ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਰਾਜਭੰਗ ਯੋਗ ਕਾਰਣ ਸ਼੍ਰੀਰਾਮ ਅੱਗੇ ਹੋਈਆਂ ਰੁਕਾਵਟਾਂ ਪੈਦਾ
- ਗੰਭੀਰ ਸ਼੍ਰੀਵਾਸਤਵ
ਵੀਰਵਾਰ, 13 ਦਿਸੰਬਰ 2007   ( 17:17 IST )
ਗੋਸਵਾਮੀ ਤੁਲਸੀਦਾਸ ਜੀ ਦੇ 'ਰਾਮਚਰਿਤਮਾਨਸ' ਮੁਤਾਬਕ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਨੌਂਵੀਂ ਅਤੇ ਪੁਨਰਵਸੂ ਨਖੱਤਰ ਦੇ ਚੌਥੇ ਚਰਨ ਅਤੇ ਕਰਕ ਲਗਨ ਵਿਚ ਭਗਵਾਨ ਸ਼੍ਰੀਰਾਮ ਦਾ ਜਨਮ ਹੋਇਆ.ਗੁਰੂ ਅਤੇ ਚੰਦਰਮਾ ਇਹਨਾਂ ਦੇ ਲਗਨ ਵਿਚ ਹਨ.

ਪੰਜ ਗ੍ਰਹਿ ਸ਼ਨੀ, ਮੰਗਲ, ਗੁਰੂ, ਸ਼ੁੱਕਰ ਅਤੇ ਸੂਰਜ ਆਪਣੀ-ਆਪਣੀ ਉੱਚ ਰਾਸ਼ੀ ਵਿਚ ਸਥਿੱਤ ਹਨ.ਗੁਰੂ ਕਰਕ ਰਾਸ਼ੀ ਵਿਚ ਉੱਚ ਦਾ ਹੁੰਦਾ ਹੈ.ਪਰ ਸ਼ਨੀ ਚੌਥੇ ਭਾਵ ਵਿਚ ਆਪਣੀ ਉੱਚ ਰਾਸ਼ੀ ਤੁਲਾ ਵਿਚ ਸਥਿੱਤ ਹੋਕੇ ਲਗਨ ਨੂੰ ਪੂਰਨ ਦ੍ਰਿਸ਼ਟੀ ਨਾਲ ਵੇਖ ਰਿਹਾ ਹੈ.

ਮੰਗਲ ਸੱਤਵੇਂ ਭਾਵ ਵਿਚ ਉੱਚ ਰਾਸ਼ੀ ਮਕਰ ਵਿਚ ਸਥਿੱਤ ਹੋ ਕੇ ਲਗਨ ਨੂੰ ਪੂਰਨ ਦ੍ਰਿਸ਼ਟੀ ਨਾਲ ਵੇਖ ਰਿਹਾ ਹੈ.ਇਸ ਕੁੰਡਲੀ ਵਿਚ ਦੋ ਭੱਦਰ ਗ੍ਰਹਿਆਂ ਗੁਰੂ ਅਤੇ ਚੰਦਰਮਾ ਨੂੰ ਦੋ ਪਾਪ ਗ੍ਰਹਿ ਸ਼ਨੀ ਅਤੇ ਮੰਗਲ ਆਪਣੀ-ਆਪਣੀ ਉੱਚ ਰਾਸ਼ੀ ਵਿਚ ਸਥਿੱਤ ਹੋ ਕੇ ਵੇਖ ਰਹੇ ਹਨ.

ਅਜਿਹੀ ਸਥਿੱਤੀ ਵਿਚ ਪ੍ਰਬਲ ਰਾਜਭੰਗ ਯੋਗ ਬਣਦਾ ਹੈ.ਸਿੱਟੇ ਵਜੋਂ ਸ਼੍ਰੀਰਾਮ ਦੇ ਰਾਜ ਤਿਲਕ ਤੋਂ ਲੈ ਕੇ ਪੂਰੀ ਜਿੰਦਗੀ ਉਹਨਾਂ ਦੇ ਕਾਰਜਾਂ ਵਿਚ ਰੁਕਾਵਟਾਂ ਪੈਦਾ ਹੁੰਦੀਆਂ ਰਹੀਆਂ.ਜਿਸ ਵੇਲ੍ਹੇ ਸ਼੍ਰੀਰਾਮ ਦਾ ਰਾਜਤਿਲਕ ਹੋਣ ਜਾ ਰਿਹਾ ਸੀ, ਉਸ ਵੇਲ੍ਹੇ ਸ਼ਨੀ ਮਹਾਂਦਸ਼ਾ ਵਿਚ ਮੰਗਲ ਦਾ ਅੰਤਰ ਚੱਲ ਰਿਹਾ ਸੀ.

ਸ਼੍ਰੀਰਾਮ ਜੀ ਮੰਗਲੀਕ ਸਨ.ਸੱਤਵੇਂ(ਪਤਨੀ) ਭਾਵ ਵਿਚ ਮੰਗਲ ਹੈ.ਰਾਹੂ ਜੇਕਰ 3ਜੇ, 6ਵੇਂ ਜਾਂ 11ਵੇਂ ਭਾਵ ਵਿਚ ਸਥਿੱਤ ਹੋਵੇ ਤਾਂ ਅਰਿਸ਼ਟਾਂ ਭਾਵ ਭੌਤਿਕ ਸੁੱਖਾਂ ਦਾ ਨਾਸ਼ ਕਰਦਾ ਹੈ.ਗ੍ਰਹਿ ਸਥਿੱਤੀਆਂ ਦੇ ਪ੍ਰਭਾਵ ਕਾਰਣ ਸ਼੍ਰੀਰਾਮ ਨੂੰ ਦੰਪਤੀ ਸੁਖ, ਮਾਪੇ ਸੁਖ ਅਤੇ ਭੌਤਿਕ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕੀ.

ਹਾਲਾਂਕਿ ਦਸਵੇਂ ਭਾਵ ਵਿਚ ਉੱਚ ਰਾਸ਼ੀ ਮੇਖ ਵਿਚ ਸਥਿੱਤ ਸੂਰਜ ਨੇ ਸ਼੍ਰੀਰਾਮ ਨੂੰ ਇੱਕ ਅਜਿਹੇ ਯੋਗ ਸ਼ਾਸਕ ਦੇ ਰੂਪ ਵਿਚ ਸਥਾਪਿਤ ਕੀਤਾ ਕਿ ਉਹਨਾਂ ਦੇ ਚੰਗੇ ਸ਼ਾਸਨ ਕਾਲ ਭਾਵ ਰਾਮਰਾਜ ਦੀ ਅੱਜ ਵੀ ਮਿਸਾਲ ਦਿੱਤੀ ਜਾਂਦੀ ਹੈ.
(ਸਰੋਤ - ਵੈਬ ਦੁਨੀਆ)
1| 2
 
ਹੋਰ ਵੀ...
ਸੋਨਮ ਦੇ ਲਈ ਲਾਭਦਾਇਕ ਸ਼ਨੀ
ਲਗਨ ਸਵਾਮੀ ਰਿਹਾ ਧੋਨੀ ਲਈ ਭਾਗਸ਼ਾਲੀ
ਕਰਕ ਲਗਨ ਸਦਕਾ ਮਿਲੀ ਆਮਿਰ ਨੂੰ ਪ੍ਰਸਿੱਧੀ
ਰਾਜਸੱਤਾ ਲਈ ਰਾਹੁਲ ਨੂੰ ਕਰਨੀ ਹੋਵੇਗੀ ਮਿਹਨਤ
ਸੁਖਦ ਰਹਿਣਗੇ ਅਗਲੇ ਢਾਈ ਵਰ੍ਹੇ ਅਮਿਤ-ਅਭੀ ਲਈ
ਦੀਕਸ਼ਾ ਨੂੰ ਕਾਲਸਰਪ ਯੋਗ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਬਾਲੀਵੁੱਡ ਦੇ ਸਥਾਪਤ ਅਭਿਨੇਤਾ ਅਨਿਲ ਕਪੂਰ ਦੀ ਪੁੱਤਰੀ ਸੋਨਮ ਕਪੂਰ ਦਾ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਵੀਆਂ ਪੁਰਾਣੀਆਂ, ਦਸ ਕਹਾਣੀਆਂ
ਸਮੇਂ ਦੇ ਨਾਲ ਨਾਲ ਹਰ ਚੀਜ਼ ਵਿੱਚ ਬਦਲਾਅ ਆ...
ਖ਼ੂਬ ਨੱਚਾਉਂਦੀ ਹੈ ਅਜੰਤਾ ਦੀ ਬੁਲਬੁਲ
'ਗੋਲ' ਬਿਲਕੁਲ ਗੋਲ
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace