ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਕਾਲਸਰਪ ਯੋਗ ਕਾਰਣ ਹੋਏ ਸਚਿਨ ਸਨਮਾਨਤ
- ਪੰ. ਅਸ਼ੋਕ ਪੰਵਾਰ 'ਮਯੰਕ'
ਵੀਰਵਾਰ, 3 ਜਨਵਰੀ 2008   ( 12:29 IST )
ਮੁੰਬਈ ਵਿਚ 24 ਅਪ੍ਰੈਲ 1973 ਨੂੰ ਜੰਮੇ ਸਚਿਨ ਤੇਂਦੁਲਕਰ ਨੇ ਸਿਰਫ 16 ਵਰ੍ਹਿਆਂ ਦੀ ਉਮਰ ਵਿਚ ਹੀ ਭਾਰਤੀ ਕ੍ਰਿਕਟ ਟੀਮ ਵਿਚ ਸਥਾਨ ਬਣਾਇਆ.ਆਪਣਾ ਪਹਿਲਾ ਟੈਸਟ ਮੈਚ 1989 ਵਿਚ ਪਾਕਿਸਤਾਨ ਖਿਲਾਫ ਖੇਡਦੇ ਹੋਏ ਸਚਿਨ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਅੰਤਰ ਰਾਸ਼ਟਰੀ ਕ੍ਰਿਕਟ ਵਿਚ ਆਪਣਾ ਸਥਾਨ ਬਣਾਇਆ ਅਤੇ ਰਿਕਾਰਡ ਸਥਾਪਤ ਕਰਨ ਦੀ ਲੜ੍ਹੀ ਸ਼ੁਰੂ ਕੀਤੀ.

ਸਚਿਨ ਦਾ ਜਨਮ ਬ੍ਰਿਸ਼ਚਕ ਲਗਨ ਵਿਚ ਹੋਇਆ ਅਤੇ ਲਗਨ ਦਾ ਸਵਾਮੀ ਮੰਗਲ ਆਪਣੀ ਉੱਚ ਰਾਸ਼ੀ ਅਤੇ ਖੁਦ ਦੇ ਨਖੱਤਰ 'ਧਨਿਸ਼ਟਾ' ਵਿਚ ਹੈ.ਇਸ ਦੇ ਨਾਲ ਹੀ ਇਹ ਤੀਜੇ ਭਾਵ ਵਿਚ ਆ ਕੇ ਬਲਸ਼ਾਲੀ ਹੋ ਗਿਆ ਹੈ.

ਤੀਜੇ, ਛੇਵੇਂ ਅਤੇ ਗਿਆਰਵੇਂ ਭਾਵ ਵਿਚ ਪਾਪ ਗ੍ਰਹਿ ਜਿਆਦਾ ਬਲਸ਼ਾਲੀ ਹੁੰਦੇ ਹਨ.ਤੀਜਾ ਭਾਵ ਮੋਢਿਆਂ ਦਾ ਹੁੰਦਾ ਹੈ, ਇਹੋ ਮੰਗਲ ਛੇਵੇਂ ਭਾਵ ਦਾ ਸਵਾਮੀ ਹੋ ਕੇ ਤੀਜੇ ਭਾਵ ਵਿਚ ਬੈਠਾ ਹੈ.ਇਹ ਯੋਗ 'ਪਰ ਮਾਣ ਭੰਜਕ' ਕਹਾਉਂਦਾ ਹੈ.ਇਸ ਵਿਚ ਵਿਅਕਤੀ ਦੁਸ਼ਮਨਾਂ ਦਾ ਨਾਸ਼ਕ ਅਤੇ ਉਹਨਾਂ ਦੇ ਸਨਮਾਨ ਨੂੰ ਭੰਗ ਕਰਨ ਵਾਲਾ ਹੁੰਦਾ ਹੈ.

ਚੌਥਾ ਭਾਵ ਜਨਤਾ ਦਾ ਹੁੰਦਾ ਹੈ ਅਤੇ ਸ਼ਨੀ ਜਨਤਾ ਦਾ ਕਾਰਕ ਗ੍ਰਹਿ ਹੁੰਦਾ ਹੈ.ਚੌਥੇ ਭਾਵ ਦਾ ਸਵਾਮੀ ਆਪਣੇ ਸਥਾਨ ਤੋਂ ਚੌਥੇ ਭਾਵ ਵਿਚ ਆਕੇ ਉਹਨਾਂ ਨੂੰ ਜਨਤਾ ਵਿਚਕਾਰ ਪ੍ਰਸਿੱਧ ਬਣਾ ਰਿਹਾ ਹੈ.ਇਸ ਸ਼ਨੀ ਉੱਪਰ ਗੁਰੂ ਦੀ ਪੰਜਵੀਂ ਦ੍ਰਿਸ਼ਟੀ ਹੈ ਜੋ ਇਸ ਕੰਮ ਲਈ ਉਹਨਾਂ ਨੂੰ ਆਸ਼ੀਰਵਾਦ ਦੇ ਰਹੀ ਹੈ.

ਗੁਰੂ ਪੰਜਵੇਂ ਭਾਵ ਅਤੇ ਪਰਿਵਾਰ ਭਾਵ ਦਾ ਸਵਾਮੀ ਹੋਕੇ ਤੀਜੇ ਸਥਾਨ ਵਿਚ ਮਕਰ ਰਾਸ਼ੀ ਵਿਚ ਉੱਚ ਦੇ ਮੰਗਲ ਨਾਲ ਨੀਚ ਭੰਗ ਕਰਕੇ ਰਾਜ ਯੋਗ ਦੀ ਸਿਰਜਨਾਂ ਕਰ ਰਿਹਾ ਹੈ.ਇਸੇ ਗੁਰੂ ਕਾਰਣ ਉਹਨਾਂ ਦੀ ਸਿੱਖਿਆ ਘਟੀ.

ਦੱਸਵੇਂ ਭਾਵ ਅਤੇ ਪਿਤਾ ਪੱਖ ਦਾ ਸਵਾਮੀ ਸੂਰਜ ਛੇਵੇਂ ਭਾਵ ਵਿਚ ਸ਼ੁੱਕਰ ਦੇ ਨਾਲ ਆਪਣੀ ਊਧਾ ਰਾਸ਼ੀ ਵਿਚ ਬੈਠਾ ਹੈ.ਛੇਵੇਂ ਘਰ ਵਿਚ ਸੂਰਜ ਪ੍ਰਬਲ ਦੁਸ਼ਮਨ ਨਾਸ਼ਕ ਬਣਦਾ ਹੈ.

ਛੇਵੇਂ ਘਰ ਦਾ ਸ਼ੁੱਕਰ ਵਿਅਕਤੀ ਲਈ ਕਾਫੀ ਯੋਗ ਕਾਰੀ ਹੁੰਦਾ ਹੈ.ਭੋਗ-ਬਿਲਾਸ ਅਤੇ ਖੁਸ਼ਹਾਲੀ ਦੇ ਸਾਧਨ ਮੁਹੱਈਆ ਕਰਾਉਂਦਾ ਹੈ, ਭਾਗ ਦਾ ਸਵਾਮੀ ਚੰਦਰਮਾ ਰਾਹੂ ਨਾਲ ਦੂਜੇ ਭਾਵ ਵਿਚ ਬੈਠਾ ਹੈ.ਚੰਦਰਮਾ-ਰਾਹੂ ਦੀ ਯੁਤੀ ਵਿਅਕਤੀ ਦੀਆਂ ਕਲਪਨਾਵਾਂ ਨੂੰ ਕਾਫੀ ਉਚਾਈ ਦਿੰਦੀ ਹੈ.

ਸਚਿਨ ਦੀ ਕੁੰਡਲੀ ਵਿਚ ਕਾਲਸਰਪ ਯੋਗ ਵੀ ਹੈ ਜੋ ਵਿਅਕਤੀ ਨੂੰ ਪ੍ਰਸਿੱਧ ਬਨਾਉਂਦਾ ਹੈ ਅਤੇ ਨਾਲ ਹੀ ਉਚਾਈਆਂ ਵੀ ਪ੍ਰਦਾਨ ਕਰਦਾ ਹੈ.ਸਚਿਨ ਰਾਹੂ ਦੀ ਮਹਾਂਦਸ਼ਾ ਲੱਗਦਿਆਂ ਹੀ ਕਾਫੀ ਪ੍ਰਸਿੱਧ ਹੋ ਗਏ.

ਇਸੇ ਮਹਾਂਦਸ਼ਾ ਨੇ ਉਹਨਾਂ ਨੂੰ ਪ੍ਰਸਿੱਧੀ, ਧਨ, ਮਾਣ-ਸਨਮਾਨ ਦਿੱਤਾ.ਕਲ ਜੁੱਗ ਵਿਚ ਰਾਹੂ ਪਰਮ ਯੋਗ ਕਾਰੀ ਹੁੰਦਾ ਹੈ ਕਿਉਂ ਜੋ ਕਲਜੁੱਗ ਦਾ ਰਾਜਾ ਰਾਹੂ ਖੁਦ ਹੀ ਹੈ.

ਰਾਹੂ ਵਿਚ ਸ਼ਨੀ ਦੀ ਅੰਤਰ ਦਸ਼ਾ ਕਾਰਣ ਉਹਨਾਂ ਨੂੰ ਵਾਪਸ ਕਪਤਾਨੀ ਤਾਂ ਮਿਲੀ ਪਰ ਸ਼ਨੀ-ਰਾਹੂ ਦਾ ਯੋਗ ਉਹਨਾਂ ਲਈ ਤਕਲੀਫਦੇਹ ਸਾਬਤ ਹੋਇਆ.ਤੁਹਾਡੀ ਕੁੰਡਲੀ ਵਿਚ ਸਨਮਾਨ ਪ੍ਰਾਪਤ ਕਰਨ ਦੇ ਕਈ ਯੋਗ ਹਨ.ਇਸ ਨਾਲ ਤੁਹਾਨੂੰ ਭਾਰਤ ਸਰਕਾਰ ਵੱਲੋਂ ਅਤੇ ਕਈ ਹੋਰਨਾਂ ਦੇਸ਼ਾਂ ਵੱਲੋਂ ਵੀ ਉੱਚ ਸਨਮਾਨ ਪ੍ਰਾਪਤ ਹੋਣ ਦੇ ਯੋਗ ਬਣਦੇ ਹਨ.

ਕੁੰਡਲੀ ਦੀਆਂ ਵਿਸ਼ੇਸ਼ਤਾਵਾਂ:

*ਲਗਨ ਸਵਾਮੀ ਮੰਗਲ ਦੀ ਉੱਚ ਰਾਸ਼ੀ ਵਿਚ ਗੁਰੂ ਨਾਲ ਤੀਜ ਭਾਵ ਦੀ ਸਥਿੱਤੀ.

*ਗੁਰੂ ਅਤੇ ਸ਼ਨੀ ਦਾ ਨਵ ਪੰਚਮ ਯੋਗ ਅਤੇ ਉਸ ਉੱਪਰ ਗੁਰੂ ਦੀ ਸ਼ੁੱਭ ਦ੍ਰਿਸ਼ਟੀ.

*ਸ਼ਨੀ ਦੀ ਚੌਥੇ ਭਾਵ ਨਾਲ ਚੌਥੇ ਭਾਵ ਵਿਚ ਆਪਣੀ ਪਿਆਰੀ ਰਾਸ਼ੀ ਬ੍ਰਿਸ਼ਭ ਵਿਚ ਜਾ ਕੇ ਚੌਥੇ ਭਵਨ ਉੱਪਰ ਦ੍ਰਿਸ਼ਟੀ ਹੈ ਜਿਸ ਕਾਰਣ ਇਹ ਯੋਗ ਵੀ ਸਚਿਨ ਦੀ ਮਹਾਨ ਪ੍ਰਸਿੱਧੀ ਦਾ ਕਾਰਣ ਬਣਿਆ.

*ਸੂਰਜ ਦਾ ਆਪਣੀ ਉੱਚ ਰਾਸ਼ੀ ਵਿਚ ਛੇਵੇਂ ਭਾਵ ਵਿਚ ਬੈਠਣਾ,ਦੁਸ਼ਮਨਾਂ ਲਈ ਅਨਿਸ਼ਟਕਾਰੀ ਹੋਣਾ, ਕਰਮ ਖੇਤਰ ਦੇ ਗੌਰਵ, ਜੱਸ, ਉੱਚਤਾ ਅਤੇ ਪ੍ਰਤਿਸ਼ਠਾ ਨੂੰ ਜਾਹਿਰ ਕਰਦਾ ਹੈ.ਸਚਿਨ ਦੀ ਕੁੰਡਲੀ ਦਾ ਕਾਲਸਰਪ ਯੋਗ ਜੋ ਅਚਾਨਕ ਉਹਨਾਂ ਦੀ ਤਰੱਕੀ ਦਾ ਕਾਰਣ ਬਣਿਆ.



(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੰਜੂ ਦੇ ਸਿਤਾਰੇ
ਮੰਗਲ,ਸ਼ਨੀ ਜੀਆ ਦੀ ਸਫਲਤਾ 'ਚ ਰੁਕਾਵਟ
ਸ਼ਨੀ-ਸ਼ੁੱਕਰ ਕਾਰਣ ਗੇਟਸ ਬਣੇ ਦੁਨੀਆਂ 'ਚ ਅਮੀਰ
ਰਾਜਕੇਸਰੀ ਯੋਗ ਕਾਰਣ ਭਾਗਾਂ ਵਾਲੇ ਹਨ ਸੱਲੂ
ਰਾਜਭੰਗ ਯੋਗ ਕਾਰਣ ਸ਼੍ਰੀਰਾਮ ਅੱਗੇ ਹੋਈਆਂ ਰੁਕਾਵਟਾਂ ਪੈਦਾ
ਸੋਨਮ ਦੇ ਲਈ ਲਾਭਦਾਇਕ ਸ਼ਨੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace