ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਸੋਨੀਆ ਲਈ ਲਾਹੇਵੰਦ ਗੁਰੂ ਦੀ ਚਾਲ
ਮੰਗਲਵਾਰ, 22 ਜਨਵਰੀ 2008   ( 11:39 IST )
ਸ਼੍ਰੀਮਤੀ ਸੋਨੀਆ ਗਾਂਧੀ ਦਾ ਜਨਮ 9 ਦਸੰਬਰ 1946 ਨੂੰ ਕਰਕ ਲਗਨ ਵਿਚ ਇਟਲੀ ਦੇ ਟਿਉਨਿੰਗ ਸ਼ਹਿਰ ਵਿਚ ਸਵੇਰੇ 9.30 ਵਜੇ ਹੋਇਆ.ਕਰਕ ਲਗਨ ਵਿਚ ਜਨਮ ਹੋਣ ਕਾਰਣ ਤੁਸੀਂ ਸ਼ਾਂਤ ਸੁਭਾਅ ਅਤੇ ਗੰਭੀਰ ਬਿਰਤੀ ਦੇ ਹੋ.

ਤੁਸੀਂ ਭਾਵੁਕ ਅਤੇ ਸੰਜਮੀ ਵੀ ਹੋ.ਤੁਹਾਡੀ ਕੁੰਡਲੀ ਵਿਚ ਲਗਨ ਸਵਾਮੀ ਦਾ ਬਾਰਵੇਂ ਭਾਵ ਵਿਚ ਹੋਣਾ ਜਨਮ ਸਥਾਨ ਤੋਂ ਵਿਦੇਸ਼ ਵਿਚ ਭਾਗ ਉਦੈ ਕਾਰੀ ਰਹਿੰਦਾ ਹੈ ਜਿਸ ਕਾਰਣ ਤੁਸੀਂ ਮਰਹੂਮ ਰਾਜੀਵ ਗਾਂਧੀ ਦੀ ਪਤਨੀ ਦੇ ਰੂਪ ਵਿਚ ਭਾਰਤ ਆਏ.

ਤੁਹਾਡੀ ਕੁੰਡਲੀ ਵਿਚ ਮਹਤੱਵ ਪੂਰਨ ਯੋਗ 'ਪੰਚ ਮਹਾਂਪੁਰਖ ਯੋਗ' ਵਿਚੋਂ ਇੱਕ 'ਮਾਲਵਯ ਯੋਗ' ਚੌਥੇ ਭਾਵ ਵਿਚ ਬਣ ਰਿਹਾ ਹੈ.ਉੱਥੇ ਭਾਗ ਸਵਾਮੀ ਅਤੇ ਛੇਵਾਂ ਸਵਾਮੀ ਗੁਰੂ ਵੀ ਵਿਰਾਜਮਾਨ ਹੈ.ਕਿਉਂ ਜੋ ਚੌਥਾ ਭਾਵ ਜਨਤਾ, ਮਾਤਾ, ਇਮਾਰਤ-ਜਮੀਨ, ਜਾਇਦਾਦ ਅਤੇ ਵਹੀਕਲਾਂ ਦਾ ਕਾਰਕ ਹੈ.ਇਸ ਲਈ ਤੁਹਾਨੂੰ ਇਹਨਾਂ ਸਾਰਿਆਂ ਦਾ ਲਾਭ ਮਿਲੇਗਾ.

ਵਰਤਮਾਨ ਸਮੇਂ ਤੁਸੀਂ ਕਾਂਗਰਸ ਪ੍ਰਧਾਨ ਹੋ.ਪਹਿਲਾਂ ਮੇਰੇ ਵੱਲੋਂ 29 ਅਗਸਤ 1999 ਨੂੰ ਕੀਤੀ ਗਈ ਭਵਿੱਖ ਬਾਣੀ 'ਇਸ ਵਾਰ ਤਾਂ ਪ੍ਰਧਾਨ ਮੰਤਰੀ ਨਹੀਂ ਬਣੇਗੀ ਸੋਨੀਆ ਗਾਂਧੀ' ਬਿਲਕੁਲ ਸਹੀ ਸਾਬਤ ਹੋਈ ਪਰ ਅੱਜ ਗ੍ਰਹਿ ਸਥਿੱਤੀਆਂ ਬਦਲ ਗਈਆਂ ਹਨ ਅਤੇ ਗੁਰੂ ਵਰਤਮਾਨ ਵਿਚ ਉੱਚ ਦਾ ਹੋ ਕੇ ਤੁਹਾਡੀ ਕੁੰਡਲੀ ਵਿਚ ਲਗਨ ਨਾਲ ਗੋਚਰੀ ਚਾਲ ਚੱਲ ਰਿਹਾ ਹੈ ਜਿਸ ਕਾਰਣ ਗੁਰੂ ਦੀ ਪੰਜਵੀਂ ਦ੍ਰਿਸ਼ਟੀ ਪੁੱਤਰ ਅਤੇ ਵਿੱਦਿਆ ਭਾਵ ਉੱਪਰ ਪੈ ਰਹੀ ਹੈ.

ਇਸ ਵੇਲ੍ਹੇ ਜੇਕਰ ਇਹਨਾਂ ਦਾ ਪੁੱਤਰ ਇਹਨਾਂ ਦੇ ਸਹਿਯੋਗ ਨਾਲ ਰਾਜਨੀਤੀ ਵਿਚ ਆਇਆ ਤਾਂ ਅੱਗੇ ਚੱਲ ਕੇ ਨਿਸ਼ਚਿਤ ਰੂਪ ਨਾਲ ਹੀ ਉੱਚੇ ਅਹੁਦੇ ਉੱਪਰ ਪੁੱਜੇਗਾ.ਗੁਰੂ ਦੀ ਨੌਂਵੇਂ ਭਾਗ ਉੱਪਰ ਸਵੈ ਦ੍ਰਿਸ਼ਟੀ ਪੈਣ ਨਾਲ ਵਰਤਮਾਨ ਵਿਚ ਤੁਹਾਡਾ ਭਾਗ ਬਲਸ਼ਾਲੀ ਹੋਣ ਨਾਲ ਤੁਹਾਡੇ ਸਹਿਯੋਗ ਸਦਕਾ ਕਈ ਰਾਜਾਂ ਵਿਚ ਨਵੀਂ ਸਰਕਾਰ ਦਾ ਉਦੈ ਹੋਵੇਗਾ ਜਿਸ ਦਾ ਸਾਰਾ ਸਿਹਰਾ ਤੁਹਾਡੇ ਨਾਂ ਹੋਵੇਗਾ.

ਗੁਰੂ ਇਹਨਾਂ ਦੀ ਕੁੰਡਲੀ ਵਿਚ ਚੌਥੇ ਭਾਵ ਵਿਚ ਹੋ ਕੇ ਸੱਤਵੀਂ ਦ੍ਰਿਸ਼ਟੀ ਨਾਲ ਦੱਸਵੇਂ ਭਾਵ ਨੂੰ ਮਿੱਤਰਤਾ ਨਾਲ ਵੇਖ ਰਿਹਾ ਹੈ.ਸਿੰਘ ਨਾਲ ਗੁਰੂ ਦੀ ਨੌਂਵੀ ਦ੍ਰਿਸ਼ਟੀ ਦੱਸਵੇਂ ਭਾਵ ਉੱਪਰ ਪਵੇਗੀ ਜਿਸ ਕਾਰਣ ਸੋਨੀਆ ਜੀ ਪਹਿਲਾਂ ਨਾਲੋਂ ਵੀ ਜਿਆਦਾ ਪ੍ਰਭਾਵੀ ਹੋਵੇਗੀ.

ਪੰਜਵੇਂ ਭਾਵ ਦਾ ਸਵਾਮੀ ਮੰਗਲ ਛੇਵੇਂ ਭਾਵ ਵਿਚ ਬੈਠਾ ਹੈ ਜਿਸ ਕਾਰਣ ਪੁੱਤਰ ਦਾ ਦਾਖਲਾ ਰਾਜਨੀਤੀ ਵਿਚ ਦੁਸ਼ਮਣਾਂ ਨੂੰ ਹਰਾਉਣ ਲਈ ਕਾਫੀ ਰਹੇਗਾ.

ਮੰਗਲ ਉਂਝ ਵੀ ਇਹਨਾਂ ਦੀ ਕੁੰਡਲੀ ਵਿਚ ਉੱਚ ਅਭਿਲਾਸ਼ੀ ਹੈ ਜਿਸ ਕਾਰਣ ਇਹਨਾਂ ਦੀਆਂ ਉੱਚੀਆਂ ਇੱਛਾਵਾਂ ਜੇਕਰ ਇਸ ਵੇਲ੍ਹੇ ਪੂਰੀਆਂ ਕਰਨੀਆਂ ਚਾਹੁਣ ਤਾਂ ਆਗਾਮੀ 3 ਵਰ੍ਹੇ ਇਹਨਾਂ ਲਈ ਉੱਤਮ ਸਫਲਤਾ ਦਾਇਕ ਰਹਿਣਗੇ.

ਇਹਨਾਂ ਲਈ ਸ਼ੁੱਭ ਰਤਨਾਂ ਵਿਚ ਲਗਨ ਸਵਾਮੀ ਦਾ ਰਤਨ ਮੋਤੀ, ਪੰਜਵੇਂ ਸਵਾਮੀ ਅਤੇ ਦੱਸਵੇਂ ਸਵਾਮੀ ਦਾ ਰਤਨ ਮੂੰਗਾ ਅਤੇ ਭਾਗ ਸਵਾਮੀ ਅਤੇ ਛੇਵੇਂ ਸਵਾਮੀ ਦਾ ਰਤਨ ਪੁਖਰਾਜ ਜਿਆਦਾ ਪ੍ਰਭਾਵੀ ਹੋਣਗੇ.

ਇਹਨਾਂ ਲਈ ਸ਼ੁੱਭ ਰੰਗ ਸਫੇਦ, ਹਲਕਾ ਪੀਲਾ ਅਤੇ ਲਾਲ ਰਹਿਣਗੇ.ਇਹਨਾਂ ਦੇ ਉੱਤਮ ਮਿੱਤਰ ਬ੍ਰਿਸ਼ਚਕ, ਮੇਖ, ਮੀਨ ਲਗਨ ਵਾਲੇ ਅਤੇ ਇਹਨਾਂ ਨਾਮ ਰਾਸ਼ੀਆਂ ਵਾਲੇ ਹੋਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪ੍ਰਭੂ ਈਸਾ ਮਸੀਹ
ਕਾਲਸਰਪ ਯੋਗ ਕਾਰਣ ਹੋਏ ਸਚਿਨ ਸਨਮਾਨਤ
ਸੰਜੂ ਦੇ ਸਿਤਾਰੇ
ਮੰਗਲ,ਸ਼ਨੀ ਜੀਆ ਦੀ ਸਫਲਤਾ 'ਚ ਰੁਕਾਵਟ
ਸ਼ਨੀ-ਸ਼ੁੱਕਰ ਕਾਰਣ ਗੇਟਸ ਬਣੇ ਦੁਨੀਆਂ 'ਚ ਅਮੀਰ
ਰਾਜਕੇਸਰੀ ਯੋਗ ਕਾਰਣ ਭਾਗਾਂ ਵਾਲੇ ਹਨ ਸੱਲੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace