|
| ਮਾਂ ਅਮ੍ਰਿਤਾਨੰਦਮਈ ਉੱਪਰ ਗੁਰੂ ਦੀ ਕਿਰਪਾ |
ਅਮ੍ਰਿਤਾਨੰਦ ਮਈ ਮਾਂ(ਅੱਮਾ)ਦੱਖਣੀ ਭਾਰਤ ਵਿਚ ਅਧਿਆਤਮ ਦੀ ਜਨਨੀ ਹੈ, ਇੱਥੇ ਹੀ ਆਦਿ ਗੁਰੂ ਸ਼ੰਕਰਾਚਾਰਿਆ ਦਾ ਜਨਮ ਹੋਇਆ.27 ਸਤੰਬਰ 1953 ਵਾਲੇ ਦਿਨ ਸਵੇਰ ਦੇ ਸਮੇਂ ਅੱਮਾ ਭਾਵ ਅਮ੍ਰਿਤਾਨੰਦਮਈ ਮਾਂ ਦਾ ਜਨਮ ਕੇਰਲ ਦੇ ਪੱਛਮੀ ਸਮੁੰਦਰੀ ਤੱਟ ਉੱਪਰ ਸਥਿੱਤ ਆਲਪਿਆਡ ਨਾਮੀ ਪਿੰਡ ਵਿਚ ਕੰਨਿਆ ਲਗਨ, ਮਕਰ ਨਵਾਂਸ਼ ਵਿਚ ਹੋਇਆ.
ਮਾਤਾ-ਪਿਤਾ ਨੇ ਤੁਹਾਨੂੰ ਸੁਧਾਮਣੀ ਦਾ ਨਾਂ ਦਿੱਤਾ ਜਿਸ ਦਾ ਅਰਥ ਹੁੰਦਾ ਹੈ ਅਮ੍ਰਿਤ ਰਤਨ.ਤੁਸੀਂ ਕ੍ਰਿਸ਼ਨ ਦੀ ਭਗਤ ਹੋ.ਮੀਰਾ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਦੀ ਭਗਤੀ ਵਿਚ ਸਰਾਬੋਰ ਹੋ ਕੇ ਅਮਰ ਹੋ ਗਈ, ਇਸੇ ਤਰ੍ਹਾਂ ਤੁਹਾਨੂੰ ਅੱਜ ਮੀਰਾ ਕਿਹਾ ਜਾਵੇ ਤਾਂ ਕੋਈ ਹੈਰਾਨੀ ਨਹੀਂ.ਜਿਸ ਤਰ੍ਹਾਂ ਮੀਰਾਂ ਨੂੰ ਘਰ-ਪਰਿਵਾਰ ਅਤੇ ਸਮਾਜ ਤੋਂ ਕ੍ਰਿਸ਼ਨ ਭਗਤੀ ਲਈ ਯਾਤਨਾਵਾਂ ਮਿਲੀਆਂ ਠੀਕ ਉਸੇ ਤਰ੍ਹਾਂ ਅੱਮਾ ਵੀ ਪਰਿਵਾਰਕ ਮੈਂਬਰਾਂ ਅਤੇ ਆਪਣੇ ਪਿੰਡ ਵਾਸੀਆਂ ਦੇ ਉਤਪੀੜਨ ਦਾ ਸ਼ਿਕਾਰ ਹੋਈ.
ਸੁਧਾਮਣੀ ਦੀ ਮਨੋਦਸ਼ਾ ਸਮਝ ਨਾ ਸਕਣ ਕਾਰਣ ਹੀ ਉਹਨਾਂ ਨੂੰ ਉਤਪੀੜਨ ਸਹਿਣ ਕਰਨਾ ਪਿਆ.ਇੱਥੋਂ ਤੱਕ ਕਿ ਘਰ ਛੱਡਣ ਤੱਕ ਦੀ ਨੌਬਤ ਆ ਗਈ.ਜਦੋਂ ਘਰ ਦੇ ਮੈਂਬਰਾਂ ਅਤੇ ਪਿੰਡ ਵਾਲਿਆਂ ਨੇ ਇਹਨਾਂ ਨੂੰ ਤਿਆਗ ਦਿੱਤਾ ਉਦੋਂ ਜੰਗਲੀ ਪਸ਼ੂ-ਪੰਛੀ ਇਹਨਾਂ ਦੇ ਮਿੱਤਰ ਬਣੇ.ਕ੍ਰਿਸ਼ਨ ਭਗਤੀ ਵਿਚ ਡੁੱਬਣ ਵਾਲਿਆਂ ਨਾਲ ਅਜਿਹਾ ਹੀ ਅਨੁਭਵ ਹੁੰਦਾ ਹੈ.
ਅੱਜ ਇਹੋ ਹੀ ਸੁਧਾ ਮਣੀ ਭਾਵ ਅੱਮਾ ਇੰਨੀ ਪ੍ਰਸਿੱਧ ਹੋ ਗਈ ਹੈ ਕਿ ਉਹਨਾਂ ਨੇ ਜਨਹਿੱਤ ਦੇ ਅਨੇਕਾਂ ਕੰਮ ਕੀਤੇ ਹਨ ਜਿਵੇਂ ਆਸ਼ਰਮਾਂ ਦੀ ਸਥਾਪਨਾ, ਗਰੀਬਾਂ ਲਈ ਪੈਂਸ਼ਨ ਯੋਜਨਾ ਸ਼ੁਰੂ ਕਰਵਾਉਣਾ, ਆਪਾਤਕਾਲੀ ਡਾਕਟਰੀ ਸੇਵਾਵਾਂ, ਬਿਰਧ ਆਸ਼ਰਮ ਆਦਿ.ਆਉ ਜਾਣੀਏ ਕਿਹੜੀ ਗ੍ਰਹਿ ਸਥਿੱਤੀ ਨੇ ਇਹਨਾਂ ਨੂੰ ਉਚਾਈਆਂ 'ਤੇ ਪੁਜਾਇਆ.
ਤੁਹਾਡਾ ਜਨਮ ਕੰਨਿਆ ਲਗਨ ਵਿਚ ਹੋਇਆ.ਲਗਨ ਦਾ ਸਵਾਮੀ ਬੁੱਧ ਆਪਣੀ ਰਾਸ਼ੀ ਵਿਚ ਉੱਚ ਹੋ ਕੇ ਬੈਠਾ ਹੈ ਜੋ ਦਸ਼ਮੇਸ਼ ਵੀ ਹੈ.ਬੁੱਧ ਦੇ ਦਸ਼ਮੇਸ਼ ਵਿਚ ਹੋਣ ਕਾਰਣ ਤੁਸੀਂ ਅਨੇਕਾਂ ਇੰਸਟੀਚਿਊਟ ਖੁਲਵਾਏ ਜਿਸ ਨਾਲ ਕਈ ਪੀੜੀਆਂ ਨੂੰ ਰੁਜਗਾਰ ਮਿਲ ਸਕੇ.ਕੋਇੰਬਟੂਰ ਸਥਿੱਤ ਅਮ੍ਰਿਤਾ ਇੰਸਟੀਚਿਊਟ ਆਫ ਟੈਕਨੋਲੋਜੀ ਐਂਡ ਸਾਇੰਸ ਭਾਰਤ ਦਾ ਪਹਿਲਾ ਅਜਿਹਾ ਨਿੱਜੀ ਸੰਸਥਾਨ ਹੈ, ਜਿੱਥੇ 10,000 ਸੁਪਰ ਕੰਪਿਉਟਰ ਲਗਾਏ ਗਏ ਹਨ.
ਜਨਮ ਲਗਨ ਵਿਚ ਬੁੱਧ ਅਤੇ ਖਰਚੇ ਦੇ ਸਵਾਮੀ ਸੂਰਜ ਨਾਲ ਬੁਧਾਦਿਤਿਆ ਯੋਗ ਬਨਣ ਕਾਰਣ ਇਸ ਤਰ੍ਹਾਂ ਦੇ ਯੋਗ ਬਣੇ.ਤੁਹਾਡੀ ਪੱਤ੍ਰਿਕਾ ਵਿਚ ਨੈਪਚਿਊਨ ਵੀ ਲਗਨ ਵਿਚ ਮੌਜੂਦ ਹੈ ਜੋ ਇੱਕ ਖੋਜੀ ਗ੍ਰਹਿ ਹੈ.ਗੁਰੂ ਦੀ ਚੌਥੀ ਜਨਤਾ, ਜਮੀਨ-ਇਮਾਰਤ ਭਾਵ ਉੱਪਰ ਸ੍ਵੈ ਦ੍ਰਿਸ਼ਟੀ ਪੈਣ ਕਾਰਣ ਤੁਸੀਂ ਗਰੀਬ, ਬੇਘਰ ਲੋਕਾਂ ਲਈ 25,000 ਘਰਾਂ ਦੀ ਉਸਾਰੀ ਕਰਵਾਈ ਉੱਥੇ ਗੁਜਰਾਤ ਦੇ ਭੁਚਾਲ ਵਿਚ ਤਬਾਹ ਹੋਏ ਪਿੰਡਾਂ ਵਿਚੋਂ ਤਿੰਨ ਪਿੰਡਾਂ ਨੂੰ ਗੋਦ ਲੈ ਕੇ 1200 ਤੋਂ ਜਿਆਦਾ ਭੁਚਾਲ ਰੋਧੀ ਮਕਾਨ ਬਣਾ ਕੇ ਪਿੰਡਾਂ ਦੀ ਮੁੜ ਤੋਂ ਉਸਾਰੀ ਕੀਤੀ.
ਗੁਰੂ ਦੀ ਸ਼ਨੀ ਉੱਪਰ ਦ੍ਰਿਸ਼ਟੀ ਅਤੇ ਸ਼ਨੀ ਦਾ ਪੰਚਮੇਸ਼ ਬਣ ਕੇ ਉੱਚ ਦਾ ਹੋਣਾ ਹੀ ਵੱਡੇ-ਵੱਡੇ ਕਾਰਜਾਂ ਦਾ ਕਾਰਣ ਬਣਿਆ.ਖਰਚੇ ਦੇ ਸਵਾਮੀ ਗੁਰੂ ਦੀ ਮਹਾਂਦਸ਼ਾ ਵਿਚ 2002 ਵਿਚ ਸੂਰਜ ਦਾ ਅੰਤਰ ਆਇਆ ਤਾਂ ਤੁਹਾਨੂੰ ਯੋਗਾ ਜਨਰਲ ਵੱਲੋਂ ਪੀੜਤ ਮਨੁੱਖਤਾ ਦੀ ਸੇਵਾ ਲਈ ਕਰਮਯੋਗੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ.
ਗੁਰੂ ਦਾ ਦਸ਼ਮ ਭਾਵ ਵਿਚ ਹੋਣਾ ਅਮਲਾ ਯੋਗ ਦਾ ਨਿਰਮਾਣ ਕਰਦਾ ਹੈ.ਇਸ ਲਈ ਅਜਿਹੇ ਜਾਤਕ ਨਿਸਵਾਰਥ ਭਾਵਨਾ ਨਾਲ ਕੰਮ ਕਰਨ ਵਾਲੇ ਅਤੇ ਆਪਣੀ ਕੁੱਲ ਨੂੰ ਤਾਰਨ ਵਾਲੇ ਹੁੰਦੇ ਹਨ.ਅਜਿਹੀ ਸਥਿੱਤੀ ਰੱਖਣ ਵਾਲੇ ਜਾਤਕ ਨਿਸ਼ਚਿਤ ਹੀ ਆਪਣੇ ਖੇਤਰ ਵਿਚ ਉਚਾਈਆਂ ਪ੍ਰਾਪਤ ਕਰਦੇ ਹਨ.
ਤੁਹਾਡੀ ਜਨਮ ਕੁੰਡਲੀ ਵਿਚ ਇਕਾਦਸ਼ੇਸ਼ ਚੰਦਰਮਾ ਉੱਚ ਦਾ ਹੋ ਕੇ ਨਵਮ ਧਰਮ ਭਾਵ ਵਿਚ ਹੈ.ਇਸ ਲਈ ਤੁਸੀਂ ਖੁਦ ਹੀ ਭਗਵਾਨ ਸ਼੍ਰੀਕ੍ਰਿਸ਼ਨ ਦੀ ਭਗਤ ਬਣੇ ਅਤੇ ਤੁਹਾਨੂੰ ਕੋਮਲ ਅਤੇ ਭਾਵਨਾਤਮਕ ਮਨ ਦੀ ਪ੍ਰਾਪਤੀ ਹੋਈ.ਭਾਗੇਸ਼ ਸ਼ੁੱਕਰ ਖਰਚ ਸਥਾਨ ਵਿਚ ਹੈ.ਇਸ ਲਈ ਤੁਹਾਡੇ ਅੱਧੇ ਚੇਲਿਆਂ ਵਿਚ ਵਿਦੇਸ਼ੀ ਵੀ ਸ਼ਾਮਿਲ ਹਨ ਅਤੇ ਇਹੋ ਹੀ ਕਾਰਣ ਹੈ ਕਿ ਤੁਹਾਡਾ ਜੱਸ ਅਤੇ ਕੀਰਤੀ ਦੇਸ਼-ਵਿਦੇਸ਼ ਵਿਚ ਫੈਲੀ ਹੈ.
ਮੰਗਲ ਜਿੱਥੇ ਤ੍ਰਤੀਯੇਸ਼ ਨੂੰ ਵੇਖ ਰਿਹਾ ਹੈ ਉੱਥੇ ਗੁਰੂ ਵੀ ਮੀਨ ਰਾਸ਼ੀ ਨੂੰ ਅਸ਼ਟਮ ਦ੍ਰਿਸ਼ਟੀ ਤੋਂ ਸਪਤਮ ਭਾਵ ਨਾਲ ਵੇਖ ਰਿਹਾ ਹੈ.ਇਸ ਲਈ ਤੁਹਾਡੇ ਅੰਦਰ ਜਨਸਮੂਹ ਲਈ ਮੰਗਲ ਕਾਮਨਾ ਰਹੀ ਹੈ.
ਅਜੇ ਤੁਹਾਡੇ ਉੱਪਰ ਦਸ਼ਮ ਵਿਚ ਬੈਠੇ ਗੁਰੂ ਦੀ ਮਹਾਂਦਸ਼ਾ ਚੱਲ ਰਹੀ ਹੈ ਜੋ ਸੁਖ ਅਤੇ ਸੱਤਵੇਂ ਭਾਵ ਦਾ ਸਵਾਮੀ ਵੀ ਹੈ ਅਤੇ ਗੁਰੂ ਦੀ ਦ੍ਰਿਸ਼ਟੀ ਨਵਮ-ਸ਼ਸ਼ਟ ਭਾਵ ਉੱਪਰ ਕੁੱਲ ਦੀਪਕ ਹੋਣ ਕਾਰਣ ਤੁਹਾਨੂੰ ਆਉਣ ਵਾਲੇ ਸਮੇਂ ਵਿਚ ਮਹਾਨ ਸੰਤਾਂ ਦੀ ਲੜੀ ਵਿਚ ਸਥਾਨ ਦੇਵੇਗਾ ਅਤੇ ਤੁਸੀਂ ਸੰਤਾਂ ਦੀ ਲੜੀ ਵਿਚ ਸਥਾਨ ਹਾਸਲ ਕਰ ਲਵੋਗੇ.
| | (ਸਰੋਤ - ਵੈਬ ਦੁਨੀਆ) |
| |
| | | |
|