ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਦੀਕਸ਼ਾ ਨੂੰ ਕਾਲਸਰਪ ਯੋਗ
- ਪੰ.ਅਸ਼ੋਕ ਪੰਵਾਰ 'ਮਯੰਕ'
ਪ੍ਰਸਿੱਧ ਪੰਜਾਬੀ ਫਿਲਮਾਂ ਦੇ ਨਿਰਮਾਤਾ-ਨਿਰਦੇਸ਼ਕ ਰਹਿ ਚੁੱਕੇ ਸੁਭਾਸ਼ ਭਾਖਕੀ ਦੀ ਧੀ ਦੀਕਸ਼ਾ ਨੇ 'ਯੇ ਕੈਸੀ ਮੁਹੱਬਤ' ਤੋਂ ਬਾਲੀਵੁੱਡ ਵਿਚ ਪ੍ਰਵੇਸ਼ ਕੀਤਾ ਹੈ.18 ਅਕਤੂਬਰ 1980 ਨੂੰ ਕੰਨਿਆ ਲਗਨ ਅਤੇ ਮੀਨ ਨਵਮ ਅੰਸ਼ ਵਿਚ ਜੱਮੀ ਹੋਣ ਕਾਰਣ ਦੀਕਸ਼ਾ ਛਰਹਰੇ ਬਦਨ ਅਤੇ ਮੱਧਮ ਕੱਦ-ਕਾਠ ਦੀ ਹੈ.ਤੁਹਾਡਾ ਨੱਕ ਤਿੱਖਾ, ਸੁੰਦਰ ਅੱਖਾਂ ਅਤੇ ਸੁੰਦਰ ਚਿਹਰੇ ਕਾਰਣ ਤੁਸੀਂ ਦਿੱਲ ਖਿੱਚਵੇਂ ਵਿਅਕਤੀਤੱਵ ਦੀ ਮਾਲਕਨ ਹੋ.ਤੁਸੀਂ ਊਰਜਾਵਾਨ ਅਤੇ ਆਪਣੀ ਉਮਰ ਤੋਂ ਵੀ ਘੱਟ ਦਿਖਾਈ ਦੇਵੋਗੇ.

ਕਿਸੇ ਵੀ ਮਾਹੌਲ ਮੁਤਾਬਕ ਖੁਦ ਨੂੰ ਢਾਲਣਾ ਹੀ ਤੁਹਾਡੀ ਵਿਸ਼ੇਸ਼ਤਾ ਹੈ ਇਸ ਲਈ ਤੁਸੀਂ ਸਾਰੀਆਂ ਸਮੱਸਿਆਵਾਂ ਅਸਾਨੀ ਨਾਲ ਸੁਲਝਾ ਲੈਂਦੀ ਹੋ.ਕੰਨਿਆ ਲਗਨ ਅਤੇ ਧਰਤੀ ਤੱਤ ਦੀ ਰਾਸ਼ੀ ਹੋਣ ਕਾਰਣ ਤੁਸੀਂ ਉੱਚੀਆਂ ਅਪੇਖਿਆਵਾਂ ਵਾਲੀ, ਭੌਤਿਕ ਸੁੱਖ ਸੁਵਿਧਾਵਾਂ ਦੀ ਇਛੁੱਕ ਅਤੇ ਵਿਚਾਰਸ਼ੀਲ ਹੋ.

ਦੋਸੁਭਾਵੀ ਰਾਸ਼ੀ ਹੋਣ ਕਾਰਣ ਤੁਹਾਡੀ ਦਿਨ ਚਰਚਾ ਅਤੇ ਬਿਰਤੀ ਬਦਲਾਅ ਵਾਲੀ ਹੋਵੇਗੀ.ਤੁਹਾਡੀ ਯਾਦਦਾਸ਼ਤ ਵੀ ਉੱਤਮ ਹੋਵੇਗੀ.ਉਂਝ ਤੁਸੀਂ ਕੱਪੜੇ ਅਤੇ ਗਹਿਣੀਆਂ ਦੀ ਸ਼ੌਕੀਨ ਹੋ.ਕਿਉਂ ਜੋ ਤੁਹਾਡਾ ਜਨਮ ਅਕਤੂਬਰ ਵਿਚ ਹੋਇਆ ਹੈ ਇਸ ਲਈ ਤੁਹਾਡੀ ਸੂਰਜ ਰਾਸ਼ੀ ਤੁਲਾ ਹੈ ਜੋ ਤੁਲਾ ਵਿਚ ਨੀਚ ਰਾਸ਼ੀ ਦਾ ਹੁੰਦਾ ਹੈ.

ਇਸ ਲਈ ਸੂਰਜ ਰਾਸ਼ੀ ਮੁਤਾਬਕ ਤੁਸੀਂ ਕਾਹਲ ਅਤੇ ਉਤੇਜ਼ਕ ਬਿਰਤੀ ਵਾਲੀ ਹੋ.ਤੁਹਾਨੂੰ ਮਨ ਉੱਪਰ ਕਾਬੂ ਰੱਖਣ ਅਤੇ ਆਪਣੀ ਕੂਟਨੀਤੀ ਤੋਂ ਕੰਮ ਲੈਣਾ ਫਾਇਦੇ ਵਿਚ ਰਹੇਗਾ.

ਹਾਲਾਂਕਿ ਤੁਹਾਡੇ ਸੁਭਾਵਿਕ ਗੁਣ ਤੁਹਾਨੂੰ ਸਫਲ ਵੀ ਬਣਾ ਸਕਦੇ ਹਨ.ਤੁਹਾਡੇ ਅੰਦਰ ਉਲਟ ਲਿੰਗ ਪ੍ਰਤੀ ਆਕਰਸ਼ਨ ਵੀ ਰਹੇਗਾ ਅਤੇ ਪ੍ਰੇਮ-ਪ੍ਰਸੰਗਾਂ ਕਾਰਣ ਪੈਦਾ ਹੋਏ ਤਣਾਅ ਤੋਂ ਤੁਹਾਨੂੰ ਚਿੰਤਾ ਹੋਵੇਗੀ.

ਸੂਰਜ ਦਾ ਨੀਚ ਤੱਤ ਭੰਗ ਹੋਕੇ ਸ਼ੁੱਕਰ ਦੇ ਸੂਰਜ ਦੀ ਸਿੰਘ ਰਾਸ਼ੀ ਵਿਚ ਹੋਣ ਕਾਰਣ ਤੁਹਾਨੂੰ ਧਨ, ਪਰਿਵਾਰ ਅਤੇ ਬੋਲੀ ਤੋਂ ਕਲਾ ਦੇ ਖੇਤਰ ਵਿਚ ਹੌਲੀ-ਹੌਲੀ ਸਫਲਤਾ ਜਰੂਰ ਮਿਲੇਗੀ.ਤੁਹਾਡੀ ਜਨਮ ਪੱਤਰੀ ਵਿਚ ਕਲਾ ਵਿੱਧੀ ਯੋਗ ਵੀ ਬਣਦਾ ਹੈ.

ਸ਼ੁੱਕਰ ਨੇ ਬੁੱਧ ਨੂੰ ਆਪਣੇ ਪ੍ਰਭਾਵ ਵਿਚ ਲੈ ਰੱਖਿਆ ਹੈ ਜੋ ਤੁਹਾਡੀ ਜਨਮ ਪੱਤਰੀ ਵਿਚ ਅਗਨੀ ਤੱਤ ਵਿਚ ਵਿਰਾਜਮਾਨ ਹੈ ਜੋ ਦੰਪਤੀ ਜੀਵਨ ਵਿਚ ਰੁਕਾਵਟ ਦਾ ਕਾਰਣ ਵੀ ਬਣਦਾ ਹੈ ਪਰ ਇਸ ਕਾਰਣ ਜੀਵਨ ਵਿਚ ਭੋਗ-ਬਿਲਾਸ ਦੀ ਕਮੀ ਨਹੀਂ ਰਹਿੰਦੀ.

ਦੂਜੇ ਸਵਾਮੀ ਦਾ ਖਰਚੇ ਭਾਵ ਵਿਚ ਹੋਣਾ ਧਨ ਦਾ ਨੁਕਸਾਨ ਜਾਹਿਰ ਕਰਦਾ ਹੈ.ਇਸ ਕਾਰਣ ਤੁਹਾਨੂੰ ਆਪਣੀ ਪੂੰਜੀ ਕਿਸੇ ਠੋਸ ਕਾਰਜ ਵਿਚ ਲਗਾਉਣੀ ਚਾਹੀਦੀ ਹੈ.

ਪਰਾਕ੍ਰਮ ਸਵਾਮੀ ਅਤੇ ਅੱਠਵਾਂ ਸਵਾਮੀ ਮੰਗਲ ਤੀਜੇ ਭਾਵ ਵਿਚ ਸਵੈ ਰਾਸ਼ੀ ਦਾ ਹੋ ਕੇ ਵਿਰਾਜਮਾਨ ਹੈ ਇਸ ਕਾਰਣ ਤੁਹਾਡਾ ਪਰਾਕ੍ਰਮ ਬਚਿਆ ਹੀ ਰਹੇਗਾ.ਤੁਹਾਡੀ ਬੋਲੀ ਕੁੱਝ ਉਤੇਜਕ ਸੁਭਾਅ ਦੀ ਹੋ ਸਕਦੀ ਹੈ.

ਤੁਹਾਡੇ ਭਰਾ ਨਹੀਂ ਹੋਣਗੇ ਅਤੇ ਜੇਕਰ ਹੋਏ ਵੀ ਤਾਂ ਵੀ ਤੁਹਾਨੂੰ ਉਹਨਾਂ ਪਾਸੋਂ ਕੋਈ ਲਾਭ ਨਹੀਂ ਮਿਲੇਗਾ.ਪੰਜਵਾਂ ਭਾਵ ਮਨੋਰੰਜਨ ਦਾ ਹੈ ਜਿਸ ਦਾ ਸਵਾਮੀ ਸ਼ਨੀ ਲਗਨ ਵਿਚ ਤੁਹਾਡੀ ਮਿੱਤਰ ਰਾਸ਼ੀ ਕੰਨਿਆ ਵਿਚ ਹੋ ਕੇ ਉੱਚੀਆਂ ਆਸਾ ਰੱਖਦਾ ਹੈ.ਇਸ ਲਈ ਮਨੋਰੰਜਨ ਦੇ ਖੇਤਰ ਵਿਚ ਕਾਲ ਸਰਪ ਯੋਗ ਹੋਣ ਕਾਰਣ ਤੁਹਾਨੂੰ ਮਿਹਨਤ ਨਾਲ ਸਫਲਤਾ ਮਿਲੇਗੀ.

ਤੁਹਾਨੂੰ ਕਾਲਸਰਪ ਦੋਸ਼ ਦੀ ਮੁਕਤੀ ਲਈ ਤਿੰਨ ਧਾਤਾਂ ਦੀ ਬਣੀ ਹੋਈ ਮੁੰਦਰੀ ਆਪਣੀ ਸੱਭ ਤੋਂ ਆਖਰੀ ਭਾਵ ਚੀਚੀ ਉਂਗਲ ਵਿਚ ਰਵੀ-ਪੁਸ਼ਯ ਨਖੱਤਰ ਵਿਚ ਵਿਸ਼ੇਸ਼ ਮੁਹੂਰਤ ਵਿਚ ਪਾਉਣੀ ਚਾਹੀਦੀ ਹੈ.ਇਹ ਧਾਤਾਂ ਹਨ ਸੋਨਾ, ਚਾਂਦੀ ਅਤੇ ਤਾਂਬਾ.ਮਕਰ ਅਤੇ ਬ੍ਰਿਸ਼ਭ ਲਗਨ ਜਾਂ ਰਾਸ਼ੀਆਂ ਵਾਲੇ ਤੁਹਾਡੇ ਉੱਤਮ ਮਿੱਤਰ ਹੋਣਗੇ.ਤੁਹਾਡਾ ਆਕਰਸ਼ਨ ਮੀਨ ਲਗਨ ਅਤੇ ਰਾਸ਼ੀ ਵਾਲਿਆਂ ਪ੍ਰਤੀ ਰਹੇਗਾ.

ਤੁਹਾਡੇ ਲਈ ਸ਼ੁੱਭ ਰੰਗ ਹਰਾ, ਆਸਮਾਨੀ, ਸਫੇਦ ਚਮਕੀਲਾ ਰਹੇਗਾ.ਸ਼ੁੱਭ ਰਤਨ ਪੰਨਾ, ਭਾਗ ਰਤਨ ਹੀਰਾ ਅਤੇ ਮਨੋਰੰਜਨ ਦੇ ਖੇਤਰ ਵਿਚ ਅੱਗੇ ਵੱਧਣ ਲਈ ਅਮੈਥਿਸਟ ਠੀਕ ਰਹੇਗਾ.

ਸ਼ਨੀਵਾਰ ਅਤੇ ਸ਼ੁੱਕਰਵਾਰ ਤੁਹਾਡੇ ਲਈ ਸ਼ੁੱਭ ਰਹੇਗਾ.ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕਾਲੇ ਉੜਦ ਅਤੇ ਕਾਲੇ ਕੱਪੜਿਆਂ ਦਾ ਦਾਨ ਤੁਹਾਡੇ ਲਈ ਉੱਤਮ ਰਹੇਗਾ.ਹੀਰਾ ਅੰਗੂਠੇ ਦੇ ਨਾਲ ਵਾਲੀ ਉਂਗਲ ਵਿਚ ਪਾਉਣਾ ਫਾਇਦਾ ਦੇਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗੁਰੂ ਸਵੈ ਦ੍ਰਿਸ਼ਟੀ ਨਾਲ ਬਣੇ ਮਨਮੋਹਨ ਪੀਐਮ
ਸਵੈਰਾਸ਼ੀ ਦਾ ਮੰਗਲ ਰਾਹੁਲ ਲਈ ਸ਼ੁੱਭ
ਰੀਆ ਸੇਨ ਨੂੰ ਸਫਲਤਾ ਦੇ ਉੱਤਮ ਯੋਗ
ਗੁਰੂ ਦੀ ਕਿਰਪਾ ਨਾਲ ਬਣੇ 'ਸ਼ੰਕਰਾਚਾਰਿਆ'
ਕਰੀਨਾ ਕਰ ਸਕਦੀ ਹੈ ਇਸ ਵਰ੍ਹੇ ਵਿਆਹ
ਰੀਆ ਸੇਨ ਨੂੰ ਸਫਲਤਾ ਦੇ ਉੱਤਮ ਯੋਗ
ਸਾਹਿਤ ਖੇਤਰ
ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ ਬਦਲਣ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜਬ ਵੀ ਮੇਟ..ਫਿਰ ਕੀ ਹੋਇਆ
ਸ਼ਾਹਿਦ ਅਤੇ ਕਰੀਨਾ ਕਪੂਰ ਇੱਕ ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ ਪਰੰਤੂ ਇਹ ਜੋੜੀ ਫਿਲਮੀ ਪਰਦੇ ਉੱਤੇ ਪਹਿਲੀ ਵਾਰ ਰੋਮਾਂਸ ਕਰਦੀ ਨਜ਼ਰ....
ਗਲਤ ਰਾਹ ਚੁਣੋਗੇ 'ਅਗਰ'
ਧਮਾਲਾਂ ਪਾਵੇਗੀ 'ਧਮਾਲ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace