|
| ਸ਼ਨੀ-ਸ਼ੁੱਕਰ ਕਾਰਣ ਗੇਟਸ ਬਣੇ ਦੁਨੀਆਂ 'ਚ ਅਮੀਰ |
| 20 ਦਿਸੰਬਰ 2007 ( 14:06 IST ) | |
ਸੰਸਾਰ ਵਿਚ ਕੰਪਿਉਟਰ ਦੇ ਖੇਤਰ ਵਿਚ ਮੰਨੀ ਪ੍ਰਮੰਨੀ ਕੰਪਨੀ ਮਾਇਕ੍ਰੋ ਸੋਫਟ ਦੇ ਪਿਤਾਮਹ ਸ਼੍ਰੀ ਬਿੱਲ ਗੇਟਸ ਦਾ ਜਨਮ 28 ਅਕਤੂਬਰ 1955 ਨੂੰ ਹੋਇਆ ਸੀ.ਧਨੂੰ ਲਗਨ ਅਤੇ ਮੀਨ ਰਾਸ਼ੀ ਵਿਚ ਜੰਮੇ ਬਿਲ ਗੇਟਸ ਦੀ ਜਨਮ ਕੁੰਡਲੀ ਵਿਚ ਗੁਰੂ ਭਾਗ ਭਾਵ ਨਾਲ ਲਗਨ ਨੂੰ ਵੇਖ ਰਿਹਾ ਹੈ.
ਲਗਨ ਸਵਾਮੀ ਦੀ ਲਗਨ ਦ੍ਰਿਸ਼ਟੀ ਇੱਕ ਉੱਤਮ ਰਾਜਯੋਗ ਦੀ ਸਿਰਜਨਾਂ ਕਰਦੀ ਹੈ.ਇਸ ਦੇ ਨਾਲ ਹੀ ਜਿਸ ਭਾਵ ਨਾਲ ਸੰਬੰਧਤ ਗ੍ਰਹਿ ਹੁੰਦਾ ਹੈ ਉਸ ਨਾਲ ਸੰਬੰਧਤ ਬਦਲਾਅ ਵੇਖਣ ਨੂੰ ਮਿਲਦਾ ਹੈ.ਆਮ ਸਥਿੱਤੀ ਵਿਚ ਜੰਮੇ ਬਿੱਲ ਗੇਟਸ ਦਾ ਝੁਕਾਅ ਬਚਪਨ ਤੋਂ ਹੀ ਕੁੱਝ ਵਸ਼ਿਸ਼ਟ ਕਾਰਜਾਂ ਵੱਲ ਸੀ.
ਲਗਨ ਉੱਪਰ ਉੱਚ ਸ਼ਨੀ, ਕੰਨਿਆ ਰਾਸ਼ੀ ਦੇ ਮੰਗਲ ਅਤੇ ਸਿੰਘ ਰਾਸ਼ੀ ਦੇ ਗੁਰੂ ਦੀ ਦ੍ਰਿਸ਼ਟੀ ਉਹਨਾਂ ਦੇ ਵਸ਼ਿਸ਼ਟ ਵਿਅਕਤੀਤੱਵ ਦਾ ਸੰਕੇਤ ਦੇ ਰਿਹਾ ਹੈ.ਸ਼ਨੀ ਦੇ ਸੰਜਮ, ਗੁਰੂ ਨਾਲ ਪ੍ਰਭਾਵ ਅਤੇ ਮੰਗਲ ਨਾਲ ਉਹਨਾਂ ਦੇ ਹੌਂਸਲੇ ਵਾਲੇ ਵਿਅਕਤੀਤੱਵ ਦਾ ਸੰਕੇਤ ਮਿਲਦਾ ਹੈ.
ਦੱਸਵੇਂ ਭਾਵ ਵਿਚ ਉੱਚ ਦਾ ਬੁੱਧ ਕੁਸ਼ਲ ਵਪਾਰੀ ਹੋਣ ਦਾ ਸੰਕੇਤ ਦੇ ਰਿਹਾ ਹੈ.ਦੱਸਵੇਂ ਭਾਵ ਦਾ ਮੰਗਲ ਦਿਗਬਲੀ ਹੁੰਦਾ ਹੈ.ਹੌਂਸਲੇ ਵਾਲਾ ਵਪਾਰੀ ਹੀ ਸਫਲਤਾ ਪ੍ਰਾਪਤ ਕਰਦਾ ਹੈ.ਬੁੱਧ ਅਤੇ ਮੰਗਲ ਦਾ ਦੱਸਵੇਂ ਭਾਵ ਵਿਚ ਤਾਲਮੇਲ ਉਹਨਾਂ ਦੇ ਹੌਂਸਲੇ, ਚਲਾਕ ਅਤੇ ਸਫਲ ਵਪਾਰੀ ਹੋਣ ਦਾ ਪੂਰਾ ਸੰਕੇਤ ਦੇ ਰਿਹਾ ਹੈ.ਬੁੱਧ ਕੇਂਦਰ ਵਿਚ ਉੱਚ ਰਾਸ਼ੀ ਦਾ ਹੋਣ ਨਾਲ 'ਭੱਦਰਾ ਪੰਚ ਮਹਾਂਪੁਰਖ ਯੋਗ' ਬਣਾ ਰਿਹਾ ਹੈ.
ਧਨੂੰ ਲਗਨ ਦੀ ਕੁੰਡਲੀ ਵਿਚ ਸ਼ੁੱਕਰ ਲਾਭ ਭਾਵ ਅਤੇ ਛੇਵੇਂ ਭਾਵ ਦਾ ਸਵਾਮੀ ਹੁੰਦਾ ਹੈ.ਇਸ ਕੁੰਡਲੀ ਵਿਚ ਸ਼ਨੀ ਧਨ ਭਾਵ ਦਾ ਸਵਾਮੀ ਹੁੰਦਾ ਹੈ.ਸੰਜੋਏ ਧਨ(ਜੱਦੀ,ਵਸੀਅਤ,ਜਮੀਨ,ਜਾਇਦਾਦ ਆਦਿ) ਦੀ ਗਿਣਤੀ ਦੂਜੇ ਭਾਵ ਵਿਚ ਕੀਤੀ ਜਾਂਦੀ ਹੈ ਅਤੇ ਧਨੂੰ ਲਗਨ ਵਿਚ ਜਿਸਦਾ ਸ਼ਨੀ ਚੰਗੀ ਅਵਸਥਾ ਵਿਚ ਰਹਿੰਦਾ ਹੈ,ਉਹ ਵਿਅਕਤੀ ਉੰਨ੍ਹੇ ਹੀ ਸੰਜੋਏ ਧਨ ਦਾ ਮਾਲਕ ਹੁੰਦਾ ਹੈ.
ਬਿਲ ਗੇਟਸ ਦੀ ਕੁੰਡਲੀ ਵਿਚ ਲਾਭ ਭਾਵ ਦਾ ਸਵਾਮੀ ਸ਼ੁੱਕਰ ਸਵੈ ਗ੍ਰਹਿ ਦਾ ਹੋ ਕੇ ਲਾਭ ਭਾਵ ਵਿਚ ਸਥਿੱਤ ਹੈ.ਹਾਲਾਂਕਿ ਇਹ ਗ੍ਰਹਿ ਛੇਵੇਂ ਘਰ ਦਾ ਸਵਾਮੀ ਹੋ ਕੇ ਲਾਭ ਭਾਵ ਵਿਚ ਗਿਆ ਜਿਸ ਕਾਰਣ ਇੱਥੇ ਉਲਟ ਰਾਜਯੋਗ ਦੀ ਉਸਾਰੀ ਹੋਈ.
ਤੀਜੇ,ਛੇਵੇਂ,ਗਿਆਰਵੇਂ ਸਥਾਨਾਂ ਦੇ ਸਵਾਮੀ ਇਹਨਾਂ ਸਥਾਨਾਂ ਉੱਪਰ ਬੈਠੇ ਹਨ ਅਤੇ ਇਹਨਾਂ ਉੱਪਰ ਪਾਪ ਗ੍ਰਹਿਆਂ ਦੀ ਦ੍ਰਿਸ਼ਟੀ ਹੋਵੇ ਤਾਂ ਇਹ ਗ੍ਰਹਿ ਸਰਵ ਉੱਤਮ ਫਲ ਦਿੰਦੇ ਹਨ.ਸ਼ੁੱਕਰ ਗ੍ਰਹਿ ਉੱਪਰ ਨੀਵੇਂ ਸੂਰਜ ਦਾ ਪ੍ਰਭਾਵ ਹੈ,ਦੂਜੇ ਭਾਵ ਦਾ ਸਵਾਮੀ ਸ਼ਨੀ ਆਪਣੀ ਉੱਚ ਰਾਸ਼ੀ ਵਿਚ ਲਾਭ ਭਾਵ ਵਿਚ ਸਥਿੱਤ ਹੈ.
| | (ਸਰੋਤ - ਵੈਬ ਦੁਨੀਆ) |
|
| |
| | | |
|
|
|
|
|
|
|
|
 | | PR |
| | |
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|