|
| ਗ੍ਰਹਿ ਪ੍ਰਭਾਵ ਨੇ ਬਣਾਇਆ ਗ੍ਰੈਂਡਮਾਸਟਰ | |
ਗ਼੍ਰੈਂਡ ਮਾਸਟਰ ਵਿਸ਼ਵ ਨਾਥਨ ਆਨੰਦ ਸ਼ਤਰੰਜ ਦੇ ਜਨਮਦਾਤਾ ਭਾਰਤ ਨੂੰ ਵਿਸ਼ਵ ਦੇ ਨਕਸ਼ੇ ਉੱਪਰ ਉਭਾਰਨ ਵਾਲੇ ਵਿਸ਼ਵਨਾਥਨ ਆਨੰਦ ਦਾ ਜਨਮ 11 ਦਸੰਬਰ 1969 ਨੂੰ ਤੁਲਾ ਲਗਨ ਅਤੇ ਧਨੂੰ ਰਾਸ਼ੀ ਵਿਚ ਹੋਇਆ.
ਲਗਨ ਦਾ ਸਵਾਮੀ ਸ਼ੁੱਕਰ, ਬ੍ਰਸ਼ਚਿਕ ਰਾਸ਼ੀ ਵਿਚ ਸਥਿੱਤ ਹੋ ਕੇ ਅਸ਼ਟਮ ਭਾਵ ਵਿਚ ਦ੍ਰਿਸ਼ਟੀ ਪਾ ਰਿਹਾ ਹੈ.ਬ੍ਰਿਸ਼ਚਕ ਰਾਸ਼ੀ ਖੋਜ, ਅਨੁਸੰਧਾਨ, ਗੁਪਤ ਕਾਰਜਾਂ ਦੀ ਰਾਸ਼ੀ ਹੈ.ਇਸ ਰਾਸ਼ੀ ਵਿਚ ਲਗਨੇਸ਼ ਦੀ ਸਥਿੱਤੀ ਵਿਸ਼ਵਨਾਥ ਨੂੰ ਖੋਜ, ਅਨੁਸੰਧਾਨ, ਗੁਪਤ ਕਾਰਜਾਂ ਵੱਲ ਮੋੜ ਰਹੀ ਹੈ.ਅਸ਼ਟਮ ਭਾਵ ਨੂੰ ਧਿਆਨ ਸਮਾਧੀ ਦਾ ਭਾਵ ਕਿਹਾ ਗਿਆ ਹੈ.
ਲਗਨੇਸ਼ ਸ਼ੁੱਕਰ ਦਾ ਪੂਰੀ ਤਰ੍ਹਾਂ ਅਨੁਸੰਧਾਨ ਖੋਜ ਨਾਲ ਸੰਬੰਧ ਹੈ.ਪਰਾਕ੍ਰਮ ਸਥਾਨ ਦਾ ਸਵਾਮੀ ਗੁਰੂ ਲਗਨ ਵਿਚ ਸਥਿੱਤ ਹੈ, ਜੋ ਕਿ ਛੇਵੇਂ ਸਥਾਨ ਦਾ ਵੀ ਸਵਾਮੀ ਹੈ ਭਾਵ ਵਿਸ਼ਵਨਾਥਨ ਅਜਿਹਾ ਕਾਰਜ ਕਰਨਗੇ ਜਿਸ ਵਿਚ ਦੁਸ਼ਮਣਾਂ ਦਾ ਸੰਬੰਧ ਵੀ ਹੋਵੇਗਾ.ਚੌਥੇ, ਪੰਜਵੇਂ ਸਥਾਨ ਦਾ ਸਵਾਮੀ ਸ਼ਨੀ ਸੱਤਵੇਂ ਭਾਵ ਵਿਚ ਸਥਿੱਤ ਹੋ ਕੇ ਲਗਨ ਭਾਗ ਅਤੇ ਚੌਥੇ ਭਾਵ ਉੱਪਰ ਦ੍ਰਿਸ਼ਟੀ ਪਾ ਰਿਹਾ ਹੈ.
ਗੁਰੂ ਉੱਪਰ ਸ਼ਨੀ ਦੀ ਦ੍ਰਿਸ਼ਟੀ ਆਨੰਦ ਦੇ ਦੁਸ਼ਮਨਾਂ ਨੂੰ ਖਤਮ ਕਰ ਰਹੀ ਹੈ.ਆਨੰਦ ਸਿਰਫ ਬੌਧਿਕ ਪਰਾਕ੍ਰਮ ਹੀ ਕਰਦੇ ਹਨ.ਚਿੰਤਨ ਅਤੇ ਯੁਕਤੀ ਦਾ ਸਵਾਮੀ ਗ੍ਰਹਿ ਕੇਤੂ ਲਾਭ ਭਾਵ ਵਿਚ ਸਥਿੱਤ ਹੈ ਭਾਵ ਆਨੰਦ ਨੂੰ ਆਪਣੇ ਵਸ਼ਿਸ਼ਟ ਚਿੰਤਨ ਤੋਂ ਲਾਭ ਹੋਵੇਗਾ.ਪੰਚਮ ਭਾਵ ਨੂੰ ਬੁੱਧੀ ਦਾ ਭਾਵ ਕਿਹਾ ਗਿਆ ਹੈ ਜਿਸ ਉੱਪਰ ਗੁਰੂ ਦੀ ਪਵਿੱਤਰ ਦ੍ਰਿਸ਼ਟੀ ਵੀ ਹੈ.
ਜਿਸ ਕਾਰਣ ਉਹਨਾਂ ਨੂੰ ਆਪਣੇ ਚਿੰਤਨ ਦਾ ਸ਼੍ਰੇਸ਼ਠ ਲਾਭ ਮਿਲਦਾ ਹੈ.ਕਰਮ ਸਥਾਨ ਦਾ ਸਵਾਮੀ ਚੰਦਰਮਾ ਭਾਗ ਅਤੇ ਖਰਚ ਸਥਾਨ ਦਾ ਸਵਾਮੀ ਤੀਜੇ ਭਾਵ ਵਿਚ ਸਥਿੱਤ ਹੈ, ਅਜਿਹਾ ਵਿਅਕਤੀ ਬੁੱਧੀ ਖਰਚ ਕੇ ਭਾਗਾਂ ਨਾਲ ਸਫਲਤਾ ਪ੍ਰਾਪਤ ਕਰਦਾ ਹੈ.ਸ਼ਤਰੰਜ ਦੇ ਖੇਡ ਵਿਚ ਹੱਥਾਂ ਅਤੇ ਬੁੱਧੀ ਦਾ ਵਿਸ਼ੇਸ਼ ਪ੍ਰਯੋਗ ਕਰਨ ਪੈਂਦਾ ਹੈ.ਤੀਜਾ ਭਾਵ ਹੱਥਾਂ ਦਾ ਭਾਵ ਹੁੰਦਾ ਹੈ.
ਲਗਨੇਸ਼ ਸ਼ੁੱਕਰ ਉੱਪਰ ਸੂਰਜ ਦਾ ਪ੍ਰਭਾਵ ਆਨੰਦ ਦੀ ਪ੍ਰਤਿਸ਼ਠਾ ਵਿਚ ਵਾਧਾ ਕਰ ਰਿਹਾ ਹੈ.ਸ਼ੁੱਕਰ ਦੀ ਮਹਾਂਦਸ਼ਾ ਵਿਚ ਜਨਮ ਹੋਣ ਕਾਰਣ ਆਨੰਦ ਦਾ ਝੁਕਾਅ ਬਚਪਨ ਤੋਂਹੀ ਗੁਪਤ ਕਾਰਜਾਂ, ਖੋਜ, ਅਨੁਸੰਧਾਨ ਵੱਲ ਜਾ ਰਿਹਾ ਹੈ.ਲਗਨ ਵਿਚ ਗੁਰੂ ਨੇ ਸਾਤਵਿਕ ਬਣ ਕੇ ਆਨੰਦ ਨੂੰ ਸ਼ਤਰੰਜ ਦੀ ਖੇਡ ਵੱਲ ਮੋੜ ਦਿੱਤਾ ਹੈ.ਸੂਰਜ ਦੀ ਦਸ਼ਾ ਨੇ ਆਨੰਦ ਨੂੰ ਵਿਸ਼ੇਸ਼ ਸਨਮਾਨ ਦਿੱਤਾ.
ਸੂਰਜ ਲਾਭ ਸਥਾਨ ਦਾ ਸਵਾਮੀ ਹੋ ਕੇ ਲਗਨ ਨੂੰ ਪ੍ਰਕਾਸ਼ਿਤ ਕਰ ਰਿਹਾ ਹੈ ਅਤੇ ਸੂਰਜ ਦੀ ਰਾਸ਼ੀ ਵਿਚ ਕੇਤੂ ਵੀ ਸਥਿੱਤ ਹੈ.ਇਸ ਲਈ ਉਹਨਾਂ ਦੇ ਵਸ਼ਿਸ਼ਟ ਚਿੰਤਨ ਦਾ ਲਾਭ ਸ਼ਤਰੰਜ ਵਰਗੀ ਖੇਡ ਵਿਚ ਉਹਨਾਂ ਨੂੰ ਪ੍ਰਾਪਤ ਹੋਇਆ.19 ਸਾਲ ਤੋਂ 29 ਸਾਲ ਦੀ ਉਮਰ ਤੱਕ ਚੱਲੀ ਚੰਦਰ ਮਹਾਂਦਸ਼ਾ ਨੇ ਉਹਨਾਂ ਨੂੰ ਭਾਗ ਦੀ ਖਾਸ ਸਫਲਤਾ ਦਿੱਤੀ.
ਇਸ ਮਹਾਂਦਸ਼ਾ ਦੌਰਾਨ ਉਹਨਾਂ ਨੂੰ ਗ੍ਰੈਂਡ ਮਾਸਟਰ ਅਤੇ ਚੈਸ ਆਸਕਰ ਜਿਹੇ ਸਨਮਾਨ ਵੀ ਹਾਸਲ ਹੋਏ.29 ਤੋਂ 36 ਸਾਲ ਦੀ ਉਮਰ ਤੱਕ ਆਨੰਦ ਮੰਗਲ ਦੀ ਮਹਾਂਦਸ਼ਾ ਵਿਚ ਚੱਲਣਗੇ.ਇਸ ਮਹਾਂਦਸ਼ਾ ਦੇ ਚੱਲਦਿਆਂ ਉਹ ਆਉਣ ਵਾਲੇ ਸਾਲਾਂ ਵਿਚ ਹੋਰ ਵੀ ਜਿਆਦਾ ਸਫਲਤਾ ਹਾਸਲ ਕਰਨਗੇ.
ਕੁੰਡਲੀ ਦੀਆਂ ਵਿਸ਼ੇਸ਼ਤਾਵਾਂ
ਚੌਥੇ ਅਤੇ ਪੰਜਵੇਂ ਸਥਾਨ ਦਾ ਸਵਾਮੀ ਆਪਣੀ ਉੱਚ ਰਾਸ਼ੀ ਅਤੇ ਸਵੈਰਾਸ਼ੀ ਵਿਚ ਆਨੰਦ ਦੇ ਲਗਨ ਅਤੇ ਸੁੱਖ ਭਾਵ ਨੂੰ ਵੇਖ ਰਿਹਾ ਹੈ.ਇਸ ਲਈ ਅਨੰਦ ਕਾਫੀ ਗੰਭੀਰ ਅਤੇ ਸ਼ਾਂਤ ਸੁਭਾਅ ਹਨ ਅਤੇ ਜਨਤਾ ਵਿਚ ਪ੍ਰਸਿੱਧ ਹਨ.
ਪੰਚਮੇਸ਼ ਨੂੰ ਆਪਣੀ ਉੱਚ ਰਾਸ਼ੀ ਵਿਚ ਦ੍ਰਿਸ਼ਟੀ ਪੈਣ ਨਾਲ ਸ਼੍ਰੇਸ਼ਠ ਪੁਰਸਕਾਰ ਅਤੇ ਸਨਮਾਨ ਦਾ ਚਿੰਨ੍ਹ ਹੈ.ਸ਼ਨੀ ਪਰਜਾਤੰਤਰ ਦਾ ਕਾਰਕ ਹੈ ਇਸ ਲਈ ਇਹ ਸਨਮਾਨ ਉਹਨਾਂ ਨੂੰ ਜਨਤਾ ਅਤੇ ਸਰਕਾਰ ਵੱਲੋਂ ਹਾਸਲ ਹੋਇਆ ਹੈ.
ਖਰਚ ਅਤੇ ਭਾਗ ਭਾਵ ਦਾ ਸਵਾਮੀ ਬੁੱਧ ਪਰਾਕ੍ਰਮ ਭਾਵ ਨਾਲ ਭਾਗ ਸਥਾਨ ਉੱਪਰ ਪੂਰਨ ਦ੍ਰਿਸ਼ਟੀ ਪਾ ਰਿਹਾ ਹੈ ਇਸ ਲਈ ਬੁੱਧੀ ਦਾ ਪਰਾਕ੍ਰਮ ਹੀ ਭਾਗ ਵਿਚ ਵਾਧੇ ਦਾ ਕਾਰਣ ਬਣਿਆ.ਪੰਚਮ ਭਾਵ ਵਿਚ ਮੰਗਲ, ਰਾਹੂ ਉੱਪਰ ਗੁਰੂ ਦੀ ਦ੍ਰਿਸ਼ਟੀ ਉਹਨਾਂ ਦੀ ਆਕ੍ਰਮਣਕਾਰੀ ਖੇਡ ਵਿਚ ਉਹਨਾਂ ਨੂੰ ਸਫਲਤਾ ਦਿਵਾਉਂਦੀ ਹੈ.
ਕੇਤੂ ਦੀ ਲਾਭ ਭਾਵ ਵਿਚ ਉਪਸਥਿੱਤੀ ਉਹਨਾਂ ਨੂੰ ਸਹੀ ਦਿਸ਼ਾ ਵਿਚ ਸਫਲ ਚਿੰਤਨ ਦਾ ਲਾਭ ਦਿੰਦੀ ਹੈ.ਲਗਨ ਵਿਚ ਅਸ਼ਟੇਸ਼ ਪਰਾਕ੍ਰਮੇਸ਼ ਗੁਰੂ ਉੱਪਰ ਸ਼ਨੀ ਦੀ ਦ੍ਰਿਸ਼ਟੀ ਉਹਨਾਂ ਦੇ ਚਿੰਤਨ ਉੱਪਰ ਦੁਸ਼ਮਨ ਦੇ ਪ੍ਰਭਾਵ ਦਾ ਇਸ਼ਾਰਾ ਕਰਦੀ ਹੈ.ਇਸ ਉੱਪਰ ਸ਼ਨੀ ਦੀ ਦ੍ਰਿਸ਼ਟੀ ਦੁਸ਼ਮਨ ਵੱਲੋਂ ਉਹਨਾਂ ਨੂੰ ਮਾਣ-ਸਨਮਾਨ ਅਤੇ ਪ੍ਰਸਿੱਧੀ ਦਿੰਦੀ ਹੈ.ਨਿਸ਼ਚਿਤ ਰੂਪ ਨਾਲ ਆਨੰਦ ਭਾਰਤੀ ਸ਼ਤਰੰਜ ਦੇ ਸਿਰਮੌਰ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|