ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਹਿਮੇਸ਼ ਰੇਸ਼ਮਿਆ- ਜਾਰੀ ਰਹੇਗਾ ਜਾਦੂ
Himesh ਅੱਜ ਦੇ ਰਾਕ ਸਿਤਾਰੇ ਹਿਮੇਸ਼ ਦਾ ਨਾਂ ਹੁਣ ਨਿੱਕੇ ਨਿੱਕੇ ਬੱਚੇ ਵੀ ਜਾਣ ਰਹੇ ਹਨ. ਲਗਭਗ ਹਰ ਫਿਲਮ ਚ ਉਹਨਾਂ ਦੇ ਸੰਗੀਤ ਦਾ ਜਾਦੂ ਸਿਰ ਚੜ ਕੇ ਬੋਲ ਰਿਹਾ ਹੈ. ਕਿ ਹਿਮੇਸ਼ ਦਾ ਇਹ ਜਾਦੂ ਇਸ ਤਰਾਂ ਹੀ ਬਰਕਰਾਰ ਰਹੇਗਾ ਜਾਂ ਉਹਨਾਂ ਦੀ ਲੋਕਪ੍ਰੀਅਤਾ ਚ ਕਮੀ ਆਏਗੀ? ਚੱਲੋ ਜਾਣਦੇ ਹਾਂ ਕਿ ਕਹਿੰਦੇ ਹਨ ਹਿਮੇਸ਼ ਦੇ ਸਿਤਾਰੇ-

ਹਿਮੇਸ਼ ਦਾ ਜਨਮ 2 ਜੁਲਾਈ 1976 ਨੂੰ ਕਰਕ ਲਗਨ ਅਤੇ ਸਿੰਘ ਨਵਾਂਸ਼ ਚ ਹੋਇਆ. ਕਰਕ ਲਗਨ ਵਾਲੇ ਭਾਵੁਕ, ਕੋਮਲ ਸੁਭਾਉ ਦੇ ਹੁੰਦੇ ਹਨ. ਇਹਨਾਂ ਦੀ ਜਨਮ ਲਗਨ ਦਾ ਸੁਆਮੀ ਲਗਨੇਸ਼ ਉੱਚ ਦਾ ਹੁੰਦਿਆ ਹੋਇਆਂ ਏਕਾਦਸ਼ ਭਾਵ ਚ ਬੈਠਾ ਹੋਇਆ ਹੈ ਤੇ ਏਕਾਦਸ਼ ਭਾਵ ਦਾ ਸੁਆਮੀ ਸ਼ੁਕਰ ਲਗਨ ਚ ਹੈ ਅਤੇ ਸ਼ੁਕਰ ਕਲਾ ਅਤੇ ਸੰਗੀਤ ਦਾ ਕਾਰਕ ਹੈ. ਸ਼ੁਕਰ ਚਤੁਰਥ ਭਾਵ ਜੋ ਜਨਤਕ ਅਤੇ ਕੁਰਸੀ ਭਾਵ ਵੀ ਹੈ ਅਤੇ ਏਕਾਦਸ਼ ਭਾਵ ਜੋ ਆਮਦਨ ਦਾ ਭਾਵ ਹੈ, ਲਗਨ ਚ ਹੈ. ਅਤੇ ਇਸ ਤਰਾਂ ਜਾਤਕ ਦਾ ਕਲਾ ਅਤੇ ਸੰਗੀਤ ਤੋਂ ਸੰਬੰਧ ਹੋਣਾ ਹੀ ਚਾਹਿਦਾ ਹੈ. ਲਗਨ ਚ ਦ੍ਵੀਤੀਯੇਸ਼ ਸੂਰਜ ਤ੍ਰੀਤੀਐਸ਼ ਅਤੇ ਦ੍ਵਾਦੇਸ਼ ਬੁਧ ਅਤੇ ਸਪਤਮੇਸ਼ ਅਤੇ ਅਸ਼ਟਮੇਸ਼ ਸ਼ਨੀ ਵੀ ਬੈਠਾ ਹੋਇਆ ਹੈ.

ਗੁਰੂ ਗਿਆਨ ਦੇ ਪ੍ਰਥੱਕਰਣ ਦਾ ਕਾਰਕ ਗ੍ਰਹ ਹੈ, ਜਿਸਦੀ ਪੰਚਮ ਦ੍ਰਿਸ਼ਟੀ ਪਰਾਕਰਮ ਤੇ, ਕੰਨਿਆ ਰਾਸ਼ੀ ਪੈ ਰਹੀ ਹੈ. ਸਪਤਮ ਦ੍ਰਿਸ਼ਟੀ ਪੰਚਮ ਮਨੋਰੰਜਨ ਭਾਵ ਤੇ ਪੈ ਰਹੀ ਹੈ. ਨਵਮ ਦ੍ਰਿਸ਼ਟੀ ਸਪਤਮ ਭਾਵ ਦੇ ਥੱਲੇ ਪੈ ਰਹੀ ਹੈ. ਸਪਤਮ ਦ੍ਰਿਸ਼ਟੀ ਪੰਚਮ ਭਾਵ ਤੇ ਪੈ ਰਹੀ ਹੈ. ਨਵਮ ਦ੍ਰਿਸ਼ਟੀ ਸਪਤਮ ਭਾਵ ਤੇ ਥੱਲੇ ਪੈ ਰਹੀ ਹੈ. ਪਰਾਕ੍ਰਮ ਭਾਵ ਤ੍ਰਤੀਅ ਸ੍ਵਰ ਅਤੇ ਸੰਚਾਰ ਦਾ ਭਾਵ ਹੈ, ਜੋ ਕਿ ਦ੍ਰਿਤੀਐਸ਼ ਦੇ ਨਾਲ ਯੁਤ ਹੈ. ਦ੍ਵਿਤੀਐਸ਼ ਬੋਲੀ ਅਤੇ ਪਰਵਾਰ ਦਾ ਕਾਰਕ ਹੈ, ਜੋ ਸ਼ੁਕਰ ਅਤੇ ਸ਼ਨੀ ਦੇ ਨਾਲ ਹੈ. ਸੰਗੀਤ ਦਾ ਸੰਬੰਧ ਆਵਾਜ਼ ਦੇ ਨਾਲ ਵੀ ਹੈ ਅਤੇ ਉਹਨਾਂ ਦੇ ਗਾਏ ਗੀਤ ਬਹੁਤ ਮਸ਼ਹੂਰ ਹੋ ਰਹੇ ਹਨ.

ਸੰਗੀਤ ਦੀ ਦੁਨਿਆ ਚ ਹਿਮੇਸ਼ ਸਿਤਾਰੇ ਵਾਂਗ ਜਗਮਗਾ ਰਹੇ ਹਨ. ਇਸ ਲਗਨ ਚ ਖਾਸ ਪੰਚਮ ਅਤੇ ਦਸ਼ਮ ਭਾਵ ਦਾ ਸਥਾਈ ਮੰਗਲ ਜੋ ਪੰਚਮੇਸ਼ ਵਿਦਿਆ- ਬੁੱਧੀ ਦਾ ਕਾਰਕ ਹੈ ਅਤੇ ਦਸ਼ਮ ਕਰਮ ਭਾਵ ਸੁਆਮੀ ਹੈ, ਉਸ ਤੇ ਮੰਗਲ ਦੀ ਸ੍ਵਦ੍ਰਿਸ਼ਟੀ ਪੰਚਮ ਭਾਵ ਤੇ ਪੈ ਰਹੀ ਹੈ, ਅਤੇ ਇਹ ਉੱਤਮ ਸੰਗੀਤਕਾਰ ਹੋਣ ਦੇ ਨਾਲ ਨਿਰਦੇਸ਼ਕ ਵੀ ਬਣ ਸਕਦੇ ਹਨ. ਇਹਨਾਂ ਗ੍ਰਹਾਂ ਦੇ ਕਮਾਲ ਦੇ ਕਾਰਣ ਹਿਮੇਸ਼ ਟੀ.ਵੀ ਸਿਰੀਅਲ ਅੰਦਾਜ਼ਅਤੇ ਦਾਸਤਾਨ’ ‘ਚ ਸੰਦੀਤ ਨਿਰਦੇਸ਼ਨ ਕਰ ਚੁਕੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੂਹੀ ਬੱਬਰ -ਸੁਨਿਹਰੀ ਭਵਿੱਖ
ਸਿੱਧੂ ਦਾ ਹਾਸਾ ਬਰਕਰਾਰ ਰਹੇਗਾ
ਰੀਆ ਸੇਨ -ਸਫਲਤਾ ਦੇ ਉੱਤਮ ਯੋਗ
ਟੈਨਿਸ ਤਾਰਿਕਾ ਸਾਨੀਆ ਦੇ ਸਿਤਾਰੇ
ਸੋਨੀਆ ਦੀ ਕੁੰਡਲੀ ਵਿਚ ਗੁਰੂ ਦਾ ਲਗਨ
ਕਰਿਸ਼ਮਾ ਪੁੱਖਰਾਜ ਅਤੇ ਮੋਤੀ ਪਾਵੇ
ਮਨੋਰੰਜਨ
ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ...
ਅੱਗੇ ਪੜ੍ਹੋ|ਹੋਰ ਵੀ...
ਸੇਹਤ
ਦਿਲ ਤੋਂ ਸਾਵਧਾਨ
ਥੋੜੀ- ਜਿਹੀ ਸਾਵਧਾਨੀ ਤੇ ਖਾਣਪਾਨ ਵਿਚ ਥੋੜਾ....
ਦਿਲ ਦੇ ਰੋਗਾਂ ਤੋਂ ਸਾਵਧਾਨ
ਅਤੀਤ ਤੋਂ ਬਾਹਰ ਆਉ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace