|
| ਰਾਜਭੰਗ ਯੋਗ ਕਾਰਣ ਸ਼੍ਰੀਰਾਮ ਅੱਗੇ ਹੋਈਆਂ ਰੁਕਾਵਟਾਂ ਪੈਦਾ |
| ਵੀਰਵਾਰ, 13 ਦਿਸੰਬਰ 2007 ( 17:17 IST ) | |
ਪੁਰਾਣਾਂ ਮੁਤਾਬਕ ਰਾਮਰਾਜ ਗਿਆਰਾਂ ਹਜਾਰ ਵਰ੍ਹਿਆਂ ਤੱਕ ਚੱਲਿਆ.ਰਾਮ ਦਾ ਜਨਮ ਲਗਭੱਗ 1 ਕਰੋੜ,25 ਲੱਖ,58 ਹਜ਼ਾਰ 98 ਵਰ੍ਹੇ ਪਹਿਲਾਂ ਹੋਇਆ ਸੀ.ਆਧੁਨਿਕ ਕਾਲ ਦੀ ਗਿਣਤੀ ਮੁਤਾਬਕ ਸ਼੍ਰੀਰਾਮ ਦਾ ਜਨਮ 26 ਮਾਰਚ ਨੂੰ ਮੰਨਿਆ ਗਿਆ ਹੈ.
ਸ਼੍ਰੀਰਾਮ ਦੀ ਕੁੰਡਲੀ ਦਾ ਵਿਸ਼ਲੇਸ਼ਣ ਕਰਨ ਤੋਂ ਜਾਹਰ ਹੁੰਦਾ ਹੈ ਕਿ ਕਿਹੜੇ ਗ੍ਰਹਿਆਂ ਕਾਰਣ ਉਹਨਾਂ ਨੂੰ ਭੌਤਿਕ ਸੁੱਖਾਂ ਦੀ ਪ੍ਰਾਪਤੀ ਨਹੀਂ ਹੋਈ ਪਰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸ਼੍ਰੀਰਾਮ ਨੇ ਤਿਆਗ ਅਤੇ ਸੰਘਰਸ਼ ਜਿਹੇ ਦੁਖਦਾਈ ਰਾਹ ਉੱਪਰ ਚੱਲ ਕੇ ਖੁਦ ਨੂੰ ਮਰਯਾਦਾ ਪੁਰਸ਼ੋਤਮ ਦੇ ਰੂਪ ਵਿਚ ਪੇਸ਼ ਕੀਤਾ.
ਸੱਚ ਦੇ ਰਾਹ ਉੱਪਰ ਭਗਵਾਨ ਰਾਮ ਹਮੇਸ਼ਾ ਚੱਲਦੇ ਰਹੇ,ਅਨੇਕਾਂ ਦੁੱਖ ਝੱਲੇ ਪਰ ਫਿਰ ਵੀ ਲੋਕ ਕਲਿਆਣ ਦੇ ਟੀਚੇ ਤੋਂ ਡਿੱਗੇ ਨਹੀਂ,ਹਰਦਮ ਅੱਗੇ ਵੱਧਦੇ ਰਹੇ.ਇਸਦਾ ਕਾਰਣ ਲਗਨ ਵਿਚ ਗੁਰੂ ਅਤੇ ਚੰਦਰਮਾ ਦੀ ਯੁਤਿ ਦਾ ਹੋਣਾ ਹੈ.
ਪੰਜਵੇਂ(ਵਿੱਦਿਆ) ਅਤੇ ਨੌਂਵੇਂ(ਭਾਗ) ਭਾਵ ਉੱਪਰ ਗੁਰੂ ਦ੍ਰਿਸ਼ਟੀ ਦਾ ਪ੍ਰਭਾਵ ਇਹ ਰਿਹਾ ਕਿ ਉਹਨਾਂ ਨੇ ਧਰਮ ਦੀ ਪਾਲਣਾਂ ਨੂੰ ਹੀ ਆਪਣੇ ਜੀਵਨ ਦਾ ਇੱਕਮਾਤਰ ਟੀਚਾ ਮੰਨਿਆ.
ਧਰਮ ਦੇ ਰਾਹ ਤੋਂ ਉਹ ਕਦੀ ਵੀ ਨਹੀਂ ਡਗਮਗਾਏ.ਸ਼੍ਰੀਰਾਮ ਦੇ ਚਰਿੱਤਰ ਤੋਂ ਅਸੀਂ ਜਿੰਨੀਂ ਵੀ ਸਿੱਖਿਆ ਹਾਸਲ ਕਰੀਏ ਉੰਨੀ ਹੀ ਥੋੜੀ ਹੋਵੇਗੀ.
| | (ਸਰੋਤ - ਵੈਬ ਦੁਨੀਆ) |
|
| |
| | | |
|
|
|
|
|
|
|
|
 | | PR |
| | |
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|