ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਲਗਨ ਸਵਾਮੀ ਰਿਹਾ ਧੋਨੀ ਲਈ ਭਾਗਸ਼ਾਲੀ
- ਪੰ.ਅਸ਼ੋਕ ਪੰਵਾਰ 'ਮਯੰਕ'
ਸ਼ਨਿਵਾਰ, 27 ਅਕਟੂਬਰ 2007   ( 13:30 IST )
ਕਿਸੇ ਵੀ ਖੇਡ ਪ੍ਰਤਿਭਾ ਲਈ ਲਗਨ ਸਵਾਮੀ, ਖੇਡ ਜਗਤ ਦਾ ਕਾਰਕ ਮੰਗਲ ਅਤੇ ਭਾਗ ਦਾ ਬਲਸ਼ਾਲੀ ਹੋਣਾ ਸ਼ੁੱਭ ਫਲ ਦੇਣ ਵਾਲਾ ਹੁੰਦਾ ਹੈ.ਹਾਲ ਹੀ ਵਿਚ 20-20 ਵਿਸ਼ਵ ਕੱਪ ਵਿਚ ਪਾਕਿਸਤਾਨ ਨੂੰ ਹਰਾ ਕੇ ਵਿਸ਼ਵ ਕੱਪ ਲਿਆਏ ਮਹਿੰਦਰ ਸਿੰਘ ਧੋਨੀ ਦਾ ਜਨਮ 7-7-1981 ਨੂੰ ਚੰਦਰਮਾ ਲਗਨ ਅਤੇ ਕੰਨਿਆ ਰਾਸ਼ੀ ਵਿਚ ਰਾਂਚੀ ਵਿਚ ਹੋਇਆ.

24 ਸਾਲ ਪਹਿਲਾਂ ਕਪਿਲ ਦੇਵ ਦੀ ਅਗੁਵਾਈ ਅਧੀਨ ਲੋਕਾਂ ਨੂੰ ਕ੍ਰਿਕਟ ਟੀਮ ਤੋਂ ਬਹੁਤ ਆਸਾਂ ਸਨ ਪਰ ਮਹਿੰਦਰ ਸਿੰਘ ਧੋਨੀ ਨੇ 20-20 ਵਿਸ਼ਵ ਕੱਪ ਜਿੱਤ ਕੇ ਪੁਰਾਣੀ ਇੱਛਾ ਨੂੰ ਆਖਿਰਕਾਰ ਪੂਰਾ ਕਰ ਦਿੱਤਾ.2004 ਵਿਚ ਬੰਗਲਾਦੇਸ਼ ਖਿਲਾਫ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਸ ਖਿਡਾਰੀ ਨੇ ਸਿਰਫ ਤਿੰਨ ਵਰ੍ਹਿਆਂ ਵਿਚ ਹੀ ਭਾਰਤ ਦੀ ਸ਼ਾਨ ਨੂੰ ਵਾਪਸ ਵਿਸ਼ਵ ਕੱਪ ਲਿਆ ਕੇ ਬਰਕਰਾਰ ਰੱਖਿਆ ਹੈ.

ਤੁਹਾਡੀ ਚੰਦਰਮਾ ਕੁੰਡਲੀ ਵਿਚ ਗੁਰੂ ਨੇ 'ਜਗਕੇਸਰੀ ਯੋਗ' ਬਣਾਇਆ ਹੈ.ਇਸ ਲਈ ਤੁਹਾਨੂੰ ਰਾਜ ਸੁੱਖ ਤਾਂ ਮਿਲਣਾ ਹੀ ਸੀ ਨਾਲ ਹੀ ਸ਼ਨੀ-ਚੰਦਰਮਾ ਦਾ ਮਿਲਣ ਵੀ ਤੁਹਾਡੇ ਲਈ ਉੱਤਮ ਹੈ.

ਸ਼ਨੀ ਪੰਜਵਾਂ ਸਵਾਮੀ ਹੋ ਕੇ ਲਗਨ ਵਿਚ ਆਮਦਨੀ ਸਵਾਮੀ ਦੇ ਨਾਲ ਹੈ.ਇਸ ਲਈ ਤੁਸੀਂ ਖੇਡ ਨੂੰ ਕੈਰੀਅਰ ਬਣਾ ਕੇ ਧਨ ਲਾਭ ਪ੍ਰਾਪਤ ਕਰਨ ਦੇ ਅਧਿਕਾਰੀ ਬਣੇ.ਉੱਧਰ ਭਾਗਸਵਾਮੀ ਸ਼ੁੱਕਰ ਜੋ ਧਨ ਦਾ ਸਵਾਮੀ ਹੈ, ਕਰਕ ਰਾਸ਼ੀ ਵਿਚ ਹੋ ਕੇ ਰਾਹੂ ਦੇ ਨਾਲ ਗਿਆਰਵੇਂ ਭਾਵ ਵਿਚ ਸਥਿੱਤ ਹੈ.

ਚੰਦਰਮਾ ਲਗਨ ਵਿਚ ਗਿਆਰਵਾਂ ਸਵਾਮੀ ਹੈ.ਲਗਨ ਸਵਾਮੀ ਬੁੱਧ 'ਪੰਚ ਮਹਾਂਪੁਰਖ ਯੋਗ' ਵਿਚੋਂ ਇੱਕ 'ਭੱਦਰ ਯੋਗ' ਬਣਾ ਕੇ ਦਸਵੇਂ ਭਾਵ ਵਿਚ ਬਾਰ੍ਹਵੇਂ ਸਵਾਮੀ ਸੂਰਜ ਨਾਲ 'ਬੁੱਧ-ਆਦਿੱਤਯਾ' ਯੋਗ ਬਣਾ ਕੇ ਰਾਜ ਭਾਵ ਅਤੇ ਕਰਮ ਭਾਵ ਵਿਚ ਬੈਠਾ ਹੋਇਆ ਹੈ.ਇੰਝ ਤੁਹਾਨੂੰ 'ਭੱਦਰਯੋਗ' ਨੇ ਚੰਗੀ ਸੋਝੀ ਦਿੱਤੀ ਜੋ ਗੁਰੂ ਲਗਨ ਵਿਚ ਹੁੰਦੀ ਹੈ.

ਇਸ ਲਈ ਫੌਰਨ ਫੈਸਲਾ ਲੈਣ ਦੀ ਸਮਰੱਥਾ ਦੇ ਨਾਲ ਭਾਗ ਸਵਾਮੀ ਨੂੰ ਸ਼ੁੱਕਰ ਅਤੇ ਰਾਹੂ ਦਾ ਪ੍ਰਭਾਵ ਲੈ ਕੇ ਅਗੁਵਾਈ ਸਮਰੱਥਾ ਨੂੰ ਵਧਾ ਦਿੱਤਾ.ਗੁਰੂ ਉਹਨਾਂ ਦੀ ਕੁੰਡਲੀ ਵਿਚ ਸੱਤਵਾਂ ਅਤੇ ਚੌਥਾ ਸਵਾਮੀ ਵੀ ਹੈ.

ਚੌਥਾ ਭਾਵ ਜਨਤਾ ਅਤੇ ਜਮੀਨ-ਇਮਾਰਤ ਨਾਲ ਸੰਬੰਧਤ ਹੈ.ਇਹ ਹੀ ਪ੍ਰਸਿੱਧੀ ਦਾ ਕਾਰਕ ਭਾਵ ਵੀ ਹੈ.ਜੋ ਲਗਨ ਵਿਚ ਖੇਡ ਨਾਲ ਸੰਬੰਧਤ ਪੰਜਵੇਂ ਭਾਵ ਦੇ ਸਵਾਮੀ ਲਗਨ ਵਿਚ ਮਿੱਤਰ ਬੁੱਧ ਦੀ ਰਾਸ਼ੀ ਨਾਲ ਹੈ.

ਮੰਗਲ ਜੋ ਤੀਜਾ ਸਵਾਮੀ ਹੈ, ਹੌਂਸਲਾ, ਭਾਈਵਾਲੀ ਅਤੇ ਮਿੱਤਰ ਭਾਵ ਦਾ ਵੀ ਸਵਾਮੀ ਹੈ, ਨੌਂਵੇਂ ਭਾਵ ਵਿਚ ਸ਼ੁੱਕਰ ਦੀ ਬ੍ਰਿਸ਼ਭ ਰਾਸ਼ੀ ਵਿਚ ਹੈ.ਮੰਗਲ ਦੀ ਚੌਥੀ ਨਜ਼ਰ ਬਾਰ੍ਹਵੇਂ ਭਾਵ ਉੱਪਰ ਜਿੱਥੇ ਸਿੰਘ ਰਾਸ਼ੀ ਉੱਪਰ ਪੈ ਰਹੀ ਹੈ ਉੱਥੇ ਹੌਂਸਲੇ ਦਾ ਸਵਾਮੀ ਸਵੈ ਦ੍ਰਿਸ਼ਟੀ ਪੈਣ ਨਾਲ ਤੁਹਾਡੇ ਹੌਂਸਲੇ ਨੂੰ ਵਧਾ ਰਿਹਾ ਹੈ ਅਤੇ ਅੱਗੇ ਵੀ ਵਧਾਉਂਦਾ ਰਹੇਗਾ.

ਚੌਥੇ ਭਾਵ ਉੱਪਰ ਮੰਗਲ ਦੀ ਮਿੱਤਰ ਦ੍ਰਿਸ਼ਟੀ ਪੈਣ ਨਾਲ ਤੁਸੀਂ ਖੇਡ ਸੰਸਾਰ ਵਿਚ ਪ੍ਰਸਿੱਧ ਹੋ ਗਏ.ਗੁਰੂ ਦੀ ਵੀ ਮੰਗਲ ਉੱਪਰ ਪੂਰਨ ਦ੍ਰਿਸ਼ਟੀ ਪੈਣ ਨਾਲ ਤੁਹਾਡੇ ਅੰਦਰ ਜੋਸ਼ ਦੀ ਕਮੀ ਨਹੀਂ ਰਹੀ.ਇਸ ਨਾਲ ਤੁਹਾਡੀ ਅਗੁਵਾਈ ਸਮਰੱਥਾ ਵੀ ਸਾਬਤ ਹੋਈ ਹੈ.

ਜੇਕਰ ਪੱਤ੍ਰਿਕਾ ਵਿਚ ਕੋਈ ਅਸ਼ੁੱਭ ਗ੍ਰਹਿ ਜਿਵੇਂ ਸ਼ਨੀ-ਮੰਗਲ ਦਾ ਦ੍ਰਿਸ਼ਟੀ ਸੰਬੰਧ, ਮੱਸਿਆ ਯੋਗ ਅਤੇ ਕਾਲ ਸਰਪ ਯੋਗ ਨਾ ਹੋਵੇ ਤਾਂ ਅਜਿਹਾ ਜਾਤਕ ਨਿਸ਼ਚਿਤ ਹੀ ਸਫਲਤਾ ਦੇ ਸ਼ਿਖਰਾਂ ਉੱਪਰ ਪੁੱਜਦਾ ਹੈ.

ਉਂਝ ਤੁਹਾਡੇ ਉੱਪਰ ਸ਼ਨੀ ਦੀ 'ਸਾਢੇ ਸੱਤੀ' ਵੀ ਚੱਲ ਰਹੀ ਹੈ ਪਰ ਸ਼ੁੱਭ ਮਿੱਤਰ ਰਾਸ਼ੀ ਵਿਚ ਹੋਣ ਨਾਲ ਤੁਹਾਡਾ ਇਸ ਉੱਪਰ ਪ੍ਰਭਾਵ ਨਹੀਂ ਰਹੇਗਾ.ਜੇਕਰ ਅੱਗੇ ਵੀ ਤੁਸੀਂ ਚੰਗੀ ਸਫਲਤਾ ਬਰਕਰਾਰ ਰੱਖਣੀ ਹੈ ਤਾਂ ਪੰਨਾ ਅਤੇ ਹੀਰਾ ਪਾਉਣਾ ਤੁਹਾਡੇ ਲਈ ਬਹੁਤ ਹੀ ਸ਼ੁੱਭ ਫਲਦਾਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਰਕ ਲਗਨ ਸਦਕਾ ਮਿਲੀ ਆਮਿਰ ਨੂੰ ਪ੍ਰਸਿੱਧੀ
ਰਾਜਸੱਤਾ ਲਈ ਰਾਹੁਲ ਨੂੰ ਕਰਨੀ ਹੋਵੇਗੀ ਮਿਹਨਤ
ਸੁਖਦ ਰਹਿਣਗੇ ਅਗਲੇ ਢਾਈ ਵਰ੍ਹੇ ਅਮਿਤ-ਅਭੀ ਲਈ
ਦੀਕਸ਼ਾ ਨੂੰ ਕਾਲਸਰਪ ਯੋਗ
ਗੁਰੂ ਸਵੈ ਦ੍ਰਿਸ਼ਟੀ ਨਾਲ ਬਣੇ ਮਨਮੋਹਨ ਪੀਐਮ
ਸਵੈਰਾਸ਼ੀ ਦਾ ਮੰਗਲ ਰਾਹੁਲ ਲਈ ਸ਼ੁੱਭ
ਸਾਹਿਤ ਖੇਤਰ
ਕਵਿਤਾਵਾਂ - ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਬਾਲੀਵੁੱਡ ਦਾ ਅਸਲੀ ਖਿਡਾਰੀ ਅਕਸ਼ੈ
ਅਸਲੀ ਖਿਡਾਰੀ ਤਾਂ ਉਹੀ ਹੁੰਦਾ ਹੈ ਜੋ ਸਮੇਂ ਦੀਆਂ...
ਅਰਸ਼ਦ ਵੀ ਫਿਲਮ ਨਿਰਮਾਣ ਮੈਦਾਨ 'ਚ
ਸ਼ਾਹਰੁੱਖ ਪਾਸ ਨਹੀਂ ਹੈ ਕੰਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace