ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਚਮਤਕਾਰ ਦੀ ਆਸ ਨਹੀਂ ਸ਼ੱਤਰੂ ਤੋਂ
- ਪੰ.ਅਸ਼ੋਕ ਪਵਾਰ 'ਮਯੰਕ'
ਫਿਲਮਾਂ ਤੋਂ ਰਾਜਨੀਤੀ ਵਿਚ ਅਨੇਕਾਂ ਹੀ ਕਲਾਕਾਰਾਂ ਨੇ ਪ੍ਰਵੇਸ਼ ਕੀਤਾ ਹੈ ਜਿਵੇਂ ਕਿ ਸੁਨੀਲ ਦੱਤ, ਰਾਜ ਬੱਬਰ, ਰਾਜੇਸ਼ ਖੰਨਾ, ਅਮਿਤਾਬ ਬੱਚਨ, ਵੈਜਯੰਤੀ ਮਾਲਾ, ਜੈ ਪ੍ਰਦਾ ਆਦਿ.ਪਰ ਮੰਤਰੀ ਅਹੁਦੇ ਤੱਕ ਸਿਰਫ ਸ਼ੱਤਰੂ ਘਨ ਸਿਨ੍ਹਾ ਅਤੇ ਵਿਨੋਦ ਖੰਨਾ ਹੀ ਪੁੱਜੇ ਹਨ.

ਸ਼ੱਤਰੂ ਘਨ ਸਿਨ੍ਹਾ ਦਾ ਜਨਮ ਬ੍ਰਿਸ਼ਭ ਲਗਨ ਵਿਚ 9 ਦਸੰਬਰ 1945 ਨੂੰ ਪਟਨਾ ਵਿਖੇ ਸ਼ਾਮ 4.20 ਤੇ ਹੋਇਆ ਅਤੇ ਉਹ ਅੱਜ ਰਾਜਨੀਤੀ ਵਿਚ ਮਹਤੱਵਪੂਰਨ ਮੁਕਾਮ ਹਾਸਲ ਕਰ ਚੁੱਕੇ ਹਨ.

ਬ੍ਰਿਸ਼ਭ ਲਗਨ ਵਾਲੇ ਜਾਤਕ ਗੰਭੀਰ ਸੁਭਾਅ ਦੇ ਹੁੰਦੇ ਹਨ.ਇਹਨਾਂ ਦੀ ਅਵਾਜ ਵਿਚ ਰੋਅਬ ਹੁੰਦਾ ਹੈ ਪਰ ਇਹ ਪ੍ਰਦਰਸ਼ਨ ਨਹੀਂ ਕਰਦੇ.ਜੇਕਰ ਇਹਨਾਂ ਨੂੰ ਸੁਤੰਤਰ ਰੂਪ ਨਾਲ ਕੰਮ ਕਰਨ ਦਿੱਤਾ ਜਾਵੇ ਤਾਂ ਇਹ ਆਪਣੀ ਕਾਰਜ ਸਮਰੱਥਾ ਅਤੇ ਪ੍ਰਤਿਭਾ ਦਾ ਭਰਪੂਰ ਉਪਯੋਗ ਕਰਦੇ ਹਨ.

ਇਹਨਾਂ ਦਾ ਜਨਮ ਲਗਨ ਦਾ ਲਗਨ ਸਵਾਮੀ ਸ਼ੁੱਕਰ, ਜੋ ਛੇਵੇਂ ਭਾਵ ਰੋਗ ਅਤੇ ਸ਼ੱਤਰੂ ਦਾ ਸਵਾਮੀ ਵੀ ਹੈ ਲਗਨ ਨੂੰ ਵੇਖ ਰਿਹਾ ਹੈ, ਉੱਥੇ ਚੌਥਾ ਸਵਾਮੀ ਜਨਤਾ ਦਾ ਕਾਰਕ ਅਤੇ ਕੁਰਸੀ ਭਾਵ ਦਾ ਸਵਾਮੀ ਸੱਤਵੇਂ ਭਾਵ ਵਿਚ ਬ੍ਰਿਸ਼ਚਕ ਰਾਸ਼ੀ ਵਿਚ ਬੈਠਾ ਹੈ.ਇਸੇ ਤਰ੍ਹਾਂ ਪੰਜਵਾਂ ਸਵਾਮੀ ਅਤੇ ਧਨ ਦਾ ਸਵਾਮੀ ਬੁੱਧ ਵੀ ਵਿਰਾਜ ਮਾਨ ਹੈ.

ਲਗਨ ਉੱਪਰ ਪੰਜਵੇਂ, ਛੇਵੇਂ ਭਾਵ ਦੀ ਸੱਤਵੀਂ ਦ੍ਰਿਸ਼ਟੀ ਪੈ ਰਹੀ ਹੈ.ਸ਼ੁੱਕਰ ਚਿਕਤਿਸਾ ਦਾ ਕਾਰਕ ਵੀ ਹੈ.ਇਸ ਲਈ ਪਹਿਲਾਂ ਵੀ ਇਹਨਾਂ ਨੂੰ ਭਾਗ ਕਾਰਣ ਸਿਹਤ ਮੰਤਰੀ ਦਾ ਸੁਤੰਤਰ ਪ੍ਰਭਾਰ ਹੀ ਸੌਂਪਿਆ ਗਿਆ ਸੀ.ਉਹਨਾਂ ਦੇ ਜਨਮ ਲਗਨ ਦੇ ਪੰਜਵੇਂ ਭਾਵ ਵਿਚ ਇਕਾਦਸ਼ ਅਤੇ ਅੱਠਵਾਂ ਸਵਾਮੀ ਵੀ ਵਿਰਾਜਮਾਨ ਹਨ ਜੋ ਉਮਰ ਅਤੇ ਆਮਦਨੀ ਨਾਲ ਸੰਬੰਧ ਰੱਖਦਾ ਹੈ.

ਕਿਉਂਜੋ ਗੁਰੂ ਤ੍ਰਿਭੁਜ ਵਿਚ ਹੈ, ਇਸ ਲਈ ਸੱਤਵੀਂ ਨਜ਼ਰ ਆਮਦਨੀ ਉੱਪਰ ਪੈ ਰਹੀ ਹੈ.ਪਰ ਸਮਾਂ ਘੱਟ ਹੈ.ਇਸ ਲਈ ਆਸ ਮੁਤਾਬਕ ਕੋਈ ਚਮਤਕਾਰ ਦੀ ਆਸ ਦੀ ਸੰਭਾਵਨਾ ਘੱਟ ਹੀ ਰਹੇਗੀ.ਭਾਗ ਸਵਾਮੀ ਸ਼ਨੀ ਵੱਕਰੀ ਹੈ, ਜੋ ਸੱਤਵੀਂ ਨਜ਼ਰ ਨਾਲ ਭਾਗ ਨੂੰ ਵੇਖ ਰਿਹਾ ਹੈ.

ਉੱਥੇ ਪਰਾਕ੍ਰਮ ਸਵਾਮੀ ਚੰਦਰਮਾ ਉੱਪਰ ਵੀ ਨਜ਼ਰ ਪੈ ਰਹੀ ਹੈ.ਮੰਗਲ, ਸੱਤਵਾਂ ਸਵਾਮੀ ਅਤੇ ਬਾਰ੍ਹਵੇਂ ਸਵਾਮੀ ਦੀ ਵੀ ਪੂਰੀ ਨਜ਼ਰ ਚੰਦਰਮਾ ਉੱਪਰ ਪੈ ਰਹੀ ਹੈ.ਚੰਦਰਮਾ ਮਨ ਦਾ ਕਾਰਕ ਹੈ ਅਤੇ ਮੰਗਲ ਦੀ ਭਾਗ ਉੱਪਰ ਉੱਚ ਦ੍ਰਿਸ਼ਟੀ ਹੈ.

ਉਂਝ ਵੀ ਭਾਗ ਦੀ ਮਹਾਂਦਸ਼ਾ ਚੱਲੇ ਤਾਂ ਭਾਂਵੇਂ ਜਾਤਕ ਦੇ ਲੱਖ ਦੁਸ਼ਮਨ ਹੋਣ ਉਹਨਾਂ ਸਾਰਿਆਂ ਦੇ ਵਿਰੋਧ ਨਾਕਾਮ ਹੋ ਜਾਂਦੇ ਹਨ.ਇਹਨਾਂ ਨੂੰ ਕੰਨਿਆ, ਮਕਰ ਅਤੇ ਬ੍ਰਿਸ਼ਚਕ ਲਾਨ ਵਾਲੇ ਉੱਤਮ ਸਹਿਯੋਗੀ ਮਿਲਦੇ ਰਹਿਣਗੇ.

ਉੱਥੇ ਬ੍ਰਿਸ਼ਭ ਲਗਨ ਵਾਲਿਆਂ ਨਾਲ ਚੰਗੀ ਜਮੇਗੀ ਅਤੇ ਉਹ ਇਹਨਾਂ ਦੇ ਸਹਿਯੋਗੀ ਰਹਿਣਗੇ.ਇਹਨਂ ਲਈ ਸ਼ੁੱਭ ਰੰਗ ਆਸਮਾਨੀ, ਨੀਲਾ ਅਤੇ ਹਲਕਾ ਹਰਾ ਸ਼ੁੱਭ ਰਹਿਣਗੇ.ਸ਼ੁੱਭ ਰਤਨਾਂ ਵਿਚ ਨੀਲਮ, ਹੀਰਾ ਸ਼੍ਰੇਸ਼ਠ ਹੈ, ਉੱਥੇ ਪੰਨਾ ਵੀ ਸ਼ੁੱਭ ਰਹੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ਾਹਿਦ ਨੂੰ ਸਫਲਤਾ ਦੇ ਆਸਾਰ ਘੱਟ
ਪੂਰਣੀਮਾ ਯੋਗ ਨਾਲ ਕੋਂਕਣਾ ਦੀ ਫਿਲਮੀ ਸ਼ੁਰੂਆਤ
ਗ੍ਰੇਸੀ ਦਾ ਅਭਿਨੈ ਖੇਤਰ
ਗੁਰੂ ਦਾ ਵਿਚਰਣਾ ਕਰਵਾਏਗਾ ਰਾਣੀ ਦਾ ਵਿਆਹ
ਅਭਿਨੈ, ਗਾਇਨ ਅਤੇ ਨ੍ਰਿਤ ਦੇ ਵਸ਼ਿਸ਼ਟ ਯੋਗ
ਕਲਾ ਜਗਤ ਦੀ ਸਹਿ ਨਾਇਕਾ 'ਸੋਨਾਲੀ'
ਮਨੋਰੰਜਨ
ਸਮੀਖਿਆ - ਜੇਕਰ ਇੱਕ ਟੁੱਕ ਸੋਚਿਆ ਜਾਵੇ ਤਾਂ ਫਿਲਮ ਹੋਰਨਾਂ ਹਿੰਦੀ ਫਿਲਮਾਂ ਦੀ ਤਰ੍ਹਾਂ ਹੈ, ਜਿਸ ਵਿੱਚ
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਮਨਮੋਹਨ ਜੰਮੂ ਜਾਣਗੇ 15 ਨੂੰ
ਪ੍ਰਧਾਨਮੰਤਰੀ ਮਨਮੋਹਨ ਸਿੰਘ ਬੇਘਰ ਹੋਏ ਕਸ਼ਮੀਰੀਆਂ ......
ਭਾਜਪਾ ਦੀ ਟਿੱਪਣੀ ਨੂੰ ਗੈਰਜਿੰਮੇਦਾਰ ਕਿਹਾ
ਕੇਂਦਰ ਨੇ ਬਿਹਾਰ ਸਰਕਾਰ ਤੋਂ ਰਿਪੋਰਟ ਮੰਗੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace