ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਗੁਰੂ ਸਵੈ ਦ੍ਰਿਸ਼ਟੀ ਨਾਲ ਬਣੇ ਮਨਮੋਹਨ ਪੀਐਮ
- ਪੰ.ਅਸ਼ੋਕ ਪੰਵਾਰ 'ਮਯੰਕ'
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹੇ ਡਾ.ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪਾਕਿਸਤਾਨ ਦੇ ਝੇਲਮ ਵਿਚ ਧਨੂੰ ਲਗਨ ਅਤੇ ਸਿੰਘ ਦੇ ਨੌਵੇਂ ਅੰਸ਼ ਵਿਚ ਹੋਇਆ.

ਧਨੂੰ ਲਗਨ ਵਾਲੇ ਜਾਤਕ ਆਪਣੇ ਇਮਾਨਦਾਰ ਅਕਸ ਅਤੇ ਸਮਰਪਣ ਦੀ ਭਾਵਨਾ ਕਾਰਣ ਪ੍ਰਸਿੱਧ ਹੁੰਦੇ ਹਨ.ਇਸ ਲਗਨ ਦਾ ਸਵਾਮੀ ਗੁਰੂ ਹੈ ਜੋ ਤੁਹਾਡੇ ਜਨਮ ਵੇਲ੍ਹੇ ਨੌਵੇਂ ਭਾਗ ਭਾਵ ਵਿਚ ਹੋ ਕੇ ਬੈਠਿਆ ਹੈ.ਗੁਰੂ ਦੀ ਲਗਨ ਉੱਪਰ ਸਵੈ-ਦ੍ਰਿਸ਼ਟੀ ਹੀ ਇਹਨਾਂ ਦੇ ਵਿਅਕਤੀਤੱਵ ਨੂੰ ਉੱਜਵਲ ਬਨਾਉਣ ਵਿਚ ਸਫਲ ਸਾਬਤ ਹੋਈ.

ਗੁਰੂ ਦੀ ਦ੍ਰਿਸ਼ਟੀ ਪੰਜਵੀਂ ਵਿੱਦਿਆ, ਬੁੱਧੀ, ਔਲਾਦ ਭਾਵ ਅਤੇ ਮਿੱਤਰ ਦ੍ਰਿਸ਼ਟੀ ਦੇ ਰੂਪ ਵਿਚ ਪੈਣ ਕਾਰਣ ਤੁਹਾਨੂੰ ਵਿੱਤ ਨਾਲ ਸੰਬੰਧਤ ਕਾਰਜਾਂ ਵਿਚ ਉੱਤਮ ਸਫਲਤਾ ਦੇ ਨਾਲ-ਨਾਲ ਕੁਸ਼ਲ ਪ੍ਰਸ਼ਾਸਨਿਕ ਸਮਰੱਥਾ ਵੀ ਪ੍ਰਾਪਤ ਹੋਈ.

ਜਦੋਂ ਕਿਸੇ ਵੀ ਜਨਮ ਪੱਤਰੀ ਵਿਚ ਲਗਨ ਸਵਾਮੀ ਅਤੇ ਸੁੱਖ ਸਵਾਮੀ ਚੌਥੇ ਭਾਵ ਦਾ ਸਵਾਮੀ ਜੇਕਰ ਨੌਂਵੇਂ ਭਾਵ ਵਿਚ ਸਵੈ ਰਾਸ਼ੀ, ਮਿੱਤਰ ਰਾਸ਼ੀ ਜਾਂ ਉੱਚ ਦਾ ਹੋਵੇ ਅਤੇ ਇਸ ਦੇ ਨਾਲ ਹੀ ਕੇਤੂ ਦੇ ਨਾਲ ਵਿਰਾਜਮਾਨ ਹੋਵੇ ਤਾਂ ਜਾਤਕ ਜੀਵਨ ਵਿਚ ਪੱਕੇ ਤੌਰ 'ਤੇ ਹੀ ਉਚਾਈਆਂ ਉੱਪਰ ਪੁਜਾਉਣ ਵਾਲਾ ਹੁੰਦਾ ਹੈ.

ਤੁਹਾਡੀ ਜਨਮ ਪੱਤਰੀ ਵਿਚ ਗੁਰੂ-ਕੇਤੂ ਦਾ ਯੋਗ ਉੱਤਮ ਹੈ.ਚੰਦਰਮਾ ਦੀ ਮਹਾਂਦਸ਼ਾ ਵਿਚ ਗੁਰੂ ਦੇ ਅੰਤਰ ਕਾਰਣ ਸੰਨ 1976 ਤੋਂ 1980 ਤੱਕ ਰਿਜ਼ਰਵ ਬੈਂਕ ਅਤੇ ਭਾਰਤੀ ਉਦਯੋਗਿਕ ਵਿਕਾਸ ਬੈਂਕ ਦੇ ਨਿਦੇਸ਼ਕ ਰਹੇ.ਇਹ ਸਾਰੀਆਂ ਗੱਲਾਂ ਉਹਨਾਂ ਦੀ ਕੁਸ਼ਲ ਪ੍ਰਸ਼ਾਸਨਿਕ ਸਮਰੱਥਾ ਨੂੰ ਜਾਹਰ ਕਰਨ ਲਈ ਕਾਫੀ ਹਨ.ਤੁਹਾਡੀ ਜਨਮ ਪੱਤਰੀ ਵਿਚ ਭਾਗ ਸਵਾਮੀ ਅਤੇ ਕਰਮ ਸਵਾਮੀ ਕਰਮ ਭਾਵ ਵਿਚ ਸਥਿੱਤ ਹੋਣ ਨਾਲ ਅਤੇ ਕਰਮ ਸਵਾਮੀ ਅਤੇ ਬੁੱਧ ਉੱਚ ਦਾ ਹੋਣ ਨਾਲ ਹੀ ਤੁਸੀਂ ਸ਼ੁਰੂ ਤੋਂ ਹੀ ਭਾਗਸ਼ਾਲੀ ਰਹੇ.

ਕਿਉਂਜੋ ਬੁੱਧ ਸੱਤਵਾਂ ਸਵਾਮੀ ਹੋ ਕੇ ਦੱਸਵੇਂ ਭਾਵ ਵਿਚ ਹੈ, ਇਸ ਲਈ ਮਹਿਲਾ ਰਾਹੀਂ ਰਾਜਯੋਗ ਮਿਲਣ ਦੀ ਸੰਭਾਵਨਾ ਸੀ.ਇਸ ਲਈ ਸ਼੍ਰੀਮਤੀ ਸੋਨੀਆ ਗਾਂਧੀ ਨੇ ਤੁਹਾਡਾ ਨਾਂ ਪ੍ਰਧਾਨਮੰਤਰੀ ਅਹੁਦੇ ਲਈ ਰੱਖਿਆ.

ਇਸ ਵੇਲ੍ਹੇ ਗੁਰੂ ਦਾ ਗੋਚਰੀ ਭ੍ਰਮਣ ਭਾਗ ਭਾਵ ਤੋਂ ਨੌਵੇਂ ਭਾਵ ਵਿਚ ਹੋ ਰਿਹਾ ਹੈ ਜੋ ਇਹਨਾਂ ਦੇ ਜਨਮ ਵੇਲ੍ਹੇ ਵੀ ਸੀ.ਸਾਡੇ ਕਈ ਲੇਖਾਂ ਵਿਚ ਵਰਣਿਤ ਹੈ ਕਿ ਜੇਕਰ ਜਨਮ ਵੇਲ੍ਹੇ ਅਤੇ ਗੋਚਰੀ ਭ੍ਰਮਣ ਵੇਲ੍ਹੇ ਗ੍ਰਹਿ ਸ਼ੁੱਭ ਹੋਵੇ ਤਾਂ ਉੱਤਮ ਫਲ ਮਿਲਦਾ ਹੈ.ਇਸ ਲਈ ਤੁਸੀਂ ਪ੍ਰਧਾਨ ਮੰਤਰੀ ਦੇ ਅਹੁਦੇ ਉੱਪਰ ਵਿਰਾਜਮਾਨ ਹੋਏ.ਤੁਹਾਡੀ ਜਨਮ ਪੱਤਰੀ ਵਿਚ ਪੰਜਵਾਂ ਸਵਾਮੀ ਨੀਚ ਰਾਸ਼ੀ ਦਾ ਹੋ ਕੇ ਅੱਠਵੇਂ ਭਾਵ ਵਿਚ ਹੈ ਜੋ ਚੰਦਰਮਾ ਅਤੇ ਸ਼ੁੱਕਰ ਦੇ ਨਾਲ ਹੈ.

ਜੇਕਰ ਕੋਈ ਗ੍ਰਹਿ ਨੀਚ ਰਾਸ਼ੀ ਦਾ ਹੋਵੇ ਅਤੇ ਉਸ ਦਾ ਸਵਾਮੀ ਵੀ ਨਾਲ ਹੋਵੇ ਤਾਂ ਨੀਚ ਭੰਗ ਹੁੰਦਾ ਹੈ.ਚੰਦਰਮਾ ਇਕੱਲਾ ਧਨੂੰ ਲਗਨ ਵਿਚ ਅੱਠਵਾਂ ਸਵਾਮੀ ਹੋਣ ਤੇ ਵੀ ਨੁਕਸਾਨ ਨਹੀਂ ਦਿੰਦਾ.ਤੁਹਾਡੀ ਜਨਮ ਪੱਤਰੀ ਵਿਚ ਵਿਸ਼ੇਸ਼ ਸ਼੍ਰੀਨਾਥ ਯੋਗ ਵੀ ਵੇਖਣ ਨੂੰ ਮਿਲਦਾ ਹੈ.ਸ਼੍ਰੀ ਦਾ ਭਾਵ ਹੈ, ਲੱਛਮੀ ਅਤੇ ਨਾਥ ਦਾ ਭਾਵ ਹੈ ਸਵਾਮੀ.ਇਹ ਯੋਗ ਸੱਤਵੇਂ ਸਵਾਮੀ ਦਾ ਉੱਚ ਹੋ ਕੇ ਦਸਵੇਂ ਭਾਵ ਵਿਚ ਭਾਗ ਸਵਾਮੀ ਸੂਰਜ ਦੇ ਨਾਲ ਹੋਣ ਕਾਰਣ ਬਣਿਆ.

ਇਸੇ ਸਥਾਨ ਉੱਪਰ ਬੁੱਧ ਆਦਿਤਿਆ ਯੋਗ ਅਤੇ ਪੰਚਮ ਮਹਾਂਪੁਰਖ ਯੋਗ ਵਿਚੋਂ ਇੱਕ ਭਦੱਰ ਯੋਗ ਬਣਦਾ ਹੈ. ਚੰਦਰ ਲਗਨ ਤੋਂ ਵੇਖਿਆ ਜਾਵੇਂ ਤਾ ਸ਼ਸ਼ ਯੋਗ ਸ਼ਨੀ ਦੇ ਸੱਤਵੇਂ ਭਾਵ ਵਿਚ ਹੋਣ ਨਾਲ ਵੀ ਬਣਦਾ ਹੈ.

ਸ਼੍ਰੀਨਾਥ ਯੋਗ ਹੋਣ ਨਾਲ ਵੀ ਤੁਸੀਂ ਬੈਂਕ ਅਤੇ ਮੰਤਰੀ ਵਰਗੇ ਉੱਚੇ ਅਹੁਦਿਆਂ ਉੱਪਰ ਰਹੇ ਅਤੇ ਹੁਣ ਗੁਰੂ ਦੀ ਕ੍ਰਿਪਾ ਨਾਲ ਹੀ ਤੁਹਾਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਮਿਲਿਆ ਹੈ.ਤੁਹਾਡੀ ਕੁਸ਼ਲ ਪ੍ਰਸ਼ਾਸਨਿਕ ਸਮਰੱਥਾ ਤੁਹਾਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਵੀ ਯਾਦਗਾਰ ਬਣਾਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਵੈਰਾਸ਼ੀ ਦਾ ਮੰਗਲ ਰਾਹੁਲ ਲਈ ਸ਼ੁੱਭ
ਰੀਆ ਸੇਨ ਨੂੰ ਸਫਲਤਾ ਦੇ ਉੱਤਮ ਯੋਗ
ਗੁਰੂ ਦੀ ਕਿਰਪਾ ਨਾਲ ਬਣੇ 'ਸ਼ੰਕਰਾਚਾਰਿਆ'
ਕਰੀਨਾ ਕਰ ਸਕਦੀ ਹੈ ਇਸ ਵਰ੍ਹੇ ਵਿਆਹ
ਰੀਆ ਸੇਨ ਨੂੰ ਸਫਲਤਾ ਦੇ ਉੱਤਮ ਯੋਗ
ਨੀਤੀ ਕੁਸ਼ਲਤਾ ਬਣਾ ਸਕਦੀ ਹੈ ਮਾਇਆ ਨੂੰ ਪੀਐਮ
ਸਾਹਿਤ ਖੇਤਰ
ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ ਬਦਲਣ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਧਮਾਲਾਂ ਪਾਵੇਗੀ 'ਧਮਾਲ'
ਇੰਦਰ ਕੁਮਾਰ ਦੁਆਰਾ ਨਿਰਦੇਸ਼ਿਤ ਇਸ....
ਹਾਸਿਆਂ ਦੀ ਪੰਡ 'ਹੇ ਬੇਬੀ'
ਪਿਆਰ ਜਾਂ ਕੈਰੀਅਰ 'ਕੈਸੇ ਕਹੇਂ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace