ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਰਾਜਕੇਸਰੀ ਯੋਗ ਕਾਰਣ ਭਾਗਾਂ ਵਾਲੇ ਹਨ ਸੱਲੂ
- ਪੰ.ਅਸ਼ੋਕ ਪੰਵਾਰ 'ਮਯੰਕ'
17 ਦਿਸੰਬਰ 2007   ( 12:19 IST )
ਪ੍ਰਸਿੱਧ ਫਿਲਮ 'ਸ਼ੋਲੇ' ਦੇ ਕਹਾਣੀਕਾਰ ਸਲੀਮ-ਜਾਵੇਦ ਵਿਚੋਂ ਇੱਕ ਸਲੀਮ ਦੇ ਪੁੱਤਰ ਅਤੇ ਸਲਮਾਨ ਖਾਨ ਦਾ ਜਨਮ 24 ਦਸੰਬਰ 1965 ਨੂੰ ਇਦੌਰ ਵਿਖੇ 2.15 ਵਜੇ ਦੁਪਿਹਰ ਵੇਲ੍ਹੇ ਮੇਖ ਲਗਨ ਅਤੇ ਮਿਥੁਨ ਨੌਵੇਂ ਅੰਸ਼ ਵਿਚ ਹੋਇਆ.ਮੇਖ ਲਗਨ ਹੌਂਸਲੇ ਦਾ ਪ੍ਰਤੀਕ ਹੈ.ਇਸ ਦਾ ਸਵਾਮੀ ਮੰਗਲ ਉੱਚ ਦਾ ਹੋ ਕੇ ਦੱਸਵੇਂ ਭਾਵ ਵਿਚ ਬੈਠਾ ਹੈ ਜੋ ਪੰਚ ਮਹਾਂਪੁਰਖ ਰਾਜਯੋਗ ਵਿਚੋਂ ਇੱਕ ਰੁੱਚਕ ਯੋਗ ਬਣਾ ਰਿਹਾ ਹੈ.

ਰੁੱਚਕ ਯੋਗ ਦਸਵੇਂ ਭਾਵ ਵਿਚ ਹੈ, ਇਸ ਲਈ ਪਿਤਾ ਦਾ ਭਰਪੂਰ ਸਹਿਯੋਗ ਮਿਲਣ ਨਾਲ ਸਲਮਾਨ ਫਿਲਮਾਂ ਵਿਚ ਆਏ.ਹਾਲਾਂਕਿ ਸ਼ੁੱਕਰ ਕਲਾ ਦਾ ਕਾਰਕ ਹੈ ਅਤੇ ਸ਼ੁੱਕਰ ਇਹਨਾਂ ਦੀ ਜਨਮ ਕੁੰਡਲੀ ਵਿਚ ਧਨ ਸਵਾਮੀ ਅਤੇ ਸੱਤਵਾਂ ਸਵਾਮੀ ਹੈ ਇਸ ਲਈ ਪਰਿਵਾਰਕ ਹੌਂਸਲੇ ਸਦਕਾ ਤੁਹਾਨੂੰ ਕਲਾ ਜਗਤ ਵਿਚ ਦਾਖਲਾ ਮਿਲਿਆ.

ਮੰਗਲ ਸਵੈ ਦ੍ਰਿਸ਼ਟੀ ਚੌਥੇ ਲਗਨ ਵਿਚ ਹੋਣ ਕਾਰਣ ਤੁਹਾਡਾ ਸੁਭਾਅ ਗੁੱਸੇਵਾਲਾ ਹੋਵੇਗਾ.ਤੁਹਾਡੇ ਅੰਦਰ ਹੌਂਸਲਾ ਅਤੇ ਹਿੰਮਤ ਵੀ ਵੱਧ ਚੜ੍ਹ ਕੇ ਹੋਣ ਦੇ ਨਾਲ ਤੁਸੀਂ ਉੱਚੀਆਂ ਇੱਛਾਵਾਂ ਰੱਖਣ ਵਾਲੇ ਵੀ ਹੋ.ਰਾਹੂ ਸ਼ੁੱਕਰ ਦੀ ਰਾਸ਼ੀ ਵਿਚ ਦੂਜੇ ਭਾਵ ਵਿਚ ਹੈ ਇਸ ਲਈ ਰਾਹੂ ਦੀ ਨੌਵੀਂ ਦ੍ਰਿਸ਼ਟੀ ਲਗਨ ਸਵਾਮੀ ਮੰਗਲ ਉੱਪਰ ਪੈਣ ਨਾਲ ਤੁਸੀਂ ਜਿਆਦਾ ਸ਼ਰਾਬ ਪੀਣ ਵਾਲੇ ਵੀ ਹੋਵੋਗੇ ਅਤੇ ਸ਼ਰਾਬ ਪੀਣ ਕਾਰਣ ਹਮੇਸ਼ਾ ਤੁਸੀਂ ਕਿਸੇ ਨਾ ਕਿਸੇ ਕਾਰਣ ਵਿਵਾਦਾਂ ਵਿਚ ਰਹੋਗੇ.

ਤੁਹਾਡੇ ਅੰਦਰ ਇੱਕ ਵਧੀਆ ਕਲਾਕਾਰ ਦੇ ਗੁਣ ਮੌਜੂਦ ਹਨ.ਚੰਦਰਮਾ ਨੂੰ ਗੁਰੂ ਦੀ ਕਿਰਪਾ ਦ੍ਰਿਸ਼ਟੀ ਅਤੇ ਸੂਰਜ-ਗੁਰੂ ਆਹਮੋ-ਸਾਹਮਣੇ ਹੋਣ ਨਾਲ ਤੁਸੀਂ ਜਿਸ ਨੂੰ ਵੀ ਦਿਲ ਦੇਵੋਗੇ, ਉਸ ਪ੍ਰਤੀ ਭਾਂਵੇਂ ਕੁੱਝ ਵੀ ਹੋ ਜਾਵੇ ਆਪਣੀ ਗੱਲ ਤੋਂ ਪਿੱਛੇ ਨਹੀਂ ਹੱਟਦੇ.ਗੁਰੂ-ਚੰਦਰ ਕੇਸਰੀ ਯੋਗ ਤੁਹਾਡੇ ਭਾਗ ਨਾਲ ਬਣ ਰਿਹਾ ਹੈ.ਇਸ ਕਾਰਣ ਵੀ ਤੁਸੀਂ ਭਾਗਸ਼ਾਲੀ ਹੋ.

ਮੰਗਲ ਦੀ ਅੱਠਵੀਂ ਦ੍ਰਿਸ਼ਟੀ ਪੰਜਵੇਂ ਭਾਵ ਉੱਪਰ ਤੁਹਾਨੂੰ ਪ੍ਰਭਾਵਸ਼ਾਲੀ ਬਣਾ ਰਹੀ ਹੈ.ਇਸ ਲਈ ਤੁਹਾਡੀਆਂ ਅਨੇਕਾਂ ਫਿਲਮਾਂ ਸੁਪਰਹਿੱਟ ਹੋਈਆਂ ਹਨ.ਤੁਹਾਡੀ ਰਾਸ਼ੀ ਉੱਪਰ ਰਾਹੂ ਦੀ ਮਹਾਂਦਸ਼ਾ ਵਿਚ ਸ਼ੁੱਕਰ ਦਾ ਅੰਤਰ 12 ਦਸੰਬਰ 2001 ਤੋਂ 12 ਦਸੰਬਰ 2004 ਤੱਕ ਰਿਹਾ.ਇਸ ਦਸ਼ਾ ਵਿਚ ਤੁਹਾਨੂੰ ਅਨੇਕਾਂ ਕਸ਼ਟ ਝੱਲਣੇ ਪਏ.

ਰਾਹੂ ਨਿਰਦਈ ਗ੍ਰਹਿ ਹੈ ਜਦੋਂ ਕਿ ਮੰਗਲ ਉਤੇਜਨਾਂ ਦਾ ਕਾਰਣ ਹੈ ਅਤੇ ਸ਼ੁੱਕਰ ਇਸਤਰੀ ਦਾ ਕਾਰਕ ਹੈ ਅਤੇ ਦਸ਼ਾ-ਅੰਤਰ ਦਸ਼ਾ ਵੀ ਰਾਹੂ ਵਿਚ ਸ਼ੁੱਕਰ ਦੀ ਹੀ ਚੱਲ ਰਹੀ ਹੈ ਜਿਸ ਕਾਰਣ ਤੁਸੀਂ ਤਕਲੀਫਾਂ ਵਿਚ ਰਹੇ ਅਤੇ ਅੱਗੇ ਵੀ ਰਹੋਗੇ.

ਉਂਝ ਗੁਰੂ ਇਸਤਰੀ ਕਾਰਕ ਹੈ ਜੋ ਲਗਨ ਵਿਚ ਭਾਗ ਸਵਾਮੀ ਹੋ ਕੇ ਤੀਜੇ ਭਾਵ ਵਿਚ ਵੱਕਰੀ ਹੈ.ਤੁਹਾਡੇ ਲਈ ਪੁਖਰਾਜ ਪਾਉਣਾ ਸ਼ੁਭ ਫਲਦਾਈ ਰਹੇਗਾ.ਤੁਹਾਡੇ ਲਈ ਅੱਧੇ ਹਲਕੇ ਪੀਲੇ, ਫਾਲਸਾਈ, ਸੁਨਹਿਰੀ, ਹਲਕੇ ਲਾਲ ਰੰਗ ਸ਼ੁੱਭ ਰਹਿਣਗੇ.ਪੁਖਰਾਜ ਨਾਲ ਮਾਣਿਕ ਧਾਰਨ ਕਰਨਾ ਵੀ ਤੁਹਾਨੂੰ ਉੱਤਮ ਫਲ ਪ੍ਰਦਾਨ ਕਰੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੰਗਲ,ਸ਼ਨੀ ਕਾਰਣ ਜੀਆ ਦੀ ਸਫਲਤਾ 'ਚ ਰੁਕਾਵਟ
ਸ਼ਨੀ-ਸ਼ੁੱਕਰ ਕਾਰਣ ਗੇਟਸ ਬਣੇ ਦੁਨੀਆਂ 'ਚ ਅਮੀਰ
ਰਾਜਭੰਗ ਯੋਗ ਕਾਰਣ ਸ਼੍ਰੀਰਾਮ ਅੱਗੇ ਹੋਈਆਂ ਰੁਕਾਵਟਾਂ ਪੈਦਾ
ਸੋਨਮ ਦੇ ਲਈ ਲਾਭਦਾਇਕ ਸ਼ਨੀ
ਲਗਨ ਸਵਾਮੀ ਰਿਹਾ ਧੋਨੀ ਲਈ ਭਾਗਸ਼ਾਲੀ
ਕਰਕ ਲਗਨ ਸਦਕਾ ਮਿਲੀ ਆਮਿਰ ਨੂੰ ਪ੍ਰਸਿੱਧੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਬਾਲੀਵੁੱਡ ਦੇ ਸਥਾਪਤ ਅਭਿਨੇਤਾ ਅਨਿਲ ਕਪੂਰ ਦੀ ਪੁੱਤਰੀ ਸੋਨਮ ਕਪੂਰ ਦਾ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਵੀਆਂ ਪੁਰਾਣੀਆਂ, ਦਸ ਕਹਾਣੀਆਂ
ਸਮੇਂ ਦੇ ਨਾਲ ਨਾਲ ਹਰ ਚੀਜ਼ ਵਿੱਚ ਬਦਲਾਅ ਆ...
ਖ਼ੂਬ ਨੱਚਾਉਂਦੀ ਹੈ ਅਜੰਤਾ ਦੀ ਬੁਲਬੁਲ
'ਗੋਲ' ਬਿਲਕੁਲ ਗੋਲ
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace