|
| ਨੀਤੀ ਕੁਸ਼ਲਤਾ ਬਣਾ ਸਕਦੀ ਹੈ ਮਾਇਆ ਨੂੰ ਪੀਐਮ |
ਉੱਤਰ ਪ੍ਰਦੇਸ਼ ਦੀ ਚਾਰ ਵਾਰ ਮੁੱਖ ਮੰਤਰੀ ਬਨਣ ਵਾਲੀ ਮਾਇਆਵਤੀ ਦਾ ਜਨਮ 15 ਜਨਵਰੀ 1956 ਨੂੰ ਕਰਕ ਲਗਨ ਮਕਰ ਨਵਾਂਸ਼ ਵਿਚ ਦੌਲਤ ਪੁਰ, ਉੱਤਰਪ੍ਰਦੇਸ਼ ਵਿਚ ਹੋਇਆ.
ਕਰਕ ਲਗਨ ਅਤੇ ਰਾਸ਼ੀ ਮਕਰ ਹੋਣ ਨਾਲ ਤੁਸੀਂ ਚਤੁਰ-ਚਲਾਕ ਅਤੇ ਤੁਰੰਤ ਫੈਸਲਾ ਲੈਣ ਵਾਲੀ ਮਹਿਲਾ ਹੋ.ਲਗਨ ਸਵਾਮੀ ਚੰਦਰਮਾ ਲਗਨ ਨੂੰ ਵੇਖ ਰਿਹਾ ਹੈ.ਉੱਥੇ ਚੰਦਰਮਾ ਲਗਨ ਉੱਪਰ ਸ਼ਨੀ ਦੀ ਸਵੈਦ੍ਰਿਸ਼ਟੀ ਵੀ ਤੁਹਾਨੂੰ ਜਨਤਾ ਦਾ ਦਰਦ ਸਮਝਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ.
ਮੈ ਇੱਕ ਵਾਰ ਲਖਨਊ ਅਤੇ ਇਲਾਹਾਬਾਦ ਗਿਆ ਸੀ.ਕੁੱਝ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਮਾਇਆਵਤੀ ਦੇ ਰਾਜ ਦੌਰਾਨ ਘੱਟ ਤੋਂ ਘੱਟ ਅਰਾਜਕਤਾ, ਗੁੰਡਾਗਰਦੀ ਉੱਪਰ ਨੁਕੇਲ ਸੀ.
ਉਹਨਾਂ ਨੇ ਜਿੱਥੇ ਇੱਕ ਪਾਸੇ ਮੁੱਖ ਮੰਤਰੀ ਬਨਣ ਉਪਰੰਤ ਪੁਲਿਸ ਪ੍ਰਸ਼ਾਸਨ ਨੂੰ ਗੁੰਡਾਗਰਦੀ, ਅੱਤਵਾਦ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ ਉੱਥੇ ਦੂਜੇ ਪਾਸੇ ਆਦੇਸ਼ ਦਿੱਤੇ ਹਨ ਕਿ ਜੋ ਸੁਧਰਨਾ ਚਾਹੁੰਦੇ ਹਨ ਉਹਨਾਂ ਨੂੰ ਮੌਕਾ ਦਿੱਤਾ ਜਾਵੇ.
ਇਹ ਉਹਨਾਂ ਦੀ ਨਰਮ ਦਿਲੀ ਦਾ ਜਿਉਂਦਾ ਜਾਗਦਾ ਉਦਾਹਰਨ ਹੈ.ਵਾਰ-ਵਾਰ ਮੁੱਖ ਮੰਤਰੀ ਬਨਣਾ ਇਹਨਾਂ ਲਈ ਗੁਰੂ ਦੀ ਕ੍ਰਿਪਾ ਭਾਗਸਵਾਮੀ ਹੋ ਕੇ ਰਾਜ ਭਾਵ ਉੱਪਰ ਮਿੱਤਰ ਦ੍ਰਿਸ਼ਟੀ ਪੈਣ ਨਾਲ ਹੋਇਆ.
ਹਾਲਾਂਕਿ ਪਹਿਲਾਂ ਬਸਪਾ ਸਿਰਫ ਪਿੱਛੜੇ ਲੋਕਾਂ ਤੱਕ ਹੀ ਸੀਮਤ ਸੀ ਅਤੇ ਮਾਇਆਵਤੀ ਨੇ ਅਸਫਲਤਾ ਵੀ ਬਹੁਤ ਝੱਲੀ.ਵਾਰ-ਵਾਰ ਮੁੱਖ ਮੰਤਰੀ ਅਹੁਦੇ ਤੋਂ ਹਟਣਾ ਜਾਂ ਹਟਾਇਆ ਜਾਣਾ, ਤਾਜ ਕੋਰੀਡੋਰ ਮਾਮਲੇ ਵਿਚ ਫਸਣਾ ਪੰਜਵੇਂ ਭਾਵ ਵਿਚ ਸਵੈਰਾਸ਼ੀ ਵਿਚ ਸਥਿੱਤ ਮੰਗਲ ਨਾਲ ਸ਼ਨੀ ਦਾ ਧਮਾਕੇਦਾਰ ਯੋਗ ਅਤੇ ਰਾਹੂ ਨੀਚ ਵਿਚ ਬੈਠਣਾ ਕਾਰਣ ਬਣਿਆ.
ਕਿਉਂਜੋ ਸ਼ਤਰੂ ਭਾਵ ਦਾ ਸਵਾਮੀ ਗੁਰੂ ਜੋ ਭਾਗ ਸਵਾਮੀ ਹੋ ਕੇ ਸ਼ਨੀ ਦਾ ਭਾਵ ਵੇਖ ਰਿਹਾ ਹੈ.ਇਹਨਾਂ ਨੂੰ ਹਰ ਇੱਕ ਮੁਸੀਬਤ ਤੋਂ ਬਚਾਉਣ ਲਈ ਕਾਫੀ ਹੈ.ਇਹਨਾਂ ਦੇ ਸ਼ਾਸਨ ਕਾਲ ਦੌਰਾਨ ਜਨਤਾ ਦਾ ਸੁਖੀ ਹੋਣਾ, ਗੁੰਡਾਗਰਦੀ ਤੋਂ ਨਿਜਾਤ ਪ੍ਰਾਪਤ ਕਰਨਾ ਆਦਿ ਜਿੱਥੇ ਗੁਰੂ ਦੇ ਚੰਦਰਮਾ-ਸੂਰਜ ਮੱਸਿਆ ਯੋਗ ਕਾਰਣ ਹਨ, ਉੱਥੇ ਸੱਤਵੇਂ ਭਾਵ ਵਿਚ ਧਮਾਕੇ ਦਾਰ ਸ਼ਨੀ ਸੂਰਜ ਨੂੰ ਵੇਖ ਰਿਹਾ ਹੈ.ਇਹੋ ਕਾਰਣ ਹੈ ਇਹਨਾਂ ਦਾ ਵਿਆਹ ਨਹੀਂ ਹੋ ਸਕਿਆ.
ਇਹਨਾਂ ਦੀ ਬੋਲੀ ਵਿਚ ਸਪਸ਼ਟਤਾ ਅਤੇ ਕੜਵਾਹਟ ਉੱਪਰ ਵੀ ਸ਼ਨੀ ਵੱਲੋਂ ਸੂਰਜ ਨੂੰ ਵੇਖਣ ਕਾਰਣ ਬਣਿਆ.
ਬੋਲੀ ਅਤੇ ਸਵਰ ਭਾਵ ਦੇ ਸਵਾਮੀ ਬੁੱਧ ਆਦਿ ਉੱਪਰ ਸ਼ਨੀ ਦੀ ਦ੍ਰਿਸ਼ਟੀ ਪੈ ਰਹੀ ਹੈ.ਅਜੇ ਵਰਤਮਾਨ ਵਿਚ ਸ਼ਨੀ ਵਿਚ ਮੰਗਲ ਦਾ ਅੰਤਰ ਚੱਲ ਰਿਹਾ ਹੈ.ਮੰਗਲ ਸਵੈਰਾਸ਼ੀ ਦਸ਼ਮੇਸ਼ ਹੋ ਕੇ ਪੰਜਵੇਂ ਭਾਵ ਵਿਚ ਹੈ ਜੋ ਵਿਦਿਆ ਅਤੇ ਬੁੱਧੀ ਦਾ ਕਾਰਕ ਹੈ.
ਇਹਨਾਂ ਨੇ ਆਪਣੀ ਚੁਸਤੀ ਅਤੇ ਚਲਾਕੀ ਨਾਲ ਉੱਚੀ ਜਾਤੀ ਵਾਲੇ ਲੋਕਾਂ ਨੂੰ ਮਿਲਾ ਕੇ ਸੱਤਾ ਵਿਚ ਸਪਸ਼ਟ ਬਹੁਮਤ ਹਾਸਲ ਕੀਤਾ.ਜੇਕਰ ਇਹ ਨੀਤੀ ਅਪਣਾਈ ਜਾਂਦੀ ਰਹੀ ਤਾਂ ਪ੍ਰਧਾਨਮੰਤਰੀ ਦੀ ਕੁਰਸੀ ਮਾਇਆਵਤੀ ਤੋਂ ਦੂਰ ਨਹੀਂ ਹੋਵੇਗੀ.
ਤੁਹਾਨੂੰ ਆਪਣੀ ਨੀਤੀਆਂ, ਕੁਸ਼ਲ ਪ੍ਰਸ਼ਾਸਨ ਅਤੇ ਭਾਗ ਵਿਚ ਤਰੱਕੀ ਲਈ 10 ਕੈਰੇਟ ਦਾ ਪੁਖਰਾਜ ਤਰਜਨੀ ਉਂਗਲ ਵਿਚ ਸ਼ੁੱਭ ਮਹੂਰਤ ਵਿਚ ਬਣਵਾ ਕੇ ਸ਼ੁੱਭ ਸਮੇਂ ਵਿਚ ਪਾਉਣਾ ਚਾਹੀਦਾ ਹੈ.ਇਹ ਬਹੁਤ ਹੀ ਲਾਭਕਾਰੀ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਰਾਸ਼ਟਰੀ - ਰਾਸ਼ਟਰਪਤੀ ਭਵਨ ਵਿੱਚ ਆਪਣਾ ਪੰਜ ਸਾਲ ਦਾ ਕਾਰਜਕਾਲ ਬੇਹੱਦ ਸਰਗਰਮ.... |
| |
|
|
|
|
 | | AP |
| | |
| |
|
|
|
|
|
|
|
|
|
|
|