|
| ਮੰਗਲ,ਸ਼ਨੀ ਜੀਆ ਦੀ ਸਫਲਤਾ 'ਚ ਰੁਕਾਵਟ | | - ਪੰ.ਅਸ਼ੋਕ ਪੰਵਾਰ 'ਮਯੰਕ' |
| 20 ਦਿਸੰਬਰ 2007 ( 14:13 IST ) |
|
ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ ਦਿਨ ਜੀਆ ਦਾ ਜਨਮ ਹੋਇਆ.ਮਕਰ ਲਗਨ ਵਿਚ ਜਨਮ ਹੋਣ ਕਾਰਣ ਜੀਆ ਸੁੰਦਰ ਤਾਂ ਹੈ ਹੀ, ਇਸ ਦੇ ਨਾਲ ਹੀ ਉਸ ਵਿਚ ਕਲਾ ਦੇ ਗੁਣ ਵੀ ਹਨ.
ਜਿੱਥੇ ਮੀਨ ਰਾਸ਼ੀ ਜਲ ਤੱਤ ਪ੍ਰਧਾਨ ਹੈ, ਉੱਥੇ ਚੰਦਰਮਾ ਦੇ ਨਾਲ ਸ਼ੁੱਕਰ ਹੈ ਜੋ ਪੰਜਵੇਂ ਮਨੋਰੰਜਨ ਭਾਵ ਦਾ ਸਵਾਮੀ ਅਤੇ ਦੱਸਵੇਂ ਭਾਵ ਵਪਾਰ, ਕਾਰੋਬਾਰ ਅਤੇ ਨੌਕਰੀ ਦਾ ਮਾਲਿਕ ਹੋ ਕੇ ਤੀਜੇ ਭਾਵ ਵਿਚ ਊਚ ਦਾ ਹੈ.ਇੱਥੇ ਤੁਹਾਡੇ ਅੰਦਰ ਕਲਾ ਦੇ ਗੁਣ ਵੀ ਮੌਜੂਦ ਹਨ ਪਰ ਸਫਲਤਾ ਲਈ ਜਨਮ ਕੁੰਡਲੀ ਦਾ ਨਿਰਦੇਸ਼ ਵੀ ਹੋਣਾ ਚਾਹੀਦਾ ਹੈ.
ਤੁਹਾਡੀ ਪਹਿਲੀ ਫਿਲਮ ਜਿਸ ਵਿਚ ਤੁਹਾਡੀ ਅਦਾਕਾਰੀ ਤਾਂ ਚੰਗੀ ਹੈ ਪਰ ਉਸ ਦੇ ਫਲਾਪ ਹੋ ਜਾਣ ਦਾ ਕਾਰਣ ਕੁੱਝ ਹੱਦ ਤੱਕ ਤੁਹਾਡਾ ਭਾਗ ਹੀ ਹੈ.ਤੁਸੀ ਜਿਸ ਨਾਲ ਵੀ ਕੰਮ ਕਰੋਗੇ, ਉਸ ਦੇ ਨਾਲ ਹੀ ਵਿਵਾਦਾਂ ਵਿਚ ਵੀ ਰਹਿ ਸਕਦੇ ਹੋ ਕਿਉਂ ਜੋ ਲਗਨ ਸਵਾਮੀ ਸ਼ਨੀ ਮੰਗਲ ਨਾਲ ਯੁਤੀ ਕਰਦੇ ਹੋਏ ਬਾਰ੍ਹਵੇਂ ਭਾਵ ਵਿਚ ਹੈ.
ਤੁਸੀਂ ਬਚਪਨ ਤੋਂ ਹੀ ਬਹੁਤ ਦੁੱਖ ਝੱਲਿਆ ਹੈ.ਪਿਤਾ ਦਾ ਸਾਥ ਹੁੰਦੇ ਹੋਏ ਵੀ ਤੁਹਾਨੂੰ ਉਹਨਾਂ ਦਾ ਸਾਥ ਨਹੀਂ ਮਿਲਿਆ.ਇਸ ਕਾਰਣ ਦੁੱਖਾਂ ਅਤੇ ਖਾਮੀਆਂ ਵਿਚ ਤੁਸੀਂ ਪਲੇ ਅਤੇ ਵਧੇ.ਇਸ ਦਾ ਕਾਰਣ ਸ਼ਨੀ-ਮੰਗਲ ਦਾ ਵਿਸਫੋਟਕ ਯੋਗ ਵੀ ਹੈ.ਮੰਗਲ ਸ਼ੁੱਕਰ ਨੂੰ ਚੌਥੀ ਦ੍ਰਿਸ਼ਟੀ ਨਾਲ ਵੀ ਵੇਖ ਰਿਹਾ ਹੈ ਜੋ ਸ਼ਨੀ ਦੇ ਨਾਲ ਹੈ.ਸ਼ਨੀ ਆਮਦਨੀ ਭਾਵ ਦਾ ਕਾਰਣ ਅਤੇ ਜਨਤਾ ਜਮੀਨ ਆਦਿ ਦਾ ਕਾਰਕ ਹੋ ਕੇ ਵੀ ਪੀੜ੍ਹਤ ਹੈ.ਇਹੋ ਹੀ ਕਾਰਣ ਤੁਹਾਡੀਆਂ ਬਚਪਨ ਦੀਆਂ ਕਮੀਆਂ ਲਈ ਵੀ ਜੁੰਮੇਵਾਰ ਹੈ.
ਜੀਆ ਖੂਬਸੂਰਤ ਤਾਂ ਹੈ ਪਰ ਖੂਬਸੂਰਤੀ ਦੇ ਨਾਲ ਭਾਗ ਦਾ ਵੀ ਜ਼ੋਰ ਹੋਣਾ ਚਾਹੀਦਾ ਹੈ ਜੋ ਭਾਗਸਵਾਮੀ ਬੁੱਧ ਲਗਨ ਵਿਚ ਸ਼ਨੀ ਦੀ ਮਿੱਤਰ ਰਾਸ਼ੀ ਵਿਚ ਹੈ ਪਰ ਲਗਨ ਸਵਾਮੀ ਤੋਂ ਪੀੜ੍ਹਤ ਹੈ.ਭਾਗ ਫਿਲਮਾਂ ਵਿਚ ਬਰਕਰਾਰ ਤਾਂ ਰੱਖ ਸਕਦਾ ਹੈ ਪਰ ਵੱਡੀ ਪ੍ਰਾਪਤੀ ਹਾਸਲ ਕਰਨਾ ਸੌਖਾ ਵੀ ਨਹੀਂ ਰਹੇਗਾ.
ਪੰਨਾ ਪਾਉਣਾ ਤੁਹਾਡੇ ਲਈ ਫਾਇਦੇਮੰਦ ਰਹੇਗਾ.ਇਸ ਤੋਂ ਅਲਾਵਾ ਤੁਹਾਨੂੰ ਵਿਆਹ ਲਈ ਦੁੱਖ ਦਾਈ ਸ਼ਨੀ-ਮੰਗਲ ਯੁਤੀ ਦਾ ਵੀ ਉਪਰਾਲਾ ਕਰਨਾ ਪਵੇਗਾ ਤਾਂ ਜੋ ਤੁਹਾਡੀ ਜਿੰਦਗੀ ਦੀ ਪੱਟੜੀ ਅਤੇ ਕੈਰੀਅਰ ਤਰੱਕੀ ਦੀਆਂ ਲੀਹਾਂ ਉੱਪਰ ਚੱਲ ਸਕੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | PR |
| | |
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|