ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਸੰਜੂ ਦੇ ਸਿਤਾਰੇ
- ਪੰ. ਅਸ਼ੋਕ ਪੰਵਾਰ 'ਮਯੰਕ'
27 ਦਿਸੰਬਰ 2007   ( 12:12 IST )
ਫਿਲਮ 'ਰਾਕੀ' ਤੋਂ ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਕਲਾਕਾਰ ਸੰਜੇ ਦੱਤ ਦਾ ਜਨਮ 29 ਜੁਲਾਈ 1959 ਨੂੰ ਮੁੰਬਈ ਵਿਚ ਬ੍ਰਿਸ਼ਚਕ ਲਗਨ ਅਤੇ ਕਰਕ ਦੇ ਨੌਂਵੇਂ ਅੰਸ਼ ਵਿਚ ਹੋਇਆ.ਕਰਕ ਲਗਨ ਵਿਚ ਮੰਗਲ ਦੀ ਮੌਜੂਦਗੀ ਲਗਨ ਸਵਾਮੀ ਨੂੰ ਨੀਚ ਦਾ ਬਣਾ ਰਹੀ ਹੈ.

ਜਨਮ ਲਗਨ ਮੁਤਾਬਕ ਲਗਨ ਸਵਾਮੀ ਬਲਸ਼ਾਲੀ ਹੈ ਪਰ ਨੌਂਵਾਂ ਅੰਸ਼ ਕੁੰਡਲੀ ਵਿਚ ਨੀਚ ਰਾਸ਼ੀ ਵਿਚ ਹੋਣ ਕਾਰਣ ਇਹਨਾਂ ਨੂੰ ਸਦਾ ਹੀ ਪੀੜ੍ਹਤ ਕਰਦਾ ਰਿਹਾ ਹੈ.

ਨੌਂਵੇਂ ਅੰਸ਼ ਦੀ ਕੁੰਡਲੀ ਵਿਚ ਸੂਰਜ ਵੀ ਨੀਚ ਰਾਸ਼ੀ ਦਾ ਹੋ ਕੇ ਦੱਸਵੇਂ ਭਾਵ ਨੂੰ ਵੇਖ ਰਿਹਾ ਹੈ ਜਿਸ ਕਾਰਣ ਤੁਹਾਡਾ ਫਿਲਮੀ ਕੈਰੀਅਰ ਵੀ ਇੱਕੋ ਰਾਹ ਉੱਪਰ ਨਹੀਂ ਚੱਲ ਰਿਹਾ ਅਤੇ ਕਾਫੀ ਉਤਾਰ-ਚੜ੍ਹਾਅ ਵੇਖਣ ਨੂੰ ਮਿਲ ਰਹੇ ਹਨ.

ਕੁੰਡਲੀ ਵਿਚ ਦੱਸਵੇਂ ਭਾਵ ਵਿਚ ਸ਼ੁੱਕਰ ਦਾ ਹੋਣਾ ਅਤੇ ਲਗਨ ਸਵਾਮੀ ਮੰਗਲ ਨਾਲ ਯੁਤੀ ਤੁਹਾਡਾ ਫਿਲਮਾਂ ਨਾਲ ਸੰਬੰਧ ਜਾਹਰ ਕਰ ਰਹੀ ਹੈ.

ਦੱਸਵੇਂ ਭਾਵ ਵਿਚ ਮੰਗਲ ਦਾ ਸ਼ੁੱਕਰ ਨਾਲ ਸੰਬੰਧ ਹੌਂਸਲਾ ਪੂਰਨ ਭੂਮਿਕਾਵਾਂ ਵਿਚ ਇਹਨਾਂ ਦੀ ਸਫਲਤਾ ਨੂੰ ਜਾਹਿਰ ਕਰ ਰਿਹਾ ਹੈ.ਨੌਂਵੇਂ ਭਾਵ ਵਿਚ ਸੂਰਜ ਬੁੱਧ ਦੀ ਯੁਤੀ 'ਬੁੱਧ ਆਦਿੱਤਿਆ ਯੋਗ' ਦੀ ਉਸਾਰੀ ਕਰ ਰਹੀ ਹੈ.

ਇਸ ਯੋਗ ਕਾਰਣ ਇਹਨਾਂ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ.ਪੰਜਵੇਂ ਭਾਵ ਵਿਚ ਕੇਤੂ ਦੀ ਮੌਜੂਦਗੀ, ਰਾਹੂ ਅਤੇ ਮੰਗਲ ਦੀ ਦ੍ਰਿਸ਼ਟੀ ਸੰਤਾਨ ਸੁੱਖ ਵਿਚ ਕਮੀ ਜਰੂਰ ਲਿਆਉਂਦੀ ਹੈ.ਜਨਮ ਵੇਲ੍ਹੇ ਸੂਰਜ ਦੀ ਦਸ਼ਾ ਭੋਗਣ ਵਾਲੀ ਸੀ ਜੋ ਮਈ 1963 ਤੱਕ ਰਹੀ.ਭਾਗ ਸਵਾਮੀ ਚੰਦਰਮਾ ਦੀ ਦਸ਼ਾ ਸੰਨ 1973 ਤੱਕ ਰਹੀ.

ਉਸ ਤੋਂ ਮਗਰੋਂ ਲਗਨ ਸਵਾਮੀ ਮੰਗਲ ਦੀ ਦਸ਼ਾ ਸ਼ੁਰੂ ਹੋਈ.ਇਸ ਦਸ਼ਾ ਦੀ ਆਖਰੀ ਅੰਤਰ ਦਸ਼ਾ ਵਿਚ ਤੁਸੀਂ ਫਿਲਮੀ ਦੁਨੀਆਂ ਵਿਚ ਕਦਮ ਰੱਖਿਆ ਸੀ.ਰਾਹੂ ਦੀ ਮਹਾਂਦਸ਼ਾ ਸੰਨ 1980 ਤੋਂ ਲੈ ਕੇ ਮਈ 1998 ਤੱਕ ਰਹੀ.ਇਸ ਦਸ਼ਾ ਨੇ ਤੁਹਾਨੂੰ ਫਿਲਮੀ ਕੈਰੀਅਰ ਵਿਚ ਮਿਸ਼ਰਿਤ ਫਲ ਹੀ ਪ੍ਰਦਾਨ ਕੀਤੇ.

ਇਸ ਸਮੇਂ ਦੌਰਾਨ ਇੱਕ ਪਾਸੇ ਤਾਂ ਤੁਸੀਂ ਜਿੱਥੇ 'ਨਾਮ, ਸੜ੍ਹਕ, ਸਾਜਨ, ਖਲਨਾਇਕ' ਜਿਹੀਆਂ ਹਿੱਟ ਫਿਲਮਾਂ ਕੀਤੀਆਂ ਉੱਥੇ ਦੂਜੇ ਪਾਸੇ ਦਸ਼ਾ ਦੀ ਸ਼ੁਰੂਆਤ ਵਿਚ ਤੁਸੀਂ ਨਸ਼ੀਲੀਆਂ ਦਵਾਈਆਂ ਦੇ ਸੇਵਨ ਕਾਰਣ ਫਿਲਮਾਂ ਵੱਲ ਕੋਈ ਖਾਸ ਧਿਆਨ ਦੇਣ ਵਿਚ ਨਾਕਾਮ ਰਹੇ.

ਇਸੇ ਦਸ਼ਾਕਾਲ ਵਿਚ ਸੰਜੇ ਨੂੰ ਨਜਾਇਜ ਹਥਿਆਰ ਰੱਖਣ ਦੇ ਆਰੋਪ ਵਿਚ ਦੋ ਵਾਰ ਜ਼ੇਲ੍ਹ ਵੀ ਹੋਈ.ਇਹਨਾਂ ਦੋਵੇਂ ਘਟਨਾਵਾਂ ਵੇਲ੍ਹੇ ਰਾਹੂ ਵਿਚ ਸ਼ੁੱਕਰ ਦੀ ਅੰਤਰਦਸ਼ਾ ਚੱਲ ਰਹੀ ਸੀ.ਸ਼ੁੱਕਰ ਕੁੰਡਲੀ ਵਿਚ ਸੱਤਵਾਂ ਸਵਾਮੀ ਅਤੇ ਬਾਰ੍ਹਵਾਂ ਸਵਾਮੀ ਹੋਣ ਨਾਲ ਅਸ਼ੁੱਭ ਫਲ ਪ੍ਰਦਾਨ ਕਰਨ ਵਾਲਾ ਹੋ ਰਿਹਾ ਹੈ.ਇਹ ਸ਼ੁੱਕਰ ਦਸਵੇਂ ਭਾਵ ਵਿਚ ਆਪਣੇ ਦੁਸ਼ਮਣ ਸੂਰਜ ਦੀ ਰਾਸ਼ੀ ਵਿਚ ਸਥਿੱਤ ਹੋਣ ਕਾਰਣ ਅਸ਼ੁੱਭ ਫਲ ਪ੍ਰਦਾਨ ਕਰ ਰਿਹਾ ਹੈ.

ਤੁਹਾਡੀ ਕੁੰਡਲੀ ਦੇ ਬਾਰ੍ਹਵੇਂ ਭਾਵ ਵਿਚ ਗੁਰੂ ਹੋਣ ਨਾਲ ਉਸ ਭਾਵ ਨੂੰ ਕਮਜ਼ੋਰ ਮੰਨਿਆ ਜਾ ਸਕਦਾ ਹੈ ਕਿਉਂ ਜੋ ਗੁਰੂ ਜਿਸ ਸਥਾਨ ਉੱਪਰ ਬੈਠਦਾ ਹੈ, ਉਸ ਨੂੰ ਕਮਜ਼ੋਰ ਕਰਦਾ ਹੈ.ਇਸ ਕਾਰਣ ਵਿਰਾਸਤ ਵਿਚ ਅਦਾਕਾਰੀ ਪ੍ਰਾਪਤ ਕਰਨ ਵਾਲੇ ਇਸ ਕਲਾਕਾਰ ਨੂੰ ਜੇਲ੍ਹ ਦੀ ਵਾਧੂ ਸਜਾ ਸੁਣਾਈ ਗਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੰਗਲ,ਸ਼ਨੀ ਜੀਆ ਦੀ ਸਫਲਤਾ 'ਚ ਰੁਕਾਵਟ
ਸ਼ਨੀ-ਸ਼ੁੱਕਰ ਕਾਰਣ ਗੇਟਸ ਬਣੇ ਦੁਨੀਆਂ 'ਚ ਅਮੀਰ
ਰਾਜਕੇਸਰੀ ਯੋਗ ਕਾਰਣ ਭਾਗਾਂ ਵਾਲੇ ਹਨ ਸੱਲੂ
ਰਾਜਭੰਗ ਯੋਗ ਕਾਰਣ ਸ਼੍ਰੀਰਾਮ ਅੱਗੇ ਹੋਈਆਂ ਰੁਕਾਵਟਾਂ ਪੈਦਾ
ਸੋਨਮ ਦੇ ਲਈ ਲਾਭਦਾਇਕ ਸ਼ਨੀ
ਲਗਨ ਸਵਾਮੀ ਰਿਹਾ ਧੋਨੀ ਲਈ ਭਾਗਸ਼ਾਲੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace