|
| ਪੂਰਣੀਮਾ ਯੋਗ ਨਾਲ ਕੋਂਕਣਾ ਦੀ ਫਿਲਮੀ ਸ਼ੁਰੂਆਤ |
| ਵੀਰਵਾਰ, 5 ਜੁਲਾਈ 2007 ( 16:40 IST ) | |
ਜਦੋਂ ਤੱਕ ਗ੍ਰਹਿਆਂ ਦੀ ਸ਼ੁੱਭ ਸਥਿੱਤੀ ਨਾ ਹੋਵੇ ਤਾਂ ਫਿਲਮਾਂ ਵਿਚ ਜਾਣਾ ਅਤੇ ਉਹਨਾਂ ਵਿਚ ਸਫਲਤਾ ਪ੍ਰਾਪਤ ਕਰਨਾ ਮੁਸ਼ਕਲ ਹੈ.ਅੱਜ ਫਿਲਮਾਂ ਵਿਚ ਗਲੈਮਰ ਸਿਰ ਚੜ੍ਹ ਕੇ ਬੋਲ ਰਿਹਾ ਹੈ.ਅੱਜ ਦੇ ਜੁੱਗ ਵਿਚ ਚੰਦ ਲੋਕ ਹੀ ਫਿਲਮੀ ਆਸਮਾਨ ਵਿਚ ਛਾਏ ਹੋਏ ਹਨ.ਬੀਤੇ ਦਸ਼ਕਾਂ ਵਿਚ ਇੱਕ ਮਾਤਰ ਮਹਾਨਾਇਕ ਬਿੱਗ-ਬੀ ਅਮਿਤਾਬ ਬੱਚਨ ਹੀ ਹਨ ਜੋ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਅੱਜ ਵੀ ਫਿਲਮੀ ਆਕਾਸ਼ ਵਿਚ ਆਪਣੀ ਚਮਕ ਬਿਖੇਰ ਰਹੇ ਹਨ.
ਬਾਕੀ ਤਾਂ 80 ਦੇ ਦਸ਼ਕ ਦੇ ਕਲਾਕਾਰ ਹੀ ਹਨ.ਸਿਨੇ ਜਗਤ ਦੀ ਇਸ ਕੜੀ ਵਿਚ ਪ੍ਰਸਿੱਧ ਅਦਾਕਾਰਾ ਅਤੇ ਫਿਲਮ ਨਿਰਦੇਸ਼ ਅਪਰਣਾ ਸੇਨ ਅਤੇ ਲੇਖਕ ਅਤੇ ਫੋਟਗ੍ਰਾਫਰ ਮੁਕੁਲ ਸ਼ਰਮਾ ਦੀ ਧੀ ਕੋਂਕਣਾ ਸੇਨ ਸ਼ਰਮਾਂ ਦਾ ਜਨਮ 3 ਦਸੰਬਰ,1979 ਨੂੰ ਮਕਰ ਲਗਨ ਵਿਚ ਬ੍ਰਿਸ਼ਭ ਦੇ ਚੰਦਰਮਾ ਵਿਚ ਕੋਲਕਾਤਾ ਵਿਖੇ ਹੋਇਆ.
ਕੋਂਕਣਾਂ ਨੇ 2001 ਵਿਚ ਦਿੱਲੀ ਤੋਂ ਉਚੇਰੀ ਸਿੱਖਿਆ ਹਾਸਲ ਕੀਤੀ.ਉਂਝ ਤੁਸੀਂ ਬਾਲ ਕਲਾਕਾਰ ਦੀ ਭੂਮਿਕਾ 1983 ਵਿਚ ਨਿਭਾਈ ਸੀ.ਉਸ ਤੋਂ ਮਗਰੋਂ 'ਆਮੋਦਿਨੀ', 'ਤਿੱਤਲੀ' ਅਤੇ 'ਇੱਕ ਜੇ ਆਛੇ ਕੰਨਿਆ' ਵਰਗੀਆਂ ਬੰਗਾਲੀ ਫਿਲਮਾਂ ਵਿਚ ਕੋਂਕਣਾਂ ਨੇ ਆਪਣੇ ਅਭਿਨੈ ਦਾ ਕਮਾਲ ਵਿਖਾਇਆ.
ਪਰ ਬਾਲੀਵੁੱਡ ਵਿਚ ਉਹਨਾਂ ਦੀ ਸਹੀ ਸ਼ੁਰੂਆਤ ਬਤੌਰ ਅਦਾਕਾਰਾ ਅਪਰਣਾ ਸੇਨ ਦੀ ਫਿਲਮ 'ਮਿ.ਐਂਡ ਮਿਸਿਜ਼ ਅੱਯਰ' ਤੋਂ ਹੋਈ.ਤੁਹਾਡੀ ਪਤ੍ਰਿਕਾ ਵਿਚ ਮਕਰ ਲਗਨ ਅਤੇ ਬ੍ਰਿਸ਼ਭ ਰਾਸ਼ੀ ਹੋਣ ਕਾਰਣ ਤੁਸੀਂ ਮਿਲੀ-ਜੁਲੀ ਕੱਦ-ਕਾਠੀ ਦੀ ਸੁੰਦਰ, ਆਕਰਸ਼ਕ ਨੈਣ-ਨਕਸ਼ ਵਾਲੇ ਹੋ.ਸ਼ੁੱਕਰ ਅਗਨੀ ਤੱਤ ਵਿਚ ਹੋਣ ਕਾਰਣ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਂਦੇ ਹਨ.
ਇਸ ਕਾਰਣ ਤੁਸੀਂ ਸੁੰਦਰ ਤਾਂ ਹੋ ਹੀ, ਤੁਹਾਡੀ ਪਤ੍ਰਿਕਾ ਵਿਚ ਲਗਨੇਸ਼ ਅਤੇ ਬੋਲੀ, ਧਨ ਭਾਵ ਦਾ ਸਵਾਮੀ ਸ਼ਨੀ ਮਿੱਤਰ ਰਾਸ਼ੀ ਦਾ ਹੋ ਕੇ ਨੌਵੇਂ ਧਰਮ ਭਾਵ ਵਿਚ ਹੋਣ ਕਾਰਣ ਤੁਸੀਂ ਭਾਗਾਂ ਵਾਲੀ ਰਹੋਗੇ.ਭਾਗਵਾਨ ਹੋਣਾ ਅਲੱਗ ਗੱਲ ਹੈ ਅਤੇ ਫਿਲਮਾਂ ਵਿਚ ਸਫਲਤਾ ਪ੍ਰਾਪਤ ਕਰਨਾ ਬਿਲਕੁੱਲ ਅਲੱਗ ਗੱਲ ਹੈ.ਫਿਲਮਾਂ ਵਿਚ ਚੰਗੀ ਸਫਲਤਾ ਹਾਸਲ ਕਰਨ ਅਤੇ ਲੰਮੇਂ ਸਮੇਂ ਤੱਕ ਟਿਕੇ ਰਹਿਣ ਲਈ ਸ਼ੁੱਕਰ ਦਾ ਸ਼ੁੱਭ ਸਥਿੱਤੀ ਵਿਚ ਰਹਿਣਾ ਜਰੂਰੀ ਹੈ.
ਤੁਹਾਡੀ ਜੋ ਸਫਲਤਾ ਅਤੇ 2003 ਵਿਚ ਫਿਲਮ 'ਮਿ.ਐਂਡ ਮਿਸਿਜ਼ ਅੱਯਰ' ਲਈ ਨੈਸ਼ਨਲ ਅਵਾਰਡ ਮਿਲਿਆ, ਉਹ ਪੂਰਣੀਮਾ ਯੋਗ ਅਤੇ ਲਗਨੇਸ਼ ਸ਼ਨੀ ਦੇ ਅੰਤਰ ਕਾਰਣ ਹੀ ਸੰਭਵ ਹੋਇਆ ਹੈ.
ਪੂਰਣੀਮਾ ਯੋਗ ਨੂੰ ਵੀ ਇੱਕ ਉੱਤਮ ਸ਼੍ਰੇਣੀ ਦਾ ਰਾਜਯੋਗ ਮੰਨਿਆ ਗਿਆ ਹੈ.ਇਹ ਯੋਗ ਕਿਸੇ ਸ਼ਾਸਤਰਾਂ ਵਿਚ ਨਹੀਂ ਮਿਲਦਾ.ਸੂਰਜ ਅਤੇ ਚੰਦਰਮਾ ਤੁਹਾਡੀ ਪਤ੍ਰਿਕਾ ਵਿਚ ਆਹਮੋ-ਸਾਹਮਣੇ ਹਨ.ਇਹੋ ਪੂਰਣੀਮਾ ਯੋਗ ਹੈ.ਇੱਥੇ ਰਾਸ਼ੀ ਬਦਲ ਰਾਜਯੋਗ ਵੀ ਬਣ ਰਿਹਾ ਹੈ.ਇਕਾਦਸ਼ ਮੰਗਲ ਅਸ਼ਟਮ ਵਿਚ ਸੂਰਜ ਦੀ ਰਾਸ਼ੀ ਸਿੰਘ ਵਿਚ ਅਤੇ ਅਸ਼ਟਮੇਸ਼ ਸੂਰਜ ਮੰਗਲ ਦੀ ਵ੍ਰਿਸ਼ਚਕ ਰਾਸ਼ੀ ਵਿਚ ਹੈ.
ਇਹ ਵੀ ਧਨ ਲਾਭ ਲਈ ਉੱਤਮ ਰਾਜਯੋਗ ਬਣਾਉਂਦਾ ਹੈ.ਭਾਗੇਸ਼ ਬੁੱਧ ਦਾ ਕਰਮ ਸ਼ੁੱਕਰ ਦੀ ਤੁਲਾ ਰਾਸ਼ੀ ਹੋਣਾ ਵੀ ਕਲਾ ਜਗਤ ਲਈ ਠੀਕ-ਠਾਕ ਰਹਿੰਦਾ ਹੈ.
ਗਜ ਕੇਸਰੀ ਯੋਗ ਚੰਦਰਮਾ ਨਾਲ ਗੁਰੂ ਕੇਂਦਰ ਵਿਚ ਹੋਵੇ ਤਾਂ ਬਣਦਾ ਹੈ.ਗੁਰੂ ਤੁਹਾਡੀ ਪਤ੍ਰਿਕਾ ਵਿਚ ਵਰਗ ਉੱਤਮ ਵੀ ਹੈ ਜੋ ਸਫਲਤਾ ਲਈ ਅਨੁਕੂਲ ਰਹਿੰਦਾ ਹੈ.ਜਦੋਂ ਤੱਕ ਵਰਗ ਉੱਤਮ ਗ੍ਰਹਿਆਂ ਦੀ ਦਸ਼ਾ, ਅੰਤਰ ਦਸ਼ਾ ਆਉਂਦੀ ਹੈ, ਚੰਗਾ ਫਲ ਮਿਲਦਾ ਹੈ.
ਪੰਚਮੇਸ਼ ਮਨੋਰੰਜਨ ਦਾ ਕਾਰਕ ਸ਼ੁੱਕਰ ਅਤੇ ਬਾਰਹਵੇਂ ਭਾਵ ਵਿਚ ਧਨੂੰ ਗੁਰੂ ਦੀ ਰਾਸ਼ੀ ਵਿਚ ਹਨ.ਇਸ ਲਲੀ ਇਹ ਵਿੱਦਿਆ ਲਈ ਅਤਿ ਉੱਤਮ ਮੰਨਿਆ ਗਿਆ ਹੈ.ਪਰ ਫਿਲਮਾਂ ਦੀ ਸਫਲਤਾ ਅਤੇ ਲੰਮੇ ਸਮੇਂ ਤੱਕ ਬਰਕਰਾਰ ਰਹਿਣ ਦਾ ਕਾਰਣ ਨਹੀਂ ਬਣਦਾ.
ਭਾਗੇਸ਼ ਬੁੱਧ ਦੇ ਅੰਤਰ ਕਾਰਣ ਤੁਹਾਨੂੰ 2006 ਵਿਚ ਫਿਲਮ ਪੇਜ ਥ੍ਰੀ ਲਈ ਜ਼ੀ ਸਿਨੇ ਅਵਾਰਡ ਮਿਲਿਆ.ਲਗਨੇਸ਼, ਭਾਗੇਸ਼, ਪੰਚਮੇਸ਼ ਅਤੇ ਰਾਜਯੋਗ ਦੀ ਦਸ਼ਾ ਜਦੋਂ ਤੱਕ ਜੀਵਨ ਵਿਚ ਆਉਂਦੀ ਹੈ, ਨਿਸ਼ਚਿਤ ਹੀ ਸ਼ੁੱਭ ਫਲ ਪ੍ਰਦਾਨ ਕਰਦੀ ਹੈ.
ਇੱਥੇ ਇਹ ਧਿਆਨ ਵਿਚ ਰੱਖਣਾ ਹੋਵੇਗਾ ਕਿ ਗ੍ਰਹਿਆਂ ਦੀ ਸ਼ੁੱਭ ਸਥਿੱਤੀ, ਉੱਚ ਸਥਿੱਤੀ ਵਿਚ ਹੋਣੀ ਚਾਹੀਦੀ ਹੈ ਅਤੇ ਨੀਵਾਂ ਦੁਸ਼ਮਣ ਖੇਤਰ ਨਾਂਹ ਹੋਵੇ ਉਦੋਂ ਹੀ ਸਫਲਤਾ ਮਿਲਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|