|
| ਰਾਜਸੱਤਾ ਲਈ ਰਾਹੁਲ ਨੂੰ ਕਰਨੀ ਹੋਵੇਗੀ ਮਿਹਨਤ | |
ਨਵੇਂ ਨਿਯੁਕਤ ਹੋਏ ਕਾਂਗਰਸ ਮਹਾਂਸਕੱਤਰ ਰਾਹੁਲ ਗਾਂਧੀ ਦਾ ਜਨਮ 19 ਜੂਨ 1970 ਨੂੰ ਬ੍ਰਿਸ਼ਚਕ ਰਾਸ਼ੀ ਵਿਚ ਹੋਇਆ.ਕਿਸੇ ਵੀ ਜਾਤਕ ਬਾਰੇ ਜਾਨਣ ਲਈ ਗੋਚਰ ਗ੍ਰਹਿ ਅਤੇ ਚੰਦਰਮਾ ਲਗਨ ਨਾਲ ਉਸਦੇ ਭਾਗਫਲ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ.
ਰਾਹੁਲ ਦੇ ਪਿਤਾ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਪਰ 270 ਸੰਸਦ ਮੈਂਬਰਾਂ ਦਾ ਸਮਰਥਨ ਲੈ ਕੇ ਪੁੱਜੀ ਮਾਂ ਸੋਨੀਆ ਗਾਂਧੀ ਨੂੰ ਮਾਇਆਵਤੀ ਵੱਲੋਂ ਸਮਰਥਨ ਵਾਪਸ ਲੈਣ ਕਾਰਣ ਪ੍ਰਧਾਨਮੰਤਰੀ ਦੀ ਗੱਦੀ ਤੋਂ ਦੂਰ ਹੋਣਾ ਪਿਆ.
ਮੁੜ ਤੋਂ ਸਮਰਥਨ ਮਿਲਣ ਉੱਪਰ ਭਾਰੀ ਵਿਰੋਧ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਗੱਦੀ ਦਾ ਮੋਹ ਤਿਆਗ ਕੇ ਉਹਨਾਂ ਨੇ ਡਾ.ਮਨਮੋਹਨ ਸਿੰਘ ਨੂੰ ਪ੍ਰਧਾਨਮੰਤਰੀ ਬਣਾ ਦਿੱਤਾ.
ਹੁਣ ਸ਼੍ਰੀ ਰਾਹੁਲ ਗਾਂਧੀ ਜੋ ਨੌਜਵਾਨ ਸ਼ਕਤੀ ਵਜੋਂ ਉੱਭਰਦੇ ਸਿਤਾਰੇ ਹਨ ਅਤੇ ਭਾਵੀ ਪ੍ਰਧਾਨਮੰਤਰੀ ਹਨ, ਨੂੰ ਕਾਂਗਰਸ ਦਾ ਮਹਾਂਸਕਤੱਰ ਬਣਾਇਆ ਗਿਆ ਹੈ.ਵੇਖਦੇ ਹਾਂ ਕੀ ਕਹਿੰਦੇ ਹਨ ਉਹਨਾਂ ਦੇ ਗ੍ਰਹਿ? ਕਿਉਂ ਜੋ ਚਾਰ ਰਾਜਾਂ ਦਿੱਲੀ, ਗੁਜਰਾਤ, ਰਾਜਸਥਾਨ, ਮੱਧਪ੍ਰਦੇਸ਼ ਦੀਆਂ ਵਿਧਾਨ ਸਭਾ ਚੌਣਾਂ ਹੋਣ ਵਾਲੀਆਂ ਹਨ.ਤੁਸੀਂ ਆਪਣੀ ਯੋਗਤਾ ਅਤੇ ਨੌਜਵਾਨ ਸ਼ਕਤੀ ਨੂੰ ਪ੍ਰੇਰਨਾ ਦੇ ਕੇ ਕਾਂਗਰਸ ਨੂੰ ਲਾਭ ਪੁਜਾ ਸਕਦੇ ਹੋ.
ਉਂਝ ਯੂਪੀ ਵਿਚ ਤੁਹਾਡਾ ਕੋਈ ਲਾਭ ਨਹੀਂ ਮਿਲਿਆ ਹੈ ਸਗੋਂ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ.ਰਾਸ਼ੀ ਤੋਂ ਵੇਖਿਆ ਜਾਵੇ ਤਾਂ ਤੁਹਾਡੇ ਭਾਗ ਦਾ ਸਵਾਮੀ ਚੰਦਰਮਾ ਹੈ ਜੋ ਨੀਚ ਦਾ ਹੈ,ਉੱਥੇ ਰਾਸ਼ੀ ਸਵਾਮੀ ਮੰਗਲ ਜਿੱਥੇ ਸ਼ਕਤੀਸ਼ਾਲੀ ਹੋਣਾ ਚਾਹੀਦਾ ਹੈ ਉਹ ਨੀਚ ਦੇ ਸ਼ਨੀ ਵੱਲੋਂ ਤੀਜੀ ਦ੍ਰਿਸ਼ਟੀ ਤੋਂ ਵੇਖਿਆ ਜਾ ਰਿਹਾ ਹੈ.
ਇਸ ਲਈ ਜਿਆਦਾ ਹੌਂਸਲਾ ਕਰਨ ਉੱਪਰ ਵੀ ਤੁਹਾਨੂੰ ਚੰਗਾ ਲਾਭ ਨਹੀਂ ਮਿਲ ਪਾਉਂਦਾ ਜਿਸ ਦੀ ਉਦਾਹਰਨ ਅਸੀਂ ਯੂਪੀ ਵਿਚ ਵੇਖੀ.
ਰਾਹੁਲ ਦੀ ਜਨਮ ਕੁੰਡਲੀ ਵਿਚ ਰਾਹੂ ਕੁੰਭ ਦਾ ਹੈ ਜੋ ਰਾਸ਼ੀ ਤੋਂ ਚੌਥੇ ਭਾਵ ਵਿਚ ਹੈ, ਉੱਥੇ ਇਹੋ ਰਾਹੂ ਮਾਤਾ-ਜਮੀਨ-ਇਮਾਰਤ-ਜਨਤਾ ਨਾਲ ਸੰਬੰਧਤ ਭਾਵ ਵਿਚ ਵੀ ਬੈਠਿਆ ਹੈ.ਵਰਤਮਾਨ ਸਮੇਂ ਗੋਚਰ ਵਿਚ ਵੀ ਕੁੰਭ ਰਾਸ਼ੀ ਵਿਚ ਚੱਲ ਰਿਹਾ ਹੈ.
ਇਸੇ ਕਾਰਣ ਮਾਂ ਵੱਲੋਂ ਪੁੱਤਰ ਨੂੰ ਮਹਾਂਸਕੱਤਰ ਦੇ ਅਹੁਦੇ ਨਾਲ ਨਵਾਜਿਆ ਗਿਆ.ਤੁਹਾਡੀ ਕੁੰਡਲੀ ਵਿਚ ਇੱਕ ਵੀ ਗ੍ਰਹਿ ਰਾਜਯੋਗ ਦਾ ਕਾਰਕ ਨਹੀਂ ਹੈ ਫੇਰ ਵੀ ਬ੍ਰਿਸ਼ਚਕ ਰਾਸ਼ੀ ਹੋਣ ਕਾਰਣ ਤੁਹਾਡੇ ਅੰਦਰ ਚੰਗਾ ਹੌਂਸਲਾ ਰਹੇਗਾ ਪਰ ਸਪਸ਼ਟਵਾਦੀ ਸੁਭਾਅ ਕੁੱਝ ਨੁਕਸਾਨ ਪੁੱਜਾ ਸਕਦਾ ਹੈ.
ਗੁਰੂ ਦਾ ਬ੍ਰਿਸ਼ਚਕ ਰਾਸ਼ੀ ਤੋਂ ਗੋਚਰੀ ਚਲਨ ਕੁੱਝ ਰਾਹਤ ਵੀ ਦੇਵੇਗਾ ਜੋ ਨਵੰਬਰ ਵਿਚ ਧਨੂੰ ਤੋਂ ਪੂਰਾ ਸਾਲ ਗੋਚਰੀ ਚਲਨ ਕਰਦਾ ਰਹੇਗਾ.ਵਰਤਮਾਨ ਸਮੇਂ ਗੋਚਰੀ ਸ਼ਨੀ ਸਿੰਘ ਤੋਂ ਚਲਨ ਕਰ ਰਿਹਾ ਹੈ ਅਤੇ ਜਨਮ ਰਾਸ਼ੀ ਤੋਂ ਸਿੰਘ ਦਸਵੇਂ ਭਾਵ ਵਿਚ ਹੈ.
| | (ਸਰੋਤ - ਵੈਬ ਦੁਨੀਆ) |
|
| |
| | | |
|
|
|
|
|
| ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ
ਬਦਲਣ... |
| |
|
|
|
|
 | | PR |
| | | ਰੋਮਾਂਚ ਭਰਪੂਰ 'ਭੂਲ ਭੁੱਲਈਆ' | | ਪ੍ਰਿਆਦਰਸ਼ਨ ਦੀ 'ਢੋਲ' ਬੇਸ਼ੱਕ ਬਾਕਸ ਆਫਿਸ ਉੱਤੇ ਕੋਈ ਖਾਸ ਕਮਾਲ ਨਹੀਂ ਵਿਖਾ ਸਕੀ ਪਰੰਤੂ ਉਨ੍ਹਾਂ ਦੇ ਦੁਆਰਾ ਆਉਣ ਵਾਲੀ ਨਿਰਦੇਸ਼ਿਤ ਫਿਲਮ.. |
|
| |
|
|
|
|
|
|
|
|
|
|
|