1973 ਨੂੰ ਤੁਲਾ ਲਗਨ ਅਤੇ ਤੁਲਾ ਦੇ ਨਵਾਂਸ਼ ਵਿਚ ਹੋਇਆ ਜਦੋਂ ਕਿ ਅਭਿਸ਼ੇਕ ਦਾ ਜਨਮ 5 ਫਰਵਰੀ 1975 ਨੂੰ ਕੁੰਭ ਲਗਨ ਅਤੇ ਕੁੰਭ ਦੇ ਨਵਾਂਸ਼ ਵਿਚ ਹੋਇਆ.

ਐਸ਼ ਦੀ ਕੁੰਡਲੀ ਵਿਚ ਮੰਗਲ ਦੋਸ਼ ਹੈ ਪਰ ਮੰਗਲ ਸਵੈ ਰਾਸ਼ੀ ਮੇਸ਼ ਦਾ ਹੋਣ ਕਾਰਣ ਮੰਗਲ ਦੋਸ਼ ਨਹੀਂ ਮੰਨਿਆ ਜਾਂਦਾ.ਹੁਣ ਅਭਿਸ਼ੇਕ ਦੀ ਜਨਮ ਕੁੰਡਲੀ ਵੇਖੀ ਜਾਵੇ ਤਾਂ ਲਗਨ ਵਿਚ ਗੁਰੂ ਹੈ ਜਿਸ ਕਾਰਣ ਵੀ ਮੰਗਲ ਦੋਸ਼ ਨਹੀਂ ਰਹਿੰਦਾ.

ਐਸ਼ ਦੀ ਕੁੰਡਲੀ ਵਿਚ ਸੱਭ ਤੋਂ ਵੱਧ ਦੋਸ਼ੀ ਗ੍ਰਹਿ ਬੈਠੇ ਹਨ ਜਿਸ ਦਾ ਕਾਰਣ ਅਗਨੀ ਤੱਤ ਦੇ ਸ਼ੁੱਕਰ, ਨੀਚ ਦੇ ਰਾਹੂ ਦਾ ਚੰਦਰਮਾ ਨਾਲ ਹੋਣਾ ਅਤੇ ਸ਼ਨੀ ਦੀ ਦ੍ਰਿਸ਼ਟੀ ਪੈਣਾ ਹੈ.

ਅਭਿਸ਼ੇਕ ਦੀ ਕੁੰਡਲੀ ਵਿਚ ਸੱਭ ਤੋਂ ਵੱਧ ਦੋਸ਼ੀ ਗ੍ਰਹਿ ਸ਼ਨੀ-ਮੰਗਲ ਦਾ ਵਿਸਫੋਟਕ ਯੋਗ ਹੈ ਜੋ 40 ਵਰ੍ਹਿਆਂ ਦੀ ਉਮਰ ਤੋਂ ਮਗਰੋਂ ਆਪਣਾ ਪ੍ਰਭਾਵ ਵਿਖਾਉਂਦਾ ਹੈ ਅਤੇ ਉਸਦੇ ਜੀਵਨ ਨੂੰ ਤਬਾਹ ਕਰ ਦਿੰਦਾ ਹੈ.

ਸ਼ਨੀ ਦੀ ਤੀਜੀ ਦ੍ਰਿਸ਼ਟੀ ਸੱਤਵੇਂ ਭਾਵ ਉੱਪਰ ਪੈ ਰਹੀ ਹੈ ਜਦੋਂ ਕਿ ਸੱਤਵਾਂ ਸਵਾਮੀ ਵੀ ਦੁਸ਼ਮਨ ਰਾਸ਼ੀ ਵਿਚ ਹੈ ਜਿਸ ਕਾਰਣ ਉਹਨਾਂ ਦਾ ਦੰਪਤੀ ਜੀਵਨ ਜਯਾ ਬੱਚਨ ਜਿਹਾ ਕਦੀ ਵੀ ਨਹੀਂ ਰਹੇਗਾ.

ਐਸ਼ ਦੀ ਕੁੰਡਲੀ ਵਿਚ ਲਗਨ ਵਿਚ ਸੂਰਜ ਨੀਚ ਦਾ ਹੈ ਜੋ ਅਭਿਸ਼ੇਕ ਦੀ ਕੁੰਡਲੀ ਵਿਚ ਸੱਤਵੇਂ ਭਾਵ ਦਾ ਸਵਾਮੀ ਹੈ.ਐਸ਼ ਦੀ ਕੁੰਡਲੀ ਵਿਚ ਧਰਮ, ਨਿਆਂ ਅਤੇ ਵਖਰੇਵੇਂ ਦਾ ਕਾਰਕ ਗੁਰੂ ਵੀ ਨੀਚ ਦਾ ਹੈ ਜੋ ਉਚਿਤ ਨਹੀਂ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਨੀਆ ਲਈ ਲਾਹੇਵੰਦ ਗੁਰੂ ਦੀ ਚਾਲ
ਪ੍ਰਭੂ ਈਸਾ ਮਸੀਹ
ਕਾਲਸਰਪ ਯੋਗ ਕਾਰਣ ਹੋਏ ਸਚਿਨ ਸਨਮਾਨਤ
ਸੰਜੂ ਦੇ ਸਿਤਾਰੇ
ਮੰਗਲ,ਸ਼ਨੀ ਜੀਆ ਦੀ ਸਫਲਤਾ 'ਚ ਰੁਕਾਵਟ
ਸ਼ਨੀ-ਸ਼ੁੱਕਰ ਕਾਰਣ ਗੇਟਸ ਬਣੇ ਦੁਨੀਆਂ 'ਚ ਅਮੀਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace